Nishkriti (Bangla Novel in Punjabi) : Sharat Chandra Chattopadhyay

ਨਿਸ਼ਕ੍ਰਿਤਿ (ਬੰਗਾਲੀ ਨਾਵਲ) : ਸ਼ਰਤ ਚੰਦਰ ਚੱਟੋਪਾਧਿਆਏ

੧.
ਭਵਾਨੀ ਪੁਰ ਦੇ ਚਟਰ ਜੀ ਪਰਵਾਰ ਦਾ ਚਲਾ ਚੌਕਾ ਇਕੋ ਹੀ ਥਾਂ ਹੈ। ਦੋ ਜਣੇ ਗਰੀਸ਼ ਤੇ ਹਰੀਸ਼ਰਨ ਤੇ ਇਕੋ ਚਾਚੇ ਦਾ ਪੁਤ ਭਰਾ ਰਮੇਸ਼ ਹੈ। ਪਹਿਲਾਂ ਇਹਨਾਂ ਦੇ ਬਾਪ ਦਾਦੇ ਦੀ ਜਾਇਦਾਦ ਤੇ ਜ਼ਮੀਨ ਰੂਪਾ ਨਰਾਇਣ ਨਦੀ ਦੇ ਕੰਢੇ ਹੜਵਾ ਜ਼ਿਲੇ ਦੇ ਵਿਸ਼ਨ ਪੁਰ ਪਿੰਡ ਵਿਚ ਸੀ, ਉਸ ਵੇਲੇ ਹਾਰੀਸ਼ ਦੇ ਪਿਤਾ ਭਵਾਨੀ ਚਟਰ ਜੀ ਦੀ ਹਾਲਤ ਵੀ ਚੰਗੀ ਸੀ। ਪਰ ਅਚਾਨਕ ਹੀ ਇਕ ਵਕਤ ਰੂਪ ਨਰਾਇਣ ਨੇ ਢਾਹ ਲਾਕੇ ਭਵਾਨੀ ਚਟਰ ਜੀ ਦੀ ਜ਼ਮੀਨ ਏਦਾਂ ਖਾਣੀ ਸ਼ੁਰੂ ਕਰ ਦਿਤੀ ਕਿ ਪੰਜ ਛੇ ਸਾਲਾਂ ਦੇ ਅੰਦਰ ਹੀ ਬਾਕੀ ਕੁਝ ਨ ਰਹਿਣ ਦਿਤਾ । ਅਖੀਰ ਨੂੰ ਉਹਨਾਂ ਸਤਾਂ ਪੀੜੀਆਂ ਤੋਂ ਵਸਦੇ ਆ ਰਹੇ ਇਸ ਬ੍ਰਹਿਮਣ ਪ੍ਰਵਾਰ ਦਾ ਘਰ ਵੀ ਨਿਗਲ ਕੇ ਇਸ ਨੂੰ ਆਪਣੀ ਹੋਂਦ ਤੋਂ ਬਾਹਰ ਕਰ ਦਿਤਾ, ਭਵਾਨੀ ਨੇ ਪ੍ਰਵਾਰ ਸਮੇਤ ਭਜ ਕੇ ਭਵਾਨੀ ਪੁਰ ਵਿਚ ਆਕੇ ਆਸਰਾ ਲਿਆਂ ਇਹ ਸਭ ਪੁਰਾਣੀਆਂ ਗਲਾਂ ਹਨ। ਇਸ ਤੋਂ ਪਿਛੋਂ ਗਰੀਸ਼ ਤੇ ਹਰੀਸ਼ ਦੋਵੇਂ ਪੜ ਲਿਖ ਕੇ ਵਕੀਲ ਬਣ ਗਏ ਹਨ। ਕਾਫੀ ਧਨ ਦੌਲਤ ਕਮਾਇਆ ਹੈ। ਮਕਾਨ ਬਣਵਾਇਆ ਹੈ, ਮੁਕਦੀ ਗਲ ਇਹ ਕਿ ਜੋ ਕੁਝ ਉਹਨਾਂ ਦਾ ਦਰਿਆ ਨੇ ਖੋਹਿਆ ਸੀ ਉਸ ਪਾਸੋਂ ਚਾਰ ਗੁਣਾ ਪੈਦਾ ਕਰ ਲਿਆ ਹੈ। ਇਸ ਵੇਲੇ ਵਡੇ ਭਰਾ ਗੁਰੀਸ਼ ਦੀ ਆਮਦਨ ਹੈ ਚੌਵੀ ਪੰਝੀ ਹਜ਼ਾਰ ਰੁਪਇਆ ਸਾਲਾਨਾ ਤੇ ਛੋਟਾ ਭਰਾ ਹਰੀਸ ਵੀ ਪੰਜ ਛੇ ਹਜਾਰ ਰੁਪਇਆ ਸਾਲ ਕਮਾ ਲੈਂਦਾ ਹੈ। ਜੇ ਕੁਝ ਨਹੀਂ ਕਮਾ ਸਕਦਾ ਤਾਂ ਇਹ ਵਿਚਾਰਾ ਰਮੇਸ਼ ਹੈ। ਇਹ ਬਿਲਕੁਲ ਹਥ ਤੇ ਹਥ ਧਰ ਕੇ ਨਹੀਂ ਬਹਿ ਰਹਿੰਦਾ ਇਸ ਨੇ ਵੀ ਦੇ ਤਿੰਨ ਵਾਰੀ ਕਾਨੂੰਨ ਦਾ ਇਮਤਹਾਨ ਦਿਤਾ ਹੈ, ਪਰ ਵਿਚਾਰਾਂ ਪਾਸ ਨਹੀਂ ਹੋ ਸਕਿਆ। ਹੁਣੇ ਹੀ ਕਿਸੇ ਵਪਾਰ ਵਿਚ ਆਪਣੇ ਭਰਾ ਪਾਸੋਂ ਦੋ ਚਾਰ ਹਜ਼ਾਰ ਰੁਪਇਆ ਲੈ ਕੇ ਖਰਾਬ ਕਰ ਚੁਕਾ ਹੈ ਤੇ ਹੁਣ ਅਖਬਾਰਾਂ ਦੇ ਆਸਰੇ ਦੇਸ ਉਧਾਰ ਦੇ ਕੰਮ ਵਿਚ ਲਗ ਗਿਆ ਹੈ।
ਪਰ ਹੁਣ ਕੁਝ ਦਿਨਾਂ ਤੋਂ ਚੁਲਾ ਚੌਕਾ ਅਡੋ ਅਡ ਹੋਣ ਦੀਆਂ ਤਿਆਰੀਆਂ ਹੋ ਰਹੀਆਂ ਹਨ ਕਿਉਂਕਿ ਵਿਚਕਾਰਲੀ ਨੋਂਹ ਤੇ ਛੋਟੀ ਨੋਹ ਦੀ ਆਪੋ ਵਿਚ ਦੀ ਨਹੀਂ ਸੀ ਬਣਦੀ। ਹਰੀਸ਼ ਹੁਣ ਤਕ ਕਲਕਤੇ ਨਹੀਂ ਰਹਿੰਦੇ ਸਨ, ਪਰਵਾਰ ਸਮੇਤ ਮੁਸਟਿਲ ਵਿਚ ਪ੍ਰੈਕਟਿਸ ਕਰਕੇ ਗੁਜ਼ਾਰਾ ਕਰ ਲਿਆ ਕਰਦੇ ਸਨ।
ਕਦੇ ਕਦੇ ਦਸਾਂ ਪੰਜਾਂ ਦਿਨਾਂ ਤਕ ਉਹਨਾਂ ਦਾ ਪ੍ਰਵਾਰ ਸਮੇਤ ਘਰ ਆ ਜਾਣਾ ਕੋਈ ਵਡੀ ਗਲ ਨਹੀਂ ਸੀ। ਜੇ ਏਨੇ ਚਿਰ ਵਿਚ ਦੋ ਨੌਂਹਾਂ ਦੀ ਆਪੇ ਵਿਚ ਵੀ ਨਹੀਂ ਵੀ ਬਣਦੀ ਸੀ ਤਾਂ ਵੀ ਝਟ ਲੰਘਦਾ ਜਾਂਦਾ ਸੀ।’ ਕੋਈ ਬਹੁਤਾ ਝਗੜਾ ਕਰਨ ਨੂੰ ਵਕਤ ਨਹੀਂ' ਸੀ ਲਭਦਾ। ੫ਰ ਹੁਣ ਲਗ ਭਗ ਇਕ ਮਹੀਨੇ ਤੋਂ ਹਰੀਸ਼ ਸ਼ਹਿਰ ਵਿਚ ਆ ਕੇ ਸਦਰ ਵਿਚ ਹੀ ਪ੍ਰੈਕਟਿਸ ਕਰ ਰਿਹਾ ਹੈ ਤੇ ਇਸ ਤਰ੍ਹਾਂ ‘ਕਲਾ ਕਲੰਦਰ ਵਸੇ ਤੇ ਘੜਿਉਂ ਪਾਣੀ ਨਸੇ’ ਦੇ ਅਨੁਸਾਰ ਫਸਾਦ ਰਹਿਣ ਕਰਕੇ ਘਰ ਦੀ ਬਰਕਤ ਉਡ ਦੀ ਜਾ ਰਹੀ ਹੈ।
ਫੇਰ ਵੀ ਜਦ ਤੇ ਇਹ ਲੋਕ ਆਏ ਸਨ ਇਨ੍ਹਾਂ ਦੋਹ ਨੋਹਾਂ ਦਾ ਮਨ ਮਨੌਤ ਦਾ ਮੁਆਮਲਾ ਕੋਈ ਬਹੁਤ ਵਡਾ ਨਹੀਂ ਸੀ ਹੋ ਸਕਿਆ। ਸਬਬ ਇਹ ਸੀ ਕਿ ਛੋਟੀ ਨੋਹ ਇਥੇ ਨਹੀਂ ਸੀ। ਰਮੇਸ਼ ਦੀ ਇਸਤਰੀ 'ਸ਼ੈਲਜਾ’ ਆਪਣੇ ਇਕੋ ਇਕ ਪੁਤ੍ਰ ‘ਪਦਲ’ ਤੇ ਸੌਕਣ ਦੇ ਲੜਕੇ 'ਕਨਾਈ ਲਾਲ ਨੂੰ ਵਡੀ ਜੇਠਾਣੀ ਦੇ ਸਪੁਰਦ ਕਰਕੇ ਆਪਣੇ ਮਰਣਾਊ ਪਿਉ ਨੂੰ ਵੇਖਣ ਵਾਸਤੇ ਕ੍ਰਿਸ਼ਨ ਨਗਰ ਚਲੀ ਗਈ ਸੀ। ਪਰ ਹੁਣ ਪਿਉ ਨੂੰ ਆਰਾਮ ਹੋਗਿਆ ਹੈ ਇਸ ਕਰਕੇ ਪੰਜਾਂ ਛਿਆਂ ਦਿਨਾਂ ਤੋਂ ਇਹ ਵੀ ਆ ਗਈ ਹੈ।
ਭਾਵੇਂ ਅਜੇ ਸਸ ਜੀਉਂਦੀ ਹੈ, ਪਰ ਫੇਰ ਵੀ ਵਡੀ ਨੇ ਸਿਧੇਸ਼ਵਰੀ’ ਹੀ ਦਰ-ਅਸਲ ਘਰ ਦੀ ਮਾਲਕ ਹੈ ਇਹਦੇ ਠੀਕ ਸੁਭਾ ਦਾ ਕਿਸੇ ਨੂੰ ਪਤਾ ਨਹੀਂ ਲਗਾ। ਇਸੇ ਕਰਕੇ ਮਹਲੇ ਵਿਚ ਇਸਦੀ ਬੁਰਾਈ ਤੇ ਵਡਿਆਈ ਇਕੋ ਜਹੀ ਹੀ ਹੋ ਰਹੀ ਸੀ। 
‘ਸਿਧੇਸ਼ਵਰੀ' ਦੇ ਗਰੀਬ ਮਾਂ ਪਿਉ ਹਾਲੇ ਵੀ ਜੀਉਦੇ ਹਨ। ਪਿਛਲੇ ਪੰਜਾਂ ਛੇਆਂ ਸਾਲਾਂ ਵਰਗੇ ਲਗਾਤਾਰ ਕੋਸ਼ਸ਼ ਕਰਕੇ ਉਹ ਆਪਣੀ ਧੀ ਨੂੰ ਇਕ ਵਾਰ ਵੀ ਪੂਜਾ ਦੇ ਮੌਕੇ ਤੇ ਕੁਝ ਨ ਕੁਝ ਦੇ ਗਏ ਸਨ। ਉਹ ਲੈਣ ਵੀ ਆਏ ਸਨ, ਪਰ ਸਿਧੇਸ਼ਵਰੀ ਆਪਣਾ ਘਰ ਛਡ ਕੇ ਬਹੁਤਾ ਚਿਰ ਉਥੇ ਜਾਕੇ ਰਹਿਣ ਤੇ ਰਜਾਮੰਦ ਨ ਹੋਈ। ਮਹੀਨੇ ਪਿਛੋਂ ਹੀ ਆ ਗਈ। ਆਉਦਿਆਂ ਹੋਇਆਂ ਮਲੇਰੀਆ ਬੁਖਾਰ ਵੀ ਨਾਲ ਹੀ ਲੈ ਆਈ। ਇਹਨੇ ਘਰ ਆ ਕੇ ਵੀ ਬਦ ਪਰਹੇਜ਼ੀ ਬੰਦ ਨਹੀਂ ਕੀਤੀ। ਰੋਜ਼ ਸਵੇਰੇ ਨਾਉਣ ਲਗੇ ਤੇ ਕੁਨੈਨ ਖਾਣ ਤੋਂ ਨਕ ਮੂੰਹ ਵਟਣ ਲਗੀ। ਇਸ ਕਰਕੇ ਕੀਤੇ ਦਾ ਫਲ ਭੁਗਤਣ ਲਗ ਪਈ। ਕਦੇ ਬੁਖਰ ਉਤਰ ਜਾਂਦਾ ਦੋ ਚਾਰ ਦਿਨ ਖਲੋ ਕੇ ਫੇਰ ਚੜ ਜਾਂਦਾ। ਨਤੀਜਾ ਇਹ ਕਿ ਦਿਨੋਂ ਦਿਨ ਬਹੁਤ ਕਮਜ਼ੋਰ ਹੁੰਦੀ ਜਾ ਰਹੀ ਸੀ। ਏਸੇ ਮੌਕੇ ਤੇ 'ਸ਼ੈਲ` ਨੇ ਆਕੇ ਇਲਾਜ਼ ਵਾਸਤੇ ਆਖਣਾ ਵੇਖਣਾ ਸ਼ੁਰੂ ਕਰ ਦਿਤਾ। ਇਹ ਮੁਢ ਤੋਂ ਹੀ ਵਡੀ ਨੋਂਹ ਪਾਸ ਰਹਿੰਦੀ ਆਈ ਹੈ। ਜਿਨਾਂ ਜ਼ੋਰ ਇਹ ਪਾ ਸਕਦੀ ਹੈ, ਹੋਰ ਕੋਈ ਨਹੀਂ ਪਾ ਸਕਦਾ। ਇਕ ਹੋਰ ਵੀ ਸਬਬ ਸੀ ਕਿ ਮਨ ਹੀ ਮਨ ਵਿਚ ਸਿਧੇਸ਼ਵਰੀ ਪਾਸੋਂ ਬਹੁਤ ਡਰਦੀ ਸੀ।
ਸ਼ੈਲੀ ਬਹੁਤ ਹੀ ਗੁਸੇ ਖੋਰ ਹੈ। ਉਹ ਐਸਾ ਸਖਤ ਫਾਕਾ ਕਰ ਸਕਦੀ ਹੈ ਕਿ ਇਕ ਵੇਰਾਂ ਨਾਂਹ ਕਰ ਦੇਣ ਤੇ ਫੇਰ ਤਿੰਨ ਦਿਨ ਉਸਦੇ ਅੰਦਰ ਕਿਸੇ ਤਰਾਂ ਵੀ ਪਾਣੀ ਤਕ ਨਹੀਂ ਭੇਜਿਆ ਜਾ ਸਕਦਾ। ਇਸੇ ਕਰਕੇ ਸਿਧੇਸ਼ਵਰੀ ਉਸ ਪਾਸੋਂ ਬਹੁਤ ਡਰਦੀ ਹੁੰਦੀ ਸੀ। 'ਸ਼ੈਲ' ਦੀ ਮਾਸੀ ਦਾ ਘਰ ‘ਪਟਲਡਾਂਗਾ’ ਵਿਚ ਸੀ। ਹੁਣ ਜਦ ਦੀ ਉਹ ਕ੍ਰਿਸ਼ਨ ਨਗਰੋਂ ਵਾਪਸ ਆਈ ਹੈ ਉਹਨਾਂ ਨੂੰ ਨਹੀਂ ਮਿਲ ਸਕੀ। ਅਜ ਇਕਾਦਸ਼ੀ ਹੈ। ਸਸ ਵਾਸਤੇ ਰੋਟੀ ਪਕਾਉਣ ਦੀ ਲੋੜ ਨਾ ਸਮਝਕ, ਸਿਧਸ਼ਵਰ ਨੂੰ ਸਵੇਰੇ ਹੀ ਵਿਚਕਾਰਲੇ ਲੜਕੇ ਤੇ ਦਵਾਈ ਪਿਲਾਉਣ ਦਾ ਭਾਰ ਸੁਟ ਕੇ ਉਹ ਮਾਸੀ ਪਾਸੇ ਚਲੀ ਗਈ ਸੀ।
ਸਿਆਲ ਦੇ ਕੁਕੜ ਉਡਾਰੀ ਦਿਨ, ਦੋ ਘੰਟਿਆਂ ਪਿਛੋਂ ਹੀ ਰਾਤ ਪੈਜਾਂਦੀ ਹੈ। ਕਲ ਸਵੇਰ ਤੋਂ ਹੀ ਸਿਧੇਸ਼ਵਰੀ ਦਾ ਠੀਕ ਤੌਰ ਤੇ ਬੁਖਾਰ ਨਹੀਂ ਉਤਰਿਆ। ਅਜੇ ਉਹ ਰਜਾਈ ਲੈ ਕੇ ਬਿਲਕੁਲ ਮੁਰਦਿਆਂ ਵਾਂਗ ਪਲੰਗ ਦੇ ਕੇ ਪਾਸੇ ਰਜਾਈ ਵਲੇਟ ਕੇ ਸੌਂ ਰਹੀ ਸੀ। ਉਸੇ ਪਲੰਘ ਤੇ ਤਿੰਨ ਚਾਰ ਬਚੇ ਰੌਲਾ ਰਪਾ ਪਾਕੇ ਖੇਡ ਰਹੇ ਸਨ। ਬਲੇ “ਕਨ੍ਹਿਆਈ ਲਾਲ’ ਬੈਠਾ, ਦੀਵੇ ਦੇ ਚਾਨਣੇ, ਜਗਰਾਫੀਏ ਨੂੰ ਘੋਟਾ ਲਾ ਰਿਹਾ ਸੀ। ਦੂਜੇ ਪਾਸੇ ਹਰਚਰਨ ਸਿਰਹਾਣੇ ਕੋਲ ਬਤੀ ਰਖ ਕੇ ਕਿਤਾਬ ਖੋਲ ਇਕਾਗਰ ਚਿਤ ਨਾਲ ਪੜਨ ਡਿਹਾ ਹੋਇਆ ਸੀ। ਖਬਰੇ ਇਮਤਿਹਾਨ ਵਾਸਤੇ ਪੜ ਰਿਹਾ ਸੀ ਕਿਉਕਿ ਐਨੇ ਰੌਲੇ ਵਿਚ ਵੀ ਉਹਦਾ ਧਿਆਨ ਨਹੀਂ ਸੀ ਉਲਟ ਰਿਹਾ। ਜਿਹੜੇ ਬਚੇ ਹੁਣ ਤਕ ਬਿਸਤਰੇ ਤੇ ਰੌਲਾ ਪਾ ਰਹੇ ਸਨ ਇਹ ਸਾਰੇ ਬਾਬੂ ਹਰੀਸ’ ਦੀ ਉਲਾਦ ਸਨ।
'ਵਿਪਿਨ ਨੇ ਝੁਕ ਕੇ ਸਿਧੇਸ਼ਵਰੀ ਦੇ ਮੂੰਹ ਤੇ ਮੂੰਹ ਕਰਕੇ ਆਖਿਆ, ਅਜ ਮੇਰੀ ਸਜੇ ਪਾਸੇ ਸੋਣ ਦੀ ਵਾਰੀ ਹੈ ਨਾ ਮਾਂ ? ਪਰ ਵਡੀ ਮਾਂ ਦੇ ਜੁਵਾਬ ਦੇਣ ਤੋਂ ਪਹਿਲਾਂ ਹੀ ਥਲਿਓ 'ਕਨ੍ਹਿਆਈ' ਜ਼ੋਰ ਨਾਲ ਆਖਣ ਲਗਾ', 'ਨਹੀਂ ਨਹੀਂ ਵਿਪਨ ਤੂੰ ਨਹੀਂ ਸਜੇ ਪਾਸੇ ਮੈਂ ਸਵਾਂਗਾ।
ਵਿਪਨ ਨੇ ਵਿਰੋਧਤਾ, ਕੀਤੀ, “ਕਲ ਤੂੰ ਤਾਂ ਸੁਤਾ ਈ ਸੈਂ, ਭਰਾ ਜੀ।
ਕਲ ਸੁਤਾ ਸਾਂ ਅਜ ਫੇਰ ਖਬੇ ਪਾਸੇ ਸਹੀਂ।”
ਉਹਦੇ ਇਹ ਆਖਣ ਦੀ ਡੇਰ ਸੀ ਕਿ ਝਟ ਹੀ ਇਕ ਛੋਟਾ ਜਿਹਾ ਸਿਰ ਰਜਾਈਓਂ ਬਾਹਰ ਨਿਕਲਿਆ ਇਹ ਪਟਲ ਸੀ। ਇਹ ਬੜੀ ਕੋਸ਼ਸ਼ ਕਰਕੇ ਤਾਈ ਦੇ ਸਜੇ ਪਾਸੇ ਰਜਾਈ ਵਿਚ ਦੜਿਆ ਬੈਠਾ ਸੀ। ਬੇਦਖਲ ਹੋ ਜਾਨ ਦੇ ਡਰ ਕਰਕੇ ਉਸਨੇ ਇਸ ਰੌਲੇ ਗੌਲੇ ਵਿਚ ਹਿਸਾ ਨਹੀਂ ਲਿਆ ਸੀ। ਉਹਨੇ ਫੋਣੀ ਜਹੀ ਅਵਾਜ਼ , ਬਣਾਕੇ ਆਖਿਆ, ਮੈਂ ਜਿਹੜਾ ਹੁਣ ਤਕ ਚੁਪ ਚਾਪ ਹੀ ਸੁਤਾ ਹੋਇਆ ਹਾਂ।
ਕਨ੍ਹਿਆਈ ਵਡੇ ਭਰਾ ਦੇ ਮਾਣ ਵਿਚ ਆਕੜ ਕੇ ਆਖਣ ਲਗਾ, “ਪਟਲ ਵਡੇ ਭਰਾ ਨਾਲ ਝਗੜਾ ਨ ਕਰ ਨਹੀਂ ਤਾਂ ਮਾਂ ਨੂੰ ਆਖ ਦਿਆਂਗਾ।'
ਪਟਲ ਵਿਚਾਰਾ ਹੋਰ ਕੋਈ ਰਾਹਨਾ ਵੇਖ ਕੇ ਭਾਈ ਜੀ ਦੇ ਗਲ ਨਾਲ ਜਾਂ ਚਿੰਬੜਿਆ ਰੋਣ ਵਾਲੀ ਅਵਾਜ਼ ਬਣਾਕੇ ਆਖਣ ਲਗਾ,ਮਾਂਮੇਂ ਜੋ ਐਨਾ ਚਿਰ ਦਾ ਸੁਤਾ ਹੋਇਆਂ ਹਾਂ!'
ਕਨ੍ਹਿਆਈ ਛੋਟੇ ਭਰਾ ਦੀ ਇਸ ਗੁਸਤਾਖੀ ਤੇ ਅਖਾਂ ਟਡ ਕੇ ਇਕੋ ਵੇਰਾਂ ਗਜਿਆ ਤੇ ਫੇਰ ਚੁਪ ਕਰ ਗਿਆ।
ਠੀਕ ਇਸ ਵੇਲੇ ਕਮਰੇ ਦੇ ਬਾਹਰ ਵਾਲੇ ਬਰਾਂਡੇ ਵਿਚੋਂ ਇਕ ਅਵਾਜ਼ ਆਈ, ਚੀਜੀ ਦੇ ਕਮਰੇ ਵਿਚ ਕੀ ਡਾਕਾ ਪੈ ਰਿਹਾ ਹੈ? ਇਹ ਅਵਾਜ਼ ਸ਼ੈਲਜਾ ਦੀ ਸੀ। ਇਹਦੇ ਨਾਲ ਹੀ ਝਟ ਪਟ ਸਭ ਕੁਝ ਉਲਟ ਪੁਲਟ ਹੋ ਗਿਆ ਉਸ ਬਿਸਤਰੇ ਦਾ।
ਹਰਚਰਨ ਆਪਣੀ ਪੜੀ ਜਾ ਰਹੀ ਕਿਤਾਬ ਨੂੰ ਛਤਾਂ ਨਾਲ ਸਿਰਹਾਣੇ ਥਲੇ ਲੁਕਾਕੇ ਹੁਣ ਸ਼ਾਇਦ ਕੋਈ ਹੋਰ ਈ ਕਿਤਾਬ ਨੂੰ ਇਕ ਟੋਕ ਵੇਖ ਰਿਹਾ ਸੀ, ਉਹਦੀਆਂ ਅਖਾਂ ਤੋਂ ਪਤਾ ਲਗਦਾ ਸੀ ਕਿ ਉਹ ਕਿਤਾਬ ਨੂੰ ਬਹੁਤ ਹੀ ਧਿਆਨ ਨਾਲ ਪੜ੍ਹ ਰਿਹਾ ਸੀ, 'ਕਨ੍ਹਿਆਈ' ਸਜੇ ਖਬੇ ਦੇ ਸਵਾਲ ਨੂੰ ਵਿਚੇ ਛਡਕੇ ਹੀ ਝਟ ਟਪਾਉਣ ਵਾਲੀ ਗਲ ਕੀਤੀ, ਬਚਿਆਂ ਦੀ ਉਧੜ ਧੁਮੀ ਜਾਦੂ ਦੇ ਤਮਾਸ਼ੇ ਵਾਂਗੂੰ ਪਤਾ ਨਹੀਂ ਕਿਧਰ ਗਾਇਬ ਹੋ ਗਈ, ਕੁਝ ਪਤਾ ਨਾ ਲਗਾ ਸ਼ੈਲਜਾ, ਹੁਣੇ ਹੀ ਕਲਕਤਉ ਆਕੇ ਵਡੀ ਜਠਾਨੀ ਵਾਸਤੇ ਦੁਧ ਦਾ ਕਟੋਰਾ ਲੈਦੇ ਕਮਰੇ ਵਿਚ ਦਾਖਲ ਹੋਈ ਸੀ; ਹੁਣ ਕਨ੍ਹਿਆਈ ਲਾਲ ਤੇ ਬੜੀ ਆਫਤਆਈ ਕਮਰੇ ਵਿਚ ਇਕ ਵਾਰ ਚੁਪ ਚਾਪ ਹੋ ਗਈ, ਦੂਜੇ ਪਾਸੇ ਹਰਿਚਰਨ ਏਦਾਂ ਸੰਥਾ ਯਾਦ ਕਰਨ ਲਗ ਪਿਆ ਕਿ ਜੇ ਉਸਦੀ ਪਿਠ ਤੇ ਹਾਬੀ ਵੀ ਲੰਘ ਜਾਏ ਤਾਂ ਉਸ ਨੂੰ ਪਤਾ ਨ ਲਗੇ। ਕਿਉਕਿ ਇਸ ਤੋਂ ਪਹਿਲਾਂ ਉਹ “ਅਨੰਦ ਮਠ' ਪੜ੍ਹ ਰਿਹਾ ਸੀ, ਉਹ ਦੇ ‘ਭਵਾ ਨੰਦ’ ਤੇ ‘ਜੀਵਾ ਨੰਦ ਛੋਟੀ ਚਾਚੀ ਦੇ ਚਰਨ ਪਾਉਣ ਤੇ ਕਿਧਰੇ ਉਡ ਪੁਡ ਗਏ। ਉਹ ਸੋਚ ਰਿਹਾ ਸੀ ਕਿ ਓਹ ਉਸਦੇ ਹਥ ਦੀ ਕਸਰਤ ਨੂੰ ਵੇਖ ਸਕੀ ਹੈ ਜਾਂ ਕਿ ਨਹੀਂ, ਇਸ ਗਲ ਨੂੰ ਚੰਗੀ ਤਰ੍ਹਾਂ ਨਾ ਜਾਣ ਸਕਣ ਤਕ ਉਸਦੀ ਛਾਤੀ ਧਕ ਧਕ ਕਰਦੀ ਰਹੀ।
ਸ਼ੈਲਜਾ ਨੇ ‘ਕਨ੍ਹਿਆਈ' ਵਲ ਵੇਖਦੀ ਹੋਈ ਨੇ ਆਖਿਆ ਹੁਣ ਤਕ ਕੀ ਕਰ ਰਿਹਾ ਸਾਂਏ ?
