Mohan Bhandari
ਮੋਹਨ ਭੰਡਾਰੀ
ਮੋਹਨ ਭੰਡਾਰੀ (੧੪ ਫ਼ਰਵਰੀ ੧੯੩੭-) ਦਾ ਜਨਮ ਪਿੰਡ ਬਨਭੌਰਾ, ਜ਼ਿਲ੍ਹਾ ਸੰਗਰੂਰ ਵਿਖੇ ਹੋਇਆ ।
ਉਹ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਹਨ । 'ਮੂਨ ਦੀ ਅੱਖ' ਕਹਾਣੀ-ਸੰਗ੍ਰਹਿ ਲਈ ਉਨ੍ਹਾਂ ਨੂੰ ਭਾਰਤੀ ਸਾਹਿਤ
ਅਕਾਦਮੀ ਦਾ ਇਨਾਮ ਦਿੱਤਾ ਗਿਆ । ਇਸ ਤੋਂ ਬਿਨਾ ਵੀ ਉਨ੍ਹਾਂ ਨੂੰ ਕਈ ਇਨਾਮ ਮਿਲ ਚੁੱਕੇ ਹਨ । ਉਨ੍ਹਾਂ ਦੀਆਂ
ਕਹਾਣੀਆਂ ਦੇ ਅੰਗਰੇਜ਼ੀ ਅਤੇ ਹਿੰਦੀ ਵਿਚ ਅਨੁਵਾਦ ਵੀ ਹੋ ਚੁੱਕੇ ਹਨ । ਉਨ੍ਹਾਂ ਦੀਆਂ ਰਚਨਾਵਾਂ ਹਨ; ਤਿਲਚੌਲੀ,
ਕਾਠ ਦੀ ਲੱਤ, ਗੋਰਾ ਬਾਸ਼ਾ, ਮੂਨ ਦੀ ਅੱਖ, ਪਛਾਣ, ਬੇਦੀ ਜਿਸੇ ਕਹਿਤੇ ਹੈਂ, ਇਹ ਅਜਬ ਬੰਦੇ, ਬਰਫ਼ ਲਤਾੜੇ ਰੁੱਖ,
ਕਥਾ-ਵਾਰਤਾ, ਮਨੁੱਖ ਦੀ ਪੈੜ, ਤਨ ਪੱਤਣ, ਹਿੰਦੀ: ਤਲ ਚਾਵਲੀ, ਪੀਤਲ ਕੇ ਬਟਨ; ਅਨੁਵਾਦ: ਇਕ ਅਜੀਬ
ਆਦਮੀ ਦਾ ਸੁਫਨਾ ਤੇ ਹੋਰ ਕਹਾਣੀਆਂ, ਜਮੀਲਾ, ਬਾਂਬੀ, ਮੰਟੋ ਦੇ ਰੰਗ, ਮੰਟੋ ਤਾਂ ਅਜੈ ਜਿਉਂਦੈ, ਖੁਦਾ ਕੀ ਕਸਮ,
ਲਾਖੀ, ਸਾਰੇ ਪਾਗਲ, ਸੁਬਰਾਮਨੀਆ ਭਾਰਤੀ; ਇਸਤੋਂ ਇਲਾਵਾ ਉਨ੍ਹਾਂ ਨੇ ਕਈ ਕਿਤਾਬਾਂ ਦਾ ਸੰਪਾਦਨ ਵੀ ਕੀਤਾ ਹੈ ।
ਮੋਹਨ ਭੰਡਾਰੀ : ਪੰਜਾਬੀ ਕਹਾਣੀਆਂ