Mir Tanha Yousafi - ਮੀਰ ਤਨਹਾ ਯੂਸਫ਼ੀ
ਮੀਰ ਤਨਹਾ ਯੂਸਫ਼ੀ (ਜਨਮ ਸਮੇਂ ਨਾਂ ਮੁਹੰਮਦ ਸਾਲੇਹ) (1 ਜਨਵਰੀ 1955 - 26 ਅਗਸਤ 2019) ਪਾਕਿਸਤਾਨੀ ਪੰਜਾਬੀ ਅਤੇ ਉਰਦੂ ਕਵੀ ਅਤੇ ਗਲਪਕਾਰ ਸਨ। ਉਨ੍ਹਾਂ ਨੇ ਆਪਣਾ ਸਾਹਿਤਕ ਜੀਵਨ ਉਰਦੂ ਕਵੀ ਵਜੋਂ ਸ਼ੁਰੂ ਕੀਤਾ। ਆਪਣੇ ਵਿਦਿਆਰਥੀ ਜੀਵਨ ਦੇ ਸਮੇਂ 1972 ਤੋਂ ਉਨ੍ਹਾਂ ਨੇ ਕਵਿਤਾਵਾਂ ਗਜ਼ਲਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ।
ਰਚਨਾਵਾਂ: ਉਨ੍ਹਾਂ ਦਾ ਪਹਿਲਾ ਉਰਦੂ ਸ਼ਾਇਰੀ ਸੰਗ੍ਰਹਿ "ਲੁਕਨਾਤ" 1996 ਵਿੱਚ ਪ੍ਰਕਾਸ਼ਿਤ ਹੋਇਆ ਸੀ। ਦੂਜਾ ਉਰਦੂ ਸ਼ਾਇਰੀ ਸੰਗ੍ਰਹਿ ਛਪਣ ਲਈ ਤਿਆਰ ਹੈ। ਇਸ ਵਿਚਲੀਆਂ ਬਹੁਤੀਆਂ ਰਚਨਾਵਾਂ ਪਹਿਲਾਂ ਹੀ ਰਸਾਲਿਆਂ ਵਿੱਚ ਛਪ ਚੁੱਕੀਆਂ ਹਨ।
ਪੰਜਾਬੀ ਰਚਨਾਵਾਂ: ਸੂਰਜ ਉੱਗਣ ਤਾਈਂ (ਕਹਾਣੀ ਸੰਗ੍ਰਹਿ, 1996), ਤ੍ਰੇਹ (ਨਾਵਲ, 1998), ਇਕ ਸਮੁੰਦਰ ਪਾਰ (ਨਾਵਲ, 2000), ਖਿਦੂ (ਨਾਵਲ, 2002), ਕਾਲਾ ਚਾਨਣ (ਨਾਵਲ, 2005), ਤੇ ਫੇਰ (ਨਾਵਲ, 2006), ਅੰਨ੍ਹਾ ਖੂਹ (ਨਾਵਲ, 2008)।