ਕਨ੍ਹਿਆਈਣੇ ਮੂੰਹ ਉਤਾਂਹ ਚੁਕ ਕੇ ਮੁਰਦਿਆਂ ਵਾਂਗੂੰ ਮਰੀ ਜਹੀ ਅਵਾਜ਼ ਵਿਚ ਨਕ ਵਿਚ ਬੋਲਦੇ ਹੋਏ ਨੇ ਕਿਹਾ ਮਾਂ ਮੈ ਨਹੀਂ ਸਾਂ, ਵਿਪਿਨ ਤੇ 'ਪਟਲ ਸ਼ਨ,ਕਿਉਕਿ ਇਹੋ ਹੀ ਉਸ ਦੇ ਸਜੇ ਤੇ ਖਬੇ ਸਉਣ ਤੇ ਆਪੋ ਵਿਚ ਦੀ ਲੜਨ ਵਾਲੇ ਵਡੇ ਵੈਰੀ ਸਨ, ਉਹਨੇ ਬਿਨਾਂ ਕਿਸੇ ਵਜਾ ਦੇ ਇਹਨਾਂ ਦੋਹਾਂ ਨਿਰਦੋਸ਼ੀਆਂ ਨੂੰ ਉਸਦੇ ਹਥ ਸੌਂਪ ਦਿਤਾ।
ਸ਼ੈਲਜਾ ਨੇ ਆਖਿਆ, ਕੋਈ ਨਹੀਂ ਇਸ ਦਾ ਪਤਾ ਨਹੀਂ ਕਿਧਰ ਭਜ ਗਏ ਨੇ ?' ।
ਹੁਣ ਤਾਂ ਕਨ੍ਹਿਆਈ ਨੇ ਬੜੇ ਹੌਸਲੇ ਨਾਲ ਖੜੇ ਹੋਕੇ ਹਬ ਦੇ ਇਸ਼ਾਰੇ ਨਾਲ ਵਿਛੋਣਾ ਦਿਖਾ ਕੇ ਆਖਿਆ, “ਮਾਂ ਕੋਈ ਕਿਤੇ ਨਹੀਂ ਗਿਆ , ਸਭ ਇਥੇ ਹੀ ਲੁਕੇ ਪਏ ਹਨ।'
ਇਹਦੀ ਗਲ ਸੁਣਕੇ ਤੇ ਅਖਾਂ ਤੇ ਮੂੰਹਦਾ ਰੰਗ ਢੰਗ ਵੇਖਕੇ ਸ਼ੈਲਜਾ ਨੂੰ ਹਾਸਾ ਆ ਗਿਆ। ਦੂਜੇ ਉਹਨੂੰ ਇਸੇ ਦੀ ਅਵਾਜ਼ ਜ਼ਿਆਦਾ ਸੁਣੀ ਸੀ। ਹੁਣ ਉਹ ਵਡੀ ਜਿਠਾਣੀ ਵਲ ਇਸ਼ਾਰਾ ਕਰ ਕੇ ਬੋਲੀ, “ਬੀਬੀ ਇਹ ਮੁੰਡੇ ਤੇਰਾ ਸਿਰ ਖਾ ਲੈਂਦੇ ਨੇ। ਜੇ ਤੂੰ ਇਹਨਾਂ ਨੂੰ ਮਾਰ ਨਹੀਂ ਸਕਦੀ ਤਾਂ ਤੈਥੋਂ ਇਹਨਾਂ ਨੂੰ ਡਰਾਇਆ ਵੀ ਜਾਂਦਾ ?” ਓ ਮੰਡਿਓ ਨਿਕਲੋ ਬਾਹਰ ਤੇ ਮੇਰੇ ਨਾਲ ਚਲੋ।
ਸਿਧੇਸ਼ਵਰੀ ਹੁਣ ਤਕ ਚੁਪ ਸੀ। ਮਹੀਨ ਜਹੀ ਅਵਾਜ਼ ਵਿਚ ਕੁਝ ਨਾਰਾਜ਼ ਜਹੀ ਹੋ ਕੇ ਆਖਣ ਲਗੀ ਇਹ ਬਚੇ ਆਪਣੇ ਆਪ ਹੀ ਖੇਡਦੇ ਰਹਿੰਦੇ ਹਨ। ਮੈਨੂੰ ਇਨ੍ਹਾਂ ਦਾ ਕੀ ਦੁਖ ਹੈ ? ਇਹ ਤੇਰੇ ਨਾਲ ਕਿਉਂ ਚਲੇ ਜਾਣ ?" "ਮੇਰੇ ਸਾਹਮਣੇ ਕਿਸੇ ਨੂੰ ਨਾ ਮਾਰਨਾ ! ਤੂੰ ਇਥੋਂ ਚਲੀ ਜਾਹ........।
ਸ਼ੈਲਜਾ ਨੇ ਥੋੜਾ ਜਿਹਾ ਹਸ ਕੇ ਆਖਿਆ, “ਮੈਂ ਸਿਰਫ ਮਾਰਨ ਕੁਟਣ ਵਾਲੀ ਹੀ ਹਾਂ ?"
ਬਹੁਤ ਵਾਧਾ ਕਰਦੀ ਏ ਤੂੰ ਸ਼ੈਲ।" ਛੋਟੀਆਂ ਭੈਣਾਂ ਵਾਂਗੂੰ ਓਹ ਨਾ ਲੈ ਕੇ ਹੀ ਬੁਲਾਇਆ ਕਰਦੀ ਸੀ। ਕਹਿਣ ਲਗੀ, ਤੈਨੂੰ ਵੇਖਕੇ ਤਾਂ ਇਹਨਾਂ ਦੇ ਮੂੰਹ ਉਡ ਜਾਂਦੇ ਹਨ। ਚੰਗਾ ਤੂੰ ਜਰਾ ਪਰਾਂ ਹੋ ਜਾ ਵਿਚਾਰੇ ਬਾਹਰ ਤਾਂ ਨਿਕਲ ਆਉਣ।”
"ਮੈਂ ਇਹਨਾਂ ਨੂੰ ਜਰੂਰ ਲੈ ਜਾਵਾਂਗੀ। ਜੇ ਇਹ ਦਿਨ ਰਾਤ ਇਸੇ ਤਰਾਂ ਪਰੇਸ਼ਾਨ ਕਰਦੇ ਰਹੇ ਤਾਂ ਤੈਨੂੰ ਆਰਾਮ ਨਹੀਂ ਹੋ ਸਕਣਾ। 'ਪਟਲ' ਸਾਰਿਆਂ ਨਾਲੋ ਬੀਬਾ ਮੁੰਡਾ ਹੈ। ਇਹੋ ਹੀ ਵਡੀ ਮਾਂ ਕੋਲ ਸੌ ਸਕਦਾ ਹੈ, ਬਾਕੀ ਸਾਰਿਆਂ ਨੂੰ ਮੇਰੇ ਫੋਲ ਸੌਣ ਪਏਗਾ। ਇਹ ਆਖਦਿਆਂ ਹੋਇਆਂ ਸ਼ੈਲਜ ਨੇ ਜਜ ਸਾਹਿਬ ਵਾਂਗੂੰ ਹੀ ਆਪਣੀ ਰਾਏ ਦਸਦੀ ਹੋਈ ਨੇ ਜਿਠਾਣੀ ਵਲ ਦੇਖ ਕੇ ਕਿਹਾ "ਤੁਸੀਂ ਉਠੋ ਤੇ ਦੁਧ ਪੀਉ। ਕਿਉਂ ਵੇ ਹਰੀ ! ਸਾਢੇ ਸਤ ਵਜੇ ਤੂੰ ਆਪਣੀ ਮਾਂ ਨੂੰ ਦਵਾ ਲਿਆ ਦਿਤੀ ਸੀ ਨਾਂ ?
ਸਵਾਲ ਸੁਣਦਿਆਂ ਹੀ ਹਰਿਚਰਣ ਦਾ ਚਿਹਰਾ ਪੀਲਾ ਪੈ ਗਿਆ। ਉਹ ਸੰਤਾਨ ਨਾਲ ਹੋਣ ਤਕ ਬਾਹਰ ਜੰਗਲ ਵਿਚ ਹੀ ਫਿਰਦਾ ਰਿਹਾ ਸੀ। ਦੇਸ਼ ਉਧਾਰ ਕਰ ਰਿਹਾ ਸੀ। ਮਾਮੂਲ ਦੜੀ ਦਵਾ ਦਾ ਤਾਂ ਉਹਨੂੰ ਚੇਤਾ ਹੀ ਭੁਲ ਗਿਆ ਸੀ, ਉਹ ਬੋਲ ਨ ਸਕਿਆ। ਪਰ ਸਿਧੇਸ਼ਵਰੀ ਸਾਫ ਬੋਲੀ, “ਦੜੀ ਦਵਾ ਮੈਂ ਨਹੀਂ ਪੀਆਂਗੀ, ਸ਼ੈਲ।"
"ਮੈਂ ਤੁਹਾਨੂੰ ਨਹੀਂ ਪੁਛ ਰਹੀ ਬੀਬੀ ਜੀ, ਤੁਸੀਂ ਚੁਪ ਰਹੋ। "ਆਖ ਕੇ ਹਰਿਚਰਨ ਦੇ ਬਿਸਤਰੇ ਦੇ ਬਹੁਤ ਕੋਲ ਜਾਕੇ ਉਹਨੇ ਪੁਛਿਆ, ਤੈਨੂੰ ਪੁਛਦੀ ਹਾਂ; ਦਵਾ ਦਿਤੀ ਸੀ ? ਉਹਦੇ ਕਮਰੇ ਵਿਚ ਆਉਣ ਤੋਂ ਪਹਿਲਾਂ ਹੀ ਹਰਿਚਰਨ ਇਕਠਾ ਜਿਹਾ ਹੋ ਕੇ ਉਠ ਕੇ ਬੈਠ ਗਿਆ ਸੀ। ਹੁਣ ਇਹ ਡਰੀ ਜਹੀ ਅਵਾਜ਼ ਵਿਚ ਬੋਲਿਆ, “ਮਾਂ ਬੀਬੀ ਨਹੀਂ ਸੀ ਚਾਹੁੰਦੀ........."
ਸ਼ੈਲਜਾ ਨੇ ਫੇਰ ਸਮਝਾ ਕੇ ਆਖਿਆ, “ਫੇਰ ਗਲ ਉਲਟਾਉਂਦਾ ਏ। ਤੂੰ ਸਾਫ ਦਸ, ਤੂੰ ਦਵਾ ਦਿਤੀ ਸੀ। ਜਾਂ ਨਹੀਂ ?"
ਚਾਚੀ ਦੀ ਸਖਤ ਹਕੂਮਤ ਤੇ ਲੜਕੇ ਦਾ ਛੁਟਕਾਰਾ ਕਰਾਉਣ ਲਈ ਸਿਧੇਸ਼ਵਰੀ ਵੀ ਗਰਮ ਹੋ ਗਈ ਤੇ ਉਠਕੇ ਬਹਿ ਗਈ। ਕਹਿਣ ਲਗੀ, 'ਕਿਉਂ ਤੂੰ ਅਧੀ ਰਾਤ ਐਨਾ ਝਗੜਾ ਕਰਨ ਆ ਗਈ ਏ। ਓ ਹਰਿਚਰਨ ਚਾਹ ਜਿਹੜੀ ਦੜੀ ਦਵਾ ਦੇਣੀ ਹੈ। ਹਰੀ ਚਰਨ ਜਰਾ ਹੌਸਲਾ ਕਰਕੇ ਪਲੰਗ ਤੋਂ ਦੂਜੇ ਪਾਸੇ ਉਤਰ ਪਿਆ। ਦਰਵਾਜੇ ਦੇ ਉਤੋਂ ਇਕ ਛੋਟੀ ਸ਼ੀਸ਼ੀ ਤੇ ਇਕ ਚਮਚਾ ਲੈਂ ਆਇਆ, ਉਹ ਸ਼ੀਸ਼ੀ ਦਾ ਡਕ ਖੋਲਣਾ ਹੀ ਚਾਹੁੰਦਾ ਸੀ ਕਿ ਸ਼ੈਲਜ ਨੇ ਉਥੇ ਹੀ ਖੜੀ ਖੜੀ ਨੇ ਕਿਹਾ, 'ਗਲਾਸ ਵਿਚ ਦਵਾ ਪਾਕੇ ਦੇ ਦੇਣ ਨਾਲ ਹੀ ਗਲ ਮੁਕ ਜਾਇਗੀ ? ਕਿਉਂ ਮੁੰਡਿਆ, ਪਾਣੀ ਦੀ ਲੋੜ ਨਹੀਂ ? ਦਵਾ ਦੇ ਪਿਛੋਂ ਕੁਝ ਮੂੰਹ ਵਿਚ ਪੌਣ ਨੂੰ ਨਹੀਂ ਚਾਹੀਦਾ ? ਇਹੋ ਜਹੀ ਵਿਚਾਰ ਪੂਰੀ ਕਰਨ ਦਾ ਕੀ ਲਾਭ ? ਖਲੋ ਜਾ ਮੈਂ ਤੇਰੀ ਖਬਰ ਲੈਂਦੀ ਹਾਂ।
ਦਵਾ ਦੀ ਸ਼ੀਸ਼ੀ ਨੂੰ ਫੜ ਕੇ ਹਰਿਚਰਨ ਨੂੰ ਭਰੋਸਾ ਹੋ ਗਿਆ ਸੀ ਕਿ · ਸ਼ਾਇਦ ਅਜ ਦੀ ਮੁਸੀਬਤ ਕਟੀ ਜਾਇਗੀ, ਪਰ ਇਸ ਮੂੰਹ ਵਿਚ ਪੌਣ ਦੇ ਸਵਾਲ ਨੂੰ ਸੁਣ ਕੇ ਉਹ ਡਰ ਗਿਆ ਉਹਨੇ ਲਾਚਾਰੀ ਨਾਲ ਇਧਰ ਉਧ: ਵੇਖ ਕੇ ਰੋਣ ਵਾਲੀ ਆਵਾਜ ਨਾਲ ਆਖਿਆ, 'ਚਾਚੀ ਜੀ ਇਥ ਕੁਝ ਵੀ ਤਾਂ ਨਹੀਂ ਦਿਸਦਾ ?
ਬਿਨਾ ਲਿਆਉਣ ਤੋਂ ਕੁਝ ਆਪੇ ਉਡ ਕੇ ਆ ਜਾਇਗਾ ?
ਸਿਧੇਸ਼ਵਰੀ ਨੇ ਗੁਸੇ ਵਿਚ ਆਕੇ ਆਖਿਆ, ਇਹ ਭਲਾ ਕਿਥੋਂ ਲਿਆਵੇਗਾ ? ਇਹ ਆਦਮੀਆਂ ਦੇ ਕੰਮ ਥੋੜੇ ਹਨ, ਤੇਰੀ ਤਾਂ ਜਿੰਨੀ ਚੌਧਰ ਹੈ, ਸਭ ਬਚਿਆਂ ਦੇ ਸਿਰ ਤੋਂ ਹੈ। ਨੀਲੀ ਨੂੰ ਕਿਉਂ ਨਹੀਂ ਕਹਿ ਗਈ ? ਉਹ ਵਿਚਕਾਰਲੀ ਲੜਕੀ ਤੇਰੇ ਚਲੇ ਜਾਣ ਪਿਛੋਂ ਮੇਰੇ ਕਮਰੇ ਵਲ ਤਕੀ ਵੀ ਨਹੀਂ। ਇਕ ਵੇਰੀ ਵੀ ਨਹੀਂ ਵੇਖਿਆਂ ਕਿ ਮਾਂ ਮਰ ਗਈ ਹੈ ਜਾਂ ਜੀਉਂਦੀ ਹੈ।
ਉਹ ਕਿਤੇ ਏਥੇ ਥੋੜੀ ਸੀ, ਮਾਂ ਉਹ ਤਾਂ ਮੇਰੇ ਨਾਲ 'ਪਟਲ ਡਾਂਗ ਗਈ ਸੀ।
ਕਿਉਂ ਗਈ ਸੀ ? ਕਿਸ ਖਿਆਲ ਨਾਲ ? ਤੇ ਉਹਨੂੰ ਨਾਲ ਲੈ ਗਈਸੈਂ'? ਦੇ ਦਿਹ ਹਰਿਚਰਨ ਤੂੰ ਦਵਾ, ਉਸੇ ਤਰ੍ਹਾਂ ਹੀ ਦੇ ਦੇਹ-ਮੈਂ ਇਸੇ ਤਰਾਂ ਪੀ ਲਉਂਗੇ ! ਇਹ ਆਖਕੇ ਸਿਧੇਸ਼ਵਰੀ ਨੇ ਗੈਰ ਹਾਜ਼ਰ ਲੜਕੀ ਸਿਰ ਸਾਰਾ ਕਸੂਰ ਪਾਕੇ ਦਵਾ ਵਾਸਤੇ ਹਬ ਅਗਾਂਹ ਕਰ ਦਿਤੇ।
ਜ਼ਰਾ ਠਹਿਰ ਹਰੀ, ਮੈਂ ਲਿਆਉਂਦੀ ਹਾਂ,ਆਖ ਕੇ ਸੈਲਜਾ ਕਮਰਿਉ ਬਾਹਰ ਚਲੀ ਗਈ।

੨.
ਹਰੀਸ ਦੀ ਇਸਤਰੀ ਨੈਨਤਾਰਾ ਨੇ ਦੇਸ਼ ਵਿਚ ਰਹਿਕੇ ਖੂਬ ਸਾਹਿਬਪੁਣਾ ਸਿਖ ਲਿਆ ਸੀ, ਆਪਣੇ ਬਚਿਆਂ ਨੂੰ ਉਹ ਵਲੈਤੀ ਪੁਸ਼ਾਕ ਤੋਂ ਬਿਨਾਂ ਬਾਹਰ ਨਹੀਂ ਸੀ ਨਿਕਲਣ ਦੇਂਦੀ। ਅਜੇ ਸਿਧੇਸ਼ਵਰੀ ਪੂਜਾ ਪਾਠ ਵਿਚ ਬੈਠੀ ਹੋਈ ਸੀ, ਲੜਕੀ ਨੀਲਮਬਰੀ ਚਵਾਵਾਂ ਦਾ ਸਮਾਨ ਲੈ ਕੇ ਸਾਹਮਣੇ ਬੈਠੀ ਹੋਈ ਸੀ ਏਨੇ ਚਿਰ ਨੂੰ 'ਨੈਨਤਾਰਾ' ਨੇ ਕਮਰੇ ਵਿਚ ਆਕੇ ਆਖਿਆ ਬੀਬੀ ਜੀ ਦਰਜ਼ੀ 'ਅਤੁਲ' ਦਾ ਕੋਟ ਬਣਾਕੇ ਲਿਆਇਆ ਹੈ। ਉਸਨੂੰ ਵੀਹ ਰੁਪੈ ਦੇਣੇ ਹਨ।
ਸਿਧੇਸ਼ਵਰੀ ਪਾਠ ਭੁਲਾਕੇ ਬੋਲ ਉਨੀ, ਇਕ ਕਪੜੇ ਦੇ ਦਸ ਵੀਹ ਰੁਪੈ ?
'ਨੈਨਤਾਰਾ' ਨੇ ਹਸ ਕੇ ਆਖਿਆ, "ਇਹ ਜ਼ਿਆਦਾ ਨੇ ਬੀਬੀ ਜੀ ? ਮੇਰੇ ਅਤੁਲ ਤਾਂ ਇਕ ਸੂਟ ਤੇ ਸੇਠ ੨ ਸਤਰ ੨ ਰੁਪੈ ਲਗ ਗਏ ਨੇ।"
'ਸੂਟ' ਸ਼ਬਦ ਸਿਧੇਸ਼ਰੀ ਦੀ ਸਮਝ ਵਿਚ ਨ ਆਇਆ। ਉਹ ਵੇਖਦੀ ਰਹਿ ਗਈ। ਨੈਨਤਾਰਾ ਨੇ ਸਮਝਾ ਕੇ ਆਖਿਆ, ਕੋਟ, ਪੈਂਟ, ਨਿਕਟਾਈ, ਇਹਨਾਂ ਸਾਰਿਆਂ ਨੂੰ ਅਸੀਂ ਸੂਟ ਹੀ ਆਖਦੇ ਹਾਂ।
ਸਧੇਸ਼ਵਰੀ ਨੇ ਸਹਿਜ ਸੁਭਾ ਹੀ ਲੜਕੀਨੂੰ ਆਖਿਆ ‘ਜਾਹ ਆਪਣੀ ਚਾਚੀ ਨੂੰ ਸਦ ਲਿਆ, ਆਕੇ ਰੁਪੈ ਕਢ ਕੇ ਦੇ ਜਾਏ।'
ਨੈਨ ਤਾਰਾ ਨੇ ਆਖਿਆ, ਚਾਬੀ ਮੈਨੂੰ ਹੀ ਦੇ ਦਿਉ ਖਾਂ, ਮੈਂ ਆਪੇ ਹੀ ਕਢ ਕੇ ਲੈ ਜਾਂਦੀ ਹਾਂ।
ਨੀਲਾ ਉਠ ਕੇ ਖਲੋ ਗਈ ਤੇ ਕਹਿਣ ਲਗੀ, ਮਾਂ ਕੋਲ ਕੁੰਜੀ ਕਿਥੋਂ ਆਈ। ਲੋਹੇ ਦੇ ਸੰਦੂਕ ਦੀ ਚਾਬੀ ਤਾਂ ਹਮੇਸ਼ਾਂ ਚਾਚੀ ਜੀ ਦੇ ਕੋਲ ਹੀ ਹੁੰਦੀ ਹੈ, ਇਹ ਆਖ ਕੇ ਉਹ ਚਲੀ ਗਈ।
ਇਹ ਸੁਣਕੇ ਨੈਨਤਾਰਾ ਦਾ ਮੂੰਹ ਲਾਲ ਹੋ ਗਿਆ, ਬੋਲੀ, ਛੋਟੀ ਨੂੰਹ ਐਨੇ ਚਿਰਾਂ ਤੋਂ ਏਥੇ ਨਹੀਂ ਸੀ, ਇਸ ਕਰ ਕੇ ਮੈਂ ਸਮਝਿਆ ਸੀ ਕਿ ਸੰਦੂਕ ਦੀ ਚਾਬੀ ਤੇਰੇ ਕੋਲ ਹੋਵੇਗੀ।
ਸਿਧੇਸ਼ਵਰੀ ਮਾਲਾ ਫੇਰਨ ਲਗ ਪਈ ਸੀ ਇਸ ਕਰ ਕੇ ਕੋਈ ਜੁਵਾਬ ਨ ਦੇ ਸਕੀ।
ਦਸ ਕੁ ਮਿੰਟਾਂ ਪਿਛੋਂ ਜਦ ਸ਼ੈਲਜਾ ਰੁਪੈ ਦੇਣ ਲਈ ਕਮਰੇ ਵਿਚ ਆਈ ਤਾਂ ਵੇਖਿਆ ਕਿ ਅਤੁਲ ਦੇ ਕੋਟ ਬਾਰੇ ਓਥੇ ਚੰਗੀ ਤਰਾਂ ਗਲ ਬਾਤ ਹੋ ਰਹੀ ਹੈ। ਅਤੁਲ ਕੋਟ ਪਾਕੇ ਓਹਦਾ ਵਾਧਾ ਘਾਟਾ, ਦਸ ਰਹੇ ਹਨ, ਉਸਦੀ ਮਾਂ ਤੇ ਹਰਿਚਰਨ ਲਲਚਾਈਆਂ ਹੋਈਆਂ ਅਖਾਂ ਨਾਲ ਵੇਖਦਿਆਂ ਹੋਇਆਂ ਫੈਸ਼ਨ ਦੀ ਬਾਬਤ ਸਮਝ ਰਹੇ ਹਨ, ਅਤੁਲ ਨੇ ਆਖਿਆ, ਛੋਟੀ ਚਾਚੀ ਜਰਾ ਵੇਖ ਤਾਂ ਸਹੀ ਕਿਹੋ ਜਿਹਾ ਬਨਾਇਆ ਹੈ।
ਸ਼ੈਲਜਾ ਨੇ ਥੋੜੇ ਵਿਚ ਹੀ ਮੁਕਾਉਂਦੀ ਹੋਈ ਨੇ ਕਿਹਾ ਚੰਗਾ ਹੈ ਤੇ ਸੰਦੂਕ ਵਿਚੋਂ ਰੁਪੈ ਕਢ ਕੇ ਉਸ ਦੇ ਹਥ ਵਿਚ ਦੇ ਦਿਤੇ।
ਨੈਨਤਾਰਾ ਨੇ ਸਾਰਿਆਂ ਜਣਿਆਂ ਨੂੰ ਸੁਣਾਉਂਦਿਆਂ ਹੋਇਆਂ ਆਪਣੇ ਲੜਕੇ ਵਲ ਇਸ਼ਾਰਾ ਕਰਕੇ ਆਖਿਆ, 'ਕਪੜਿਆਂ ਨਾਲ ਤੇਰੇ ਟਰੰਕ ਭਰੇ ਪਏ ਹਨ ਤੈਨੂੰ ਅਜੇ ਵੀ ਰਜ ਨਹੀਂ ਆਉਂਦਾ।
ਲੜਕੇ ਨੇ ਕਾਹਲਾ ਜਿਹਾ ਪੈਕੇ ਆਖਿਆ, “ਕਿੰਨੀ ਵਾਰੀ ਦਸਚੁਕਾ ਹਾਂ ਕਿ ਅਜ ਕਲ ਦਾ ਫੈਸ਼ਨ ਹੀ ਇਹੋ ਜਿਹਾ ਹੈ। ਜੇ ਇਸਤਰਾਂ ਦਾ ਇਕ ਕੋਟ ਵੀ ਨਾ ਹੋਵੇ ਤਾਂ ਲੋਕੀ ਮਖੌਲ ਕਰਨ ਲਗ ਜਾਂਦੇ ਹਨ। ਉਹ ਰੁਪੈ ਲੈ ਕੇ ਬਾਹਰ ਜਾ ਰਿਹਾ ਸੀ ਕਿ ਖਲੋਕੇ ਕਹਿਣ ਲਗਾ, ਆਪਣੇ ਹਰੀ ਭਈਆ ਜੋ ਕੋਟ ਪਾਕੇ ਬਾਹਰ ਜਾਂਦੇ ਹਨ, ਉਸ ਦੀ ਤਾਂ ਮੈਨੂੰ ਵੀ ਸ਼ਰਮ ਆਉਂਦੀ ਹੈ, ਇਥੇ ਵਟ ਪਿਆ ਹੋਇਆ ਹੈ, ਉਥੇ ਦਾਗ ਲਗਾ ਹੋਇਆ ਹੈ, ਛਿਹ: ਛਿਹ ਕਿਹੋ ਜਿਹਾ ਬੁਰਾ ਲਗਦਾ ਹੈ! ਫੇਰ ਹਸ ਕੇ ਤੇ ਹਥਾਂ ਨਾਲ ਇਸ਼ਾਰੇ ਕਰਕੇ, ਏਦਾਂ ਜਿਦਾਂ ਕੋਈ ਸਿਰਹਾਣਾਂ ਤੁਰਿਆ ਜਾਂਦਾ ਹੈ।
ਲੜਕੇ ਦੀਆਂ ਹਰਕਤਾਂ ਵੇਖ ਕੇ ਨੈਨ ਤਾਰਾ ਹਸ ਪਈ, ਨੀਲਾ ਮੂੰਹ ਦੂਜੇ ਪਾਸੇ ਭਆਕੇ ਹਾਸੇ ਨੂੰ ਰੋਕਣ ਦੀ ਕੋਸ਼ਸ਼ ਕਰਨ ਲਗੀ। ਹਰਿਚਰਨ ਨੇ ਰੋਣ ਵਾਲਾ ਮੂੰਹ ਬਣਾਕੇ ਛੋਟੀ ਚਾਚੀ ਵਲੋਂ ਵੇਖ ਕੇ ਨੀਵੀਂ ਪਾ ਲਈ। ਸਿਧੇਸ਼ਵਰੀ ਐਵੇਂ ਨਾਮ ਮਾਤਰ ਹੀ ਜਾਪ ਕਰ ਰਹੀਂ ਸੀ। ਕਹਿਣ ਲਗੀ, 'ਠੀਕ ਹੈ ਕੀ ਇਹਨਾਂ ਬਚਿਆਂ ਦਾ ਦਿਲ ਨਹੀਂ ਕਰਦਾ? ਦਿਓ ਨਾਂ ਇਹਨਾਂ ਵਿਚਾਰਿਆਂ ਨੂੰ ਵੀ ਦੋ ਕੋਟ ਬਣਾਕੇ।
ਅਤਲ ਨੇ ਸਿਆਣਿਆਂ ਵਾਂਗੂੰ ਹਥ ਮਾਰਦੇ ਹੋਏ ਨੇ ਕਿਹਾ, ਮੈਨੂੰ ਰੁਪਈਏ ਦਿਉ। ਮੈਂ ਆਪਣੇ ਦਰਜੀ ਪਾਸੋ ਫੈਸ਼ਨ ਦੇ ਮੁਤਾਬਕ ਸੁਆਦਿਆਂਗਾ। ਮੈਨੂੰ ਕਦੇ ਉਹ ਧੋਖਾ ਨਹੀਂ ਦੇ ਸਕਦਾ।
ਨੈਨਤਾਰਾ ਨੇ ਆਪਣੇ ਪੁਤ੍ਰ ਦੀ ਹੁਸ਼ਿਆਰੀ ਬਾਬਤ ਕੁਝ ਕਹਿਣਾ ਚਾਹਿਆ, ਪਰ ਇਸ ਤੋਂ ਪਹਿਲਾਂ ਹੀ ਸ਼ੈਲਜਾ ਗੰਭੀਰ ਤੇ ਦ੍ਰਿੜ ਅਵਾਜ਼ ਵਿਚ ਬੋਲ ਪਈ, "ਤੈਨੂੰ ਚੌਧਰੀ ਬਣਨ ਦੀ ਲੋੜ ਨਹੀਂ। ਤੂੰ ਜਾ ਕੇ ਆਪਣਾ ਕੰਮ ਕਰ। ਇਨ੍ਹਾਂ ਦੇ ਕਪੜੇ ਸੁਆਉਣ ਵਾਲੇ ਹੋਰ ਬਥੇਰੇ ਹਨ।" ਇਹ ਆਖ ਕੇ ਉਹ ਚਾਬੀਆਂ ਦਾ ਗੁਛਾ ਲੈ ਕੇ ਬਾਹਰ ਚਲੀ ਗਈ।
ਨੈਨਤਾਰਾ ਨੇ ਗੁਸੇ ਵਿਚ ਆ ਕੇ ਆਖਿਆ, ਬੀਬੀ ਜੀ ਸੁਣ ਲਈਆਂ ਜੇ ਛੋਟੀ ਨੋਂਹ ਦੀਆਂ ਗਲਾਂ ? ਭਲਾ ਅਤੁਲ ਨੇ ਕਿਹੜੀ ਮਾੜੀ ਗਲ ਆਖੀ ਸੀ ?"
