Edgar Allan Poe
ਐਡਗਰ ਐਲਨ ਪੋ
ਐਡਗਰ ਐਲਨ ਪੋ (19 ਜਨਵਰੀ 1809–7 ਅਕਤੂਬਰ 1849) ਅਮਰੀਕਨ ਰੋਮਾਂਸਵਾਦ ਦੇ ਕਵੀ, ਲੇਖਕ, ਸੰਪਾਦਕ ਅਤੇ ਆਲੋਚਕ ਸਨ।
ਉਹ ਆਪਣੀਆਂ ਰਹਸਮਈ ਅਤੇ ਡਰਾਉਣੀਆਂ ਕਹਾਣੀਆਂ ਲਈ ਪ੍ਰਸਿੱਧ ਹਨ। ਜਾਸੂਸੀ ਕਹਾਣੀਆਂ ਦੀ ਸ਼ੁਰੂਆਤ ਉਹਨਾਂ ਨੇ ਹੀ ਕੀਤੀ, ਅਤੇ
ਵਿਗਿਆਨਿਕ ਗਲਪ ਦੀ ਉਭਰਦੀ ਸ਼ੈਲੀ ਨੂੰ ਵੀ ਉਤਸਾਹਿਤ ਕੀਤਾ। ਉਹ ਪਹਿਲੇ ਪ੍ਰਸਿੱਧ ਅਮਰੀਕਨ ਲੇਖਕ ਸਨ ਜਿਹਨਾਂ ਨੇ ਲਿਖਾਈ ਤੋਂ
ਹੀ ਰੁਜ਼ਗਾਰ ਕਮਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹਨਾਂ ਨੂੰ ਹਮੇਸ਼ਾ ਗਰੀਬੀ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪੋ ਦਾ ਜਨਮ ਬੋਸਟਨ,
ਮੈਸਾਚੂਸਿਟਸ ਵਿੱਚ ਹੋਇਆ ਸੀ। ਉਹ ਛੋਟੀ ਹੀ ਉਮਰ ਵਿੱਚ ਯਤੀਮ ਹੋ ਗਏ ਸਨ। ਉਹਨਾਂ ਦੀਆਂ ਪ੍ਰਮੁਖ ਰਚਨਾਵਾਂ ਹਨ; ਕਹਾਣੀਆਂ: ("The Black Cat", ਕਾਲੀ ਬਿੱਲੀ),
("The Cask of Amontillado", ਅਮੋਂਟਿਲਾਡੋ ਦਾ ਪੀਪਾ), ("A Descent into the Maelström", ਝੱਖੜ ਵਿੱਚ ਉਤਾਰ),
("The Facts in the Case of M. Valdemar", ਸ਼੍ਰੀ ਵਾਲਡੇਮਾਰ ਦੇ ਮਾਮਲੇ ਵਿੱਚ ਤਥ), ("The Fall of the House of Usher", ਅਸ਼ਰ ਪਰਿਵਾਰ ਦਾ ਪਤਨ),
("The Gold-Bug" ਗੋਲਡ-ਬਗ); ਕਵਿਤਾਵਾਂ: "ਅਲ ਆਰਾਫ਼" ("Al Aaraaf"), "ਏਨਾਬੇਲ ਲੀ" ("Annabel Lee"), ("The Bells", ਘੰਟੀਆਂ),
("The City in the Sea", ਸਾਗਰ ਵਿੱਚ ਸ਼ਹਿਰ), ("The Conqueror Worm" ਜੇਤੂ ਕਿਰਮ), ("A Dream Within a Dream", ਸੁਪਨੇ ਦੇ ਅੰਦਰ ਸੁਪਨਾ),
"ਏਲਡੋਰਾਡੋ" ("Eldorado").
ਐਡਗਰ ਐਲਨ ਪੋ ਦੀਆਂ ਕਹਾਣੀਆਂ ਪੰਜਾਬੀ ਵਿੱਚ
Edgar Allan Poe Stories in Punjabi