Harpreet Singh
ਹਰਪ੍ਰੀਤ ਸਿੰਘ

ਹਰਪ੍ਰੀਤ ਸਿੰਘ (੫ ਅਗਸਤ ੧੯੭੮-) ਲੇਖਕ, ਪੱਤਰਕਾਰ ਅਤੇ ਅਨੁਵਾਦਕ ਹਨ । ਉਨ੍ਹਾਂ ਦਾ ਜਨਮ ਪਿੰਡ ਝਾਂਸਾ, ਜ਼ਿਲਾ ਕੁਰੂਕਸ਼ੇਤਰ (ਹਰਿਆਣਾ) ਵਿੱਚ ਪਿਤਾ ਸ. ਪ੍ਰੀਤਮ ਪਾਲ ਸਿੰਘ ਅਤੇ ਮਾਤਾ ਜਸਵਿੰਦਰ ਕੌਰ ਦੇ ਘਰ ਹੋਇਆ । ਉਹ ਪੰਜਾਬੀ ਅਤੇ ਹਿੰਦੀ ਦੇ ਕਈ ਅਖ਼ਬਾਰਾਂ ਅਤੇ ਰਸਾਲਿਆਂ ਨਾਲ ਜੁੜੇ ਰਹੇ ਹਨ । ਉਨ੍ਹਾਂ ਦੀਆਂ ਰਚਨਾਵਾਂ ਦੇਸ਼ ਵਿਦੇਸ਼ ਦੇ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਛਪਦੀਆਂ ਰਹਿੰਦੀਆਂ ਹਨ । ਉਨ੍ਹਾਂ ਦੀਆਂ ਪ੍ਰਕਾਸ਼ਿਤ ਰਚਨਾਵਾਂ ਵਿੱਚ 'ਜੀਵਨ ਗਾਥਾ ਭਾਈ ਘਨੱਈਆ ਜੀ', 'ਸੱਚੇ ਮਾਰਗ ਚਲਦਿਆਂ', 'ਲੋਕ ਚੇਤਨਾ ਔਰ ਅਧਿਆਤਮਿਕ ਚੇਤਨਾ ਕੇ ਵਾਹਕ ਸ਼੍ਰੀ ਗੁਰੂ ਨਾਨਕ ਦੇਵ ਜੀ' (ਹਿੰਦੀ ਤੋਂ ਪੰਜਾਬੀ ਅਨੁਵਾਦ), 'ਖਾਲਸਾ ਰਾਜਧਾਨੀ ਲੋਹਗੜ੍ਹ' (ਸੰਪਾਦਨ) ਸ਼ਾਮਿਲ ਹਨ ।