ਸਿਧੇਸ਼ਵਰੀ ਨੇ ਜੁਵਾਬ ਨਹੀਂ ਦਿਤਾ। ਖਬਰੇ ਇਸ਼ਟ ਮੰਤਰ ਦਾ ਜਾਪ ਕਰ ਰਹੀ ਸੀ ਇਸ ਕਰਕੇ ਸੁਣਿਆਂ ਨਹੀਂ ਗਿਆ। ਪਰ ਸ਼ੈਲ ਨੇ ਸੁਣ ਲਿਆ। ਉਸਨੇ ਦੋ ਕਦਮ ਪਿਛੇ ਮੁੜ ਕੇ ਵਿਚਕਾਰਲੀ ਜਠਾਣੀ ਵਲ ਵੇਖ ਕੇ ਆਖਿਆ, "ਛੋਟੀ ਨੋਂਹ ਦੀਆਂ ਗਲਾਂ ਬੀਬੀ ਨੇ ਬਹੁਤ ਸੁਣੀਆਂ ਹਨ। ਤੂੰ ਹੀ ਨਹੀਂ ਸੁਣੀਆਂ, ਛੋਟੇ ਥਾਂ ਹੋ ਕੇ ਅਤੁਲ ਨੇ ਹਰੀ ਦੀ ਏਦਾਂ ਖਿਲੀ ਉਡਾਈ ਹੈ ਤੇ ਤੂੰ ਵੀ ਹਿੜ ਹਿੜ ਕਰਕੇ ਹਸਦੀ ਰਹੀ ਏ। ਜੇ ਮੇਰਾ ਆਪਣਾ ਮੁੰਡਾ ਹੁੰਦਾ ਤਾਂ ਮੈਂ ਜੀਉਂਦਿਆਂ ਨ ਛਡਦੀ। ਇਹ ਆਖ ਕੇ ਉਹ ਆਪਣੇ ਕੰਮ ਜਾ ਲਗੀ।
ਸਿਧੇਸ਼ਵਰੀ ਛੋਟੀਆਂ ਨੋਹਾਂ ਦਾ ਝਗੜਾ ਵੇਖ ਕੇ ਚੁਪ ਚਾਪ ਇਸ਼ਟ ਮੰਤਰ ਦਾ ਜਪ ਕਰਨ ਲਗ ਪਈ।
ਨੈਨਤਾਰਾ ਨੂੰ ਮੌੜ ਨ ਮੁੜਿਆ ਵੇਖ ਕੇ ਆਖਿਆ, ਤੁਸਾਂ ਜੇ ਆਪ ਕੁਝ ਨਹੀਂ ਕੀਤਾ ਤਾਂ ਫੇਰ ਸਾਡੇ ਪਾਸ ਜਿਹੜਾ ਰਾਹ ਸਾਨੂੰ ਲਭੇਗਾ, ਅਸੀਂ ਆਪ ਹੀ ਕੁਝ ਨਾ ਕੁਝ ਜਰੂਰ ਕਰ ਲਵਾਂਗੇ। ਫੇਰ ਵੀ ਜਾਂ ਸਿਧੇਸ਼ਵਰੀ ਕੁਝ ਨ ਬੋਲੀ ਤਾਂ ਨੈਨਤਾਰਾ ਲੜਕੇ ਨੂੰ ਲੈ ਕੇ ਬਾਹਰ ਚਲੀ ਗਈ।
ਪਰ ਦਸ ਕੁ ਮਿੰਟਾਂ ਪਿਛੋਂ ਜਦ ਸਿਧੇਸ਼ਵਰੀ ਪੂਜਾ ਪਾਠ ਤੋਂ ਵਿਹਲੀ ਹੋਈ ਤਾਂ ਛੋਟੀ ਨੋਹ ਫੇਰ ਆ ਹਾਜ਼ਰ ਹੋਈ। ਉਹ ਸਿਰਫ ਬੂਹੇ ਦੇ ਪਿਛੇ ਖਲੋ ਕੇ ਗਲ ਬਾਤ ਸੁਣ ਰਹੀ ਸੀ।
ਸਿਧੇਸ਼ਵਰੀ ਨੇ ਡਰਦਿਆਂ ਸੁਕੇ ਹੋਏ ਮੂੰਹ ਨਾਲ ਪੁਛਿਆ ਵਿਚਕਾਰਲੀ ਨੋਂਹ ਕਿਥੇ ਹੈ ?"
ਨੈਨਤਾਰਾ ਨੇ ਆਖਿਆ, “ਇਹ ਜਾਣਨ ਵਾਸਤੇ ਆਈ ਹਾਂ। ਤਾਂ ਕਿਸੇ ਦੇ ਪਿਉ ਦਾ ਦਿਤਾ ਨਹੀਂ ਖਾਂਦੀ ਜੋ ਹਰ ਵੇਲੇ ਜੁਤੀਆਂ ਖਾਂਦੀ ਰਹਾਂਗੀ।"
ਸਿਧੇਸ਼ਵਰੀ ਨੇ ਉਸਨੂੰ ਸ਼ਾਂਤ ਕਰਨ ਦੇ ਖਿਆਲ ਨਾਲ ਬੜਾ ਨਰਮਾਈ ਨਾਲ ਕਿਹਾ, "ਜੁਤੀਆਂ ਕਿਉਂ ਖਾਏਗੀ ਧੀਏ, ਉਹਦਾ ਗਲ ਕਰਨ ਦਾ ਢੰਗ ਹੀ ਇਹੋ ਹੈ ਤੈਨੂੰ ਉਸ ਨੇ ਕਿਹਾ ਹੈ ?"
ਕੁਝ ਨਹੀਂ ਆਖਿਆ, ਸਿਰਫ ਅਤੁਲ ਨੂੰ ਹੀ ਜੀਉਦਿਆਂ ਨਹੀਂ ਸੀ ਛਡਣਾ ਚਾਹੁੰਦੀ। ਮੈਂ ਹਿੜ ਹਿੜ ਕਰਕੇ ਹਸ ਦੀ ਹਾਂ ? ਗੋਗਲੂਆਂ ਤੋਂ ਮਿਟੀ ਨ ਝਾੜੋ ਬੀਬੀ ਜੀ, ਜੁਤੀਆਂ ਹੋਰ ਕਦੀ ਮਾਰੀਆਂ ਜਾਂਦੀਆਂ ਹਨ ? ਸਚੀ ਮੁਚੀ ਨਹੀਂ ਮਾਰੀਆਂ ਇਸ ਕਰਕੇ ਖਬਰੇ ਤੁਹਾਡਾ ਸਮਝ ਵਿਚ ਨਹੀਂ ਆਈਆਂ। ਠੀਕ ਹੈ ਨਾਂ ?
ਸਿਧੇਸ਼ਵਰੀ ਦੰਗ ਰਹਿ ਗਈ। ਹੌਲੀ ਜਹੀ ਬੋਲੀ,"ਇਹ ਕੀ ਗਲ ਹੋਈ ? ਕੀ। ਮੈਂ ਉਸਨੂੰ ਸਿਖਾ ਦਿਤਾ ਹੈ ?"
ਵਿਚਕਾਰਲੀ ਨੋਹ ਕੁੰਜੀ ਵਾਸਤੇ ਹੀ ਅੰਦਰੋ ਅੰਦਰ ਸੜੀ ਪਈ ਸੀ, ਉਹਨੇ ਕਿਹਾ, ਇਸ ਗਲ ਦਾ ਤਾਂ ਤੈਨੂੰ ਹੀ ਪਤਾ ਹੋਵੇ। ਕੋਈ ਅੰਤਰਯਾਮੀ ਥੋੜਾ ਹੈ ਜੋ ਕਿਸੇ ਦੇ ਦਿਲ ਦੀ ਬੁਝ ਸਕੇ। ਅਖੀ ਵੇਖਿਆਂ ਤੇ ਕੰਨੀ ਸੁਣਿਆ ਹੀ ਆਖਿਆ ਜਾ ਸਕਦਾ ਹੈ। ਅਸੀਂ ਨਵੇਂ ਆਦਮੀ ਤੇਰੇ ਟਬਰ ਵਿਚ ਆ ਵੜੇ ਹਾਂ। ਇਸੇ ਕਰ ਕੇ ਅਸੀਂ ਤੇਰੇ ਵਾਸਤੇ ਇਕ ਆਫਤ ਹੋ ਗਏ ਹਾਂ। ਤੂੰ ਖੁਦ ਹੀ ਆਖ ਦੇਦੀਉ ਤਾਂ ਚੰਗਾ ਹੁੰਦਾ। ਇਕ ਦੂਜੇ ਨੂੰ ਮੇਰੇ ਪਿਛੇ ਕਿਉਂ ਪਾ ਦਿਤਾ ਹੈ ?
ਇਸ ਦੂਸ਼ਣ ਦਾ ਉਤਰ ਸਿਧੇਸ਼ਵਰੀ ਨੂੰ ਕੋਈ ਨ ਲਭ ਸਕਿਆ! ਉਹ ਹੈਰਾਨ ਜਹੀ ਹੋ ਕੇ ਵੇਖਦੀ ਰਹਿ ਗਈ।
ਵਿਚਕਾਰਲੀ ਨੋਂਹ ਨੇ ਹੋਰ ਵੀ ਸਖਤ ਅਵਾਜ ਵਿਚ ਆਖਿਆ,ਅਸੀਂ ਲੋਕ ਵੀਂ ਕੋਈ ਡੰਗਰ ਨਹੀ ਬੀਬੀ! ਸਭ ਗਲਾਂ ਜਾਣਦੇ ਹਾਂ। ਜੇ ਏਦਾਂ ਨ ਕਢ ਕੇ, ਮਿਠੀਆਂ ੨ ਗਲਾਂ ਨਾਲ ਹੀ ਵਿਦਿਆ ਕਰ ਦੇ ਦਿਓ ਤਾਂ ਕੀ ਹਰਜ ਸੀ ? ਵੇਖਣ ਸੁਣਨ ਵਿਚ ਵੀ ਚੰਗਾ ਲਗਦਾ ਤੇ ਅਸੀਂ ਵੀ ਪ੍ਰੇਮ ਨਾਲ ਚਲੇ ਜਾਂਦੇ। ਉਹ ਸੁਣਨਗੇ ਤਾਂ ਇਕ ਵੇਰਾਂ ਹੀ ਅਸਮਾਨ ਤੇ ਡਿਗ ਪੈਣਗੇ। ਉਹ ਤਾਂ ਹਰ ਇਕ ਨੂੰ ਇਹੋ ਹੀ ਆਖਦੇ ਫਿਰਦੇ ਹਨ ਕਿ ਸਾਡੀ ਭਰਜਾਈ ਆਦਮੀ ਨਹੀਂ ਦੇਵਤਾ ਹੈ।
ਸਿਧੇਸ਼ਵਰੀ ਰੋ ਪਈ। ਰੋ ਕੇ ਹੌਲੀ ਗਲ ਨਾਲ ਆਖਣ ਲਗੀ,ਇਹੋ ਜਹੀ ਬਦਨਾਮੀ ਤਾਂ ਮੇਰੇ ਦੁਸ਼ਮਣ ਵੀ ਨਹੀਂ ਕਰ ਸਕਦੇ। ਇਹ ਸਾਰੀਆਂ ਗਲਾਂ ਦੇਵਰ ਜੀ ਸੁਣਨ, ਇਸ ਨਾਲੋ ਤਾਂ ਮੇਰਾ ਮਰ ਜਾਣਾ ਹੀ ਅਛਾ ਹੈ। ਤੁਸੀਂ ਆਏ ਹੋ ਇਹਦੀ ਮੈਨੂੰਕਿੰਨੀ ਖੁਸ਼ੀ ਹੈ।ਮੇਰੇ ਕਨ੍ਹਿਆਈ ਤੇ 'ਪਟਲ ਲੈ ਆਓ, ਮੈਂ ਉਹਨਾਂ ਦੇ ਸਿਰ ਤੇ ਹਥ ਰਖ ਕੇ....... ।”
ਗਲ ਵਿਚੇ ਸੀ ਕਿ ਸ਼ੈਲਜ ਦੁਧ ਦਾ ਕਟੋਰਾ ਲੈ ਕੇ ਆ ਗਈ। ਕਹਿਣ ਲਗੀ, ਜਪੁ ਹੋ ਗਿਆ ? ਹੁਣ ਥੋੜਾ ਜਹਾ ਦੁਧ ਪੀ ਲਓ।'
ਸਿਧੇਸ਼ਵਰੀ ਅਖਾਂ ਪੂੰਝ ਕੇ ਦੋਹਾਈ ਦੇ ਉਠੀ, 'ਚਲੀ ਜਾ ਇਥੋਂ, ਮੇਰੀਆਂ ਅਖਾਂ ਤੋਂ ਦੂਰ ਹੋ ਜਾਹ!'
ਸ਼ੈਲਜਾ ਹਕੀ ਬਕੀ ਹੋ ਕੇ ਵੇਖਣ ਲਗ ਪਈ।
ਸਿਧੇਸ਼ਵਰੀ ਨੇ ਰੋਂਦਿਆਂ ੨ ਕਿਹਾ। 'ਤੇਰੇ ਜੋ ਮੂੰਹ ਵਿਚ ਆਉਂਦਾ ਹੈ ਕਿਉਂ ਸਾਰਿਆ ਨੂੰ ਆਖ ਦੇਂਦੀ ਏ ?
'ਕਿਸ ਨੂੰ ਮੈਂ ਕੀ ਆਖ ਬੈਠੀ ਹਾਂ ? ਸਿਧੇਸ਼ਵਰੀ ਨੇ ਇਹ ਨਹੀਂ ਸੁਣਿਆਂ, ਉਹ ਪਹਿਲੇ ਵਾਂਗੂੰ ਹੀ ਆਖੀ ਗਈ, ਮੈਨੂੰ ਆਖ ਆਖ ਕੇ ਤੇਰਾ ਹੌਸਲਾ ਵਧ ਗਿਆ ਹੈ। ਕੌਣ ਤੇਰੀ ਗਲ ਨੂੰ ਸੁਰਾਹੇਗਾ ? ਸਾਰਿਆਂ ਨੂੰ 'ਬੀਬੀ' ਹੀ ਸਮਝ ਲਿਆ ਹੈ। ਦੂਰ ਹੋ ਜਾਂ ਮੇਰੇ ਸਾਮਣਿਓ!'
ਸੈਲਜਾ ਨੇ ਸਹਿਜ ਸੁਭਾ ਹੀ ਕਿਹਾ, ਚੰਗਾ, ਦੁਧ ਪੀ ਲੈ, ਮੈਂ ਚਲੀ ਜਾਂਦੀ ਹਾਂ ਇਹ ਕੌਲ ਮੈਨੂੰ ਹੁਣੇ ਹੀ ਚਾਹੀਦਾ ਹੈ।"
ਇਸ ਦੀ ਇਹ ਠੰਢੀ ਜਹੀ ਗਲ ਸੁਣ ਕੇ ਸਿਧੇਸ਼ਵਰੀ ਹੋਰ ਵੀ ਚਮਕ ਪਈ। ਕਹਿਣ ਲਗੀ “ਮੈਂ ਕੁਝ ਨਹੀ ਖਾਣਾ ਪੀਣਾ, ਤੂੰ ਘਰੋਂ ਬਾਹਰ ਹੋ ਜਾਹ। ਜੇ ਤੂੰ ਨਹੀਂ ਜਾਇੰਗੀ ਤੋਂ ਮੈਂ ਚਲੀ ਜਾਵਾਂ। ਦੋਹਾਂ ਗਲਾਂ ਵਿਚੋਂ ਇਕ ਜਰੂਰ ਹੋ ਕੇ ਰਹੇਗੀ ਨਹੀਂ ਤਾਂ ਮੈਂ ਪਾਣੀ ਤਕ ਨਹੀਂ ਪੀਵਾਂਗੀ।'
ਸ਼ੈਲਜਾ ਨੇ ਉਸੇ ਤਰਾਂ ਸਹਿਜ ਸੁਭਾ ਹੀ ਆਖਿਆ, ਮੈਂ ਅਜੇ ਹੁਣ ਤਾਂ ਆਈ ਹਾਂ। ਮੈਥੋਂ ਹੁਣ ਫੇਰ ਨਹੀਂ ਜਾਇਆ ਜਾਂਦਾ। ਇਹਦੇ ਨਾਲੋਂ ਤਾਂ ਇਹੋ ਚੰਗਾ ਹੈ ਕਿ ਤੂੰ ਹੀ ਜਾਕੇ ਕੁਝ ਦਿਨ ‘ਕਟੋਹਿਆਂ ਵਿਚ ਕਟਿਆ ਲਾਗੇ ਹੀਗੰਗਾਜੀ ਹਨ-ਇਸਤਰਾਂ ਦਾ ਪਾਣੀ ਦੀ ਬਦਲੀ ਵੀ ਹੈ ਜਾਇਗੀ। ਤੂੰ ਦਸ ਵਿਚਕਾਰਲੀ ਬੀਬੀ! ਥੋੜੀ ਜਹੀ ਗਲ ਨੂੰ ਲੈ ਕੇ ਸਵੇਰ ਤੋਂ ਤੂੰ ਕੀ ਰੇੜਕਾ ਪਾ ਛਡਿਆ ਹੈ ? ਤਾਪ ਨਾਲ ਵਡੀ ਬੀਬੀ ਦਾ ਅਗੇ ਹੀ ਬੁਰਾ ਹਾਲ ਹੋ ਰਿਹਾ ਹੈ ਤੂੰ ਕਿਉਂ ਉਹਦੀ ਜਾਨ ਖਾ ਰਹੀ ਏਂ ? ਜੇ ਮੇਰੇ ਕੋਲੋ ਗਲਤੀ ਹੋਈ ਹੈ ਤਾਂ ਮੈਨੂੰ ਦਸ ਦਿਹ ? ਸਿਧੇਸ਼ਵਰੀ ਨੇ ਅਖਾਂ ਪੂੰਝ ਕੇ ਆਖਿਆ ਅਜ ਅਤੁਲ ਦਾ ਜਨਮ ਦਿਨ ਹੈ। ਤੂੰ ਕਿਉਂ ਮੂੰਹ ਪਾੜ ਕੇ ਆਖਿਆ -
ਸ਼ੈਲਜਾ ਹਸ ਪਈ ਕਹਿਣ ਲਗੀ, 'ਡਰਨਾਂ ਵਿਚਕਾਰਲੀ ਬੀਬੀ! ਮੈਂ ਵੀ ਤੇਰੇ ਵਰਗੀ ਮਾਂ ਹੀ ਹਾਂ, ਮੈਨੂੰ ਹਰੀ, ਕਨ੍ਹਿਆਈ,ਪਟਲ ਤੇ ਅਤਲ ਸਭ ਇਕੋ ਜਹੇ ਹਨ, ਮਾਂ ਦੀਆਂ ਗਾਲਾਂ ਕਦੇ ਨਹੀਂ ਲਗਦੀਆਂ, ਚੰਗਾ ਮੈਂ ਉਸ ਨੂੰ ਸਦ ਕੇ ਅਸ਼ੀਰਵਾਦ ਦੇ ਦੇਦੀ ਹਾਂ। ਲੌ ਬੀਬੀ ਜੀ ਤੁਸੀਂ ਦੁਧ ਪੀਉ, ਮੈਂ ਕੜਾਈ ਚਾੜ੍ਹ ਆਈ ਹਾਂ।
ਸਿਧੇਸ਼ਵਰੀ ਨੂੰ ਰੋਂਦਿਆਂ ੨ ਹਾਸਾ ਆਗਿਆ, ਕਹਿਣ ਲਗੀ, ਚੰਗਾ ਤੂੰ ਆਪਣੀ ਵਡੀ ਭੈਣ ਪਾਸੋਂ ਮਾਫੀ ਮੰਗਲੈ ਕਿਉਂਕਿ ਤੂੰ ਉਸਨੂੰ ਬੁਰਾ ਭਲਾ ਆਖਿਆ ਹੈ।
ਚੰਗਾ ਮੈਂ ਮਾਫੀ ਮੰਗਦੀ ਹਾਂ ਇਹ ਆਖਦਿਆਂ ਹੀ ਸ਼ੈਲਜਾ ਨੇ ਨੈਨਤਾਰਾ ਦੇ ਪੈਰ ਫੜ ਲਏ।
ਨੈਨਤਾਰਾ ਨੇ ਉਸਦੇ ਠੋਡੀ ਨੂੰ ਛੂਹਕੇ ਆਪਣਾ ਹਥ ਚੁੰਮ ਲਿਆ ਫੇਰ ਤੋੜੀ ਦੇ ਥਲੇ ਵਰਗਾ ਮੂੰਹ ਬਣਾ ਕੇ ਚੁਪ ਚਾਪ ਖੜੇ ਹੋ ਗਈ।
ਸਿਧੇਸ਼ਵਰੀ ਦੀ ਛਾਤੀ ਤੋਂ ਇਕ ਭਾਰ ਉਤਰ ਗਿਆ। ਉਸਨੇ ਪਿਆਰ ਤੇ ਅਨੰਦ ਨਾਲ ਨੈਨਤਾਰਾ ਵਾਂਗੂੰ , ਵਿਚਕਾਰਲੀ ਨੋਹ ਦੀ ਠੋਡੀ ਨੂੰ ਛੋਹ ਕੇ ਆਖਿਆ, "ਏਸ ਕਮਲੀ ਦੀ ਗਲ ਦਾ ਗੁਸਾ ਨ ਕਰਿਆ ਕਰ ਧੀਏ, ਮੈਨੂੰ ਹੀ ਵੇਖ ਲੈ ਖਾਂ, ਕਿੰਨਾਂ ਕੁਪਤ ਕਰਦੀ ਹੈ ਮੇਰੇ ਨਾਲ, ਪਰ ਫੇਰ ਉਹੈ। ਜਹੀ ਦੀ ਓਹੋ ਜਹੀ, ਜੇ ਪਲਕੁ ਨ ਵੇਖਾਂ ਤਾਂ ਛਾਤੀ ਫਟਣ ਨੂੰ ਆਉਣ ਲਗ ਪੈਂਦੀ ਹੈ, ਐਨਾ ਦੁਧ ਤਾਂ ਮੈਥੋਂ ਨਹੀਂ ਪੀਤਾ ਜਾਣਾ।
'ਪੀਤਾ ਜਾਇਗਾ ਪੀ ਲੈ !’
ਸਿਧੇਸ਼ਵਰੀ ਨੇ ਅਗਾਂਹ ਝਗੜਾ ਨ ਵਧਾਉਂਦੀ ਹੋਈ ਨੇ ਸਾਰਾ ਦੁਧ ਪੀ ਕੇ ਆਖਿਆ, ਹੁਣੇ ਹੀ ਲਲਾ ਨੂੰ ਸਦ ਕੇ ਅਸ਼ੀਰਵਾਦ ਦੇ ਲੈ।
ਹੁਣੇ ਹੀ ਦੇਂਦੀ ਹਾਂ। ਇਹ ਆਖਕੇ ਸ਼ੈਲਜਾ ਹਸਦੀ ਹੋਈ ਖਾਲੀ ਕਟੋਰਾ ਲੈ ਕੇ ਬਾਹਰ ਨੂੰ ਆ ਗਈ।

੩.
