Mohan Kalpana ਮੋਹਨ ਕਲਪਨਾ
2 ਨਵੰਬਰ 1930 ਨੂੰ ਕੋਟਰੀ ਸਿੰਧ ਵਿਖੇ ਜਨਮਿਆਂ ਮੋਹਨ ਬੂਲ ਚੰਦ ਲਾਲਾ, ਆਜ਼ਾਦੀ ਤੋਂ ਬਾਅਦ ਦੇ ਸਿੰਧ ਅਤੇ
ਭਾਰਤ ਤੇ ਮਸ਼ਹੂਰ ਸਿੰਧੀ ਲੇਖਕ ਮੋਹਨ ਕਲਪਨਾ ਦੇ ਨਾਮ ਨਾਲ ਮਸ਼ਹੂਰ ਹੋਇਆ। ਠੇਠ ਸਿੰਧੀ ਸ਼ਬਦਾਂ ਨਾਲ ਰੁਮਾਨੀਅਤ ਦਾ
ਰੰਗ ਉਕੇਰਨ ਵਿੱਚ ਮਾਹਿਰ 'ਕਲਪਨਾ' ਨੇ ਸਿੰਧੀ ਕੌਮ ਦੇ ਦੁੱਖ ਤਕਲੀਫ਼ ਬਿਆਨ ਕਰਦੀਆਂ 200 ਤੋਂ ਵੱਧ ਕਹਾਣੀਆਂ ਸਮੇਤ
30 ਕਿਤਾਬਾਂ ਨਾਲ ਸਿੰਧੀ ਦਾ ਪਰਚਮ ਬੁਲੰਦ ਕੀਤਾ। ਭਾਰਤੀ ਭਾਸ਼ਾਵਾਂ ਵਿੱਚ ਸਭ ਤੋਂ ਵੱਧ ਪੜੇ ਜਾਣ ਵਾਲੇ ਨਾਵਲਾਂ ਵਿੱਚ
ਕਲਪਨਾ ਦਾ ਨਾਵਲ 'ਜਲਾਵਤਨੀ' ਵੀ ਸ਼ੁਮਾਰ ਹੈ। ਕਲਪਨਾ ਦੀ ਪੁਸਤਕ 'ਉਹਾ ਸ਼ਾਮ' ਨੂੰ 1984 ਵਿੱਚ ਸਾਹਿਤ ਅਕਾਦਮੀ
ਪੁਰਸਕਾਰ ਨਾਲ ਵੀ ਨਵਾਜ਼ਿਆ ਗਿਆ।
ਕਲਪਨਾ ਦੀ ਰਚਨਾ ਮਾਲਾ ਵਿੱਚ 'ਅਨਜਾ ਰਾਤ ਬਾਕੀ ਅਹੀ' (ਅਜੇ ਰਾਤ ਬਾਕੀ ਹੈ) 1955, ਸੁਰਗਾ ਜੀ ਗੋਲਹਾ
(ਸਵਰਗ ਦੀ ਤਲਾਸ਼) ਬਾਲ ਨਾਵਲ 1958, ਚਾਂਦਨੀ ਏਨ ਜ਼ਹਰ (ਚਾਂਦਨੀ ਅਤੇ ਜ਼ਹਿਰ) 1967, ਫ਼ਰਿਸ਼ਤਾਂ ਜੀ ਦੁਨੀਆ
(ਫ਼ਰਿਸ਼ਤਿਆਂ ਦੀ ਦੁਨੀਆ)1967, ਮਾਉ (ਮਾਂ) 1979, ਉਹਾ ਸ਼ਾਮ (ਉਹ ਸ਼ਾਮ)1981 ਲਿਸ਼ਕਦੇ ਮੋਤੀ ਹਨ।