ਹਰਪ੍ਰੀਤ ਸਿੰਘ ਕਾਹਲੋਂ - Harpreet Singh Kahlon
ਹਰਪ੍ਰੀਤ ਸਿੰਘ ਕਾਹਲੋਂ (੧੪ ਅਕਤੂਬਰ ੧੯੮੭) ਨੇ ੨੦੦੯ ਵਿੱਚ ਆਕਾਸ਼ਵਾਣੀ ਪਟਿਆਲਾ ਤੋਂ ਬਤੌਰ ਅਨਾਉਂਸਰ ਆਪਣੀ ਪੱਤਰਕਾਰੀ ਦੀ ਸ਼ੁਰੂਆਤ ਕੀਤੀ । ਇਸ ਤੋਂ ਬਾਅਦ ਉਨ੍ਹਾਂ ਨੋਇਡਾ ਵਿਖੇ ‘ਸਾਡਾ ਚੈਨਲ’, ‘ਡੇਲੀ ਪੋਸਟ’, ‘ਦੀ ਸੰਡੇ ਇੰਡੀਅਨ’, ਐੱਫ.ਐੱਮ. ੯੦.੪ ਅਵਤਾਰ ਕਮਿਊਨਿਟੀ ਰੇਡੀਓ ਸੀਚੇਵਾਲ (ਪੰਜਾਬ ਦੇ ਪਿੰਡਾਂ ਵਿੱਚੋਂ ਚੱਲਣ ਵਾਲਾ ਪਹਿਲਾ ਰੇਡੀਓ, ਜਿਸ ਦੇ ਪਹਿਲੇ ਸਟੇਸ਼ਨ ਡਾਇਰੈਕਟਰ ਉਹ ਸਨ) ਅਤੇ ‘ਹਰਮਨ ਰੇਡੀਓ ਆਸਟ੍ਰੇਲੀਆ’ ਵਿਖੇ ਆਪਣੀਆਂ ਸੇਵਾਵਾਂ ਦਿੱਤੀਆਂ । ਹਰਪ੍ਰੀਤ ਸਿੰਘ ਕਾਹਲੋਂ ੨੦੧੭ ਤੋਂ ‘ਜਗ ਬਾਣੀ’ ਅਦਾਰੇ ਨਾਲ ਜੁੜੇ ਹੋਏ ਹਨ । ਸਾਂਝਾ ਪੰਜਾਬ, ਪੰਜਾਬੀ ਵਿਰਾਸਤ ਅਤੇ ਸਭਿਆਚਾਰ, ਕਰਤਾਰਪੁਰ ਕੋਰੀਡੋਰ, ੧੯੪੭, ਪੰਜਾਬੀ ਮਾਂ ਬੋਲੀ, ਪੰਜਾਬੀ ਡਾਇਸਪੋਰਾ, ਪੰਜਾਬੀ ਸਮਾਜ, ਤੇਜ਼ਾਬੀ ਹਮਲਿਆਂ ਦੀ ਪਿੱਠਭੂਮੀ ਅਤੇ ਪੇਂਡੂ ਪੱਤਰਕਾਰੀ ਉਨ੍ਹਾਂ ਦਾ ਮੁੱਖ ਕਾਰਜ-ਖੇਤਰ ਹੈ । ਉਹ ‘ਦੀ ਅਨਮਿਊਟ’ ਚੈਨਲ ਦੇ ਸਿਨੀਅਰ ਐਗਜ਼ੀਕਿਊਟਿਵ ਐਡੀਟਰ ਵੀ ਰਹੇ ਹਨ ਅਤੇ ਅੱਜਕੱਲ੍ਹ ਉਹ ਆਪਣਾ ਚੈਨਲ ‘ਅਦਬੀ ਬੈਠਕ’ ਚਲਾਉਂਦੇ ਹਨ ।