Giani Trilok Singh ਗਿਆਨੀ ਤ੍ਰਿਲੋਕ ਸਿੰਘ
ਗਿਆਨੀ ਤ੍ਰਿਲੋਕ ਸਿੰਘ (1908 - ?) ਪੰਜਾਬੀ ਨਾਵਲਕਾਰ ਸਨ। ਤ੍ਰਿਲੋਕ ਸਿੰਘ ਦਾ ਜਨਮ ਬਰਤਾਨਵੀ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ
ਕਮਾਲਪੁਰ ਵਿੱਚ ੧੯੦੮ ਵਿੱਚ ਹੋਇਆ ਸੀ। ਉਨ੍ਹਾਂ ਨੇ ਬਹੁਤੇ ਇਤਿਹਾਸਕ ਨਾਵਲ ਹੀ ਲਿਖੇ ਹਨ।
ਉਨ੍ਹਾਂ ਦੀਆਂ ਰਚਨਾਵਾਂ ਹਨ : ਅਮਰ-ਸ਼ਹੀਦ ਬਾਬਾ ਦੀਪ ਸਿੰਘ ਜੀ,
ਕੰਵਰ ਨੌ-ਨਿਹਾਲ ਸਿੰਘ ਦੀ ਮੌਤ, ਖੂਨ ਕਿਸ ਕੀਤਾ, ਗੋਲੀ ਚਲਦੀ ਗਈ ਅਰਥਾਤ ਬੱਬਰਾਂ ਦੀ ਵਿਥਿਆ, ਜੁੱਧ ਭੰਗਾਣੀ, ਜਾਗ ਪਿਆ ਮਜ਼ਦੂਰ, ਬਹਾਦਰ ਬਚਿੱਤ੍ਰ ਸਿੰਘ,
ਬਹਾਦਰ ਸ਼ਮਸੇਰ ਕੌਰ, ਬਹਾਦਰ ਸ਼ਰਨ ਕੌਰ, ਬਹਾਦਰ ਸਾਹਿਬ ਕੌਰ, ਪਟਿਆਲਾ, ਬੀਟੀ ਦੀਆਂ ਡਾਂਗਾਂ, ਬੀਰ ਗੜ੍ਹ, ਭਗਤ ਸਿੰਘ ਸ਼ਹੀਦ, ਭਾਈ ਮਨੀ ਸਿੰਘ ਜੀ ਸ਼ਹੀਦ,
ਮਾਤਾ ਗੰਗਾ ਜੀ, ਮਾਤਾ ਗੁਜਰੀ ਜੀ, ਮਾਤਾ ਭਾਨੀ ਜੀ, ਲਾਲ ਕਿਲ੍ਹੇ ਦੀ ਕੈਦਣ, ਸਬਰ ਦੇ ਘੁੱਟ, ਸਰਦਾਰ ਭਗਤ ਸਿੰਘ, ਸਰਦਾਰਨੀ ਸਦਾ ਕੌਰ, ਪ੍ਰੀਤ ਅਧਵਾਟੇ,
ਉਡੀਕ ਦਾ ਅੰਤ, ਜਲਾਵਤਨ ਮਹਾਰਾਜਾ ਦਲੀਪ ਸਿੰਘ, ਅਣਖੀਲਾ ਜਰਨੈਲ (ਹਰੀ ਸਿੰਘ ਨਲੂਆ), ਬਾਗੀ ਸੁੰਦਰੀ, ਸਮਾਜ ਦੇ ਆਗੂ, ਵਿਸਾਹ ਘਾਤ।