Nathaniel Hawthorne - ਨੇਥੇਨੀਅਲ ਹਾਥੌਰਨ

ਨੇਥੇਨੀਅਲ ਹਾਥੌਰਨ (4 ਜੁਲਾਈ 1804 - 19 ਮਈ 1864) ਦਾ ਜਨਮ ਸੇਲਮ, ਮੈਸਾਚੂਸਟਸ, (ਯੂਨਾਇਟਡ ਸਟੇਟਸ) ਵਿੱਚ ਹੋਇਆ। ਉਹ ਅਮਰੀਕੀ ਨਾਵਲਕਾਰ ਅਤੇ ਨਿੱਕੀ ਕਹਾਣੀ ਲੇਖਕ ਸਨ। ਉਨ੍ਹਾਂ ਨੇ ਨਿੱਕੇ ਬੱਚਿਆਂ ਲਈ ਡਾਢੀਆਂ ਸ੍ਵਾਦਲੀਆਂ ਤੇ ਦਿਲ ਖਿੱਚਵੀਆਂ ਕਹਾਣੀਆਂ ਲਿਖੀਆਂ ਹਨ। ਉਨ੍ਹਾਂ ਦੀਆਂ ਰਚਿਤ ਪੁਸਤਕਾਂ Twice Told Tales ਸੰਨ 1837, Wonder Book ਸੰਨ 1851 ਤੇ Tanglewood Tales ਸੰਨ 1853 ਹਨ। ਕਹਾਣੀਆਂ ਤੋਂ ਛੁਟ 'The Scarlet Letter' ਤੇ 'The House of Seven Gables' ਨਾਵਲ ਵੀ ਉਨ੍ਹਾਂ ਨੇ ਲਿਖੇ ਹਨ।

ਨੇਥੇਨੀਅਲ ਹਾਥੌਰਨ (Nathaniel Hawthorne)