Khwaja Ahmad Abbas - ਖ਼ਵਾਜਾ ਅਹਿਮਦ ਅੱਬਾਸ

ਖ਼ਵਾਜਾ ਅਹਿਮਦ ਅੱਬਾਸ (7 ਜੂਨ 1914 – 1 ਜੂਨ 1987) ਦਾ ਜਨਮ ਪਾਨੀਪਤ (ਪੰਜਾਬ, ਹੁਣ ਹਰਿਆਣਾ) ਵਿੱਚ ਹੋਇਆ। ਉਹ ਪ੍ਰਸਿੱਧ ਫ਼ਿਲਮ ਡਾਇਰੈਕਟਰ, ਨਾਵਲਕਾਰ, ਪਟਕਥਾ ਲੇਖਕ ਅਤੇ ਪੱਤਰਕਾਰ ਸਨ। ਉਨ੍ਹਾਂ ਨੇ ਹਮੇਸ਼ਾ ਮੁਹੱਬਤ, ਸ਼ਾਂਤੀ ਅਤੇ ਮਨੁੱਖਤਾ ਦਾ ਪੈਗ਼ਾਮ ਦਿੱਤਾ। ਉਹ ਖ਼ਵਾਜਾ ਗ਼ੁਲਾਮ ਅੱਬਾਸ ਦੇ ਪੋਤਰੇ ਸਨ, ਜੋ 1857 ਦੇ ਆਜ਼ਾਦੀ ਸੰਗਰਾਮ ਦੇ ਸ਼ਹੀਦਾਂ ਵਿੱਚੋਂ ਇੱਕ ਸਨ। ਉਨ੍ਹਾਂ ਦੇ ਖ਼ਾਨਦਾਨ ਦਾ ਇਤਿਹਾਸ ਅਯੂਬ ਅੰਸਾਰੀ ਤੱਕ ਜਾਂਦਾ ਹੈ, ਜੋ ਪੈਗ਼ੰਬਰ ਮੁਹੰਮਦ ਦੇ ਸਾਥੀ ਸਨ। ਉਨ੍ਹਾਂ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਵਿੱਚ ਬੀ.ਏ. (1933) ਅਤੇ ਐੱਲ.ਐੱਲ.ਬੀ. (1935) ਪੂਰੀ ਕੀਤੀ।

1945 ਵਿੱਚ ਖ਼ਵਾਜਾ ਸਾਹਿਬ ਦਾ ਇੱਕ ਨਿਰਦੇਸ਼ਕ ਦੇ ਰੂਪ ਵਿੱਚ ਕੈਰੀਅਰ ਸ਼ੁਰੂ ਹੋਇਆ ਜਦੋਂ ਉਨ੍ਹਾਂ ਨੇ ਇਪਟਾ ਲਈ 1943 ਦੇ ਬੰਗਾਲ ਵਿੱਚ ਪਏ ਅਕਾਲ 'ਤੇ ਆਧਾਰਿਤ 'ਧਰਤੀ ਕੇ ਲਾਲ' ਫ਼ਿਲਮ ਬਣਾਈ। ਉਨ੍ਹਾਂ ਨੇ ਕਈ ਹੋਰ ਫ਼ਿਲਮਾਂ ਦੀਆਂ ਕਹਾਣੀਆਂ ਵੀ ਲਿਖੀਆਂ। ਉਨ੍ਹਾਂ ਨੇ ਉਰਦੂ, ਹਿੰਦੀ ਅਤੇ ਅੰਗਰੇਜ਼ੀ ਵਿੱਚ 73 ਕਿਤਾਬਾਂ ਲਿਖੀਆਂ। ਸਾਹਿਤਕ ਖੇਤਰ ਵਿੱਚ 'ਇਨਕਲਾਬ' ਉਨ੍ਹਾਂ ਦੀ ਸਭ ਤੋਂ ਪ੍ਰਸਿੱਧ ਰਚਨਾ ਹੈ।

ਖ਼ਵਾਜਾ ਅਹਿਮਦ ਅੱਬਾਸ (Khwaja Ahmad Abbas)