Dharam Chandra Prashant ਧਰਮ ਚੰਦਰ ਪ੍ਰਸ਼ਾਂਤ
ਸ੍ਰੀ ਧਰਮ ਚੰਦਰ ਪ੍ਰਸ਼ਾਂਤ (1915-2013) ਡੋਗਰੀ ਦੇ ਮੁੱਢਲੇ ਸਿਰ ਕੱਢ ਲੇਖਕਾਂ ਚੋਂ ਸਨ । ਸ੍ਰੀ ਧਰਮ ਚੰਦਰ ਪ੍ਰਸ਼ਾਂਤ ਹੋਰਾਂ ਕਹਾਣੀਆਂ, ਨਾਟਕ, ਨਿਬੰਧ ਤੇ ਭਾਸ਼ਾ
ਸਬੰਧੀ ਕਈ ਲੇਖ ਲਿਖੇ । ਪ੍ਰਸ਼ਾਂਤ ਹੋਰੀ ਚੰਗੇ ਸਾਹਿਤਕਾਰ ਤੇ ਉੱਘੇ ਪੱਤਰਕਾਰ ਵੀ ਸਨ । 1958 ਵਿਚ ਪ੍ਰਸ਼ਾਂਤ ਹੋਰਾਂ ਇਕ ਸਾਹਿਤਕ ਪੱਤਰਕਾ 'ਰੇਖਾ' ਕੱਢੀ ਸੀ ਤੇ ‘ਨਮੀਂ ਚੇਤਨਾ' ਦੇ ਸੰਪਾਦਕ ਵੀ ਰਹੇ ।
ਪ੍ਰਸ਼ਾਂਤ ਜੀ ਦੀਆਂ ਕਹਾਣੀਆਂ ਵਿਚ ਡੁਗਰ ਦੇਸ਼ ਦੀਆਂ ਇਤਿਹਾਸਕ ਘਟਨਾਵਾਂ ਦਾ ਬੜਾ ਰੌਚਕ ਚਿੱਤਰਣ ਹੈ । ਕਹਾਣੀਆਂ ਦੀ ਭਾਸ਼ਾ ਸਿੱਧੀ ਸਾਧੀ, ਵਾਤਾਵਰਣ ਰੋਮਾਂਚਿਕ, ਤੇ ਪਾਤਰਾਂ ਦਾ ਚਿੱਤਰ ਚਿੱਤਰਣ ਬੜਾ ਸੁਭਾਵਿਕ
ਹੁੰਦਾ ਹੈ ।
ਇਨ੍ਹਾਂ ਦੀਆਂ ਛਪੀਆਂ ਕਿਤਾਬਾਂ – 1) ਉਚੀਆਂ ਧਾਰਾਂ (ਕਹਾਣੀ ਸੰਗ੍ਰਹਿ),
2) ਗਜਰੇ (ਕਹਾਣੀ ਸੰਗ੍ਰਹਿ),
3) ਦੇਵਕਾ ਜਨਮ (ਨਾਟਕ),
ਪ੍ਰਸ਼ਾਂਤ ਜੀ ਰੇਡੀਓ ਕਸ਼ਮੀਰ ਜੰਮੂ ਦੇ News Section ਵਿਚ ਵੀ ਰਹੇ ਹਨ।