Kitthe Gaian Chirian Bebe Kitthe Gae Rukh ? : Dhanjall Zira
ਕਿੱਥੇ ਗਈਆਂ ਚਿੜੀਆਂ ਬੇਬੇ, ਕਿੱਥੇ ਗਏ ਰੁੱਖ ? : ਧੰਜਲ ਜ਼ੀਰਾ
ਕਿੱਥੇ ਗਈਆਂ ਚਿੜੀਆਂ ਬੇਬੇ ਕਿੱਥੇ ਗਏ ਰੁੱਖ? ਕਿੰਨਾਂ ਸਮਾਂ ਬੀਤ ਗਿਆ ਕੋਈ ਚਿੜੀ ਨਜਰ ਨਹੀਂ
ਆਉਂਦੀ। ਪਤਾ ਨੀ ਖਬਰੇ ਕਿਹੜੇ ਮੁਲਖ ਪਰਤ ਗਈਆਂ ਹਨ ਬੇਬੇ? ਮੈਂ ਚਿੜੀਆਂ ਨਾਲ ਖੇਡਣਾ ਏਂ ਬੇਬੇ , ਮੈਨੂੰ
ਚਿੜੀਆਂ ਲਿਆ ਕੇ ਦਿਓ।
ਫਤਹਿ ਪੁੱਤ ਜਿੱਦ ਨਾ ਕਰ, ਆ ਜਦੋਂ ਦੇ ਮੋਬੈਲਾਂ ਵਾਲੇ ਉੱਚੇ - ਉੱਚੇ ਟਾਵਰ ਲੱਗੇ ਨੇ ਨਾ,
ਉਦੋਂ ਦੀਆਂ ਚਿੜੀਆਂ ਨਜਰ ਆਉਣੋ ਹਟਗੀਆਂ। ਪਹਿਲਾਂ ਤਾਂ ਬਹੁਤ ਹੁੰਦੀਆਂ ਸੀ। ਸਾਰੇ ਘਰ 'ਚ ਰੌਣਕ ਹੁੰਦੀ ਸੀ।
ਤੇ ਆਜ ਰੁੱਖ ਜਿਨ੍ਹਾਂ ਨੂੰ ਅਸੀਂ ਬਹੁਤ ਮੇਹਨਤਾਂ ਨਾਲ ਪਾਲਦੇ ਹਾਂ। ਜਿਨ੍ਹਾਂ ਦੀਆਂ ਛਾਵਾਂ ਦਾ ਗਰਮੀਆਂ 'ਚ ਅਨੰਦ
ਮਾਣਦੇ ਹਾਂ, ਜਿਨ੍ਹਾਂ ਤੋਂ ਅਸੀਂ ਆੱਕਸੀਜਨ ਲੈਂਦੇ ਹਾਂ, ਜਿਨ੍ਹਾਂ ਦੀਆਂ ਲੱਕੜਾਂ ਦਾ ਅਸੀਂ ਬਾਲਣ ਬਣਾਉਂਦੇ ਹਾਂ, ਜਿਨ੍ਹਾਂ ਦੇ
ਟਾਹਣਿਆਂ ਨਾਲ ਕੁੜੀਆਂ ਪੀਂਘਾਂ ਪਾ ਕੇ ਝੂਟਦੀਆਂ ਹਨ ਤੇ ਅੱਜ ਮਨੁੱਖ ਉਹਨਾਂ ਦਾ ਹੀ ਵੈਰੀ ਹੋ ਗਿਆ ਹੈ। ਉਹਨਾਂ
ਨੂੰ ਥਾਂ-ਥਾਂ ਵੱਢ ਰਿਹਾ ਹੈ। ਕਿਤੇ ਰੁੱਖਾਂ ਨੂੰ ਵੱਢ ਕੇ ਸੜਕਾਂ ਚੌੜੀਆਂ ਹੋ ਰਹੀਆਂ, ਕਿਤੇ ਫੈਕਟਰੀਆਂ ਬਣ ਰਹੀਆਂ ਨੇ।
ਫਤਹਿ ਪੁੱਤ ਕੀ ਦੱਸਾਂ ਤੈਨੂੰ? ਹੁਣ ਤਾਂ ਸਾਹ ਲੈਣਾ ਵੀ ਔਖਾ ਹੋਇਆ ਪਿਆ ਏ। ਥਾਂ-ਥਾਂ ਪ੍ਰਦੂਸ਼ਣ ਫੈਲਿਆ ਹੋਣ ਕਰਕੇ
ਹਵਾਵਾਂ ਵੀ ਪ੍ਰਦੂਸ਼ਿਤ ਹੋ ਗਈਆਂ ਨੇ। ਉੱਤੋਂ ਆਹ ਗੰਧਲੇ ਪਾਣੀ? ਲੋਕਾਂ ਨੇ ਕੂੜਾ ਸੁੱਟ-ਸੁੱਟ ਕੇ ਪਾਣੀ ਵੀ ਗੰਧਲੇ ਕਰ
ਦਿੱਤੇ ਨੇ। ਤਾਂਹੀ ਤਾਂ ਬਿਮਾਰੀਆਂ ਵੱਧ ਰਹੀਆਂ ਹਨ। ਸਭ ਕੁੱਝ ਦਿਨੋਂ-ਦਿਨ ਖਤਮ ਹੁੰਦਾ ਜਾ ਰਿਹਾ ਹੈ। ਫਤਹਿ ਪੁੱਤ
ਮੇਰੀ ਤਾਂ ਉਮਰ ਹੁਣ ਸਾਥ ਨਹੀਂ ਦਿੰਦੀ, ਹੁਣ ਤੂੰ ਹੀ ਕੋਈ ਕਰਮ ਕਰ, ਆਪਣੇ ਸਕੂਲ ਵਿੱਚ ਸਾਰੇ ਬੱਚਿਆਂ ਨੂੰ ਕਹਿ
"ਆਓ ਰਲ ਕੇ ਰੁੱਖ ਲਗਾਈਏ ਤੇ ਵਾਤਾਵਰਣ ਸ਼ੁੱਧ ਬਣਾਈਏ",
ਫਿਰ ਜਿਵੇਂ-ਜਿਵੇਂ ਆਹ ਰੁੱਖ ਜਵਾਨ ਹੋਣਗੇ,
ਵਾਤਾਵਰਣ ਸ਼ੁੱਧ ਹੋਵੇਗਾ ਤੇ ਫਿਰ ਚਿੜੀਆਂ ਦੀਆਂ ਡਾਰਾਂ, ਆਲ੍ਹਣੇ ਵੀ ਦੇਖਣ ਨੂੰ ਮਿਲਣਗੇ।
ਸੱਚੀਂ ਬੇਬੇ ਚਿੜੀਆਂ ਆਉਣਗੀਆਂ ਨਾ ਫਿਰ! ਹਾਂ ਪੁੱਤ ਹਾਂ! ਠੀਕ ਹੈ ਬੇਬੇ,
ਮੈਂ ਤਾਂ ਇਕ ਰੁੱਖ ਲਗਾ ਆਇਆ ਹਾਂ, ਹੁਣ ਬਾਕੀਆਂ ਦੀ ਵਾਰੀ ਹੈ।
"ਆਓ ਰਲ ਕੇ ਰੁੱਖ ਲਗਾਈਏ ਤੇ ਵਾਤਾਵਰਣ ਸ਼ੁੱਧ ਬਣਾਈਏ"
<