ਅਤੁਲ ਆਪਣੀ ਜਿੰਦਗੀ ਵਿਚ ਐਸਾ ਸ਼ਰਮਿੰਦਾ ਤੇ ਕਚਾ ਕਦੇ ਨਹੀਂ ਹੋਇਆ। ਛੋਟੀ ਉਮਰ ਤੋਂ ਹੀ ਮਾਂ ਪਿਉ ਇਸਨੂੰ ਲਾਡ ਪਿਆਰ ਨਾਲ ਪਾਲਦੇ ਰਹੇ ਹਨ। ਮਾਂ ਪਿਉ ਨੇ ਇਸਦੀ ਇਛਾ ਤੇ ਰੁਚੀ ਦੇ ਉਲਟ ਕਦੇ ਕੁਝ ਨਹੀ ਕੀਤਾ। ਅਜ ਸਾਰਿਆਂ ਦੇ ਸਾਹਮਣੇ ਇਸ ਵੰਡੀ ਬੇਇਜ਼ਤੀ ਨੇ ਇਸਦੇ ਸਰੀਰ ਨੂੰ ਅਗ ਲਾ ਦਿਤੀ ਹੈ। ਉਹ ਬਾਹਰ ਗਿਆ ਤੇ ਨਵੇਂ ਕੋਟ ਨੂੰ ਜ਼ਮੀਨ ਤੇ ਸੁਟ ਕੇ ਆਪ ਉਲੂ ਵਾਂਗ ਚੁਪ ਚਾਪ ਬੈਠ ਗਿਆ।
ਅਜ ਹਰਿਚਰਣ ਦੀ ਸਾਰੀ ਹਮਦਰਦੀ ਅਤੁਲ ਨਾਲ ਸੀ। ਗਲ ਇਹ ਸੀ ਕਿ ਉਸਦੇ ਥਾਂ ਝਗੜਦਿਆਂ ੨ ਹੀ ਉਸਨੂੰ ਦੁਸ਼ਣ ਲਗਾ ਸੀ, ਇਸ ਕਰਕੇ ਉਹ ਵੀ ਇਹਦੇ ਕੋਲ ਆ ਕੇ ਮੂੰਹ ਬੁਰਾ ਜਿਹਾ ਕਰਕੇ ਬਹਿ ਗਿਆ। ਦਿਲ ਚਾਹੁੰਦਾ ਸੀ ਕਿ ਉਹਨੂੰ ਧੀਰਜ ਦੇਵੇ, ਪਰ ਵੇਲੇ ਦੀ ਕੋਈ ਗਲ ਵੀ ਉਹਨੂੰ ਨਾ ਔੜ ਸਕੀ। ਉਹ ਚੁਪ ਚਾਪ ਹੀ ਬੈਠਾ ਰਿਹਾ। ਪਰ ਅਤੁਲ ਹੁਣ ਚੁਪ ਨਹੀਂ ਸੀ ਬਹਿ ਸਕਦਾ। ਸਬਬ ਇਹ ਕਿ ਇਕ ਨਿਰਾਦਰ ਹੈ ਤਾਂ ਇਸ ਵੇਲੇ ਓਸ ਵਾਸਤੇ ਦੁਖ ਦਾ ਕਾਰਨ ਨਹੀਂ ਸੀ। ਉਹ ਦੇਸ ਵਿਚੋਂ ਬਹੁਤ ਸਾਰੇ ਫੈਸਨ ਸਿਖ ਕੇ ਆਇਆ ਹੈ। ਕਈ ਕੋਟ ਪੈਂਟ ਲੈ ਕੇ ਆਇਆ ਹੈ, ਇਸ ਤਰਾਂ ਉਹ ਆਪਣੇ ਆਪਨੂੰ ਬਹੁਤ ਉਚਾ ਸਮਝ ਰਿਹਾ ਹੈ। ਅਜੇ ਛੋਟੀ ਚਾਚੀ ਦੇ ਇਸ ਤਰਾਂ ਦੁਰਕਾਰਨ ਨਾਲ ਉਹਨੂੰ ਬਹੁਤ ਵਡਾ ਧਕਾ ਪਹੁੰਚਾ ਹੈ। ਇਸ ਤਰਾਂ ਉਹ ਆਪਣੇ ਵਡ-ਪਣੇ ਨੂੰ ਛੋਟਿਆਂ ਹੁੰਦਿਆਂ ਵੇਖ ਰਿਹਾ ਹੈ। ਉਹ ਹਰੀ ਨੂੰ ਇਸ਼ਾਰਾ ਕਰਕੇ ਗੁਸੇ ਨਾਲ ਬੋਲਿਆ, 'ਮੈਂ ਕਿਸੇ ਦੀ ਪ੍ਰਵਾਹ ਨਹੀਂ ਕਰਦਾ ਸੀ। ਸ੍ਰੀ ਅਤੁਲ ਚੰਦ੍ਰ ਚੰਦ੍ਰ ਸ਼ਰਮਾ....... ਗੁਸੇ ਵਿਚ ਆ ਕੇ ਕਿਸੇ ਚਾਚੀ ਚੂਚੀ ਦੀ ਕੇਅਰ 'Care' ਕਰਨ ਨਹੀਂ ਸਿਖਿਆ ਹੋਇਆ ।
ਹਰਿਚਰਨ ਨੇ ਐਧਰ ਉਧਰ ਵੇਖ ਕੇ ਡਰਦੇ ਡਰਦੇ ਨੇ ਜੁਵਾਬ ਦਿਤਾ, “ਮੈਂ ਵੀ ਨਹੀਂ ਕਰਦਾ। ਚੁਪ ਕਨ੍ਹਿਆਈ ਆ ਰਿਹਾ ਏ। ਇਹ ਆਖ ਕੇ ਉਹ ਇਸ ਡਰ ਨਾਲ ਕਿ ਬੇਸਮਝ ਅਤੁਲ ਕਿਤੇ ਆਪਣੀ ਬਹਾਦਰੀ ਨਾ ਵਿਖਾ ਬੈਠੇ, ਉਠ ਖਲੋਤਾ।
ਕਨ੍ਹਿਆਈ ਤੇ ਵਿਚਕਾਰਲੇ ਦਰਵਾਜ ਵਿਚ ਖਲੋ ਕੇ ਮੁਗਲ ਬਾਦਸ਼ਾਹਾਂ ਦੇ ਨਕੀਬਾਂ ਵਾਗੂ ਅਵਾਜ ਦਿਤੀ। ਵਡੇ ਭਾਈ, ਵਡੇ ਭਾਈ, ਮਾਂ ਬੁਲਾ ਰਹੀ ਏ, ਛੇਤੀ ਚਲੋ।'
ਹਰਿਚਰਨ ਨੇ ਚਿਟੇ ਦੁਧ ਵਰਗੇ ਮੂੰਹ ਨਾਲ ਆਖਿਆ,'ਮੈਨੂੰ ? ਮੈਂ ਕੀ ਕੀਤਾ ਹੈ ?” ਮੈਨੂੰ ਨਹੀਂ, ਜਾਓ ਅਤੁਲ, ਤੈਨੂੰ ਛੋਟੀ ਚਾਚੀ ਸਦ ਰਹੀ ਹੈ।
ਕਨ੍ਹਿਆਈ ਨੇ ਆਖਿਆ, “ਦੋਵਾਂ ਨੂੰ! ਹੁਣੇ ਚਲੋ।' ਭਰਾ ਜੋ ਤੇਰਾ ਨਵਾਂ ਕੋਟ ਥਲੇ ਕਿਸ ਨੇ ਸੁਟ ਦਿਤਾ ਹੈ। ਇਹਦੇ ਜਵਾਬ ਵਿਚ ਤਿੰਨੇ ਜਣੇ ਇਕ ਦੂਜੇ ਦਾ ਮੂੰਹ ਤਕਣ ਲਗ ਪਏ ਤੇ ਜੁਵਾਬ ਕਿਸੇ ਨੂੰ ਵੀ ਕੁਝ ਨ ਸੁਝਿਆਂ ਕਨ੍ਹਿਆਈ ,ਕੋਟ ਚੁਕ ਕੇ ਕੁਰਸੀ ਦੀਆਂ ਬਾਹਾਂ ਤੇ ਰਖ ਕੇ ਚਲਿਆ ਗਿਆ।
ਹਰਿਚਰਨ ਨੇ ਸੁਕੇ ਹੋਏ ਸੰਘ ਨਾਲ, ਆਖਿਆ, ਮੈਨੂੰ ਹੋਰ ਡਰ ਹੀ ਕਿਸ ਗਲ ਦਾ ਹੈ ? ਮੈਂ ਤਾਂ ਕੁਝ ਨਹੀਂ ਕਿਹਾ। ਤੂੰ ਆਖਿਆ ਸੀ ਮੈਂ ਛੋਟੀ ਚਾਚੀ ਦੀ ਪ੍ਰਵਾਹ ਨਹੀਂ ਕਰਦਾ।
ਮੈਂ ਇਕਲਿਆਂ ਥੋੜਾ ਆਖਿਆ ਸੀ ਤੂੰ ਵੀ ਤਾਂ ਆਖਿਆ ਹੀ ਸੀ, ਆਖਦਾ ਹੋਇਆ ਅਤੁਲ ਬੜੇ ਮਾਣ ਨਾਲ ਘਰ ਜਾ ਵੜਿਆ, ਖਿਆਲ ਇਹ ਸੀ ਕਿ ਲੋੜ ਪੈਣ ਤੇ ਇਹ ਸਾਰੀਆਂ ਦਸ ਦੇਵਾਂ। ਹਰਿ ਚਰਨ ਦਾ ਚਿਹਰਾ ਹੋਰ ਵੀ ਖਰਾਬ ਹੋ ਗਿਆ, ਇਕ ਤਾਂ ਇਹ ਕਿ ਛੋਟੀ ਚਾਚੀ ਕਿਉ ਸਦ ਰਹੀ ਹੈ ? ਦੂਜੇ ਪਤਾ ਨਹੀ ਇਹ ਬੇਅਕਲ ਅਤੁਲ ਕੀ ਆਖ ਦੇਵੇ ? ਇਕ ਵਾਰ ਸੋਚਿਆ ਇਹ ਵੀ ਪਿਛੋਂ ਦੀ ਚਲਿਆ ਜਾਏ ਤੇ ਸਾਰੀਆਂ ਸ਼ਕਾਇਤਾਂ ਦਾ ਬਾਕਾਇਦਾ ਮੋੜ ਮੋੜੇ,ਪਰ ਕੋਈਗਲ ਕਰ ਸਕਣ ਦਾ ਉਹਦਾ ਹੌਸਲਾ ਨ ਪੈ ਸਕਿਆ, ਹੁਣ ਪੇਸ਼ੀ ਦਾ ਵੇਲਾ ਵੀ ਲਾਗੇ ਲਾਗੇ ਆ ਰਿਹਾ ਹੈ, ਕਨ੍ਹਿਆਈ ਸੰਮਨ ਦੇ ਗਿਆ ਹੈ, ਇਸ ਵਾਰੀ ਜਰੂਰ ਵਰੰਟ ਲੈ ਕੇ ਆਵੇਗਾ, ਹਰਿਚਰਨ ਇਸ ਵੇਲੇ ਆਪਣੇ ਬਚਾ ਦਾ ਹੋਰ ਕੋਈ ਉਪਾ ਨਾ ਵੇਖਕੇ ਲੋਟਾ ਲੈਕੇ ਇਕ ਪਾਸੇ ਤੁਰ ਪਿਆ ਹੈ। ਛੋਟੀ ਚਾਚੀ ਪਾਸੋਂ ਸਾਰੇ ਘਰ ਦੇ ਜੀ ਸ਼ੇਰ ਵਾਂਗੂ ਡਰਦੇ ਹਨ। ਅਤੁਲ ਨੇ ਅੰਦਰ ਜਾ ਕੇ ਪਤਾ ਕੀਤਾ ਕਿ ਛੋਟੀ ਚਾਚੀ ਰਸੋਈ ਵਿਚ ਹੈ। ਉਹ ਛਾਤੀ ਚੌੜੀ ਕਰਕੇ ਦਰਵਾਜੇ ਵਿਚ ਜਾ ਖਲੋਤਾ,ਸਬਬ ਇਹ ਕੇ ਘਰ ਦੇ ਬਾਕੀ ਦੇ ਬਚਿਆਂ ਵਾਂਗੂੰ ਇਸ ਨੂੰ ਛੋਟੀ ਚਾਚੀ ਦੇ ਪਛਾਨਣ ਦਾ ਮੌਕਾ ਨਹੀਂ ਸੀ ਮਿਲ ਸਕਿਆ। ਇਸਤਰੀਆਂ ਵੀ ਲੋਹੇ ਵਰਗੀਆਂ ਸਖਤ ਹੋ ਸਕਦੀਆਂ ਹਨ। ਇਸ ਦਾ ਇਹਨੂੰ ਪਤਾ ਨਹੀਂ ਸੀ, ਨਾਲ ਹੀ ਸਾਧਾਰਨ ਕਮਜ਼ੋਰ ਦਿਲ ਵਾਲੇ ਤੇ ਮਰਦਾ ਜਹੇ ਸਭਾ ਵਾਲੇ ਮਾਪਿਆਂ ਪਾਸੋਂ ਮੁਢ ਤੋਂ ਹੀ ਇਹ ਖਿਆਲ ਮਿਲਦੇ ਰਹਿਣ ਕਰਕੇ ਉਸਨੂੰ ਯਕੀਨ ਹੋ ਚੁਕਾ ਸੀ ਕਿ ਮਾਂ ਪਿਉ ਚਾਚਾ ਚਾਚੀ, ਤਾਇਆ ਤਾਈ, ਆਦਿ ਸਭ ਵਡ ਵਡੇਰਿਆਂ ਦੇ ਸਾਹਮਣੇ ਸਖਤ ਤੋਂ ਸਖਤ ਜਵਾਬ ਦੇਣ ਨਾਲ ਹੀ ਕੰਮ ਬਣ ਜਾਂਦਾ ਹੈ। ਤੇ ਇਸਤਰਾਂ ਇਹ ਚੁਪ ਕਰ ਜਾਂਦੇ ਹਨ। ਮਤਲਬ ਇਹ ਕਿ ਆਪਣੀ ਮਰਜੀ ਜ਼ੋਰ ਨਾਲ ਪ੍ਰਗਟ ਕਰਨੀ ਚਾਹੀਦੀ ਹੈ ਤਾਂ ਹੀ ਇਹ ਆਪਣੀ ਰਾਏ ਦੇ ਦੇਂਦੇ ਹਨ, ਨਹੀਂ ਤਾਂ ਨਹੀਂ। ਜੋ ਲੜਕਾ ਏਦਾਂ ਨਹੀਂ ਕਰਦਾ ਉਹਨੂੰ ਹਮੇਸ਼ ਹੀ ਆਪਣੇ ਆਪ ਨੂੰ ਠਗਾਉਣਾ ਪੈਂਦਾ ਹੈ।
ਹਰਿਚਰਨ ਦੀ ਪੁਸ਼ਾਕ ਆਦਿ ਠੀਕ ਨਹੀਂ ਸੀ ਇਸ ਦੀ ਗੁਝੀ ਤਰਕੀਬ ਇਸ ਨੂੰ ਉਸ ਨੂੰ ਸਮਝਾ ਵੀ ਦਿਤੀ ਸੀ। ਫੇਰ ਵੀ ਇਸਨੂੰ ਆਪਣੇ ਬਾਰੇ ਹੋਈ ਤਰਕੀਬ ਨਹੀਂ ਸੀ ਸੁਝ ਸਕੀ। ਛੋਟੀ ਚਾਚੀ ਦੀ ਪਟੋਕੀ ਖਾਕੇ ਜਵਾਬ ਦੇਣਾਂ ਤਾਂ ਬਹੁਤ ਦੂਰ ਦੀ ਗਲ ਸੀ, ਕਿਸੇ ਤਰਾਂ ਦਾ ਮਾਮੂਲੀ ਜਵਾਬ ਵੀ ਉਸਦੀ ਜਬਾਨ ਤੇ ਨ ਆ ਸਕਿਆ, ਚੁਪ ਚਾਪ ਬੁਤ ਵਾਂਗੂੰ ਓਸ ਵੇਲੇ ਉਹ ਬਾਹਰ ਚਲਿਆ ਆਇਆ ਸੀ। ਹੁਣ ਆਪਣੇ ਅਪਮਾਨ ਦਾ ਕੌਡੀ ਕੌਡੀ ਦਾ ਬਦਲਾ ਮੁਕੌਣ ਲਈ ਓਹ ਛਾਤੀ ਚੌੜੀ ਕਰਕੇ ਬੂਹੇ ਵਿਚ ਆ ਖਲੋਤਾ ਸੀ। ਇਥੇ ਸ਼ੈਲਜਾਂ ਦੇ ਮੂੰਹ ਦਾ ਕੁਝ ਹਿਸਾਸਾਫ ਸਾਫ ਦਿਸ ਰਿਹਾ ਸੀ, ਇਥੋਂ ਤਕ ਕਿ ਸਿਰ ਉਚਾ ਚੁਕਦਿਆਂ ਹੀ ਉਸਦੀ ਨਜ਼ਰ ਅਤੁਲ ਤੇ ਪੈ ਸਕਦੀ ਸੀ, ਪਰ ਰਸੋਈ ਵਿਚ ਲਗਿਆਂ ਹੋਣ ਕਰਕੇ ਨਹੀਂ ਉਸਨੇ ਉਸਦੇ ਪੈਰਾਂ ਦਾ ਖੜਾਕ ਸੁਣਿਆਂ ਤੋਂ ਨਾ ਹੀ ਓਹ ਉਸਨੂੰ ਵੇਖ ਸਕੀ। ਅਜ ਅਤੁਲ ਨੇ ਚਾਚੀ ਨੂੰ ਚੰਗੀ ਤਰਾਂ ਵੇਖ ਲਿਆ ਸੀ, ਭਾਵੇਂ ਘੜੀ ਤੇ ਭਾਂਵੇ ਅਧੀ ਘੜੀ, ਉਸ ਨੂੰ ਮਲੂਮ ਹੋ ਗਿਆ ਕਿ ਇਹ ਮੂੰਹ ਉਸਦੀ ਮਾਂ ਤੋਂ ਤਾਈ ਦੋਹਾਂ, ਵਰਗਾ ਨਹੀਂ ਹੈ । ਇਹੋ ਜਹੇ ਮੂੰਹ ਦੇ ਸਾਹਮਣੇ ਖੜੇ ਹੋ ਕੇ ਆਪਣੇ ਖਿਆਲਾਂ ਨੂੰ ਸਾਫ ਸਾਫ ਦਸ ਦੇਣ ਦੀ ਸ਼ਕਤੀ, ਹੋਰ ਭਾਵੇਂ ਕਿਸੇ ਵਿਚ ਹੋਵੇ ਤੇ ਭਾਵੇਂ ਨ ਹੋਵੇ, ਇਸ ਵਿਚ ਬਿਲਕੁਲ ਨਹੀਂ ਸੀ। ਇਹਦੀ ਫੁਲੀ ਹੋਈ ਛਾਤੀ ਆਪਣੇ ਆਪ ਹੀ ਸੁਕੜ ਗਈ। ਉਹ ਚੁਪ ਚੁਪ ਖਲੋਤਾ ਰਿਹਾ। ਉਹਨੂੰ ਏਨੀ ਹਿੰਮਤ ਵੀ ਨਾ ਪਈ, ਕਿ ਕੋਈ ਖੜਾਕ ਕਰਕੇ ਹੀ ਛੋਟੀ ਚਾਚੀ ਦਾ ਧਿਆਨ ਆਪਣੇ ਵਲ ਖਿਚ ਸਕੇ ।
ਨੀਲਾ ਕਿਸੇ ਕੰਮ ਏਧਰ ਆ ਰਹੀ ਸੀ। ਅਤੁਲ ਨੂੰ ਵੇਖ ਕੇ ਉਹ ਦੰਦਾਂ ਥਲੇ ਜੁਬਾਨ ਲੈ ਕੇ ਖੜੀ ਹੋ ਗਈ। ਡਰਦੀ ਮਾਰੀ ਉਹ ਇਥੇ ਹੀ ਘਬਰਾ ਕੇ ਉਸਨੂੰ ਇਸ਼ਾਰੇ ਕਰਨ ਲਗੀ, 'ਭਰਾ ਇਹ ਜੁਤੀ ਪਾ ਕੇ ਖਲੋਣ ਵਾਲੀ ਥਾਂ ਨਹੀਂ, ਜੁਤੀ ਲਾਹ ਦਿਹ।' ਛੋਟੀ ਚਾਚੀ ਦੇ ਮੂੰਹ ਵਲ ਚੋਰ ਅਖਾਂ ਨਾਲ ਵੇਖ ਕੇ ਅਤੁਲ ਦੇ ਅੰਦਰ ਕੁਝ ਕੁਝ ਹੋ ਰਿਹਾ ਸੀ। ਪਹਿਲਾਂ ਤਾਂ ਸੋਚਣ ਲਗਾ, ਕਿਧਰੇ ਭਜ ਹੀ ਜਾਂਵਾਂ। ਫੇਰ ਸੋਚਿਆ ਇਥੇ ਖਲੋਤਾ ਹੀ ਕਿਉਂ ਨੇ ਜੁਤੀ ਲਾਹ ਕੇ ਵਿਹੜੇ ਵਿਚ ਸੁਟ ਦਿਆਂ। ਪਰ ਭੈਣ ਦੇ ਸਾਹਮਣੇ ਆਪਣੇ ਆਪ ਨੂੰ ਡਰੂ ਜਿਹਾ ਸਾਬਤ ਕਰਨ ਵਿਚ ਉਸਨੂੰ ਸ਼ਰਮ ਜਹੀ ਆ ਰਹੀ ਸੀ। ਉਹ ਇਹ ਨਹੀਂ ਸੀ ਜਾਣਦਾ ਕਿ ਇਥੇ ਜੁਤੀ ਪਾ ਕੇ ਨਹੀਂ ਆਈ ਦਾ। ਉਹਨੇ ਜਾਣ ਬੁਝ ਕੇ ਇਹ ਕੰਮ ਨਹੀਂ ਸੀ ਕੀਤਾ। ਮਾਤਾ ਪਿਤਾ ਦਾ ਅਵਰਗੀ ਤੇ ਬੇਲੋੜ ਸਿਖਿਆ ਦੇ ਕਾਰਨ ਉਹ ਕਿਸੇ ਕੰਮ ਨੂੰ ਕਰਕੇ ਫੇਰ ਉਸ ਪਾਸੋਂ ਪਿਛੇ ਹਟਣਾ ਮਰਨ ਦੇ ਬਰਾਬਰ ਸਮਝਦਾ ਸੀ। ਇਹੋ ਜਿਹਾ ਅਭਿਮਾਨੀ ਸੁਭਾ ਸੀ। ਡਰ ਨਾਲ ਮੂੰਹ ਬਗਾ ਹੋ ਜਾਣ ਤੇ ਵੀ, ਇਹ ਜਾਣ ਕੇ ਵੀ ਕਿ ਮੇਰੀ ਇਸ ਭੁਲ ਦੇ ਕਾਰਨ ਚੰਗੀ ਸੇਵਾ ਹੋਵੇਗੀ, ਇਹ ਅਭਿਮਾਨੀ ਦੁਰਯੋਧਨ ਵਾਰੀ ਉਹ ਥਾਂ ਨਹੀਂ ਸੀ ਛਡ ਸਕਦਾ।
ਸ਼ੈਲਜਾ ਨੇ ਸਿਰ ਚੁਕਿਆ। ਉਹ ਸਨੇਹ ਨਾਲ ਮਿਠਾ ਜਿਹਾ ਹਾਸਾ ਹਸ ਕੇ ਬੋਲੀ, 'ਤੂੰ ਆ ਗਿਆ, ਠਹਿਰ ਬੇਟਾ, ਇਹ ਕੀ ? ਜੁਤੀ ਸਣੇ ! ਉਤਰ ਜਾਂ ਹੇਠਾਂ ਉਤਰ ਜਾ ’!
ਘਰ ਦਾ ਹੋਰ ਕੋਈ ਬਚਾ ਜੇ ਐਨੀ ਵਡੀ ਸ਼ੈਲਜਾ ਦੇ ਹਥੋਂ ਛੁਟਕਾਰਾ ਪਾ ਸਕਦਾ ਤਾਂ ਭਜ ਕੇ ਜਾਨ ਬਚਾ ਲੈਂਦਾ, ਪਰ ਅਤੁਲ ਧੋਣ ਨੀਵੀਂ ਪਾਈ ਖਲੋਤਾ ਰਿਹਾ।
ਸ਼ੈਲਜਾ ਨੇ ਉਠ ਕੇ ਆਖਿਆ, 'ਜੁਤੀ ਪਾ ਕੇ ਇਥੇ ਨਹੀਂ ਆਈ ਦਾ, ਅਤੁਲ ਥਲੇ ਚਲਿਆ ਜਾਹ।' ਅਤੁਲ ਨੇ ਸੁਕੇ ਮੂੰਹ ਨਾਲ ਆਖਿਆ, ਮੈਂ ਤਾਂ ਬੂਹੇ ਦੀਆਂ ਦਲੀਜਾਂ ਤੋਂ ਬਾਹਰ ਖਲੋਤਾ ਹੋਇਆ ਹਾਂ। ਇਥੇ ਕੀ ਡਰ ਹੈ ?
ਸ਼ੈਲਜਾ ਨੇ, ਵਡਿਆਂ ਵਾਗੂੰ ਆਖਿਆ, ਡਰ ਹੈ, ਆਖਿਆ ਜੂ ਹੈ, ਚਲਿਆ ਜਾਹ।
ਅਤੁਲ ਫੇਰ ਵੀ ਨਾ ਗਿਆ। ਉਹ ਆਪਣੀਆਂ ਅਖੀਆਂ ਨਾਲ ਵੇਖ ਰਿਹਾ ਸੀ ਕਿ ਹਰਿਚਰਨ ਕਨ੍ਹਿਆਈ, ਵਿਪਿਨ ਆਦਿ ਸਭ ਬੂਹਿਆਂ ਪਿਛੇ ਖਲੋਤੇ ਉਸਦੀ ਇਸ ਬੇਇਜ਼ਤੀ ਦਾ ਮਜ਼ਾ ਵੇਖ ਰਹੇ ਸਨ ਉਸੇ ਤਰਾਂ ਹੀ ਉਹ ਭੈੜਾ ਘੋੜੇ ਵਾਰੀ ਧੌਣ ਹਿਲਾ ਕੇ ਆਖਣ ਲਗਾ, ਅਸੀ ‘ਚੁਚਡਾ’ ਵਿਚ ਤਾਂ ਜੁਤੀ ਸਣੇ ਹੀ ਰਸੋਈ ਵਿਚ ਚਲੇ ਜਾਂਦੇ ਹਾ-ਇਥੋਂ ਦਰਵਾਜੇ ਦੀ ਦਲੀਜ ਤੇ ਬਾਹਰ ਖੜੇ ਹੋਣ ਵਿਚ ਕੋਈ ਦੋਸ਼ ਨਹੀਂ।
ਇਸ ਬੇਵਕੂਫੀ ਨੂੰ ਵੇਖਕੇ ਸ਼ੈਲਜਾ ਨ ਸਹਾਰੇ ਜਾ ਸਕਣ ਵਾਲੀ ਹਰਿਆਨਰੀ ਵਿਚ ਬੁਤ ਜਹੀ ਬਣ ਕੇ ਖਲੋਤੀ ਰਹੀ, ਉਹਦੀਆਂ ਅਖਾਂ ਵਿਚ ਚੰਗਿਆੜੀਆਂ ਜਹੀਆਂ ਨਿਕਲਣ ਲਗ ਪਈਆਂ।
ਠੀਕ ਉਸੇ ਵੇਲੇ ਹਰਿਚਰਨ ਦਾ ਵਡਾ ਭਰਾ ਮਣੀ ਨੰਦ ਡੰਡ ਕਢ ਕੇ ਤੇ ਬੁਗਦਰ ਚੁਕ ਕੇ ਮੁੜਕੇ ਨਾਲ ਗੜੁਚ ਹੋਇਆ ਹੋਇਆ ਬਾਹਰ ਜਾ ਰਿਹਾ ਸੀ, ਸ਼ੈਲਜਾ ਦੀਆਂ ਅਖਾਂ ਵਲ ਵੇਖਕੇ ਉਸਨੇ ਹਰਿਆਨੀ ਨਾਲ ਪੁਛਿਆ, 'ਕੀ ਗਲ ਹੈ ਚਾਚੀ ਜੀ ?'
ਗੁਸੇ ਦੇ ਮਾਰਿਆਂ ਸ਼ੈਲਜਾ ਦੇ ਮੂੰਹੋਂ ਸਾਫ ਬੋਲਿਆ ਨ ਗਿਆ। ਲੀਲਾ ਖਲੋਤੀ ਸੀ ਉਸ ਨੇ ਅਤੁਲ ਦੇ ਪੈਰਾਂ ਵਲ ਉਂਗਲੀ ਕਰ ਕੇ ਆਖਿਆ, ਅਤੁਲ ਇਥੇ ਜੁਤੀ ਪਾਕੇ ਖਲੋਤਾ ਹੈ ਤੇ ਕਿਸੇ ਤਰਾਂ ਵੀ ਥਲੇ ਉਤਰਨ ਦਾ ਨਾ ਨਹੀਂ ਲੈਂਦਾ।
ਮਣੀ ਨੰਦ ਨੇ ਜ਼ੋਰ ਦੀ ਆਖਿਆ, ਓ! ਥਲੇ ਉਤਰ ਜਾਹ!’
ਅਤੁਲ ਉਸੇ ਤਰਾਂ ਜਿਦ, ਨਾਲ ਖਲੋਤਾ ਹੋਇਆ ਕਹਿਣ ਲਗਾ, ਇਥੇ ਖਲੋਣ ਵਿਚ ਕੀ ਦੋਸ਼ ਹੈ ? ਛੋਟੀ ਚਾਚੀ ਮੈਨੂੰ ਵੇਖ ਨਹੀਂ ਸੁਖਾਂਦੀ ਇਸੇ ਕਰਕੇ ਚਲਿਆ ਜਾਂ! ਚਲਿਆ ਜਾ ਕਰਦੀ ਹੈ।
ਮਣੀ ਨੰਦ ਨੇ ਉਤੇ ਆਕੇ ਅਤੁਲ ਦੇ ਮੂੰਹ ਤੇ ਇਕ ਜ਼ੋਰਦੀ ਚਪੇੜ ਕਢ ਮਾਰੀ ਤੇ ਕਹਿਣ ਲਗਾ, ਛੋਟੀ ਚਾਚੀ ਨਹੀਂ ਛੋਟੀ ਚਾਚੀ ਜੀ-ਕਰਦੀ ਹੈ ਨਹੀਂ ਕਰਦੇ ਹਨ, ਆਖਣਾ ਚਾਹੀਦਾ ਸੀ, ਨੀਚ ਕਿਸ ਥਾਂ ਦਾ ਨਾ ਹੋਵੇ ਤਾਂ।
ਇਕ ਤਾਂ ਮਣੀ ਨੰਦ ਅਗੇ ਹੀ ਘੁਲਣ ਵਾਲਾ ਮੁੰਡਾ ਸੀ ਦੂਜੇ ਚਪੇੜ ਵੀ ਕਸ ਕੇ ਮਾਰੀ ਸੀ ਇਸ ਕਰ ਕੇ ਅਤੁਲ ਨੂੰ ਹਨੇਰਨੀ ਆ ਗਈ ਤੇ ਉਹ ਉਥੇ ਹੀ ਬਹਿ ਗਿਆ।
ਮਣੀ ਨੰਦ ਨੂੰ ਬਹੁਤ ਹੀ ਸ਼ਰਮਿੰਦਾ ਜਿਹਾ ਹੋ ਗਿਆ। ਐਨੇ ਜ਼ੋਰ ਦੀ ਮਾਰਨ ਦਾ ਨ ਉਸਦਾ ਇਰਾਦਾ ਸੀ, ਤੇ ਨਾ ਹੀ ਇਸਦੀ ਲੋੜ ਸੀ, ਉਹਨੇ ਨੀਊਕੇ ਉਸ ਨੂੰ ਉਠਾਇਆ, ਉਹ ਉਠਦਿਆਂ ਸਾਰ ਹੀ ਜ਼ਖਮੀ ਚੀਤੇ ਵਾਂਗੂੰ ਉਸ ਦੇ ਗਲ ਪੈ ਗਿਆ ? ਖਰੂਡਾਂ ਨਾਲ ਉਸ ਨੂੰ ਲਹੂ ਲੁਹਾਨ ਕਰ ਦਿਤਾ, ਐਹੋ ਜਹੀਆਂ ਗਰਮਾਂ ਗਰਮ ਗਾਲਾਂ ਸੁਣਾਈਆਂ ਕਿ ਸੁਣਨ ਵਾਲੇ ਕੰਨ ਵਿਚ ਉਂਗਲਾਂ ਦੇ ਦੇ ਕੇ ਲੰਘਦੇ ਸਨ। ਮਣੀ ਨੰਦ ਹਰਿਆਨ ਪਰੇਸ਼ਾਨ ਰਹਿ ਗਿਆ।
ਇਹ ਮੈਡੀਕਲ ਕਾਲਜ ਵਿਚ ਸਭ ਤੋਂ ਉਚੀ ਕਲਾਸ ਵਿਚ ਪੜਦਾ ਹੈ ਤੇ ਛੋਟੇ ਭਰਾਵਾਂ ਨਾਲ ਉਮਰ ਵਿਚ ਕਾਫੀ ਵਡਾ ਹੈ। ਕੋਈ ਛੋਟਾ ਭਰਾ ਵਡੇ ਭਰਾ ਦੇ ਸਾਹਮਣੇ ਅਖਾਂ ਉਚੀਆਂ ਕਰਕੇ ਗਲ ਵੀ ਨਹੀਂ ਕਰ ਸਕਦਾ। ਉਹ ਹਮੇਸ਼ਾਂ ਤੋਂ ਇਸ ਘਰ ਵਿਚ ਇਹ ਵੇਖਦਾ ਆਇਆ ਹੈ। ਕੋਈ ਏਦਾਂ ਗੰਦ ਵੀ ਤੋਲ ਸਕਦਾ ਹੈ, ਇਹ ਉਹ ਕਦੇ ਸੋਚ ਵੀ ਨਹੀਂ ਸੀ ਸਕਦਾ। ਉਹਨੂੰ ਆਪਣੇ ਆਪ ਦੀ ਸੋਝੀ ਵੀ ਨ ਰਹੀ! ਉਹਨੇ ਅਤੁਲ ਦੀ ਧੌਣ ਫੜ ਕੇ ਉਹਨੂੰ ਪੌੜੀਆਂ ਤੋਂ ਪਟਕਾ ਕੇ ਮਾਰਿਆ ਤੇ ਉਤੋਂ ਲਤਾਂ ਮਾਰਦੇ ੨ ਨੇ ਥਲੇ ਵਿਹੜੇ ਵਿਚ ਸੁਟ ਦਿਤਾ। 'ਕਨਿਆਈਂ', 'ਪਟਲ’, ‘ਵਿਪਨ' ਆਦਿ ਸਭ ਜ਼ੋਰ ੨ ਦੀ ਚੀਕਾਂ ਮਾਰਨ ਲਗ ਪਏ। ਮਣੀ ਨੰਦ ਦੀ ਮਾਂ ਸਿਧੇਸ਼ਵਰੀ ਸੰਧਿਆ ਵਿਚੇ ਛਡ ਕੇ ਨਸੀ ਆਈ। ਵਿਚਕਾਰਲੀ ਨੋਂਹ ਇਕਾਂਤ ਕਮਰੇ ਵਿਚ ਬਹਿਕੇ ਇਕ ਦੋ ਰਸਗੁਲੇ ਖਾ ਕੇ ਦੁਧ ਪੀਣ ਦੀਆਂ ਤਿਆਰੀਆਂ ਕਰ ਰਹੀ ਸੀ। ਰੌਲਾ ਸੁਣਕੇ ਜੋ ਬਾਹਰ ਆ ਕੇ ਵੇਖਿਆ ਤਾਂ ਰੰਗ ਨੀਲਾ ਪੈ ਗਿਆ। ਮੂੰਹ ਵਿਚਲੇ ਰਸਗੁਲੇ ਉਦਾਂ ਹੀ ਬਾਹਰ ਕਢ ਕੇ ਉਹ ਰੋਂਦੀ ਹੋਈ, ਅਤੁਲ ਤੇ ਐਦਾਂ ਲੰਮੀ ਪੈ ਗਈ ਜਿਦਾਂ ਕੋਈ ਮਰ ਗਿਆ ਹੁੰਦਾ ਹੈ। ਸਾਰਿਆਂ ਜਣਿਆਂ ਰਲ ਕੇ ਐਨਾ ਰੌਲਾ ਪਾਇਆ ਕਿ ਬਾਹਰੋਂ ਲੋਕੀ ਕੰਮ ਕਾਜ ਛਡ ਕੇ ਅੰਦਰ' ਆ ਗਏ। ਸ਼ੈਲਜਾ ਰਸੋਈ ਵਿਚੋਂ ਮੂੰਹ ਕਢ ਕੇ ਮਣੀ ਨੂੰ ਬਾਹਰ ਚਲਿਆ ਜਾਹ' ਆਖ ਕੇ ਫੇਰ ਕੰਮ ਲਗ ਗਈ। ਮਣੀ ਚੁਪ ਕਰਕੇ ਬਾਹਰ ਚਲਿਆ ਗਿਆ। ਉਸਦੇ ਪਿਤਾ ਵੀ ਵਡੀ ਨੋਹ ਨੂੰ ਵੇਖ ਕੇ ਬਾਹਰ ਚਲੇ ਗਏ।
ਜਦੋਂ ਇਹ ਗਲ ਕੁਝ ਠੰਢੀ ਹੋਈ ਤਾਂ ਹਰੀਸ਼ ਨੇ ਲੜਕੇ ਪਾਸੋਂ ਪੁਛਿਆ। ਅਤੁਲ ਨੇ ਰੋਂਦੇ ੨ ਨੇ ਛੋਟੀ ਚਾਚੀ ਤੇ ਸਾਰਾ ਦੋਸ਼ ਥਪਦੇ ਹੋਏ ਨੇ ਕਿਹਾ, ਇਸ ਨੇ ਵਡੇ ਭਾਈ ਨੂੰ ਮਾਰਨ ਵਾਸਤੇ ਸਿਖਾ ਦਿਤਾ ਸੀ। ਰਈਸ ਨੇ ਗੁਸੇ ਨਾਲ ਆਖਿਆ, 'ਭਾਬੀ ਜੀ! ਕੀ ਤੁਸਾਂ ਇਹ ਖੂਨ ਕਰਨ ਵਾਸਤੇ ਮਣੀ ਨੂੰ ਸਿਖਾ ਦਿਤਾ ਸੀ ?'
