Dalbir Chetan - ਦਲਬੀਰ ਚੇਤਨ
ਦਲਬੀਰ ਚੇਤਨ (੫ ਅਪਰੈਲ ੧੯੪੪ - ੧ ਜਨਵਰੀ ੨੦੦੫) ਪੰਜਾਬੀ ਕਹਾਣੀਕਾਰ ਸਨ। ਉਨ੍ਹਾਂ ਦਾ ਜਨਮ ਤਾਰਾਗੜ੍ਹ ਤਲਾਣਾ, ਅੰਮ੍ਰਿਤਸਰ (ਪੰਜਾਬ) ਵਿੱਚ ਹੋਇਆ। ਉਨ੍ਹਾਂ ਦੇ ਕਹਾਣੀ ਸੰਗ੍ਰਹਿ ਹਨ: ਰਿਸ਼ਤਿਆਂ ਦੇ ਆਰਪਾਰ, ਰਾਤ ਬਰਾਤੇ, ਖਾਰਾ ਬੱਦਲ, ਮਹਿੰਦੀ ਬਾਜ਼ਾਰ, ਚੇਤਨ ਕਥਾ, ਵਿਦਾ ਹੋਣ ਤੋਂ ਪਹਿਲਾਂ। ਉਨ੍ਹਾਂ ਨੂੰ ਕੁਲਵੰਤ ਸਿੰਘ ਵਿਰਕ ਪੁਰਸਕਾਰ ਅਤੇ ਗੁਰਬਖਸ਼ ਸਿੰਘ ਪ੍ਰੀਤਲੜੀ ਪੁਰਸਕਾਰ ਨਾਲ ਵੀ ਸਨਮਾਨਿਆ ਗਿਆ।