Khushwant Singh
ਖੁਸ਼ਵੰਤ ਸਿੰਘ

ਖੁਸ਼ਵੰਤ ਸਿੰਘ (੨ ਫਰਵਰੀ ੧੯੧੫ - ੨੦ ਮਾਰਚ ੨੦੧੪) ਮਸ਼ਹੂਰ ਹਿੰਦੁਸਤਾਨੀ ਲੇਖਕ, ਵਕੀਲ, ਰਾਜਦੂਤ, ਪੱਤਰਕਾਰ ਅਤੇ ਸਿਆਸਤਦਾਨ ਸਨ । ੧੯੪੭ ਦੇ ਬਟਵਾਰੇ ਨੇ ਉਨ੍ਹਾਂ ਨੂੰ 'ਟ੍ਰੇਨ ਟੂ ਪਾਕਿਸਤਾਨ' (ਜਿਹਦੇ ਤੇ ਫਿਲਮ ਵੀ ਬਣੀ) ਲਿਖਣ ਲਈ ਪ੍ਰੇਰਿਤ ਕੀਤਾ ਜਿਹੜਾ ਬਾਅਦ 'ਚ ਇਕ ਪ੍ਰਸਿੱਧ ਨਾਵਲ ਸਾਬਿਤ ਹੋਇਆ । ਆਪਣੇ ਕਾਲਮ 'ਵਿਦ ਮੈਲਿਸ ਟੁਵਰਡਸ ਵਨ ਐਂਡ ਆਲ' ਨਾਲ ਖੁਸ਼ਵੰਤ ਸਿੰਘ ਨੂੰ ਬਹੁਤ ਲੋਕਪ੍ਰਿਯਤਾ ਹਾਸਿਲ ਹੋਈ ।ਆਪਣੀ ਨਿਰਪੱਖਤਾ, ਤਿੱਖੇ ਹਾਸ-ਵਿਅੰਗ ਅਤੇ ਕਵਿਤਾ-ਪ੍ਰੇਮ ਲਈ ਮੰਨੇ ਹੋਏ ਇਸ ਵਿਵਾਦਗ੍ਰਸਤ ਲੇਖਕ ਨੇ ੧੯੭੪ 'ਚ ਮਿਲੇ 'ਪਦਮ ਭੂਸ਼ਣ' ਸਨਮਾਨ ਨੂੰ ਓਪਰੇਸ਼ਨ ਬਲੂ ਸਟਾਰ ਦੇ ਵਿਰੋਧ ਵਜੋਂ ਇਨਕਾਰ ਕਰ ਦਿੱਤਾ ਸੀ ।੨੦੦੭ ਵਿਚ ਇੰਨਾ ਨੂੰ ਫਿਰ 'ਪਦਮ ਵਿਭੂਸ਼ਣ' ਦੇ ਖਿਤਾਬ ਨਾਲ ਨਵਾਜ਼ਿਆ ਗਿਆ ।ਉਨ੍ਹਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਦੁਨੀਆਂ ਦੀਆਂ ਹੋਰ ਬੋਲੀਆਂ ਵਿੱਚ ਅਨੁਵਾਦ ਕੀਤੀਆਂ ਗਈਆਂ ਹਨ ।

ਖੁਸ਼ਵੰਤ ਸਿੰਘ ਦੀਆਂ ਕਹਾਣੀਆਂ ਪੰਜਾਬੀ ਵਿਚ

Khushwant Singh Stories in Punjabi