Narsingh Dev Jamwal ਨਰਸਿੰਘ ਦੇਵ ਜਮਵਾਲ
ਨਰਸਿੰਘ ਦੇਵ ਜਮਵਾਲ ਜੀ (੧੯੩੧ ਈ.) ਕਵੀ, ਕਹਾਣੀਕਾਰ, ਨਾਟਕਕਾਰ ਤੇ ਚਿੱਤਰਕਾਰ ਹਨ। ਇਨ੍ਹਾਂ ਕਈ ਮਹੱਤਵਪੂਰਣ ਲੇਖ ਵੀ ਲਿਖੇ । ਇਨ੍ਹਾਂ
ਆਪਣੀ ਸਾਧਨਾ ਨਾਲ ਥੋੜੇ ਸਮੇਂ ਵਿਚ ਹੀ ਡੋਗਰੀ ਦੇ ਉੱਘੇ ਸਾਹਿਤਕਾਰਾਂ ਵਿਚ ਨਾਂ ਕਮਾਇਆ। ਡੋਗਰੀ-ਗ਼ਜ਼ਲ ਲਈ ਸ਼੍ਰੋਮਣੀ
ਮੰਨੇ ਜਾਂਦੇ ਹਨ।
ਚਿੱਤਰਕਾਰ ਜਮਵਾਲ ਜੀ ਦੇ ਚਿੱਤਰਾਂ ਦੀਆਂ ਜੰਮੂ ਵਿਚ ਕਈ ਨੁਮਾਇਸ਼ਾਂ ਹੋਈਆਂ । ਇਨ੍ਹਾਂ ਦੇ ਕਈ ਚਿੱਤਰਾਂ ਨੂੰ ਇਨਾਮ ਮਿਲੇ। ਇਨ੍ਹਾਂ
ਦੇ ਨਾਟਕਾਂ ਨੂੰ ਕਲਚਰਲ ਅਕੈਡਮੀ ਜੰਮੂ ਨੇ ਦੋ ਵਾਰੀ ਇਨਾਮ ਦਿਤੇ । ਇਨ੍ਹਾਂ ਦੇ ਕਵਿਤਾ ਸੰਗ੍ਰਹਿ 'ਕੋਰਜ' ਨੂੰ ਰਿਆਰਸੀ ਅਕਾਦਮੀ
ਨੇ ਵੀ ਪੁਰਸਕਾਰਿਆ ।
ਸ੍ਰੀ ਜਮਵਾਲ ਹੋਰਾਂ ਦੀਆਂ ਕਹਾਣੀਆਂ ਵਿਚ ਘਰੇਲੂ ਚਿੱਤਰ ਮਿਲਦੇ ਹਨ। ਕਹਾਣੀ ਦੇ ਪਾਤਰ ਜਾਣੂ ਪਛਾਣੂ ਤੇ ਅੱਖਾਂ ਸਾਹਮਣੇ
ਫਿਰਦੇ ਨਜ਼ਰ ਆਉਂਦੇ ਹਨ । 'ਜਮਦਰ' ਅੱਖਾਂ ਸਾਹਮਣੇ ਭਾਂਡੇ ਮਾਂਜਦਾ ਦਿਸਦਾ ਹੈ । ਉਸ ਦੇ ਮਨ ਦੀ ਹਾਲਤ, ਉਸ ਦੇ ਸੋਚਣ ਦਾ
ਢੰਗ ਨਿਰਾਲਾ ਹੈ। ਸ੍ਰੀ ਜਮਵਾਲ ਜੀ ਜੰਮੂ ਕਸ਼ਮੀਰ ਪੁਲੀਸ ਵਿਚ ਹਨ । ਉਨ੍ਹਾਂ ਦੀਆਂ ਛਪੀਆਂ ਕਿਤਾਬਾਂ :-
੧. ਨਮੀਂ ਕਵਿਤਾ, ਨਮੇਂ ਰਸਤੇ (ਕਵਿਤਾ), ੨. "ਸ਼ਮਾਂ ਜਲੇ ਕੀ-ਧੜਕੀ ਧੜਕੀ (ਗ਼ਜ਼ਲਾਂ),
੩. ਧੁਖਦੇ ਗੋਟੇ (ਕਹਾਣੀਆਂ),
੪. ਥਾਰਮਾਂ ਰੋਜ਼ (ਗਧ-ਪਧ ਸੰਗ੍ਰਹਿ),
੫. ਕੋਰਜ (ਕਵਿਤਾ),
੬. ਰਾਜਾ ਮੰਡਲੀਕ (ਨਾਟਕ)।