Do Terian Do Merian-Mera Kufar : Dr Amarjit Tanda

ਦੋ ਤੇਰੀਆਂ ਦੋ ਮੇਰੀਆਂ -ਮੇਰਾ ਕੁਫ਼ਰ : ਡਾ. ਅਮਰਜੀਤ ਟਾਂਡਾ

(ਪੰਜਾਬੀ ਬੋਲੀ ਮਿੱਠੀ ਹੈ ਕਿ ਆਪਾਂ ਕੌੜੀ ਕੀਤੀ ਹੋਈ ਹੈ ?-ਡਾ ਅਮਰਜੀਤ ਟਾਂਡਾ)

ਪੰਜਾਬੀ ਮਾਂ ਬੋਲੀ ਦਿਹਾੜੇ ਲਈ-ਹਰ ਪਲ ਮਾਂ ਬੋਲੀ ਦੇ ਨਾਂ ਆਪਾਂ ਮੁਬਾਰਕ ਤੇ ਸ਼ੁਭ ਕਾਮਨਾ ਭੇਜਦੇ ਹਾਂ ਹਰੇਕ ਨੂੰ।
ਪਰ ਕਦੇ ਸੋਚਿਆ ਕਿ ਇਸ ਗੁਰੂ ਨਾਨਕ ਦੀ ਬੋਲੀ ਨੂੰ ਅਸੀਂ ਕਿੰਨਾ ਕੌੜਾ ਕਰ ਲਿਆ ਹੈ। ਕਿੰਨੀ ਗੁੱਸੇ ਤੇ ਕੁੜੱਤਣ ਭਰੀ ਬਣਾ ਲਈ ਹੈ ਅਸੀਂ ਆਪਣੀ ਪੰਜਾਬੀ ਮਾਂ ਬੋਲੀ !
ਹਰੇਕ ਦਾ ਕਿਸੇ ਸਿਪਾਹੀ ਥਾਣੇਦਾਰ ਨਾਲ ਵਾਹ ਜਰੂਰ ਪਿਆ ਹੋਵੇਗਾ। ਉਹ ਸਾਡਾ ਹੀ ਹੁੰਦਾ ਹੈ ਭਰਾ। ਪਰ ਉਸ ਦੀ ਬੋਲੀ ਕਦੇ ਸੁਣੀ ਹੋਵੇ ਤਾਂ ਮਨ ਵਿੱਚ ਕਿੰਨੀ ਨਿਰਾਸ਼ਤਾ ਹੁੰਦੀ ਹੈ। ਉਹ ਤਾਂ ਮਾਂ ਭੈਣ ਦੀ ਗਾਲ੍ਹ ਤੋਂ ਬਿਨਾ ਬੇਗੁਨਾਹ ਨੂੰ ਵੀ ਨਹੀਂ ਬਖਸ਼ਦਾ।

ਪਾ ਉੇਏ ਲੰਮਾ ਇਹਨੂੰ ਹਰਾਮਜ਼ਾਦੇ ਨੂੰ -ਦੱਸਦਾ ਮੈਂ ਇਹਨੂੰ ਕਿਵੇਂ ਬੋਲੀ ਦਾ- ਕੁਤਾ ਹਰਾਮਜ਼ਾਦਾ ਨਾ ਹੋਵੇ ਤਾਂ ।
ਆ ਜਾਂਦੇ ਨੇ ਸ਼ਿਕਾਇਤਾਂ ਕਰਨ। ਮੂੰਹ ਚੁੱਕ ਕੇ।
ਫੇਰ ਏਦੇ ਡਾਂਗ -ਕਰਾ ਦੇ ਨਾਨੀ ਚੇਤੇ।
ਗਾਹਲਾਂ ਵਰਾਉਣ ਵੇਲੇ ਉਹ ਬਜ਼ੁਰਗ ਔਰਤਾਂ ਨੂੰ ਵੀ ਨਹੀਂ ਬਖ਼ਸ਼ਦੇ।

