Iliyas Ghuman
ਇਲਿਆਸ ਘੁੰਮਣ
ਇਲਿਆਸ ਘੁੰਮਣ ਲਹਿੰਦੇ ਪੰਜਾਬ ਦਾ ਨਾਮੀ ਪੰਜਾਬੀ ਲੇਖਕ ਹਨ। ਉਹ ਸਾਹਿਤਕਾਰ ਹੋਣ ਦੇ
ਨਾਲ ਨਾਲ, ਇਤਿਹਾਸਕਾਰ, ਸਮਾਜ ਸੇਵਕ ਅਤੇ ਕਿੱਤੇ ਵਜੋਂ ਇੰਜਨੀਅਰ ਹਨ। ਉਨ੍ਹਾਂ ਨੇ ਵੱਖ-ਵੱਖ
ਵਿਸ਼ਿਆਂ ਤੇ ੨੫ ਤੋਂ ਵਧ ਕਿਤਾਬਾਂ ਲਿਖੀਆਂ ਹਨ। ਉਹ ਪਿਛਲੇ ਤਿੰਨ ਦਹਾਕਿਆਂ ਤੋਂ ਪਾਕਿਸਤਾਨ
ਵਿਚਲੇ ਇਤਿਹਾਸਕ ਗੁਰਦੁਆਰਿਆਂ ਬਾਰੇ ਖੋਜ ਕਰ ਰਹੇ ਹਨ ਅਤੇ ਹੁਣ ਤੱਕ ੧੭੦ ਤੋਂ ਵੱਧ
ਗੁਰਦੁਆਰਿਆਂ ਬਾਰੇ ਜਾਣਕਾਰੀ ਇਕੱਠੀ ਕਰ ਲਈ ਹੈ।ਇਨ੍ਹਾਂ ਦੀਆਂ ਰਚਨਾਵਾਂ ਵਿੱਚ ਇਲ ਕੋਕੋ:
(ਚੋਣਵੀਆਂ ਕਹਾਣੀਆਂ; ਸੰਪਾਦਕ, ਜਗਤਾਰ) ਅਤੇ ਨਾਵਲ ਪੁਰਾਣਾ ਪਿੰਡ ਅਤੇ ਪਿੰਡ ਦੀ ਲੱਜ ਸ਼ਾਮਿਲ ਹਨ ।
ਇਲਿਆਸ ਘੁੰਮਣ : ਪੰਜਾਬੀ ਕਹਾਣੀਆਂ
Iliyas Ghuman : Punjabi Stories/Kahanian