ਨੀਲਾ ਨੇ, ਛੋਟੀ ਚਾਚੀ ਵਲੋਂ, ਰਸੋਈ ਵਿਚੋਂ ਜੁਵਾਬ ਦਿਤਾ, 'ਅਤੁਲ ਕਿਸੇ ਦੀ ਕੋਈ ਗਲ ਨਹੀਂ ਸੀ ਮੰਨਦਾ ਤੇ ਵਡੇ ਭਰਾ ਨੂੰ ਉਸ ਗਾਲੀਆਂ ਕਢੀਆਂ ਸਨ ਇਸ ਕਰਕੇ:-
ਨੈਨਤਾਰਾ ਨੇ ਲੜਕੇ ਵਲੋਂ ਆਖਿਆ, 'ਮੈਂ ਵੀ ਆਖਦਿਆਂ, ਛੋਟੀ ਬੀਬੀ ਜੀ ਦੇ ਹੁਕਮ ਨਾਲ ਜਦ ਮਣੀ ਇਸਨੂੰ ਮਾਰਨ ਲਗਾ ਹੋਵੇ ਤਾਂ ਇਸਨੇ ਵੀ ਅਗੋਂ ਗਾਲ ਕਢ ਦਿਤੀ ਹੋਵੇਗੀ, ਐਵੇਂ ਗਾਲ ਕਢਣ ਵਾਲਾ ਮੇਰਾ ਮੁੰਡਾ ਨਹੀਂ ਹੈ।
'ਹਾਂ ਬਿਲਕੁਲ ਇਹ ਆਖਦਿਆਂ ਹੋਇਆਂ ਹਰੀਸ਼ ਨੇ ਹੋਰ ਭੀ ਗੁਸੇ ਨਾਲ ਪੁਛਿਆ, 'ਆਪਣੀ ਛੋਟੀ ਚਾਚੀ ਨੂੰ ਪੁਛ ਤਾਂ ਸਹੀ ਲੀਲਾ ਉਹ ਕੌਣ ਹੁੰਦੀ ਹੈ ਅਤਲ ਨੂੰ ਮਾਰਨ ਦਾ ਹੁਕਮ ਦੇਣ ਵਾਲੀ ? ਜੇ ਅਤੁਲ ਗਲ ਨਹੀਂ ਸੀ ਮੰਨਦਾ ਜਾਂ ਅਮੋੜ ਸੀ ਤਾਂ ਉਹਨੇ ਸਾਡੇ ਸਾਹਮਣੇ ਸ਼ਕਾਇਤ ਕਿਉ ਨਹੀਂ ਕੀਤੀ ? ਉਹ ਕੌਣ ਹੁੰਦੀ ਹੈ ਆਪਣੇ ਆਪ ਹੀ ਸਜ਼ਾ ਦੇਣ ਵਾਲੀ, ਅਸੀਂ ਕਾਹਦੇ ਵਾਸਤੇ ਬੈਠੇ ਹੋਏ ਹਾਂ ?
ਲੀਲਾ ਨੇ ਇਨਾਂ ਤਿਨ ਸਵਾਲਾਂ ਦਾ ਕੋਈ ਜਵਾਬ ਨਹੀਂ ਦਿਤਾ, ਸਿਧੇਸ਼ਵਰੀ ਹੁਣ ਤਕ ਹਾਰੀ ਹੰਭੀ ਬਰਾਂਡੇ ਵਿਚ ਬੈਠੀ ਸਭ ਕੁਛ ਬਣ ਰਹੀ, ਓਹਦੇ ਬੀਮਾਰ ਸਰੀਰ ਲਈ ਇਹ ਭਜ ਨਸ ਤੇ ਕ੍ਰੋਧ ਬਹੁਤ ਜ਼ਿਆਦਾ ਥਕੇਵੇਂ ਦਾ ਕਾਰਨ ਹੋ ਗਿਆ ਸੀ, ਇਕ ਤਾਂ ਉਹ ਇਸ ਟਬਰ ਵਿਚ ਬਚਿਆਂ ਨੂੰ ਪਾਲ ਪੋਸ ਕੇ ਵਡਾ ਕਰਨ ਤੋਂ ਬਿਨਾਂ ਸਹਿਜ ਸੁਭਾ ਹੀ ਕਿਸੇ ਹੋਰ ਮੁਆਮਲੇ ਵਿਚ ਦਖਲ ਦੇਣਾ ਨਹੀਂ ਸੀ ਚਾਹੁੰਦੀ, ਸਬਬ ਇਹ ਸੀ ਕਿ ਉਸਨੇ ਆਪਣੇ ਮਨ ਅੰਦਰ ਇਹ ਖਿਆਲ ਬਣਾ ਲਏ ਸਨ ਕਿ ਰਬ ਨੇ ਇਸ ਘਰ ਨਾਲ ਇਨਸਾਫ ਨਹੀਂ ਕੀਤਾ, ਉਹਨੂੰ ਵਡ ਨੋਹ ਤੇ ਘਰ ਦੀ ਮਾਲਕਿਆਣੀ ਬਣਾ ਕੇ ਵੀ ਅਕਲ ਨਹੀ ਦਿਤੀ ਤੇ ਸ਼ੈਲਜਾ ਨੂੰ ਛੋਟੀ ਨੌਂਹ ਬਣਾ ਕੇ ਵੀ ਬਹੁਤ ਜ਼ਿਆਦਾ ਅਕਲ ਦੇ ਦਿਤੀ ਹੈ। ਹਿਸਾਬ ਕਰਨ ਵਿਚ, ਚਿਠੀ ਆਦਿ ਲਿਖਣ ਵਿਚ ਗਲ ਬਾਤ ਕਰਨ ਵਿਚ, ਬੀਮਾਰੀ ਤੇ ਮਰਨ ਦਾ ਹਿਰਖ ਕਰਨ ਵੇਲੇ ਸਭ ਪਾਸੇ ਦਾ ਧਿਆਨ ਰਖਣ ਵਿਚ, ਸਾਰਿਆਂ ਤੇ ਹੁਕਮ ਚਲਾਉਣ ਵਿਚ ਰਸੋਈ ਬਣਉਣ ਵਿਚ, ਰੋਟੀ ਖੁਆਉਣ ਵਿਚ ਤੇ ਘਰ ਦੇ ਸਜਾਉਣ ਵਿਚ ਇਸਦਾ ਕੋਈ ਵੀ ਟਾਕਰਾ ਨਹੀਂ ਸੀ ਕਰ ਸਕਦਾ, ਇਹ ਆਖਦੀ ਹੁੰਦੀ ਸੀ ਕਿ ਮੇਰੀ ਸ਼ੈਲਜਾ ਜੇ ਆਦਮੀ ਹੁੰਦੀ ਤਾਂ ਜਰੂਰ ਜਜ ਬਣ ਜਾਂਦੀ। ਉਸੇ ਸੈਲਜਾ ਨੂੰ ਜਦ ਵਿਚਕਾਰਲੇ ਬਾਬੂ ਚੰਗੀ ਮਾੜੀ ਆਖਣ ਲਗੇ ਤਾਂ, ਖਬਰੇ ਉਸਦੇ ਦਿਮਾਗ ਵਿਚ ਭਗਵਾਨ ਨੇ ਘਰ ਵਾਲੀ ਹੋਣਦਾ ਮਾਣ ਤੇ ਆਪਣੇ ਫਰਜ਼ ਨੂੰ ਸਮਝਣ ਦੀ ਸੋਝੀ ਪੈਦਾ ਕਰ ਦਿਤੀ ਜੋ ਉਹ ਜਰਾ ਗੁਸੇ ਜਹੇ ਨਾਲ ਕਹਿਣ ਲਗੀ, ਠੀਕ ਹੈ ਲਾਲਾ ਜੀ ਫੇਰ ਤੁਸੀਂ ਮੈਨੂੰ ਸ਼ਕਾਇਤ ਕਰਨ ਤੋਂ ਬਿਨਾਂ ਹੀ ਛੋਟੀ ਨੌਂਹ ਨੂੰ ਕਿਉ ਤਾੜ ਰਹੇ ਓ, ਮੈਂ ਜੀਉਂਦੀ ਹਾਂ, ਤੁਹਾਡੀ ਮਾਂ ਵੀ ਜੀਉਂਦੀ ਹੈ। ਜੇ ਨੂੰਹਾਂ ਨੂੰ ਝਿੜਕਣਾ ਹੋਵੇ ਤਾਂ ਅਸੀਂ ਆਪ ਝਿੜਕਾਗੀਆਂ ਤੁਸੀ ਜੇਠ ਹੋ, ਆਦਮੀ ਹੋ, ਜਾਓ ਬਾਹਰ ਚਲੇ ਜਾਓ, ਲੋਕ ਸੁਣਨਗੇ ਤਾਂ ਕੀ ਆਖਣਗੇ ?
ਹਰੀਸ਼ ਸ਼ਰਮਿੰਦਾ ਹੋ ਕੇ ਕਹਿਣ ਲਗਾ; ਜੇ ਤੂੰ ਸਾਰਿਆਂ ਨੂੰ ਇਕੋ ਜਿਹਾ ਜਾਣਦੀਓ ਤਾਂ ਚਿੰਤਾ ਹੀ ਕਿਸ ਗਲ ਦੀ ਸੀ ? ਭਾਬੀ ਜੀ, ਕੀ ਕੋਈ ਕਿਸੇ ਨੂੰ ਘਰ ਵਿਚ ਜਾਨੋਂ ਮਾਰ ਸਕਦਾ ਸੀ ? ਇਹ ਆਖਕੇ ਉਹ ਬਾਹਰ ਜਾਣਾ ਹੀ ਚਾਹੁੰਦੇ ਸੀ ਕਿ ਉਹ ਘਰ ਵਾਲੀ ਨੇ ਟੋਕ ਕੇ ਆਖਿਆ, 'ਚੰਗੀ ਗਲ ਹੈ। ਜ਼ਰਾ ਖਲੋਕੇ ਵੇਖ ਤਾਂ ਲੌ ਕਿ ਉਹ ਨੋਹਾਂ ਧੀਆਂ ਤੇ ਕਿਦਾ ਕਾਬੂ ਰਖਦੀ ਹੈ।
ਹਰੀਸ਼ ਬਿਨਾ ਕੋਈ ਜਵਾਬ ਦੇਣ ਤੋਂ ਬਾਹਰ ਚਲੇ ਗਏ।

੪.
ਪੰਜ ਕੁ ਦਿਨ ਪਿਛੋਂ ਵਿਚਕਾਰਲੀ ,ਨੌਂਹ ਲਗ ਪਈ ਬੋਰੀਆ ਬਿਸਤਰਾ ਬੰਨਣ। ਸਿਧੇਸ਼ਵਰੀ ਨੂੰ ਪਤਾ ਲਗ ਗਿਆ ਤੇ ਉਹ ਦਰਵਾਜੇ ਅਗੇ ਆ ਕੇ ਖੜੀ ਹੋ ਗਈ। ਮਿੰਟ ਕੁ ਚੁਪ ਚਾਪ ਸਭ ਕੁਝ ਵੇਖ ਵਾਖ ਕੇ ਕਹਿਣ ਲਗੀ, “ਇਹ ਅਜ ਕੀ ਹੋ ਰਿਹਾ ਹੈ ?”
ਨੈਨਤਾਰਾ ਨੇ ਉਦਾਸ ਜਹੀ ਹੋਕੇ ਆਖਿਆ, “ਸਭ ਕੁਝ ਵੇਖ ਤਾਂ ਰਹੀ ਏਂ।"
'ਵੇਖ ਤਾਂ ਰਹੀ ਆਂ, ਪਰ ਤੂੰ ਕਿਥੇ ਜਾਣਦੀਆਂ ਤਿਆਰੀਆਂ ਕਰਨ ਲਗੀ ਹੋਈਏ ?
ਨੈਨਤਾਰਾ ਨੇ ਉਸੇ ਤਰਾਂ ਆਖਿਆ, ਜਿਥੇ ਰਬ ਲੈ ਜਾਇਗਾ।
'ਫੇਰ ਵੀ ਕੁਝ ਦਸ ਤਾਂ ਸਹੀ ?'
ਮੈਂ ਕਿਦਾਂ ਆਖਾਂ ਕਿਥੇ ਜਾਵਾਂਗੀ। ਉਹ ਘਰ ਠੀਕ ਕਰਨ ਗਏ ਹਨ ਜਦ ਤਕ ਮੁੜਕੇ ਨਹੀਂ ਆ ਜਾਂਦੇ ਮੈਂ ਕਿਦਾਂ ਆਖ ਸਕਦੀ ਹਾਂ ਕਿ ਕਿਥੇ ਜਾਵਾਂਗੀ ?
‘ਤੇਰੇ ਜੇਠ ਨੂੰ ਪਤਾ ਹੈ ?'
'ਉਹਨੂੰ ਪਤਾ ਕਰਨ ਦੀ ਕੀ ਲੋੜ ਹੈ ? ਜਿਹਨੂੰ ਲੋੜ ਹੈ, ਜਿਠਾਣੀ ਸਭ ਕੁਝ ਜਾਣਦੀ ਹੈ। ਝੀਤ ਥਾਣੀ ਇਕ ਵਾਰੀ ਵੇਖ ਵੀ ਗਈ ਹੈ।
ਨੈਨਤਾਰਾ ਨੇ ਇਹ ਕੁਝ ਆਖਿਆ ਸੀ। ਸ਼ੈਲਜਾ ਨੂੰ ਤਾਂ ਸਵੇਰੇ ਸਿਰ ਖੁਰਕਣ ਦੀ ਵੀ ਵਿਹਲ ਨਹੀਂ ਸੀ ਹੁੰਦੀ। ਉਹਨੂੰ ਕੁਝ ਪਤਾ ਨਹੀਂ ਸੀ।
ਸਿਧੇਸ਼ਵਰੀ ਨੇ ਕੁਝ ਚਿਰ ਚੁਪ ਰਹਿਕੇ ਆਖਿਆ, ਵੇਖ ਧੀਏ ਆਪਣੇ ਵਡੇ ਜੇਠ ਦੀ ਮਰਯਾਦਾ ਤੁਸੀਂ ਘਰ ਵਾਲੀਆਂ ਨਹੀਂ ਸਮਝ ਸਕੀਆਂ। ਬਾਹਰੋਂ ਪੁਛ ਕੇ ਵੇਖੋ ਉਸਦੀ ਕਿੰਨੀ ਇਜ਼ਤ ਹੈ। ਜਨਮ ਜਨਮਾਂਤਾਂ ਦੇ ਪੁੰਨ ਕੀਤੇ ਹੋਣ, ਤਾਂ ਇਹੋ ਜਹੇ ਜੇਠ ਮਿਲਦੇ ਹਨ।
ਨੈਨਤਾਰਾ ਇਕ ਵਾਰੀ ਹੀ ਗਰਮ ਹੋ ਪਈ। ਬੋਲੀ, ਅਸੀ ਕਿਤੇ ਇਹ ਗਲ ਨਹੀਂ ਜਾਣਦੇ ? ਅਸੀਂ ਦਿਨ ਰਾਤ ਇਹੋ ਆਖਦੇ ਰਹਿੰਦੇ ਹਾਂ ਕਿ , ਸਿਰਫ ਜੇਠ ਹੀ ਨਹੀਂ, ਜਿਠਾਣੀ ਵੀ ਬੜੇ ਪੰਨਾਂ ਨਾਲ ਮਿਲਦੀ ਹੈ। ਤੇਰੇ ਘਰ ਤਾਂ ਅਸੀਂ ਨੌਕਰਾਂ ਵਾਂਗੂੰ ਝਾੜ ਦੇ ਕ ਤੇ ਪਾਣੀ ਢੋ ਢੋ ਕੇ ਵੀ ਰਹਿ ਸਕਦੇ ਹਾਂ। ਪਰ ਇਥੇ ਹੁਣ ਇਕ ਘੜੀ ਵੀ ਨਹੀਂ। ਅਜੇ ਨੈਨਤਾਰਾ ਦੇ ਗਲੇ ਵਿਚੋਂ ਐਹੋ ਜਹੀ ਦਰਦ ਭਰੀ ਆਵਾਜ਼ ਨਿਕਲ ਰਹੀ ਸੀ ਕਿ ਜਿਸਨੂੰ ਸੁਣ ਕੇ ਸਿਧੇਸ਼ਵਰੀ ਕਹਿਣ ਲਗੀ, ਇਹ ਮੇਰਾ ਘਰ ਨਹੀਂ, ਧੀਏ ਸਭ ਕੁਝ ਤੁਹਾਡਾ ਏ। ਮੈਂ ਤੁਹਾਨੂੰ ਇਥੇ ਕਿਤੇ ਵੀ ਨਹੀਂ ਜਾਣ ਦਿਆਂਗੀ।
ਨੈਨਤਾਰਾ ਨੇ ਧੌਣ ਹਿਲਾਕੇ ਭਰੇ ਹੋਏ ਗਲ ਨਾਲ ਕਿਹਾ, 'ਜੇ ਕਦੇ ਭਗਵਾਨ ਨੇ ਫੇਰ ਕੋਈ ਦਿਨ ਵਿਖਾਇਆ ਤਾਂ ਤੇਰੇ ਕੋਲ ਹੀ ਰਹਾਂਗੀ। ਪਰ ਹੁਣ ਤੂੰ ਇਥੇ ਇਕ ਦਿਨ ਵੀ ਠਹਿਰਨ ਵਾਸਤੇ ਨ ਆਖ, ਮੇਰਾ ਅਤੁਲ ਸਾਰਿਆਂ ਦੀਆਂ ਅਖਾਂ ਵਿਚ ਰੜਕਣ ਲਗ ਪਿਆ ਹੈ। ਮੈਨੂੰ ਆਗਿਆ ਦਿਹ ਕਿ ਉਸਨੂੰ ਲੈ ਕੇ ਮੈਂ ਹੋਰ ਥਾਂ ਚਲੀ ਜਾਵਾਂ।'
ਸਿਧੇਸ਼ਵਰੀ ਨੇ ਬਹੁਤ ਕ੍ਰੋਧ ਨਾਲ ਕਿਹਾ, ਇਹ ਕੀ ਪਾਣੀ ਮਾਰੀਆਂ ਗਲਾਂ ਕਰਦੀ ਏ ਧੀਏ! ਕੀ ਕਿਤੇ ਰਬ ਸਬਬੀ ਇਕ ਝਗੜਾ ਹੋ ਪਿਆ ਹੈ ਤਾਂ ਉਸਨੂੰ ਜਾਣ ਨਹੀਂ ਦੇਣਾ ? ਅਤੁਲ ਸਾਨੂੰ ਆਪਣਿਆਂ ਬਚਿਆਂ ਵਾਂਗ ਹੀ ਪਿਆਰਾ ਹੈ।
ਗਲ ਮੁਕਣ ਤਕ ਵੀ ਨੈਨਤਾਰਾ ਹੌਸਲਾ ਨ ਰਖ ਸਕੀ। ਆਖਣ ਲਗੀ ਕੋਈ ਗਲ ਵੀ ਚੇਤੇ ਨਹੀਂ ਰਖਦੀ ਤਾਂ ਹੀ ਤਾਂ ਉਹਨਾਂ ਦੀਆਂ ਜੁਤੀਆਂ ਖਾਂਦੀ ੨ ਮਰਦੀ ਜਾ ਰਹੀ ਹਾਂ। ਜਦੋਂ ਕੁਝ ਹੁੰਦਾ ਹੈ ਉਦੋਂ ਹੀ ਆਪਣੇ ਆਪ ਵਿਚ ਸਬਰ ਕਰਕੇ ਰੋ ਪਿਟ ਦੀ ਹਾਂ। ਪਰ ਘੜੀ ਮਗਰੋਂ ਫੇਰ ਉਹੋ ਗੰਗਾ ਜਲ ਵਾਂਗੂੰ ਸਾਫ ਮਨ, ਕੋਈ ਗਲ ਵੀ ਤਾਂ ਮੈਨੂੰ ਚੇਤੇ ਨਹੀਂ ਰਹਿੰਦੀ। ਮੈਂ ਤਾਂ ਸਭ ਕੁਝ ਭੁਲ ਬੈਣੀ ਸਾਂ.. ਗੁਸੇ ਦੀ ਗਲ ਨਹੀਂ, ਬੀਬੀ ਜੀ ਸਾਡੀ ਛੋਟੀ ਨੋਹ ਮਾਮੂਲੀ ਔਰਤ ਨਹੀਂ। ਸਾਰੇ ਘਰ ਵਾਲਿਆਂ ਨੂੰ ਉਸਨੇ ਸਿਖਾ ਦਿਤਾ ਹੈ। ਕੋਈ ਮੇਰੇ ਅਤੁਲ ਨਾਲ ਸਿਧੇ ਮੂੰਹ ਗਲ ਨਹੀਂ ਕਰਦਾ। ਬਚੇ ਦਾ ਸੁਕ ਜਿਹਾ ਮੂੰਹ ਵੇਖਕੇ ਹੀ ਮੈਂ ਪੁਛਿਆ ਤਾਂ ਪਤਾ ਲਗਾ ਕਿ ਕੀ ਗਲ ਹੈ! ਨਹੀਂ ਬੀਬੀ ਜੀ ਹੁਣ ਇਥੇ ਸਾਡੇ ਰਿਹਾਂ ਕੰਮ ਨਹੀਂ ਚਲ ਸਕਦਾ। ਇਥੇ ਰਹਿੰਦਆ ਜੇ ਮੇਰਾ ਬਚਾ ਏਦਾਂ ਹੀ ਆਪਣੇ ਆਪ ਵਿਚ ਨਪਿਆ ਘੁਟਿਆ ਫਿਰਦਾ ਰਿਹਾ ਤਾਂ ਬੀਮਾਰ ਹੋ ਜਾਇਗਾ। ਇਹਦੇ ਨਾਲੋਂ ਤਾਂ ਕਿਤੇ ਹੋਰ ਥਾਂ ਜਾ ਰਹਿਣਾ ਚੰਗਾ ਹੀ ਹੈ ਨਾਂ। ਬਚੇ ਦੀ ਵੀ ਛਾਤੀ ਠੰਢੀ ਰਹੇ ਤੇ ਮੈਂ ਵੀ ਸੌਖਾ ਸਾਹ ਲੈ ਸਕਾਗੀ। ਇਹ ਆਖਦਿਆਂ ਆਖਦਿਆਂ ਬਚੇ ਦੇ ਦੁਖ ਨਾਲ ਨੈਨਤਾਰਾ ਦੀਆਂ ਅਖੀਆਂ ਵਿਚੋਂ ਦੋ ਅਥਰੂ ਡਿਗ ਪਏ। ਜਿਨ੍ਹਾਂ ਨੇ ਸਿਧੇਸ਼ਵਰੀ ਨੂੰ ਭੀ ਮੋਮ ਕਰ ਦਿਤਾ, ਕਿਸੇ ਦੇ ਬਚੇ ਦਾ ਕੋਈ ਦੁਖ ਵੀ ਉਸ ਪਾਸੋਂ ਝਲਿਆ ਨਹੀਂ ਸੀ ਜਾਂਦਾ। ਆਪਣੇ ਪਲੇ ਨਾਲ ਨੈਨਤਾਰਾ ਦੇ ਅਥਰੂ ਪੂੰਝਕੇ ਉਹ ਚੁਪ ਹੋ ਰਹੀ, ਬਿਨਾਂ ਕੁਝ ਕਹੇ ਸੁਣੇ ਦੇ ਐਨੀ ਬੜੀ ਸਜ਼ਾ ਦੇਣ ਦਾ ਢੰਗ ਦੁਨੀਆਂ ਵਿਚ ਹੋਰ ਵੀ ਹੋ ਸਕਦਾ ਹੈ ਇਹਦਾ ਉਹ ਖਿਆਲ ਵੀ ਨਹੀਂ ਸੀ ਕਰ ਸਕਦੀ, ਇਕ ਲਮਾ ਸਾਰਾ ਹੌਕਾ ਲੈਕੇ ਕਹਿਣ ਲਗੀ, ਆਹ! ਬਚਾ ਮੇਰਾ ਉਸ ਨਾਲ ਕੋਈ ਗਲ ਵੀਂ ਨ ਕਰੇ, ਧੀਏ ਇਹ ਕੀ ਗਲ ਹੋਈ ?
ਨੈਨਤਾਰਾ ਨੇ ਵੀ ਇਕ ਲੰਮਾ ਸਾਰਾ ਸਾਹ ਲੈਕੇ ਆਖਿਆ, "ਜਰਾ ਪੁਛ ਕੇ ਤਾਂ ਵੇਖੋ।
ਹਰਿਚਰਨ ਨੂੰ ਓਥੇ ਹੀ ਸਦ ਕੇ ਸਿਧੇਸ਼ਵਰੀ ਨੇ ਪੁਛਿਆ ਹਰਿਚਰਨ ਨੇ ਤੇਜ਼ੀ ਨਾਲ ਉਸੇ ਵੇਲੇ ਹੀ ਜਵਾਬ ਦਿਤਾ, ਉਸ ਨੀਚ ਨਾਲ ਕੌਣ ਗਲ ਕਰੇਗਾ ਮਾਂ ਭਰਾ ਨੂੰ ਜੋ ਦਿਲ ਆਉਂਦੀ ਹੈ ਆਖਦਾ ਹੈ ਤੇ ਛੋਟੀ ਚਾਚੀ ਨੂੰ ਗਾਲੀਆਂ ਦੇਂਦਾ ਹੈ।'
ਸਿਧੇਸ਼ਵਰੀ ਪਾਸੋਂ ਕੋਈ ਜਵਾਬ ਨਾ ਦਿਤਾ ਗਿਆ। ਕੁਝ ਚਿਰ ਚੁਪ ਰਹਿਕੇ ਕਹਿਣ ਲਗੀ, ਪਿਛੇ ਜੋ ਹੋ ਗਿਆ ਸੋ ਹੋ ਗਿਆ ਬਚਾ ਹਰੀ! ਹੁਣ ਸਾਰੇ ਉਹਦੇ ਨਾਲ ਕੂਇਆ ਬੋਲਿਆ ਕਰੋ।' ਹਰਿਚਰਨ ਨੇ ਸਿਰ ਹਿਲਾਕੇ ਆਖਿਆ, ਉਹਦੇ ਨਾਲ ਕੂਣ ਵਾਲਿਆਂ ਦਾ ਕੋਈ ਘਾਟਾ ਨਹੀਂ ਮਾਂ। ਮਹਲੇ ਦੇ ਘੁੜਸਾਲਾ ਦੇ ਕਈ ਕੋਚਵਾਨ ਨੇ, ਕਮੀਣਾ ਤੇ ਚੁਹੜਿਆਂ ਦੇ ਮੁੰਡੇ ਨੇ, ਕਿਤੇ ਚਲਿਆ ਜਾਏ ਕਈ ਯਾਰ ਬਾਸ਼ ਮਿਲ ਪੈਂਦੇ ਨੇ।
ਨੈਨਤਾਰਾ ਸੜਕੇ ਬੋਲੀ, 'ਤੇਰੀ ਜੁਬਾਨ ਵੀ ਤਾਂ ਕੋਈ ਘਟ ਨਹੀਂ ਚਲਦੀ ਹਰੀ, ਤੂੰ ਇਹੋ ਜਿਹੀਆਂ ਗਲਾਂ ਸਾਨੂੰ ਆਖਦਾ ਏ। ਚੰਗਾ ਅਸੀਂ ਕੋਚਵਾਨਾ ਨਾਲ ਹੀ ਬੋਲ ਲਿਆ ਕਰਾਂਗੇ।' ਚਲ ਬੀਬੀ ਜੀ ਹੁਣ ਤੂੰ ਸਾਡਾ ਖਹਿੜਾ ਛਡ। ਨੌਕਰ ਸਾਰੀਆਂ ਚੀਜ਼ਾਂ ਵਸਤਾਂ ਬੰਨ ਕੇ ਤਿਆਰ ਕਰ ਲਵੇ।
ਹਰਿਚਰਨ ਨੇ ਮਾਂ ਵਲ ਵੇਖ ਕੇ ਆਖਿਆ, 'ਅਤੁਲ ਸਾਰਿਆਂ ਦੇ ਸਾਹਮਣੇ ਖੜਾ ਹੋ ਕੇ ਕੰਨ ਫੜੇ, ਨਕ ਰਗੜੇ ਤਾਂ ਅਸੀਂ ਉਹ ਦੇ ਨਾਲ ਬੋਲਾਂਗੇ। ਨਹੀਂ ਤਾਂ ਛੋਟੀ ਚਾਚੀ ਜੀ......ਨਹੀਂ ਅਸੀਂ ਨਹੀਂ ਬੋਲ ਸਕਦੇ।' ਇਹ ਆਖ ਕੇ ਉਹ ਹੋਰ ਕੁਝ ਝਗੜਨ ਨੂੰ ਨ ਵੇਖ ਕੇ ਚੁਪ ਚਾਪ ਕਮਰਿਉ ਬਾਹਰ ਚਲਿਆ ਗਿਆ।
ਸਿਧੇਸ਼ਵਰੀ ਉਦਾਸ ਹੋ ਕੇ ਬੈਠੀ ਰਹੀ। ਵਿਚਕਾਰਲੀ ਨੋਹ ਨੇ ਭਰੇ ਹੋਏ ਗਲ ਨਾਲ ਆਖਿਆ, 'ਜੇ ਛੋਟੀ ਚਾਚੀ ਇਕ ਵਾਰੀ, ਸਾਰਿਆਂ ਲੜਕਿਆਂ ਨੂੰ ਸਦ ਕੇ, ਆਖ ਦੇਵੇ ਤਾਂ ਝਗੜਾ ਨਾ ਮੁਕ ਜਾਏ।
ਸਿਧੇਸ਼ਵਰੀ ਨੇ ਹੌਲੀ ਜਹੀ ਸਿਰ ਹਿਲਾ ਕੇ ਆਖਿਆ, 'ਹਾਂ ਠੀਕ ਹੀਂ ਨਿਬੜ ਜਾਏ।' ਵਿਚਕਾਰਲੀ ਨੋਂਹ ਨੇ ਆਖਿਆ, ਤੂੰ ਆਪ ਹੀ ਵੇਖ ਲੈ, ਤਰੇ, ਬਚੇ ਵਡੇ ਹੋਕੇ ਤੈਨੂੰ ਕਿੰਨਾ ਕੁ ਪੁਛ ਕੇ ਤੁਰਨਗੇ। ਅਗੇ ਦੀਆਂ ਗਲਾਂ ਤਾ ਰਬ ਜਾਣੇ ਪਰ ਹੁਣੇ ਹੀ ਤੇਰੇ ਮੁੰਡੇ ਹਥੋਂ ਨਿਕਲ ਕੇ ਪਰਾਏ ਹੁੰਦੇ ਜਾ ਰਹੇ ਹਨ। ਮੇਰੇ ਅਤੁਲ ਨੂੰ ਭਾਵੇਂ ਜੋ ਮਰਜ਼ੀ ਹੈ ਆਖੋ, ਪਰ ਆਪਣੀ ਮਾਂ ਲਈ ਤਾਂ ਉਹ ਜਾਨ ਦੇਣ ਨੂੰ ਤਿਆਰ ਹੈ। ਮੈਂ ਆਖਾਂ ਤਾਂ ਉਹਦੀ ਤਾਕਤ ਨਹੀਂ ਜੋ ਇਸ ਨੂੰ ਇਸ ਤਰ੍ਹਾਂ ਧੌਂਸ ਦਸ ਕੋ ਬਾਹਰ ਨੂੰ ਚਲਿਆ ਜਾਏ। ਐਨੀ ਖੁਲ੍ਹ ? ਇਹ ਚੰਗਾ ਨਹੀ ਬੀਬੀ ਜੀ।'
ਸਿਧੇਸ਼ਵਰੀ ਇਹਨਾਂ ਸਾਰੀਆਂ ਗਲਾਂ ਨੂੰ ਮਨ ਵਿਚ ਨ ਵਸਾ ਸਕੀ, ਸ਼ਹਿਜ ਸੁਭਾ ਹੀ ਬੋਲੀ, ਇਹ ਤਾਂ ਹੈਈ। ਇਸੇ ਕਰਕੇ ਤਾਂ ਇਸ ਘਰ ਦੇ ਮਣੀ ਤੋਂ ਲੈ ਕੇ ਪਟਲ ਤਕ ਸਾਰੇ ਹੀ ਉਸ ਦੇ ਕਾਬੂ ਵਿਚ ਹਨ। ਉਹ ਜੋ ਚਾਹੇਗੀ ਜਾ ਕਹੇਗੀ , ਉਹੋ ਹੋਵੇਗਾ। ਮੈਨੂੰ ਤਾਂ ਕੋਈ ਕੁਝ ਜਾਣਦਾ ਹੀ ਨਹੀਂ।'
‘ਕੀ ਇਹ ਚੰਗੀ ਗਲ ਹੈ ?'