ਖ਼ਬਰੇ ਕਿਹਨੇ ਪੰਜਾਬੀ ਬੋਲੀ ਨੂੰ ਇੰਨੀ ਮਿੱਠੀ ਸ਼ਹਿਦ ਵਰਗੀ ਕਹਿ ਦਿੱਤਾ ਹੈ! ਕਿਹਨੇ ਇਹ ਗੱਪ ਮਾਰ ਦਿੱਤੀ ਕਿ ਪੰਜਾਬੀ ਵਰਗੀ ਤਾਂ ਕੋਈ ਮਿੱਠੀ ਭਾਸ਼ਾ ਹੀ ਨਹੀਂ ਹੈ।ਬੋਲੀ ਹੀ ਨਹੀਂ ਹੈ।
ਪੰਜਾਬੀਆਂ ਦੀ ਬੋਲੀ ਨੂੰ ਸ਼ਹਿਦ ਵਰਗੀ ਮਿੱਠੀ ਮਾਨਣਾ ਹੋਵੇ ਤਾਂ ਕਿਸੇ ਮਲਵਈ ਨਾਲ ਵਾਹ ਪਾ ਲਓ।
ਮਲਵਈ ਤਾਂ ਕੁਹਾੜਾ ਕੱਢ ਮਾਰਦੇ ਨੇ। ਘੱਟ ਹੋਰ ਵੀ ਇਲਾਕੇ ਨਹੀਂ ਹਨ ਮਾਝਾ ਤੇ ਦੁਆਬਾ ਦੇ।
ਜ਼ਿਆਦਾ ਭਾਸ਼ਾ ਤੁਸੀਂ ਮਿੱਠੀ ਸੁਣਨੀ ਹੋਵੇ ਤਾਂ ਹਰੇਕ ਬੱਸ ਵਿੱਚ ਸੁਣ ਲਿਓ ਜਾਂ ਟਰੱਕ ਡਰਾਈਵਰਾਂ ਕੋਲੋਂ।
ਕੰਡਕਟਰ ਡਰਾਇਵਰ ਸਵਾਰੀਆਂ ਨੂੰ ਏਨਾ ਪਿਆਰ ਨਾਲ ਜਾਣੀ ਕਿ ਪੁੱਠਾ ਬੋਲਦੇ ਨੇ ਕਿ ਤੁਸੀਂ ਸਾਰੀ ਉਮਰ ਯਾਦ ਰੱਖੋਗੇ।
ਦੁਪਹਿਰੇ ਲੁਧਿਆਣੇ ਜਾਣ ਲਈ ਬੱਸ ਚ ਬੈਠ ਗਿਆ! ਬੱਸ ਪਾਸੇ ਖੜ੍ਹੀ ਸੀ! ਇੱਕ ਭਾਈ ਟਿਕਟਾਂ ਕੱਟਣ ਲੱਗ ਪਿਆ।
ਸ਼ੱਕ ਪਿਆ ਇਸਦਾ ਅਜੇ ਟਾਇਮ ਦੱਸ ਤੂੰ ਵੀ ਖਾਣਾ ਨਹੀ ਹੋਇਆ ਬਦਲ ਲਈਏ ! ਕਿਸੇ ਨੇ ਡਰਾਈਵਰ ਨੂੰ ਪੁੱਛ ਲਿਆ, "ਕੰਡਕਟਰ ਡਰਾਇਵਰ ਰੋਟੀ ਖਾਕੇ ਚੱਲਣਗੇ?"
ਉਹ ਕਹਿੰਦਾ, "ਨਹੀ ਇਹਨਾਂ ਦੇ ਮੂੰਹ ਬੰਨ੍ਹੇ ਆ! ਘਰੋਂ ਰੱਜ ਕੇ ਆਏ ਨੇ ਮੁਰਗੇ ਨਾਲ ।ਦੱਸ ਤੂੰ ਵੀ ਖਾਣਾ ਫਿਰ ਚਲ ਪਵਾਂਗੇ। "
ਦੂਸਰੇ ਨੇ ਪੁੱਛ ਲਿਆ -ਭਾਜੀ ਕਿੱਥੇ ਜਾਣੀ ਹੈ ਹੈ ਇਹ ਬੱਸ
- ਜਵਾਬ ਸੀ ਤੇਰੇ ਨਾਨਕਿਆਂ ਨੂੰ --ਚੱਲਣਾ ਲੈ ਚੱਲੀਏ।
ਇੱਕ ਬਜ਼ੁਰਗ ਆਇਆ ਕਹਿੰਦਾ ਪੁੱਤ ਮੈਨੂੰ ਬਿਠਾ ਦੇ ਫੜ ਕੇ।
ਡਰਾਈਵਰ ਦਾ ਜਵਾਬ ਸੀ ਤੈਨੂੰ ਕੁੱਛੜ ਨਾ ਚੱਕ ਲਾਂ ਗੀਗੇ ਨੂੰ -ਘਰੇ ਬੈਠਿਆਂ ਕਰੋ ਤੁਰ ਪੈਂਦੇ ਨੇ ਯਾਤਰਾ ਕਰਨ।
ਗੱਲ ਕੀ ਹਰ ਥਾਂ ਇਸ ਮਿੱਠੀ ਬੋਲੀ ਦੇ ਨਾਲ ਸਤਿਕਾਰ ਮਿਲਦਾ ਹੈ ਤੇ ਗੂੜਾ ਪਿਆਰ।