ਸਿਧੇਸ਼ਵਰੀ ਨੇ ਸਿਰ ਉਚਾ ਕਰਕੇ ਆਖਿਆ, 'ਧੀਏ ਲੀਲਾ ਜਾਹ ਜਰਾ ਆਪਣੀ ਚਾਚੀ ਨੂੰ ਸਦ ਲਿਆ।
ਲੀਲਾ ਕਿਸੇ ਕੰਮ ਏਧਰ ਆ ਰਹੀ ਸੀ, ਵਾਪਸ ਮੁੜ ਗਈ, ਨੈਨਤਾਰਾ ਹੋਰ ਕੁਝ ਨਹੀਂ, ਬੋਲੀ। ਸਿਧੇਸ਼ਵਰੀ ਵੀ ਬੜੀ ਚਾਹ ਨਾਲ ਰਾਹ ਤਕਣ ਲਗ ਪਈ।
ਸ਼ੈਲਜਾ ਦੇ ਕਮਰੇ ਵਿਚ ਵੜਦਿਆਂ ਹੀ ਉਹ ਬੋਲ ਪਈ, ਸਾਰਾ ਸਮਾਨ ਬੰਨਿਆ ਪਿਆ ਹੈ। ਕੀ ਹੁਣ ਇਹ ਚਲੇ ਜਾਣ ?
ਸ਼ੈਲਜਾ ਨੂੰ ਕੁਝ ਵੀ ਪਤਾ ਨਹੀਂ ਸੀ ਇਹ ਕੁਝ ਡਰ ਗਈ ਤੇ ਆਖਣ ਲਗੀ ਕਿਉਂ?
ਸਿਧੇਸ਼ਵਰੀ ਨੇ ਆਖਿਆ ਹੋਰ ਕੀ, ਕਿਹੋ ਜਿਹਾ ਪਥਰ ਦਾ ਦਿਲ ਹੈ ਤੇਰਾ ਸ਼ੈਲਜਾ! ਤੇਰੇ ਹੁਕਮ ਨਾਲ ਕੋਈ ਬਚਾ ਅਤੁਲ ਨਾਲ ਬੋਲਦਾ ਨਹੀਂ, ਬਚੇ ਦੇ ਦਿਨ ਕਿਦਾਂ ਪੂਰੇ ਹੋਣ, ਦਸ ਤਾਂ ਸਹੀਂ ? ਆਪਣੇ ਬਚੇ ਦੀ ਦਿਨ ਰਾਤ ਸੁਕਦੀ ਹੋਈ ਬੂਥੀ ਵੇਖਕੇ ਮਾਂ ਬਾਪ ਪਾਸੋਂ ਵੀ ਕਿਦਾਂ ਰਿਹਾ ਜਾਏ ? ਕੀ ਤੂੰ ਇਹਨਾਂ ਨੂੰ ਇਸ ਘਰ ਵਿਚ ਰਹਿਣ ਦੇਣਾ ਨਹੀਂ ਚਾਹੁੰਦੀ ?
ਨੈਨਤਾਰਾ ਨੇ ਗਲ ਟੋਕਦੀ ਹੋਈ ਨੇ ਆਖਿਆ, ਸਾਡੇ ਚਲੇ ਜਾਣ ਪਿਛੋਂ ਤਾਂ ਛੋਟੀ ਬੀਬੀ ਨੂੰ ਸਭ ਪਾਸਿਆਂ ਠੰਢ ਪੈ ਜਾਇਗੀ।
ਸ਼ੈਲਜਾ ਨੇ ਇਹ ਗਲ ਅਨਸੁਣੀ ਕਰਕੇ ਸਿਧੇਸ਼ਵਰੀ ਨੂੰ ਆਖਿਆ, ਇਹੋ ਜਹੇ ਬਚੇ ਦੇ ਨਾਲ ਮੈ ਘਰ ਦੇ ਕਿਸੇ ਬਚੇ ਨੂੰ ਕਦੇ ਵੀ ਮਿਲਣ ਗਿਲਣ ਨਹੀਂ ਦਿਆਂਗੀ ? ਉਹ ਐਡਾ ਬਿਗੜ ਗਿਆ ਹੈ ਕਿ ਆਖਣ ਦੀ ਗਲ ਹੀ ਨਹੀਂ ਰਹੀ।
ਹੁਣ ਤੇ ਨੈਨਤਾਰਾ ਪਾਸੋਂ ਹੋਰ ਨ ਸਹਾਰਿਆਂ ਗਿਆਂ ਉਹ ਕੁਟੀ ਹੋਈ ਸਪਣੀ ਵਾਂਗੂੰ ਵਿਹੋ ਘੋਲ ਦੀ ਹੋਈ ਫੁਕਾਰੇ ਮਾਰਨ ਲਗੀ, ਮੂਰਖ ਤੂੰ ਮਾਂ ਦੇ ਮੁੰਹ ਤੇ ਹੀ ਬਚੇ ਦੀ ਐਨੀ ਨਿੰਦਾ ਕਰਨ ਲਗ ਪਈ ਏ, ਮੇਰੇ ਕਮਰੇ ਵਿਚ ਦਫਾ ਹੋ ਜਾਹ! ਤੇਰੀ ਜੀਭ ਨੂੰ ਕੀੜੇ ਪੈ ਜਾਣ। ਮੈਂ ਕਦੈ ਤੇਰੇ ਕਮਰੇ ਵਿਚ ਆਪਣੇ ਆਪ ਨਹੀ ਆਉਂਦੀ, ਭੈਣ ਜੀ। ਪਰ ਤੂੰ ਤਾਂ ਮੁੰਡੇ ਦੀ ਜੜ ਹੀ ਪੁਟ ਛਡੀਏ' ਇਹ ਆਖਕੇ ਸ਼ੈਲਜਾ ਠੰਢੇ ਜਹੇ ਸੁਭਾ ਨਾਲ ਬਾਹਰ ਚਲੀ ਗਈ।
ਸਿਧੇਸ਼ਵਰੀ ਕਈ ਚਿਰ ਤਕ ਬੈਠੀ ਕਲਪਦੀ ਰਹੀ, ਉਹ ਸੋਚਦੀ ਰਹੀ ਕਿ ਉਹਨੂੰ ਕੀ ਕਰਨਾ ਚਾਹੀਦਾ ਹੈ, ਪਰ ਉਸਦੀ ਸਮਝ ਅੰਦਰ ਕੋਈ ਗਲ ਨਹੀਂ ਸੀ ਆ ਰਹੀ।
ਨੈਨਤਾਰਾ ਇਕ ਵੇਰਾਂ ਹੀ ਰੋ ਪਈ, ਆਖਣ ਲਗੀ, ਸਾਡਾ ਮੋਹ ਪਿਆਰ ਸਭ ਛਡ ਦੇ, ਅਸੀ ਚਲੇ ਜਾਂਦੇ ਹਾਂ। ਇਹ ਇਕ ਢਿਡ ਦੇ ਜੰਮੇ ਭਰਾ ਹਨ, ਇਸ ਕਰਕੇ ਤੂੰ ਸਾਨੂੰ ਨਪ ਘੁਟ ਕੇ ਇਕਠਿਆਂ ਰਖਣਾ ਚਾਹੁੰਦੀ ਏ। ਪਰ ਇਹ ਛੋਟੀ ਨੋਹ ਨਹੀਂ ਚਾਹੁੰਦੀ ਅਸੀ ਇਸ ਘਰ ਵਿਚ ਰਹੀਏ।
ਸਿਧੇਸ਼ਵਰੀ ਇਸ ਗਲ ਦਾ ਜਵਾਬ ਨਾ ਦੇ ਸਕੀ, ਗਲ ਨੂੰ ਅਗਾਂਹ ਤੋਰਦੀ ਹੋਈ ਕਹਿਣ ਲਗੀ, ਜਿਦਾਂ ਇਹ ਲੋਕ ਆਖਦੇ ਹਨ, ਅਤੁਲ ਉਸੇ ਤਰ੍ਹਾਂ ਕਿਉਂ ਨਹੀਂ ਕਰ ਲੈਂਦਾ ? ਇਹਨੇ ਵੀ ਤਾਂ ਚੰਗਾ ਕੰਮ ਨਹੀਂ ਕੀਤਾ ਧੀਏ।
ਮੈਂ ਕਦੋਂ ਆਖਦੀ ਹਾਂ ਕਿ ਉਸਨੇ ਚੰਗਾ ਕੰਮ ਕੀਤਾ ਹੈ ? ਜੇ ਉਸਨੂੰ ਸਮਝ ਹੋਵੇ ਤਾਂ ਉਹ ਵਡੇ ਭਰਾ ਨੂੰ ਗਾਲਾ ਕਿਦਾਂ ਦੇ ਸਕਦਾ ਹੈ ? ਚਲੋ ਮੈਂ ਉਸ ਵਲੋਂ ਤੁਹਾਡੇ ਸਾਰਿਆਂ ਦੇ ਪੈਰਾਂ ਤੇ ਸਿਰ ਰਖਦੀ ਹਾਂ। ਇਹ ਆਖ ਕੇ ਨੈਨਤਾਰਾ ਆਪਣਾ ਨਕ ਜ਼ਮੀਨ ਤੇ ਰਗੜਨ ਲਗ ਪਈ। ਫੇਰ ਸਿਰ ਉਠਾ ਕੇ ਆਖਿਆ, ਉਸਨੂੰ ਤੁਸੀ ਮਾਫ ਕਰ ਦਿਉ ਬੀਬੀ ਜੀ! ਉਹਦਾ ਮੂੰਹ ਵੇਖ ਕੇ ਮੇਰਾ ਕਲੇਜਾ ਪਾਟਦਾ ਜਾਂਦਾ ਹੈ। ਇਸ ਤੋਂ ਪਿਛੋਂ ਸ਼ਾਇਦ ਨੈਨਤਾਰਾਂ ਇਕ ਵਾਰੀ ਹੋਰ ਨਕ ਰਗੜਨ ਵਾਲੀ ਸੀ ਕਿ ਸਿਧੇਸ਼ਵਰੀ ਨੇ ਉਸਨੂੰ ਫੜ ਲਿਆ ਤੇ ਅਖਾਂ ਪੂੰਝ ਦਿਤੀਆਂ, ਆਪ ਵੀ ਰੋਣੋ ਹਟ ਗਈ।
ਦੁਪਹਿਰ ਨੂੰ ਰਸੋਈ ਵਿਚ ਬਹਿਕੇ ਜ਼ਦ ਸਿਧੇਸ਼ਵਰੀ ਸਿਰ ਦੀਆਂ ਸਾਰੀਆਂ ਠੀਕਰੀਆਂ ਭੰਨ ਕੇ ਵੀ ਸ਼ੈਲਜਾ ਨੂੰ ਰਾਜੀ ਨਾ ਕਰ ਸਕੀ ਤਾਂ ਗੁਸੇ ਵਿਚ ਆ ਕੇ ਕਹਿਣ ਲਗੀ, ਆਪਣੇ ਮਨ ਦੀ ਗਲ ਸਾਫ ਸਾਫ ਕਿਉਂ ਨਹੀਂ ਦਸਦੀ ਕੀ ਵਿਚਕਾਰਲੀ ਨੋਹ ਚਲੀ ਜਾਏ ?
ਇਹਦੇ ਜਵਾਬ ਵਿਚ ਸ਼ੈਲਜਾ ਨੇ ਇਕ ਵੇਰਾਂ ਸਿਰ ਉਠਾ ਕੇ ਚੰਗੀ ਤਰ੍ਹਾਂ ਵੇਖ ਲਿਆ। ਉਹਦੇ ਮੂੰਹ ਦੇ ਭਾਵਾਂ ਨੇ ਸਿਧੇਸ਼ਵਰੀ ਨੂੰ ਹੋਰ ਵੀ ਕ੍ਰੋਧ ਚੜਾ ਦਿਤਾ। ਉਹ ਬੋਲੀ, ਆਪਣੀ ਮਾਂ ਦੇ ਢਿਡੋਂ ਜੰਮੇ ਭਰਾ ਨੂੰ ਅਡ ਕਰ ਦੇਣ ਤੇ ਤੈਨੂੰ ਲੈਕੇ ਨਾਲ ਰਹਿਣ। ਦੁਨੀਆਂ ਸਾਡੇ ਮੂੰਹਾਂ ਤੇ ਭਰ ਭਰ ਕੇ ਜਤੀਆਂ ਮਾਰੇ ਤੇ ਅਸੀ ਕਿਤੇ ਵੀ ਨਕ ਦੇਣ ਜੋਗੇ ਨਾ ਰਹੇ ਜਾਈਏ। ਜੇ ਸਾਡੇ ਟਬਰ ਵਿਚ ਸਭ ਨਾਲ ਮਿਲ ਕੇ ਕਈ ਨਹੀਂ ਰਹਿ ਸਕਦੇ ਤਾਂ ਤੁਸੀਂ ਜਿਥੇ ਤੁਹਾਨੂੰ ਆਰਾਮ ਹੋਵੇ ਚਲੇ ਜਾਓ। ਮੈਂਥੋਂ ਹੁਣ ਨਹੀਂ ਸਹਾਰਿਆ ਜਾਂਦਾ ਉਹਨਾਂ ਨਾਲ ਤੁਸੀਂ ਲੋਕ ਕੋਈ ਜ਼ਿਆਦਾ ਲਾਲੂ ਲਵੇਰੇ ਨਹੀਂ ਇਹ ਆਖਕੇ ਸਿਧੇਸ਼ਵਰੀ ਉਥੋਂ ਉਠ ਕੇ ਖਲੋ ਗਈ। ਉਹਨੂੰ ਸ਼ਾਇਦ ਆਪਣੇ ਮਨ ਵਿਚ ਪਕੀ ਆਸ ਸੀ ਕਿ ਹੁਣ ਸ਼ੈਲਜਾਂ ਨਰਮ ਹੋ ਜਾਇਗੀ, ਪਰ ਜਦੋਂ ਉਹ ਬਿਨਾਂ ਕੁਝ ਕਹੇ ਸੁਣੇ ਦੇ ਰਸੋਈ ਦੇ ਕੰਮ ਵਿਚ ਕੜਛੀ ਤੇ ਪਤੀਲਾ ਖੜਕਾਉਂਦੀ ਰਹੀ ਤਾਂ ਇਹ ਸਚ ਮੁਚ ਹੀ ਬੜੇ ਕ੍ਰੋਧ ਨਾਲ ਭਰੀ ਪੀਤੀ ਉਠਕੇ ਕਿਧਰੇ ਹੋਰ ਥਾਂ ਚਲੀ ਗਈ।
ਦੁਪਹਿਰਾਂ ਨੂੰ ਜਦੋਂ ਵਡੇ ਬਾਬੂ ਰੋਟੀ ਖਾਣ ਬੈਠੇ ਤਾਂ ਸਿਧੇਸ਼ਧਵਰੀ ਨੇ ਪਖਾ ਝਲਦੇ ਨੇ ਇਹ ਸਾਰੀ ਗਲ ਉਸ ਨਾਲ ਛੇੜ ਦਿਤੀ। ਆਖਣ ਲਗੀ, ਮੈਂ ਰੋਜ਼ ਵੇਖਦੀ ਹਾਂ ਕਿ ਵਿਚਕਾਰਲੀ ਨੋਹ ਤੇ ਦੂਜੀਆਂ ਦਾ ਹੁਣ ਇਸ ਘਰ ਵਿਚ ਮੁਸ਼ਕਲ ਨਾਲ ਹੀ ਗੁਜ਼ਾਰਾ ਹੋ ਰਿਹਾ ਹੈ, ਅਜ ਹੀ ਇਕ ਜਣੀ ਬੋਰੀਆ ਬਿਸਤਰਾ ਬੰਨਕੇ ਕਿਧਰੇ ਜਾਣ ਦੀਆਂ ਤਿਆਰੀਆਂ ਕਰ ਰਹੀ ਸੀ।
ਗਰੀਸ਼ ਨੇ ਮੂੰਹ ਚੁਕ ਕੇ ਪੁਛਿਆ, ਕਿਉਂ ?'
ਸਿਧੇਸ਼ਵਰੀ ਨੇ ਆਖਿਆ, ਜੋ ਉਹ ਜਾਏ ਨਾ ਤਾਂ ਹੋਰ ਕੀ ਕਰੇ ? ਇਕ ਤਾਂ ਛੋਟੀ ਨੋਂਹ ਨਾਲ ਬਣਦੀ ਨਹੀਂ। ਦੂਜੇ ਛੋਟੀ ਨੋਹ ਨੇ ਸਭ ਨੂੰ ਸਿਖਾ ਦਿਤਾ ਹੈਕਿ ਕੋਈ ਬਚਾ ਅਤੁਲ ਨਾਲ ਨਾ ਬੋਲੇ। ਉਹ ਵਿਚਾਰਾ ਕਈਆਂ ਦਿਨਾਂ ਤੋਂ ਸੁਕ ਕੇ ਅਧਾ ਰਹਿ ਗਿਆ ਹੈ ।........'
ਇਸੇ ਵੇਲੇ ਸ਼ੈਲਜਾ ਦੁਧ ਦਾ ਕਟੋਰਾ ਲੈ ਕੇ ਦਰਵਾਜੇ ਵਿਚ ਆ ਖਲੋਤੀ। ਉਹ ਆਪਣੇ ਕਪੜਿਆਂ ਨੂੰ ਠੀਕ ਠਾਕ ਕਰਕੇ ਅੰਦਰ ਆਈ ਤੇ ਥਾਲੀ ਦੇ ਲਾਗੇ ਦੁਧ ਦਾ ਕਟੋਰਾ ਰਖ ਕੇ ਬਾਹਰ ਚਲੀ ਗਈ।
ਸਿਧੇਸ਼ਵਰੀ ਨੇ ਉਹਨੂੰ ਸੁਣਾ ਕੇ ਆਖਿਆ, ਇਹ ਜੋ ਛੋਟੀ ਵਹੁਟੀ ਹੈ........ਇਹ ਸੁਣਦਿਆਂ ਹੀ ਸ਼ੈਲਜਾ ਉਹਲੇ ਹੋ ਕੇ ਖਲੋ ਗਈ। ਦੂਜੇ ਪਾਸੇ ਭਾਵੇਂ ਕਿੰਨਾ ਹੀ ਕਸੂਰ ਹੋਵੇ, ਪਰ ਅਤੁਲ ਦਾ ਬਾਈਕਾਟ ਵੇਖਕੇ ਸਿਧੇਸ਼ਵਰੀ ਦਾ ਹਿਰਦਾ ਮਾਂ ਦੇ ਪਿਆਰ ਨਾਲ ਵਹਿ ਤੁਰਿਆ ਹੈ। ਕਿਸੇ ਤਰਾਂ ਇਹ ਬਾਈਕਾਟ ਬੰਦ ਹੋਵੇ ਤਾਂ ਇਸਦੀ ਜਾਨ ਵਿਚ ਜਾਨ ਆਵੇ। ਪਰ ਸ਼ੈਲਜਾ ਕਿਸੇ ਤਰਾਂ ਵੀ ਕੋਈ ਗਲ ਨਹੀਂ ਮੰਨਦੀ, ਇਸ ਕਰਕੇ ਇਸਦੀ ਦੇਹ ਸੜੀ ਜਾ ਰਹੀ ਹੈ। ਏਸੇ ਕਰਕੇ ਉਸਨੂੰ ਸਜ਼ਾ ਦਿਵਾਉਣ ਦੀ ਤਿਆਰੀ ਕਰੀ ਬੈਠੀ ਸੀ। ਕਹਿਣ ਲਗੀ,ਇਹ ਜੋ ਭਰਾਵਾਂ ਭਰਾਵਾਂ ਵਿਚ ਹੁਣੇ ਹੀ ਤੇੜ ਪਾ ਰਹੀ ਹੈ"! ਵਡਿਆਂ ਹੋ ਕੇ ਤਾਂ ਇਹ ਜਰੂਰ ਇਕ ਦੂਜੇ ਦਾ ਸਿਰ ਪਾੜ ਕੇ ਮਰ ਜਾਣਗੇ। ਇਹ ਕੋਈ ਚੰਗੀ ਗਲ ਹੈ।
ਵਡੇ ਬਾਬੂ ਨੇ ਮੂੰਹ ਵਿਚ ਬੁਰਕੀ ਤੁੰਨ, ਦਿਆਂ ਹੋਇਆਂ ਆਖਿਆ, 'ਬਹੁਤ ਹੀ ਬੁਰੀ ਗਲ ਹੋਵੇਗੀ।'
ਸਿਧੇਸ਼ਵਰੀ ਆਖਣ ਲਗੀ, ਇਸੇ ਕਰਕੇ ਤਾਂ ਮਣੀ ਨੇ ਅਤੁਲ ਨੂੰ ਏਦਾਂ ਮਾਰਿਆ ਸੀ। ਚਲੋ ਉਹਨੇ ਮਾਰਿਆ ਉਹਨੇ ਗਾਲਾਂ ਦਿਤੀਆਂ ਹਿਸਾਬ ਬਰਾਬਰ ਹੋਗਿਆ। ਫੇਰ ਕਿਉਂ ਕਿਸੇ ਨੂੰ ਉਸ ਨਾਲ ਬੋਲਣ ਨਹੀਂ ਦੇਂਦੀ ? ਅਜ ਤੁਸਾਂ ਮਣੀ ਤੇ ਹਰੀ ਨੂੰ ਸਦ ਕੇ ਆਖਣਾ ਕਿ ਉਹ ਅਤੁਲ ਨਾਲ ਬੋਲਿਆ ਕਰਨ ਨਹੀਂ ਤੇ ਇਹਨਾਂ ਲੋਕਾਂ ਦੇ ਚਲੇ ਜਾਣ ਤੇ ਲੋਕਾਂ ਨੇ ਸਾਡੇ ਮੂੰਹ ਵਿਚ ਛਿਬੀਆਂ ਦੇਣੀਆਂ ਹਨ।
ਗਲ ਵੀ ਠੀਕ ਹੈ। ਛੋਟੀ ਨੋਹ ਬਦਲੇ ਤੂੰ ਆਪਣੇ ਸਕੇ ਭਾਈ ਤੇ ਨੋਹ ਨੂੰ ਛਡ ਵੀ ਕਿਦਾਂ ਦੇਵੇਗਾਂ ?
'ਇਹ ਤਾਂ ਨਹੀਂ ਹੋ ਸਕਣਾ' ਇਹ ਆਖ ਕੇ ਉਹ ਰੋਟੀ ਖਾਣ ਲਗ ਪਿਆ। 
‘ਚੰਗਾ ਛੋਟੇ ਲਾਲਾ ਜੀ ਕਦੇ ਕੋਈ ਰੋਜ਼ਗਾਰ ਕਰਨ ਦਾ ਫਿਕਰ ਨਹੀਂ ਕਰਨਗੇ ਤਾਕੀ ਏਸੇ ਤਰਾਂ ਸਾਰੀ ਉਮਰ ਲੰਘਾ ਦੇਣਗੇ!'
ਪਤੀ ਦੀ ਗਲ ਬਾਤ ਸੁਣਦਿਆਂ ਹੀ ਸ਼ੈਲਜਾ ਦੰਦਾਂ ਥਲੇ ਜੀਭ ਦੇ ਕੇ ਉਥੋਂ ਚਲੀ ਗਈ। ਜੇਠ ਜੀ ਦਾ ਜਵਾਬ ਵੀ ਨਾ ਉਡੀਕ ਸਕੀ। ਕੰਨ ਲਾ ਕੇ ਉਹ ਇਹ ਗਲ, ਕਦੀ ਨਹੀਂ ਸੁਣਦੀ ਤੇ ਨਾ ਸੁਣਨਾ ਚਾਹੁੰਦੀ ਹੈ। ਕਿਉਕਿ ਉਹਨੂੰ ਆਪ ਹੀ ਇਹ ਖਿਆਲ ਹੈ ਕਿ ਉਸਦੇ ਪਤੀ ਦੀ ਬਾਬਤ ਜੇ ਗਲ ਬਾਤ ਹੋਵੇਗੀ ਉਹ ਕਦੇ ਵੀ ਪ੍ਰਸੰਨਤਾਂ ਦੇਣ ਵਾਲੀ ਨਹੀਂ ਹੋਵੇਗੀ। ਭਾਵੇਂ ਸਚਾਈ ਨਾਲ ਇਹ ਸਾਰੀ ਉਮਰ ਹੀ ਪ੍ਰੇਮ ਕਰਦੀ ਆਈ ਹੈ, ਭਾਵੇਂ ਉਹ ਚੰਗਾ ਲਗੇ ਤੇ ਭਾਵੇਂ ਮੰਦਾ। ਸਚ ਸੁਨਣੋ ਤੇ ਸਚ ਕਹਿਣੋ ਇਹ ਕਦੇ ਨਹੀਂ ਝਿਜਕੀ। ਪਰ ਅਜੇ ਪਤਾ ਨਹੀਂ ਆਪਣੇ ਪਤੀ ਦੀ ਬਾਬਤ ਸਚ ਦੇ ਸੁਣਨ ਤੋਂ ਉਹ ਕਿਉਂ ਕੰਨੀ ਖਿਸਕਾ ਗਈ ਹੈ।

੫.
ਸਿਧੇਸ਼ਵਰੀ ਨੇ ਭਾਵੇਂ ਕਿੰਨੇ ਕ੍ਰੋਧ ਵਿਚ ਆਕੇ ਸਹਾਇਤਾ ਕਰਨੀ ਸ਼ੁਰੂ ਕੀਤੀ ਸੀ ਪਰ ਸ਼ੈਲਜਾ ਦੇ ਜਲਦੀ ਨਾਲ ਉਥੋਂ ਚਲੇ ਜਾਨ ਤੇ ਉਸ ਨੂੰ ਸੁਝ ਗਈ ਕਿ ਕੁਝ ਜ਼ਿਆਦਤੀ ਹੋ ਗਈ ਹੈ, ਪਤੀ ਦੇ ਸਬੰਧ ਵਿਚ ਕਹਿਣ ਸੁਣਨ ਤੇ ਸ਼ੈਲਜਾ ਨੂੰ ਜਰੂਰ ਦੁਖ ਹੋਇਆ ਹੋਵੇਗਾ, ਇਸ ਨੂੰ ਇਹ ਜਾਣਦੀ ਸੀ।
ਇਸਤਰੀ ਦੇ ਚੁਪ ਹੋ ਜਾਣ ਤੇ ਵਡੇ ਬਾਬੂ ਨੇ ਮੂੰਹ ਉਤਾਹਾਂ ਚੁਕ ਕੇ ਉਸ ਵਲ ਵੇਖਿਆ ਤੇ ਕਿਹਾ, ਮੈਂ ਚੰਗੀ ਤਰਾਂ ਤਾੜ ਦਿਆਂਗਾ, ਪਰ ਫੇਰ ਪਾਨ ਖਾਦਿਆਂ ਖਾਦਿਆਂ ਉਹਨੂੰ ਚੇਤਾ ਹੀ ਭੁਲ ਗਿਆ।
ਅਸਲ ਵਿਚ ਗਰੀਬ ਦਾ ਸੁਭਾ ਕੁਝ ਹੋਰ ਹੀ ਤਰਾਂ ਦਾ ਸੀ। ਅਦਾਲਤ ਤੇ ਮੁਕਦਮੇ ਤੋਂ ਛੁਟ ਹੋਰ ਕਈ ਗਲ ਉਹਨਾਂ ਦੇ ਦਿਮਾਗ ਵਿਚ ਰਹਿ ਹੀ ਨਹੀਂ ਸੀ ਸਕਦੀ। ਘਰ ਵਿਚ ਕੀ ਹੋ ਰਿਹਾ ਹੈ, ਕੌਣ ਆਉਂਦਾ ਹੈ, ਕੌਣ ਜਾਂਦਾ ਹੈ,ਕਿੰਨਾ ਖਰਚ ਹੋ ਰਿਹਾ ਹੈ, ਬਚੇ ਕੀ ਕਰਦੇ ਹਨ,ਕਿਸੇ ਚੀਜ ਦਾ ਉਸਨੇ ਪਤਾ ਨਹੀਂ ਸੀ ਕੀਤਾ। ਰੁਪੈ ਪੈਦਾ ਕਰਕੇ ਤੇ ਕਿਸੇ ਵੀ ਗਲ ਵਿਚੋਂ ਇਕ ਦੋ ਵਾਰੀ ਹੂੰ ਹਾਂ ਕਰਕੇ ਇਕ ਪਾਸੇ ਹੋ ਜਾਣਾ, ਇਹ ਉਹਨਾਂ ਦਾ ਫਰਜ਼ ਸੀ।
ਇਸੇ ਕਰਕੇ ਤਾੜ ਦਿਆਂਗਾ ਆਖ ਕੇ ਜਦ ਵਡੇ ਬਾਬੂ ਘਰ ਦੇ ਮੁਖੀ ਇਦਾਂ ਫਰਜ਼ ਅਦਾ ਕਰਕੇ ਚੁਪ ਹੋ ਗਏ ਤਾਂ ਸਿਧੇਸ਼ਵਰੀ ਨੇ ਵੀ ਨਾ ਪੁਛਿਆ ਕਿ ਕਿਸਨੂੰ ਤਾੜ ਦਿਉਗੇ, ਕਦਾਂ ਤਾੜੋਗੇ?
ਨੈਨਤਾਰਾ ਲਾਗਲੇ ਕਮਰੇ ਵਿਚ ਕੰਨ ਲਾਕੇ ਸਭ ਕੁਛ ਸੁਣ ਰਹੀ ਸੀ, ਜੇਠ ਤੇ ਜਠਾਣੀ ਦਾ ਇਰਾਦਾ ਸੁਣ ਕੇ ਉਹ ਖੁਸ਼ੀ ਨਾਲ ਉਥੋਂ ਉਠ ਕੇ ਚਲੀ ਗਈ ਸੀ । ਥੋੜੇ ਚਿਰ ਪਿਛੋਂ ਵਾਪਸ ਆਕੇ ਜਠਾਣੀ ਨੂੰ ਆਖਣ ਲਗੇ ? ਏਦਾਂ ਕਿਉ ਬੈਠੀ ਏ, ਬੀਬੀ ਜੀ, ਰੋਟੀ ਖਾਣ ਦਾ ਵੇਲਾ ਹੋ ਗਿਆ ਹੈ, ਬਲਕੇ ਜਿਨਾ ਕੁ ਖਾਣਾ ਹੈ, ਖਾ ਲੈ।
ਸਿਧੇਸ਼ਵਰੀ ਨੇ ਉਦਾਸ ਜਿਹਾ ਹੋਕੇ ਕਿਹਾ, ਅਜੇ ਹੁਣੇ ਰੋਟੀ ਖਾਣ ਦਾ ਵੇਲਾ ਕਿਥੇ ਹੋਗਿਆ ਅਜੇ ਤਾਂ ਸਿਰਫ ਗਿਆਰਾਂ ਹੀ ਵਜੇ ਹਨ।
ਗਿਆਰਾਂ ਵਜ ਜਾਣੇ ਕੋਈ ਥੋੜਾ ਚਿਰ ਹੈ ? ਤੂੰ ਬੀਮਾਰ ਏ ਤੈਨੂੰ ਤਾਂ ਨੌਂ ਵਜੇ ਤੋਂ ਪਹਿਲਾਂ ਹੀ ਖਾ ਲੈਣਾ ਚਾਹੀਦਾ ਹੈ।
ਇਸ ਵੇਲੇ ਸਿਧੇਸ਼ਵਰੀ ਨੂੰ ਖਾਣ ਪੀਣ ਦੀ ਗਲ ਬਾਤ ਚੰਗੀ ਨਹੀਂ ਸੀ ਲਗ ਰਹੀ, ਕਹਿਣ ਲਗੀ, ਜੇ ਚਿਰ ਹੋ ਗਿਆ ਹੈ ਤਾਂ ਹੋ ਲੈਣ ਦਿਹ। ਮੈਂ ਐਨੀ ਜਲਦੀ ਨਹੀਂ ਖਾਂਦੀ ਹੁੰਦੀ। ਮੈਂ ਜਰਾ ਵਡੇ ਦਿਨ ਹੀ ਰੋਟੀ ਖਾਂਦੀ ਹੁੰਦੀ ਹਾਂ।
ਨੈਨਤਾਰਾ ਨੇ ਗਲ ਛਡੀ ਨਹੀਂ। ਕੋਲ ਜਾਕੇ ਹਥ ਫੜ ਲਿਆ ਤੇ ਆਪਣੀ ਅਵਾਜ ਵਿਚ ਮਿਠਾਪਨ ਮਿਲਾਉਦੀ ਹੋਈ ਆਖਣ ਲਗੀ, ਇਸੇ ਕਰਕੇ ਤਾਂ ਭੁਖ ਦੇ ਪਿਤ ਪੈ ਕੇ ਸਰੀਰ ਦਾ ਇਹ ਹਾਲ ਹੋ ਗਿਆ ਹੈ, ਜੇ ਮੇਰੇ ਹਥ ਚੌਕਾ ਹੁੰਦਾ ਤਾਂ ਮੈਂ ਕਦੇ ਵੀ ਨੌ ਨਾ ਵਜਣ ਦੇਦੀ, ਜੇ ਤੂੰ ਖਾਵੇਗੀ ਤਾਂ ਕਿਸੇ ਦਾ ਕੀ ਵਿਗੜ ਜਾਣਾ ਹੈ, ਸਾਡੇ ਲੋਕ ਦਾ ਹੀ ਸਤਿਆਨਾਸ ਹੋਣਾ ਹੈ ਸੋ ਚਲੋ ਮੈਂ ਤੁਹਾਨੂੰ ਖੁਆ ਪਿਆਕੇ ਬੇਫਿਕਰ ਹੋਵਾਂ।
ਨੈਨਤਾਰਾ ਨੂੰ ਇਥੇ ਆਇਆਂ ਇਕ ਮਹੀਨੇ ਤੋਂ ਵਧ ਹੋ ਗਿਆ ਹੈ। ਜਿਠਾਣੀ ਵਾਸਤੇ ਰੋਜ ਇਸਤਰਾਂ ਦੇ ਧਕੇ ਧੋੜੇ ਖਾਂਦਿਆਂ ਵੀ ਕਿਉਂ ਟਿਕਾ ਪੈਦਾ ਨਹੀ ਕੀਤਾ। ਸਿਧੇਸ਼ਵਰੀ ਮਨ ਹੀ ਮਨ ਵਿਚ ਇਸਦਾ ਸਬਬ ਜਾਣ ਗਈ ਪਰ ਮਕਰਪੁਣੇ ਦੀ ਇਹੋ ਜਹੀਂ ਗਲ ਹੁੰਦੀ ਹੈ ਸਭ ਕੁਝ ਜਾਣਦਿਆਂ ਹੋਇਆਂ ਵੀ ਉਹ ਆਖਣ ਲਗੀ, ਤੂੰ ਮੇਰੀ ਆਪਣੀ ਈ ਏ ਤਾਂ ਏਦਾਂ ਕਰਨ ਡਹੀ ਹੋਈ ਏ ਤਾਂ ਮੇਰਾ ਆਪਣਾ ਹੈ ਕੌਣ, ਤੂੰ ਹੀ ਦਸ ?
ਨੈਨਤਾਰਾ ਹਥ ਫੜ ਕੇ ਸਿਧੇਸ਼ਵਰੀ ਨੂੰ ਰਸੋਈ ਵਿਚ ਲੈ ਗਈ। ਉਥੇ ਅਪਣੇ ਹਥੀਂ ਪਹੜਾ ਡਾਹ ਕੇ ਹਥ ਨਾਲ ਵਿਛਾਈ ਕਰਕੇ ਮਹਿਰੀ ਪਾਸੋਂ ਥਾਲ ਮੰਗਵਾ ਕੇ ਆਪਣੀ ਹਥੀਂ ਉਸ ਅਗੇ ਪਰੋਸ ਦਿਤੀ।
ਰਸੋਈ ਵਿਚ ਸ਼ੈਲਜਾ ਰਸੋਈ ਬਣਾ ਰਹੀ ਸੀ ਵਿਚਕਾਰਲੀ ਨੋਂਹ ਨੇ ਨੀਲਾ ਨੂੰ ਸਦ ਕੇ ਆਖਿਆ 'ਆਪਣੀ ਚਾਚੀ ਨੂੰ ਆਖ ਜੋ ਉਸਨੇ ਰਿਨਿਆ ਪਕਾਇਆ ਏ ਆਕੇ ਦੇ ਜਾਏ।
ਮਿੰਟ ਕੁ ਪਿਛੋਂ ਸ਼ੈਲਜਾ ਆਕੇ ਸਾਗ ਤਰਕਾਰੀ ਵਗੈਰਾ ਪਰੋਸ ਕੇ ਚੁਪ ਚਾਪ ਮੁੜੀ ਜਾਂਦੀ ਸੀ, ਕਿ ਸਿਧੇਸ਼ਵਰੀ ਨੇ ਵਿਚਕਾਰਲੀ ਨੌਂਹ ਵਲ ਇਸ਼ਾਰਾ ਕਰਕੇ ਬੀਮਾਰਾਂ ਵਾਲੀ ਆਵਾਜ਼ ਵਿਚ ਆਖਿਆ ਤੁਸੀ ਇਕਠੀਆਂ ਕਿਉਂ ਨਹੀਂ ਬਹਿ ਗਈਆਂ ?
ਵਿਚਕਾਰਲੀ ਨੋਂਹ ਨੇ ਆਖਿਆ ਅਸੀਂ ਕੋਈ ਤੁਹਾਡੇ ਵਾਂਗੂੰ ਮਰਨ ਵਾਲੇ ਨਹੀਂ ਤੂੰ ਖਾ ਲੈ ਮੈਂ ਤੇਰੀ ਥਾਲੀ ਵਿਚ ਹੀ ਖਾ ਲਵਾਂਗੀ। ਫੇਰ ਸ਼ੈਲਜਾਂ ਵਲੋਂ ਚੋਰ ਅਖੀਆਂ ਨਾਲ ਦੇਖ ਕੇ ਉਚੀ ਆਵਾਜ਼ ਵਿਚ ਆਖਿਆ, ਨਹੀਂ ਬੀਬੀ ਜੀ, ਆਪਣੀ ਜੀਉਦੀ ਜਾਨ ਮੈਂ ਤੈਨੂੰ ਏਸ ਤਰਾਂ ਧੋਖਾ ਦੇ ਕੇ ਭਜਣ ਨਹੀਂ ਦੇਵਾਂਗੀ। ਇਸ ਤੋਂ ਪਿਛੋਂ ਫੇਰ ਘੜੀ ਕੁ ਚੁਪ ਰਹਿਕੇ ਕਹਿਣ ਲਗੀ, ਇਹ ਦੋਵੇਂ ਜਿਸਤਰਾਂ ਇਕ ਮਾਂ ਦੇ ਸਕੇ ਭਰਾ ਹਨ ਇਸੇ ਤਰ੍ਹਾਂ ਅਸੀਂ ਵੀ ਤਾਂ ਸਕੀਆਂ ਭੈਣਾਂ ਹਾਂ। ਭਾਵੇਂ ਕਿਤੇ ਰਹੀਏ ਪਰ ਆਂਦਰਾਂ ਸਾਂਝ ਹੋਣ ਕਰਕੇ ਜਿਨਾ ਸੇਕ, ਤੇਰਾ ਮੈਨੂੰ ਆਉਣਾ ਹੈ। ਹੋਰ ਕਿਸੇ ਨੂੰ ਆ ਸਕਦਾ ਹੈ ? ਦੁਨੀਆਂ ਤਾਂ ਉਤੋਂ ਪਿਆਰ ਕਰੇਗੀ ਮੈਂ ਸਚੇ ਦਿਲੋਂ ਪਿਆਰ ਕਰਾਂਗੀ ਤੂੰ ਹੁਣ ਜੂ ਆਖਿਆ ਸੀ ਕਿ ਮੇਰਾ ਤੇਰੇ ਬਿਨਾਂ ਹੋਰ ਕੌਣ ਹੈ ਇਸ ਨੂੰ ਭੁਲ ਨਾ ਜਾਣਾ।
ਸਿਧੇਸ਼ਵਰੀ ਨੇ ਭਰੇ ਹੋਏ ਗਲੇ ਨਾਲ ਆਖਿਆ,ਭਲਾ ਇਹ ਗਲ ਕਿਦਾਂ ਭੁਲ ਸਕਦੀ ਹੈ ? ਐਨੇ ਦਿਨ ਤਕ ਤੈਨੂੰ ਪਹਿਚਾਣ ਨਹੀਂ ਸਕੀ ਖ਼ਬਰੇ ਪ੍ਰਮਾਤਮਾਂ ਉਸੇ ਦੀ ਸਜ਼ਾ ਦੇ ਰਿਹਾ ਹੈ।
ਵਿਚਕਾਲੀ ਨੋਹ ਅਖਾਂ ਪੂੰਝਦੀ ਹੋਈ ਨੇ ਕਿਹਾ, 'ਸਜ਼ਾ ਤਾਂ ਜੋ ਭਗਵਾਨ ਨੇ ਦੇਣੀ ਹੈ ਮੈਨੂੰ ਹੀ ਦਵੇ ਕਿਉਂਕਿ ਇਹ ਸਾਰਾ ਕਸੂਰ ਮੇਰਾ ਹੈ ਮੈਂ ਹੀ ਤੈਨੂੰ ਨਹੀਂ ਸਾਂ ਪਛਾਣ ਸਕੀ। ਥੋੜਾ ਚਿਰ ਖਲੋ ਕੇ ਫੇਰ ਆਖਣ ਲਗੀ, ਜੇ ਅਜ ਮੈਂ ਸਮਝ ਵੀ ਗਈ ਹਾਂ ਕਿ ਤੇਰੇ ਪੈਰਾਂ ਦੀਆਂ ਜੁਤੀਆਂ ਵਰਗੇ ਵੀ ਅਸੀ ਨਹੀਂ ਤਾਂ ਹੁਣ ਮੈਂ ਇਹ ਜਤਾਵਾਂ ਕਿਦਾਂ ? ਤੇਰੇ ਕੋਲ ਰਹਿ ਕੇ, ਤੇਰੀ ਸੇਵਾ ਕਰ ਸਕਦੀ, ਉਹ ਦਿਨ ਤਾਂ ਭਗਵਾਨ ਨੇ ਦਿਤਾ ਹੀ ਨਹੀਂ। ਅਸੀਂ ਲੋਕ ਤਾਂ ਛੋਟੀ ਵਹੁਟੀ ਦੇ ਅਖਾਂ ਦੇ ਰੋੜ ਹੋ ਰਹੇ ਹਾਂ।
ਸਿਧੇਸ਼ਵਰੀ ਜਰਾ ਤਮਕ ਕੇ ਬੋਲੀ, ਤਾਂ ਉਹ ਆਪਣੇ ਬਾਲਾਂ ਨੂੰ ਲੈ ਕੇ ਦੇਸ਼ ਦੇ ਘਰ ਵਿਚ ਜਾ ਰਹੇ। ਮੈਂ ਉਹਦੇ ਅੰਨੇ ਟਬਰ ਨੂੰ ਪਾਲ ਰਹੀ ਹਾਂ, ਕੀ ਆਪਣੇ ਟਬਰ ਦਾ ਨਾਸ ਕਰਵਾਉਣ ਲਈ, ਚਾਚੇ ਦਾ ਪੁਤ ਭਰਾ ਤੇ ਉਹਦੇ ਬਚੇ, ਇਹੋ ਤਾਂ ਸਾਕ ਹੈ। ਬਥੇਰਾ ਖੁਆ ਪਿਆ ਚੁਕੀ, ਬਥੇਰਾ ਪਹਿਨਾ ਚੁਕੀ, ਪਰ ਹੁਣ ਨਹੀਂ। ਨੌਕਰ ਨੌਕਰਿਆਣੀਆਂ ਵਾਂਗ ਜੇ ਮੂੰਹ ਬੰਦ ਕਰਕੇ ਸਾਡੇ ਟਬਰ ਵਿਚ ਰਹਿਣਾ ਚਾਹੋ ਤਾਂ ਰਹਿ ਸਕਦੀ ਏ, ਨਹੀਂ ਤਾਂ ਚਲੀ ਜਾਏ।'
ਸਿਧੇਸ਼ਵਰੀ ਨੂੰ ਇਹ ਸੁਪਨੇ ਵਿਚ ਵੀ ਖਿਆਲ ਨਹੀਂ ਸੀ ਕਿ ਪਾਸ ਹੀ ਬੂਹਾ ਫੜੀ ਸ਼ੈਲਜਾ ਖਲੋਤੀ ਹੋਈ ਹੈ। ਇਸਦੇ ਲੀੜੇ ਦੀ ਲਾਲ ਕਿਨਾਰੀ ਨੂੰ ਚੁਵਾਤੀ ਵਾਂਗੂੰ ਸਿਧੇਸ਼ਵਰੀ ਨੇ ਵੇਖਿਆ ਤੇ ਅਗਾਹ ਧੌਣ ਵਧਾ ਕੇ ਤਕਿਆ, ਠੀਕ ਸਾਹਮਣੇ ਬੂਹੇ ਦੀ ਪਿਛਾੜੀ ਸ਼ੈਲਜਾ ਖਲੋਤੀ ਹੋਈ ਸਭ ਗਲਾਂ ਸੁਣ ਰਹੀ ਸੀ। ਉਸੇ ਵੇਲੇ ਡਰਦਿਆਂ ਮਾਰਿਆਂ ਉਹਦੀ ਭੁਖ ਜਾਂਦੀ ਰਹੀ ਤੇ ਖਾਣ ਤੋਂ ਹਟ ਗਈ। ਉਹਨੂੰ ਸੁਣਿਆ ਕਿ ਜੇ ਕਿਸੇਤਰਾਂ ਵਿਚਕਾਰਲੀ ਨੋਹ ਨੂੰ ਨਾਲ ਲੈ ਕੇ ਉਹ ਕਿਧਰੇ ਭਜ ਜਾਏ ਤਾਂ ਇਸ ਦੀ ਜਾਨ ਸੌਖੀ ਹੋ ਜਾਏ। ਵਿਚਕਾਰਲੀ ਨੋਂਹ ਨੇ ਬੜੀ ਉਚੀ ਜਹੀ ਅਵਾਜ ਵਿਚ ਆਖਿਆ, 'ਇਹ ਕੀ ਬੀਬੀ ਜੀ, ਚੌਲ ਐਵੇਂ ਖਰਾਬ ਕਰ ਰਹੀਏ, ਖਾਂਦੀ ਕਿਉਂ ਨਹੀਂ ਨੇ ਰੋਣ ਵਾਲੀ ਅਵਾਜ ਵਿਚ ਆਖਿਆ। ਹੁਣ ਨਹੀਂ। ਵਿਚਕਾਰਲੀ ਨੋਹ ਨੇ ਆਖਿਆ ਮੇਰੇ ਸਿਰ ਦੀ ਸੌਂਹ, ਦੋ ਚਾਰ ਬੁਰਕੀਆਂ ਤਾਂ ਹੋਰ ਖਾ ਲੈ।'
ਉਹਦੀ ਗਲ ਮੁਕਣ ਤੋਂ ਪਹਿਲਾਂ ਹੀ ਸਿਧੇਸ਼ਵਰੀ ਸੜਕੇ ਕਹਿ ਬੈਠੀ ਕਿਉਂ ਐਵੇਂ ਤੰਗ ਕਰ ਰਹੀ ਏ, 'ਧੀਏ ਮੈਂ ਨਹੀਂ ਖਾਵਾਂਗੀ। ਤੂੰ ਮੇਰੇ ਸਾਮਣਿਉ ਚਲੀ ਜਾਹ। ਇਹ ਆਖ ਕੇ ਉਸਨੂੰ ਅਗੇ ਪਈ ਹੋਈ ਥਾਲੀ ਨੂੰ ਪਛਾਂ ਕਰ ਦਿਤਾ ਤੇ ਆਪ ਉਠ ਕੇ ਚਲ ਗਈ।
ਨੈਨਤਾਰਾ ਮੁੰਹ ਖੋਲੇ, ਲਕੜੀ ਦੀ ਪੁਤਲੀ ਵਾਰੀ ਵੇਖਦੀ ਹੀ ਰਹਿ ਗਈ ਇਹਦੇ ਮੂੰਹੋਂ ਕੋਈ ਗਲ ਵੀ ਨਾ ਨਿਕਲ ਸਕੀ, ਪਰ ਉਹ ਬੇਹਬਲ ਹੋਕੇ ਆਪਣਾ ਨੁਕਸਾਨ ਕਰ ਲਏ ਇਹੋ ਜਹੀ ਇਸਤਰੀ ਉਹ ਨਹੀਂ। ਸਿਧੇਸ਼ਵਰੀ ਜਿਥੇ ਹਥ ਧੋਣ ਬੈਠੀ ਸੀ, ਉਥੇ ਜਾ ਕੇ ਉਸਦਾ ਹਥ ਫੜ ਕੇ ਉਹ ਬੇਨਤੀ ਜਹੀ ਕਰਦੇ ਹੋਏ ਕਹਿਣ ਲਗੀ, ਬਿਨਾਂ ਸਮਝੇ ਜੋ ਕੋਈ ਕਸੂਰ ਵਾਲੀ ਗਲ ਆਖੀ ਗਈ ਹੋਵੇ ਤਾਂ ਮਾਫੀ ਮੰਗਦੀ ਹਾਂ। ਜੇ ਐਨੀ ਕਮਜ਼ੋਰ ਹੋਕੇ ਵੀ ਤੂੰ ਫਾਕੇ ਕਰੇਂਗੀ ਤਾਂ ਮੈਂ ਸਚ ਆਖਦੀ ਹਾਂ ਕਿ ਤੇਰੇ ਸਾਹਮਣੇ ਸਿਰ ਪਾੜ ਕੇ ਮਰ ਜਾਵਾਗੀ।
ਸਿਧੇਸ਼ਵਰੀ ਆਪਣੇ ਆਪ ਹੀ ਸ਼ਰਮਿੰਦੀ ਹੋ ਰਹੀ ਸੀ, ਵਾਪਸ ਆ ਕੇ ਜਿੰਨਾ ਖਾ ਸਕਦੀ ਸੀ ਖਾ ਕੇ ਚਲੀ ਗਈ। ਪਰ ਆਪਣੇ ਕਮਰੇ ਵਿਚ ਬੈਠ ਕੇ ਬੜੀ ਘਬਰਾਹਟ ਵਿਚ ਸੋਚਣ ਲਗੀ, ਮੈਂ ਅਜ ਐਨੀ ਸਟ ਸ਼ੈਲਜਾ ਨੂੰ ਮਰੀ ਕਿਦਾਂ ? ਇਸ ਚੋਟ ਦੀ ਮਾਰੇ ਜੇ ਉਹ ਭੁਖ ਹੜਤਾਲ ਹੁਣ ਸ਼ੁਰੂਕਰ ਦੇਵੇਗੀ ਤਾਂ ਇਹਦੇ ਵਿਚ ਉਹਨੂੰ ਕੋਈ ਸੁਖ ਨ ਰਿਹਾ। ਪਰ ਜਦੋਂ ਦੁਪਹਿਰ ਨੂੰ ਇਸ ਨੇ ਨੀਲਾ ਪਾਸੋਂ ਪੁਛਿਆ ਤਾਂ ਪਤਾ ਲਗਾ ਕਿ ਛੋਟੀ ਚਾਚੀ ਰੋਟੀ ਖਾਣ ਬੈਠੀ ਹੈ। ਇਸ ਵੇਲੇ ਇਹਨੂੰ ਕਿੰਨੀ ਖੁਸ਼ੀ ਹੋਈ ਦਸੀ ਨਹੀਂ ਜਾ ਸਕਦੀ। ਪਰ ਨਾਲ ਹੀ ਹੈਰਾਨੀ ਵੀ ਹੋਈ। ਸ਼ੈਲਜਾ ਆਪਣੀ ਆਦਤ ਨੂੰ ਛਡ ਕੇ ਕਿਦਾਂ ਐਨੀ ਸ਼ਾਂਤ ਤੇ ਸਹਾਰਨ ਵਾਲੀ ਹੋ ਗਈ। ਹੈ। ਇਸ ਗਲ ਦਾ ਉਹ ਕਿਸੇ ਤਰਾਂ ਨਿਰਣਾ ਨਾ ਕਰ ਸਕੀ।
ਗਰੀਸ਼ ਤੇ ਹਰੀਸ਼ ਦੋਵੇਂ ਕਚਹਿਰੀਓਂ ਆ ਕੇ ਇਕਠੇ ਹੀ ਰੋਟੀ ਖਾਣ ਬਹਿ ਗਏ। ਲਾਗ ਹੀ ਉਦਾਸ ਜਿਹਾ ਮੂੰਹ ਬਣਾਈ ਸਿਧੇਸ਼ਵਰੀ ਬੈਠੀ ਹੋਈ ਸੀ! ਅਜ ਉਸਦਾ ਸਰੀਰ ਤੇ ਮਨ ਕੁਝ ਵੀ ਚੰਗਾ ਨਹੀਂ ਸੀ।
ਘਰ ਵਾਲੀ ਦੇ ਮੂੰਹ ਵਲ ਵੇਖਦਿਆਂ ਹੀ ਗਰੀਸ਼ ਨੂੰ ਸਵੇਰ ਵਾਲੀ ਗਲ ਚਤੇ ਆ ਗਈ ਸਾਰੀਆਂ ਗਲਾਂ ਭਾਵ ਚੇਤੇ ਨਹੀਂ ਸਨ ਪਰ ਰਮਸ਼ ਨੂੰ ਤਾੜਨਾ ਕਰਨੀ ਹੈ, ਇਹ ਗਲ ਉਸਨੂੰ ਜ਼ਰੂਰ ਚੇਤੇ ਆ ਗਈ। ਦਰਵਾਜ਼ੇ ਦੇ ਕੋਲ ਹੀ ਨੀਲਾ ਖਲੋਤੀ ਹੋਈ ਸੀ, ਉਸੇ ਵੇਲੇ ਹੁਕਮ ਦਿਤਾ, 'ਜਾਹ ਆਪਣੇ ਛੋਟੇ ਚਾਚੇ ਨੂੰ ਬੁਲਾ ਲਿਆ ਨੀਲਾ।
ਗਰੀਸ਼ ਨ ਉਸੇ ਤਰਾਂ ਹੀ ਹਾਂ ਵਿਚ ਮਿਲਾਉਂਦੇ ਨੇ ਹੋਏ ਕਿਹਾ 'ਠੀਕ ਹੈ! ਠੀਕ ਹੈ।' ਉਹਨੂੰ ਰੁਪਿਆ ਦੇਣ ਦਾ ਮਤਲਬ ਤਾਂ ਇਹ ਹੈ ਕਿ ਰੁਪਿਆ ਖੂਹ ਵਿਚ ਸੁਟ ਦੇਣਾ ਉਹ ਕੋਈ ਆਦਮੀ ਥੋੜਾ ਹੈ?
ਹਰੀਸ਼ ਵੀ ਸ਼ਹਿ ਪਾਕੇ ਆਖਣ ਲਗਾ, ਇਹਦੇ ਨਾਲੋਂ ਤਾਂ ਚੰਗਾ ਹੈ ਕਿ ਉਸਨੂੰ ਕੋਈ ਨੌਕਰੀ ਲਭ ਦਿਤੀ ਜਾਵੇ। ਜੋ ਜਿਸ ਕੰਮ ਦੇ ਲਾਇਕ ਹੋਵੇ, ਉਸ ਪਾਸੋਂ ਉਹੋ ਕੰਮ ਕਰਵਾਉਣਾ ਚਾਹੀਦਾ ਹੈ। ਇਹ ਜੋ ਪੰਝੀ ਰੁਪਏ ਮਹੀਨਾ ਮਾਸਟਰ ਨੂੰ ਬਚਿਆਂ ਦੇ ਪੜਾਉਣ ਲਈ ਦੇਦੇ ਹਾਂ ਘਟ ਤੋਂ ਘਟ ਇਹ ਕੰਮ ਤਾਂ ਉਹ ਕਰ ਹੀ ਸਕਦਾ ਹੈ। ਇਤਨੇ ਰੁਪਏ ਬਚਾ ਕੇ ਉਹ ਟਬਰ ਦੀ ਚੰਗੀ ਮਦਦ ਕਰ ਸਕਦਾ ਹੈ। ਹੈ ਨਾਂ ਭਾਬੀ ਜੀ ਠੀਕ ?
ਪਰ ਭਾਬੀ ਦੇ ਜੁਵਾਬ ਤੋਂ ਪਹਿਲਾਂ ਹੀ ਗਰੀਸ਼ ਨੇ ਖੁਸ਼ ਹੋਕੇ ਆਖਿਆ, ਬਿਲਕੁਲ ਠੀਕ ਆਖਿਆ ਹੈ ਤੂੰ ? ਗਾਲੜ ਦੀ ਸਹਾਇਤਾ ਨਾਲ ਰਾਮ ਚੰਦ ਜੀ ਨੇ ਪੁਲ ਬੰਨ੍ਹ ਲਿਆ ਸੀ। ਇਸੇ ਤਰ੍ਹਾਂ ਹੀ ਥੋੜਿਆਂ ਤਾਂ ਬਹੁਤੇ ਹੋ ਜਾਂਦੇ ਹਨ।
ਫੇਰ ਇਸਤਰੀ ਵਲ ਵੇਖ ਕੇ ਆਖਿਆ, 'ਵੇਖਿਆ ਜੇ! ਮੈਂ ਮੁਢ ਤੋਂ ਹੀ ਵੇਖ ਰਿਹਾ ਹਾਂ ਕਿ ਰੁਪਏ ਪੈਸਿਆਂ ਦੇ ਸਬੰਧ ਵਿਚ ਇਸ ਦੀ ਬੁਧੀ ਬਹੁਤ ਤੇਜ ਹੈ। ਅਗੇ ਵਾਸਤੇ ਜਿਨਾਂ ਇਹ ਸੋਚ ਸਕਦਾ ਹੈ ਹੋਰ ਕੋਈ ਨਹੀਂ ਸੋਚ ਸਕਦਾ। ਜੇ ਇਹ ਨਾ ਦਸਦਾ ਤਾਂ ਮੈਂ ਤਾਂ ਐਨੇ ਰੁਪਏ ਐਵੇਂ ਭੰਗ ਦੇ ਭਾੜੇ ਹੀ ਸੁਟੀ ਦਾ ਰਿਹਾ ਸਾਂ। ਕਲ ਤੋਂ ਹੀ ਰਮੇਸ਼ ਮੁੰਡਿਆਂ ਨੂੰ ਪੜਾਉਣ ਲਗ ਪਏ। ਅਖਬਾਰ ਪੜ੍ਹ ੨ ਕੇ ਵਿਹਲਾ ਵੇਲਾ ਗੁਆਉਣਾ ਦਾ ਕੋਈ ਲਾਭ ਨਹੀਂ ?
ਸਿਧੇਸ਼ਵਰੀ ਨੇ ਕਿਹਾ, ਉਹਨੂੰ ਰੁਪਏ ਨਹੀਂ ਦਿਆਂਗੇ?
ਬਿਲਕੁਲ ਨਹੀਂ, ਤੇਰਾ ਮਤਲਬ ਹੈ ਕਿ ਮੈਂ ਫੇਰ ਵੀ ਉਹਨੂੰ ਰੁਪਏ ਦੇ ਦਿਆਂ?" 
“ਉਹ ਪੜ੍ਹਾਏਗਾ ਹੀ ਕਿਉਂ, ਉਹਦੇ ਸਿਰ ਵਿਚ ਕੀੜਾ ਜ੍ਲਾਂਦਾ ਏ ?"