ਏਦਾਂ ਹੀ ਘਰ ਘਰ ਨਿਆਣੇ ਵੀ ਬਹੁਤ ਪਿਆਰ ਦਿੰਦੇ ਨੇ ਬਜ਼ੁਰਗਾਂ ਨੂੰ। ਕਿਤੇ ਬੈਠ ਨਹੀਂ ਹੁੰਦਾ। ਹਰ ਵੇਲੇ ਹਰ ਥਾਂ ਖੰਘਦਾ ਰੈਨਾ ਜਿਵੇਂ ਓਹ ਕਿਸੇ ਹੋਰ ਦਾ ਪਿਓ ਹੋਵੇ।
ਕਿਸੇ ਸਰਕਾਰੀ ਦਫਤਰ ਵਿੱਚ ਚਲੇ ਜਾਓ। ਹਾਰ ਲੈ ਕੇ ਖੜ੍ਹੇ ਹੁੰਦੇ ਨੇ ਪੰਜਾਬੀ ਬੋਲੀ ਦੇ।

ਭਾਅ ਜੀ ਸੀਟ ਤੇ ਨਹੀਂ ਅਜੇ ਆਇਆ ਕੋਈ? ਸਾਢੇ ਦਸ ਗਿਆਰਾਂ ਵੱਜ ਗਏ ਨੇ।
ਜਵਾਬ ਮਿਲੇਗਾ ਮਿੱਠੀ ਭਾਸ਼ਾ ਵਿੱਚ-
ਤੇਰੇ ਪਿਓ ਦੇ ਬਝੇ ਆਂ - ਹੋਰ ਕੰਮ ਥੋੜ੍ਹੇ ਨੇ ਸਾਨੂੰ !

ਜਿਵੇਂ ਡੀ ਸੀ ਲੱਗਾ ਹੋਵੇ ਸਾਰੇ ਜ਼ਿਲ੍ਹੇ ਦਾ ਉਹਨੂੰ ਫ਼ਿਕਰ ਹੋਵੇ ਇੱਕ ਕਲਰਕ ਟੁੱਟਾ ਜੇਹਾ ਇੰਝ ਬੋਲੇਗਾ।

ਸ਼ਾਇਦ ਸ਼ਾਇਰਾਂ ਦੀਆਂ ਕਲਮਾਂ ਸਤਰਾਂ ਵਿੱਚ ਕਿਤੇ ਮਿੱਠੀ ਗੁੜ ਵਰਗੀ ਹੋਵੇਗੀ ਖੂਬਸੂਰਤ ਇਹ ਬੋਲੀ। ਬਹੁਤ ਖਾਹਿਸ਼ ਹੈ ਮੇਰੀ ਕਿ ਇਹ ਮਾਂ ਬੋਲੀ ਪੰਜਾਬੀਆਂ ਦੇ ਬੋਲਾਂ ਚ ਵੀ ਘੁਲ ਜਾਵੇ ਸੀਨੇ ਵਿੱਚ ਵਸ ਜਾਵੇ ਗੁਰੂ ਗੋਬਿੰਦ ਸਿੰਘ ਦੇ ਵਾਟੇ ਚੋਂ ਅੰਮ੍ਰਿਤ ਦਾ ਘੁੱਟ ਬਣ ਕੇ।
ਹਾਂ ਇਹ ਕਦੇ ਮਿੱਠੀ ਹੁੰਦੀ ਸੀ ਗੁਰੂ ਨਾਨਕ ਬੁੱਲੇ ਸ਼ਾਹ ਕਬੀਰ ਫਰੀਦ ਦੇ ਹੋਠਾਂ ਤੇ ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਡਾ. ਅਮਰਜੀਤ ਟਾਂਡਾ
  • ਮੁੱਖ ਪੰਨਾ : ਕਾਵਿ ਰਚਨਾਵਾਂ, ਡਾ. ਅਮਰਜੀਤ ਟਾਂਡਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