ਹਰੀਸ਼ ਨੇ ਆਖਿਆ, ਲਾਲਾ ਜੀ ਆਖ ਦਿਉ ਦੇ ਦਿਆਂਗਾ। ਆਖਿਆਂ ਕਿਤੇ ਸਚ ਮੁਚ ਹੀ ਦੇਣੇ ਥੋੜੇ ਪੈ ਜਾਦੇ ਹਨ। ਇਹਦਾ ਕੋਈ ਅਰਥ ਨਹੀਂ ਭਾਬੀ ਜੀ। ਮੈਂ ਤਾਂ ਭਰਾ ਹੋਰਾਂ ਦਾ ਸਕਾ ਭਰਾ ਹਾਂ ਮੇਰੀ ਸਲਾਹ ਵੀ ਲੈਣੀ ਚਾਹੀਦੀ ਹੈ। ਟਬਰ ਦੇ ਰੁਪੈ ਉਡਨ ਦਾ ਮੈਨੂੰ ਵੀ ਤਾਂ ਰੰਜ ਹੈ।
ਇਹੋ ਤਾਂ ਤੁਹਾਡੀਆਂ ਕੁਚਲ ਬੰਦੀਆਂ ਹਨ ਲਾਲਾ ਜੀ।' ਇਹ ਆਖ ਕੇ ਸਿਧੇਸ਼ਵਰੀ ਗੁਸੇ ਨਾਲ ਉਠਕੇ ਬਾਹਰ ਨੂੰ ਚਲੀ ਗਈ।

੬.
ਸਿਧੇਸ਼ਵਰੀ ਦੀ ਸੇਵਾ ਦਾ ਭਾਰ ਨੈਨਤਾਰਾ ਨੇ ਆਪਣੇ ਸਿਰ ਲੈ ਲਿਆ ਸੀ। ਇਹ ਸੇਵਾ ਇਸਤਰਾਂ ਤਨ ਮਨ ਨਾਲ ਕੀਤੀ ਜਾਂਦੀ ਹੈ ਕਿ ਹੋਰ ਕਿਸੇ ਨੂੰ ਉਹ ਲਾਗੇ ਨਹੀਂ ਸੀ ਲਗਣ ਦੇਦੀ, ਸਿਧਸ਼ਵਰੀ ਨੇ ਇਹੋ ਜਹੀ ਸੇਵਾਂ ਸਾਰੀ ਉਮਰ ਕਿਸੇਪਾਸੋਂ ਨਹੀਂ ਸੀ ਕਰਵਾਈ, ਫੇਰਉਸਦਾ ਅਸ਼ਾਂਤ ਮਨ ਕਿਉਂ ਲੜਨ ਲਈ ਕਾਹਲਾ ਪੈ ਰਿਹਾ ਸੀ ਇਹ ਗਲ ਅੰਤਰਯਾਮੀ ਹੀ ਜਾਣ ਸਕਦਾ ਹੈ। ਉਸ ਦਿਨ ਛੇਆਂ ਮਹੀਨਿਆਂ ਦੇ ਰੋਗੀਆਂ ਦਾ ਸਿਧੇਸ਼ਵਰੀ ਰਸੋਈ ਦੇ ਬਰਾਂਡੇ ਵਿਚ ਜਾਕੇ ਥਕੀ ਰਹੀ ਤੇ ਮਾੜੀ ਜਹੀ ਅਵਾਜ਼ ਵਿਚ ਖਬਰੇ ਸਾਹਮਣੀ ਕੰਧ ਨੂੰ ਸੁਣਾਕੇ ਆਖਣ ਲਗੀ, "ਜੇ ਕੋਈ ਮੇਰੀ ਹੈ ਤਾਂ ਵਿਚਕਾਰਲੀ ਨੋਂਹ ਹੈ, ਜੇ ਇਹ ਨ ਹੁੰਦੀ ਤਾਂ ਮੈਨੂੰ ਖਬਰੇ ਸੜਕ ਤੇ ਮਰਨਾ ਪੈਦਾ । ਇਹੋ ਜਹੀ ਟਹਿਲ ਤਾਂ ਮੇਰੀ ਮਾਂ-ਭੈਣ ਵੀ ਨ ਕਰ ਸਕਦੀ ।'
ਸ਼ੈਲਜਾ ਰਸੋਈ ਵਿਚ ਰੋਟੀ ਪਕਾ ਰਹੀ ਸੀ ਉਸਨੇ ਸਭ ਕੁਝ ਸੁਣ ਲਿਆ, ਏਧਰ ਕਈਆਂ ਦਿਨਾਂ ਤੋਂ ਨ ਤਾਂ ਇਹ ਵਡੀ ਜਿਠਾਣੀ ਦੇ ਕਮਰੇ ਵਿਚ ਹੀ ਜਾਂਦੀ ਹੈ ਤੇ ਨਾ ਹੀ ਬੋਲਦੀ ਹੈ । ਹੁਣ ਵੀ ਉਹ ਚੁਪ ਚਾ੫ ਬੈਠੀ ਸੀ।
ਸਿਧੇਸ਼ਵਰੀ ਨੇ ਫੇਰ ਆਖਣਾ ਸ਼ੁਰੂ ਕੀਤਾ, ਬਿਗਾਨਿਆਂ ਨੂੰ ਖੁਆਉਣਾ ਸਿਰਫ ਪਾ੫ ਦਾ ਫਲ ਭੋਗਣਾ ਤੇ ਘਿਉ ਨੂੰ ਰੇਤ ਵਿਚ ਸੁਟਣ ਵਾਂਗੂੰ ਹੈ। ਵੇਲੇ ਸਿਰ ਕੋਈ ਕੰਮ ਨਹੀਂ ਆਉਂਦਾ । ਮੇਰੀ ਇਹ ਵਿਚਕਾਰਲੀ ਨੌਂਹ ਅਵਾਜ਼ ਮਾਰਨ ਤੋ ਪਹਿਲਾਂ ਚਲੀ ਆਉਂਦੀ ਹੈ। ਮੈਂ ਜਰਾ ਵੀ ਪੈਦਲ ਚਲਦੀ ਹਾਂ ਤਾਂ ਉਸਦਾ ਕਲੇਜਾ ਪਾਟਦਾ ਹੈ, ਮੇਰੀ ਭੈੜੀ ਕਿਸਮਤ ਕਿ ਇਹੋ ਜਹੀ ਆਪਣੀ ਨੋਂਹ ਨੂੰ ਵੀ ਮੈ ਦੂਜਿਆਂ ਦਾ ਕਹਿਣਾ ਸੁਣ ਕੇ ਬਗਾਨੀ ਸਮਝ ਰਖਿਆ ਸੀ ।

ਸ਼ੈਲਜਾ ਦੀਆਂ ਚੂੜੀਆਂ ਤੇ ਕੜਛੀ ਪਤੀਲੇ ਦੀ ਅਵਾਜ਼ ਸਭ ਉਹਦੀ ਕੰਨੀ ਪੈ ਰਿਹਾ ਹੈ ਐਨਾ ਪਾਪ ਹੁੰਦਿਆਂ ਹੋਇਆਂ ਵੀ ਜਦ ਉਸ ਨੇ ਐਨੇ ਵਡੇ ਝੂਠ ਦਾ ਕੋਈ ਜੁਵਾਬ ਨਹੀਂ ਦਿਤਾ ਤਦ ਤਾਂ ਉਹ ਬਹੁਤ ਹੀ ਘਬਰਾ ਗਈ, ਉਹਦੀ ਮੁਰਦਾ ਜਹੀ ਆਵਾਜ ਤੇ ਭਰਿਆ ਹੋਇਆ ਗਲ ਇਕੋ ਵੇਰ ਵੀ ਗਜ ਉਠਿਆ। ਉਹ ਕਹਿਣ ਲਗੀ, ਮਾਂ ਕੋਲੋਂ ਇਕ ਚਿਠੀ ਆਈ ਹੈ । ਉਹ ਕੋਈ ਪੜ੍ਹ ਕੇ ਸੁਣਾ ਦੇਵੇ, ਇਹ ਵੀ ਮੇਰੇ ਨਸੀਬ ਵਿਚ ਨਹੀਂ।
ਲੋਕਾਂ ਨੂੰ ਮੈ ਕਿਸ ਵਾਸਤੇ ਪਾਲਾਂ ਪੋਸਾਂ?
ਨੀਲਾ ਛੋਟੀ ਚਾਚੀ ਦੇ ਕੋਲ ਬੈਠੀ ਉਹਦੀ ਕੰਮ ਵਿਚ ਮਦਦ ਕਰ ਰਹੀ ਸੀ । ਉਹ ਉਥੋਂ ਹੀ ਬੋਲੀ, 'ਉਹ ਚਿਠੀ ਤਾਂ ਤੈਨੂੰ ਵਿਚਕਾਰਲੀ ਚਾਚੀ ਨੇ ਦੋ ਤਿੰਨ ਵਾਰ ਪੜ੍ਹ ਕੇ ਸੁਣਾ ਦਿਤੀ ਹੈ । ਕੀ ਕੋਈ ਹੋਰ ਚਿਠੀ ਆਈ ਹੈ ?"
"ਤੂੰ ਸਾਰੀਆਂ ਗਲਾਂ ਵਿਚ ਲਤ ਨ ਅੜਾਇਆ ਕਰ ਨੀਲਾ" ਲੜਕੀ ਏਦਾਂ ਤਾੜਕੇ ਫੇਰ ਬੋਲੀ, ਚਿਠੀ ਸੁਣਨ ਨਾਲ ਥੋੜਾ ਕੰਮ ਹੋ ਗਿਆ ਹੈ, ਚਿਠੀ ਦਾ ਜਵਾਬ ਵੀ ਤਾਂ ਭੇਜਣਾ ਹੈ । ਕੀ ਤੇਰੀ ਛੋਟੀ ਚਾਚੀ ਮਰ ਗਈ ਹੈ ਕਿ ਮੈਂ ਦੂਸਰੇ ਮਹਲੇ ਵਿਚੋਂ ਆਦਮੀ ਮੰਗਵਾਵਾਂ ਤੇ ਚਿਠੀ ਲਿਖਵਾਵਾਂ ?
ਨੀਲਾ ਨੇ ਵੀ ਗੁਸੇ ਵਿਚ ਆ ਕੇ ਆਖਿਆ, ਚਿਠੀ ਲਿਖਵਾਉਣ ਵਾਸਤੇ ਕੋਈ ਆਦਮੀ ਨਹੀਂ ਹੈ, ਅਜ ਸੰਗਰਾਂਦ ਦੇ ਦਿਨ ਚਾਚੀ ਨੂੰ ਮਾਰ ਰਹੀ ਏਂ ।

ਅਜ ਸੰਗਰਾਂਦ ਹੈ ਇਸ ਗਲ ਦਾ ਸਿਧੇਸ਼ਵਰੀ ਨੂੰ ਪਤ ਨਹੀਂ ਸੀ । ਉਹ ਇਕ ਵਾਰੀ ਹੀ ਫਿਕੀ ਪੈ ਗਈ, ਕਹਿਣ ਲਗੀ, ਤੂੰ ਲੋਹੜਾ ਮਾਰਿਆ ? ਮੈਂ ਮਰਨ ਦੀ ਬਾਬਤ ਕਦੋਂ ਮੂੰਹੋਂ ਲਫਜ ਕਢਿਆ ਹੈ। ਮੇਰੇ ਢਿਡ ਦੀ ਕਢੀ ਕਲ ਦੀ ਛੋਕਰੀ, ਮੇਰਾ ਮੂੰਹ ਬੰਦ ਕਰ ਰਹੀ ਹੈ, ਕਲ ਜਿਸਨੂੰ ਵਿਆਹਕੇ ਘਰ ਲਿਆਂਦਾ ਹੈ ਤੇ ਕੁਛੜ ਖਿਡਾ ੨ ਕੇ ਐਨਾ ਵਡਿਆਂ ਕੀਤਾ ਸੀ, ਓਹ ਮੇਰੀ ਵਾਤ ਵੀ ਨਹੀਂ ਪਛਦੀ। ਐਨਾ ਦੁਖ ਭੋਗਦੀ ਹਾਂ ਪਰ ਮੌਤ ਵੀ ਨਹੀਂ ਆਉਂਦੀ ਅਜ ਤੋਂ ਮੈਂ ਇਕ ਘੁਟ ਵੀ ਦਵਾ ਪੀ ਜਾਵਾਂ ਤਾਂ ਮੈਨੂੰ ਵਡੀ ਤੋਂ ਵਡੀ ਸੌਂਹ ਹੈ।
ਰੋਣ ਹਾਕੀ ਹੋਈ ਹੋਈ ਸਿਧੇਸ਼ਵਰੀ ਦਾ ਗਲਾ ਵੀ ਰੁਕ ਗਿਆ ਉਹ ਆਪਣੇ ਕਮਰੇ ਅੰਦਰ ਜਾਕੇ ਧੰਮ ਕਰਦੀ ਆਪਣੇ ਮੰਜੇ ਤੇ ਜਾ ਸੁਤੀ, ਨੈਨਤਾਰਾ ਲਾਗਲੇ ਕਮਰੇ ਵਿਚ ਖਲੋਤੀ ਹੋਈ ਖਿੜਕੀ ਥਾਣੀ ਸਭ ਕੁਝ ਵੇਖ ਰਹੀ ਸੀ। ਹੁਣ ਉਹ ਹੌਲੀ ਜਹੀ ਸਿਧੇਸ਼ਵਰੀ ਦੇ ਕਮਰੇ ਵਿਚ ਜਾ ਕੇ ਉਸ ਦੇ ਸਰਹਾਣੇ ਬੈਠ ਗਈ । ਫੇਰ ਹੌਲੀ ਜਹੀ ਆਖਣ ਲਗੀ, ਇਕ ਚਿਠੀ ਲ਼ਿਖਵਾਉਣ ਬਦਲੇ ਉਹਦੀਆਂ ਮਿੰਨਤਾਂ ਕਰਨ ਦੀ ਕੀ ਲੋੜ ਸੀ? ਮੈਨੂੰ ਹੁਕਮ ਕਰਦੀਓਂ ਤਾਂ ਮੈਂ ਇਕ ਛਡਕੇ ਸੌ ਚਿਠੀਆਂ ਲਿਖ ਦੇਂਦੀ ।
ਸਿਧੇਸ਼ਵਰੀ ਕੁਝ ਬੋਲੀ ਨਹੀਂ। ਕੰਧ ਵਲ ਪਾਸਾ ਮੋੜ ਕੇ ਬੈਠੀ ਰਹੀ । ਨੈਨਤਾਰਾ ਨੇ ਕੁਝ ਚਿਰ ਚੁ੫ ਕਰਕੇ ਫੇਰ ਪੁਛਿਆ, "ਕੀ ਹੁਣੇ ਜਵਾਬ ਲਿਖ ਦਿਆਂ ਬੀਬੀ ?" ਸਿਧੇਸ਼ਵਰੀ ਜ਼ਰਾ ਰੁਖੀ ਜੇਹੀ ਅਵਾਜ਼ ਨਾਲੋ ਬੋਲੀ, ਤੂ ਬੜੀ ਬੜਬੋਲੀ ਏਂ ਛੋਟੀ ਨੂੰਹ । ਮੈਂ ਕਹਿ ਤਾਂ ਰਹੀਂ ਹਾਂ ਕਿ ਅਜੇ ਰਹਿਣ ਦਿਹ । ਤੈਥੋਂ ਨਹੀਂ ਹੋ ਸਕਣਾ ।
ਨੈਨਤਾਰਾ ਗੁਸੇ ਨਹੀਂ ਹੋਈ । ਜਿਥੋਂ ਕੰਮ ਕਢਣਾ ਹੁੰਦਾ ਹੈ ਉਥੇ ਉਸ ਨੂੰ ਗੁਸਾ ਤੇ ਅਭਿਮਾਨ ਜ਼ਰਾ ਵੀ ਤੰਗ ਨਹੀਂ ਕਰਦੇ । ਉਹ ਚੁ੫ ਚਾ੫ ਉਠ ਗਈ ।
ਕਰੀਬ ਦੋ ਵਜੇ ਸਿਧੇਸ਼ਵਰੀ ਨੇ ਲੜਕੀ ਨੂੰ ਸਦ ਕੇ ਪੁਛਿਆ, 'ਕੀ ਤੇਰੀ ਛੋਟੀ ਚਾਚੀ ਨੇ ਰੋਟੀ ਖਾ ਲਈ ਹੈ?'
ਨੀਲਾ ਨੇ ਹੈਰਾਨ ਹੋਕੇ ਪੁਛਿਆ, "ਖਾਧੀ ਕਿਉਂ ਨਹੀਂ ਜਿਦਾਂ ਉਹ ਅਗੇ ਖਾਂਦੀ ਹੈ ਉਦਾਂ ਹੀ ਅਜ ਵੀ ਖਾਧੀ ਹੈ।'
ਸਿਧੇਸ਼ਵਰੀ ਨੂੰ ਕਹਿਕੇ ਚੁਪ ਚਾ੫ ਖੜੀ ਹੋ ਗਈ।

ਅਸੀਂ ਪਹਿਲਾਂ ਦਸ ਦੁਕੇ ਹਾਂ ਕਿ ਸ਼ੈਲਜਾ ਮੁਢ ਤੋ' ਹੀ ਬਹੁਤ ਅਭਿਮਾਨਣੀ ਹੈ। ਮਾਮੂਲੀ ਗਲੋਂ ਉਹ ਰੋਟੀ ਖਾਣੀ ਬੰਦ ਕਰ ਦੇਂਦੀ ਹੈ । ਇਸੇ ਗਲੋਂ ਹੀ ਸਿਧੇਸ਼ਵਰੀ ਦੀ ਹੈਰਾਨੀ ਦੀ ਕੋਈ ਹਦ ਨਹੀਂ ਸੀ। ਕਈ ਤਰ੍ਹਾਂ ਦੇ ਤਰਲੇ ਮਿੰਨਤਾਂ ਕਰਕੇ, ਸਿਰ ਤੇ ਹਥ ਫੇਰਕੇ ਉਹ ਇਸ ਨੂੰ ਰੋਟੀ ਖੁਆਇਆ ਕਰਦੀ ਸੀ । ਪਰ ਹੁਣ ਐਨਾਂ ਕੁਝ ਹੋਣ ਤੇ ਵੀ ਕਿਉਂ ਸ਼ੈਲਜਾ ਨੇ ਭੁਖ ਹੜਤਾਲ ਨਹੀਂ ਕਰ ਦਿਤੀ, ਇਸ ਗਲ ਦਾ ਉਹਨੂੰ ਕੋਈ ਪਤਾ ਨਹੀਂ ਸੀ ਲਗ ਰਿਹਾ । ਉਹਦਾ ਇਹ ਵਿਹਾਰ ਜਿਨਾਂ ਅਸੁਭਾਵਕ ਸੀ ਉਨਾਂ ਹੀ ਸਿਧੇਸ਼ਵਰੀ ਅੰਦਰੋਂ ਡਰ ਰਹੀ ਸੀ । ਕਿਸੇ ਤਰ੍ਹਾਂ ਮੂੰਹੋਂ ਮੂੰਹੀਂ ਹੋ ਜਾਈਏ ਤਾਂ ਦਿਲਾਂ ਦੀ ਹਵਾੜ ਨਿਕਲ ਜਾਏ, ਇਹ ਸਿਧੇਸ਼ਵਰੀ ਦੀ ਮਰਜੀ ਸੀ । ਪਰ ਸ਼ੈਲਜਾ ਲੜਾਈ ਦਾ ਮੌਕਾ ਨਹੀਂ ਸੀ ਦੇ ਰਹੀ । ਸਵੇਰ ਤੋਂ ਲੈਕੇ ਸ਼ਾਮ ਤਕ ਉਹ ਆਪਣਾ ਸਾਰਾ ਕੰਮ ਕਰਦੀ ਰਹਿੰਦੀ ਹੈ । ਉਹਦਾ ਅਚਰਣ ਕੋਈ ਵੀ ਨਹੀਂ ਸਮਝ ਸਕਦਾ। ਇਕ ਇਹੋ ਸਿਧੇਸ਼ਵਰੀ ਹੈ ਜਿਸ ਨੇ ਇਸ ਨੂੰ ਦਸ ਸਲ ਦੀ ਨੂੰ ਪਾਲ ਕੇ ਜਵਾਨ ਬਣਾਇਆ ਸੀ, ਤੇ ਇਹੋ ਹੀ ਵੇਖ ਰਹੀ ਹੈ ਕਿ ਸ਼ੈਲਜਾ ਕਿੰਨਾ ਬਦਲ ਰਹੀ ਹੈ। ਉਹਦੇ ਚੌਂਹ ਪਾਸੀਂ ਇਕ ਘੋਰ ਉਦਾਸੀ ਛਾਈ ਜਾ ਰਹੀ ਹੈ । ਗੁਝੇ ਦਖ ਦੇ ਸੰਘਣੇ ਬਦਲ ਉਹਦੇ ਦਿਲ ਨੂੰ ਦਿਨ ਰਾਤ ਢਕ ਕੇ ਕਾਲਾ ਸ਼ਾਹ ਬਣਾ ਰਹੇ ਹਨ । ਇਹ ਵਿਚੇ ਵਿਚ ਘੁਲੀ ਜਾ ਰਹੀ ਹੈ।

ਨੀਲਾ ਨੇ ਆਖਿਆ, 'ਮਾਂ ਮੈਂ ਜਾਵਾਂ ?'
ਮਾਂ ਨੇ ਆਖਿਆ, 'ਕਿਥੇ ਦਸ ਤਾਂ ਸਹੀ ?'
ਨੀਲਾ ਚੁ੫ ਚਾਪ ਖਲੋਤੀ ਰਹੀ ।
ਸਿਧੇਸ਼ਵਰੀ ਹੁਣ ਸਾਰੇ ਜ਼ੋਰ ਨਾਲ ਕ੍ਰੋਧ ਨਾਲ ਭਰ ਪੀਤੀ ਉਠ ਕੇ ਬਹਿ ਗਈ । ਉਚੀ ਸਾਰੀ ਆਖਣ ਲਗੀ, 'ਕਿਥੇ ਜਾਣਾ ਹੈ ਤੂੰ ? ਛੋਟੀ ਚਾਚੀ ਨਾਲ ਤੇਰਾ ਐਨਾ ਪਿਆਰ ਪੈ ਗਿਆ ਹੈ ਕਿ ਤੂੰ ਇਕ ਘੜੀ ਵੀ ਮੇਰੇ ਪਾਸ ਨਹੀਂ ਖਲੋ ਸਕਦੀ । ਬੈਠੀ ਰਹੋ ਸਿਰਮੁੰਨੀਏਂ, ਇਥੇ ਹੀ ਬੈਠੀ ਰਹੋ। ਤੈਨੂੰ ਕਿਤੇ ਵੀ ਨਹੀਂ ਜਾਣ ਦਿਆਂਗੀ ।' ਇਹ ਆਖਕੇ ਉਹ ਧੰਮ ਕਰਦੀ ਬਿਸਤਟੇ ਤੇ ਲੰਮੀ ਪੈ ਗਈ ਤੇ ਦੂਜੇ ਪਾਸੇ ਮੂੰਹ ਮੋੜ ਲਿਆ ।
ਨੈਨਤਾਰਾ ਨੇ ਦਬੇ ਪੈਰੀਂ ਕਮਰੇ ਵਿਚ ਆਕੇ ਪਿਆਰ ਨਾਲ ਆਖਿਆ, 'ਵਾਹ ਬਚੀ ! ਹੁਣ ਤੂੰ ਮੁਟਿਆਰ ਹੋ ਗਈ ਏਂ । ਦੋ ਦਿਨਾਂ ਤਕ ਸਹੁਰੇ ਘਰ ਜਾਵੇਂਗੀ। ਹੁਣ ਜਿਨੇ ਦਿਨ ਹੋ ਸਕੇ ਮਾਂ ਪਿਓ ਦੀ ਸੇਵਾ ਕਰ ਲੈ । ਮਾਂ ਕੋਲ ਬਹੁ ਖਲੋ । ਕੋਲ ਬਹਿਕੇ ਕੁਝ ਮਤ ਵੀ ਸਿਖ ਲੈ। ਇਸ ਵੇਲੇ ਹਰ ਕਿਸੇ ਕੋਲ ਬਹਿਣਾ ਠੀਕ ਨਹੀਂ । ਜਾਹ ਜਾਕੇ ਪੈਰ ਹੀ ਘਟਣ ਲਗ ਜਾਹ ਬੀਬੀ ਜੀ ਸੌਂ ਜਾਣ । ਬੀਮਾਰ ਸਰੀਰ ਹੈ, ਕਈ ਚਿਰਾਂ ਤੋਂ ਜਾਗ ਰਹੀ ਹੈ ।
ਨੀਲਾ ਵਿਚਕਾਰਲੀ ਚਾਚੀ ਨਾਲ ਖੁਸ਼ ਨਹੀਂ ਸੀ। ਮੂੰਹ ਉਠਾਕੇ ਜਰਾ ਖਫਾ ਜਿਹਾ ਹੋਕੇ ਬੋਲੀ, 'ਘਰ ਵਿਚ ਤਾਂ ਰਹਿੰਦੀ ਹਾਂ ਗੈਰ ਕਿਸਦੇ ਕੋਲ ਜਾਂਦੀ ਹਾਂ ? ਕੀ ਤੂੰ ਛੋਟੀ ਦੀ ਗਲ ਕਰ ਰਹੀ ਏਂ ?'
ਇਸਦਾ ਗੁਸੇ ਭਰਿਆ ਚਿਹਰਾ ਵੇਖਕੇ ਨੈਨਤਾਰਾ ਹੈਰਾਨਗੀ ਤੇ ਵਟ ਜਿਹਾ ਕਰਕੇ ਬੋਲੀ, 'ਮੈਂ ਕਿਸੇ ਦੀ ਗਲ ਨਹੀਂ ਕੀਤੀ, ਮੈਂ ਇਹੋ ਚਾਹੁੰਦੀ ਹਾਂ ਕਿ ਤੈਨੂੰ ਆਪਣੇ ਕਮਜ਼ੋਰ ਮਾਂ ਪਿਉ ਦੀ ਸੇਵਾ ਕਰਨੀ ਚਾਹੀਦੀ ਹੈ।'
ਸਿਧੇਸ਼ਵਰੀ ਨੇ ਲੰਮੇ ਪਿਆਂ ਪਿਆਂ ਹੀ ਕਿਹਾ, 'ਇਹ ਜ਼ਰੂਰ ਸੇਵਾ ਕਵੇਗੀ। ਮੈਂ ਮਰ ਜਾਵਾਂਗੀ ਤਾਂ ਇਹ ਨੂੰ ਠੰਢ ਪਏਗੀ ।'
ਨੈਨਤਾਰਾ ਨੇ ਆਖਿਆ 'ਇਹ ਤਾਂ ਅਜੇ ਬਚੀ ਹੈ ਇਹਨੂੰ ਮਾੜੇ ਚੰਗੇ ਦੀ ਸਮਝ ਨਹੀਂ, ਪਰ ਛੋਟੀ ਨੋਂਹ ਤਾਂ ਨਿਆਣੀ ਨਹੀਂ। ਉਹਨੂੰ ਤਾਂ ਆਖਣਾ ਚਾਹੀਦਾ ਹੈ, ਜਾਹ ਧੀਏ ਜਾਕੇ ਮਾਂ ਕੋਲ ਬਹੁ । ਉਹ ਆ੫ ਤਾਂ ਆਉਂਦੀ ਨਹੀ ਕੁੜੀ ਨੂੰ ਤਾਂ ਅਉਣ ਦੇਵੇ ?"
ਨੀਲਾ ਕੁਝ ਜੁਵਾਬ ਦੇਣਾ ਚਾਹੁੰਦੀ ਸੀ। ਪਰ ਕਿਸੇ ਤਰ੍ਹਾਂ ਇਸ ਗਲ ਨੂੰ ਵਿਚੇ ਦਬਾਕੇ ਚੁਪ ਕਰ ਰਹੀ ।
ਸਿਧੇਸ਼ਵਰੀ ਨੇ ਮੂੰਹ ਫੇਰ ਕੇ ਆਖਿਆ ਤੈਨੂੰ ਸਚ ਆਖ ਰਹੀ ਹਾਂ ਧੀਏ, ਮੇਰਾ ਦਿਲ ਨਹੀਂ ਚਾਹੁੰਦਾ ਜੋ ਛੋਟੀ ਦਾ ਮੂੰਹ ਵੀ ਵੇਖ ਜਾਵਾਂ । ਉਹ ਤਾਂ ਮੇਰੇ ਵਾਸਤੇ ਇਕ ਜ਼ਹਿਰ ਹੋ ਗਈ ਹੈ । ਮੇਰੀਆਂ ਅਖਾਂ ਉਸ ਨੂੰ ਵੇਖ ਹੀ ਨਹੀਂ ਸੁਖਾਉਂਦੀਆਂ ।"
ਨੈਨਤਾਰਾ ਨੇ ਆਖਿਆ, 'ਏਦਾਂ ਨ ਆਖ ਬੀਬੀ ਜੀ! ਹਜ਼ਾਰ ਗੁਸਾ ਕਿਉਂ ਨਾ ਹੋਵੇ ਅਖੀਰ ਨੂੰ ਉਹ ਸਾਰਿਆਂ ਨਾਲੋਂ ਛੋਟੀ ਹੈ। ਛੋਟੀ ਚੀਜ਼ ਹਰ ਇਕ ਨੂੰ ਪਿਆਰੀ ਹੁੰਦੀ ਹੈ। ਜੇ ਤੂੰ ਗੁਸੇ ਹੋ ਗਈਓਂ ਤਾਂ ਉਸ ਵਾਸਤੇ ਕਿਹੜਾ ਥਾਂ ਰਹਿ ਜਇਗਾ ? ਹਾਂ ਚੇਤਾ ਆ ਗਿਆ ਇਸੇ ਮਹੀਨੇ ਪੰਜ ਸੌ ਰੁਪੈ ਮਿਲੋ ਹਨ ਉਹਨਾਂ ਵਿਚੋਂ' ਕੁਝ ਰੁਪੈ ਰਖ ਕੇ ਬਾਕੀ ਰੁਪੈ ਤੁਹਾਨੂੰ ਦੇ ਦੇਣ ਲਈ ਆਖਿਆ ਹੈ, ਸੋ ਆਹ ਲੈ ਬੀਬੀ ਜੀ ।' ਇਹ ਆਖ ਕੇ ਉਸਨੇ ਪੰਜ ਨੋਟ ਖੋਲਕੇ ਸਿਧੇਸ਼ਵਰੀ ਦੇ ਹਥ ਫੜਾ ਦਿਤੇ ।
ਉਦਾਸ ਚਿਹਰੇ ਨਾਲ ਸਿਧੇਸ਼ਵਰੀ ਨੇ ਹਥ ਅਗਾਂਹ ਕਰਕੇ ਰੁਪੈ ਫੜ ਲਏ ਤੇ ਨੀਲਾ ਨੂੰ ਕਹਿਣ ਲਗੀ 'ਜਾਹ ਆਪਣੀ ਛੋਟੀ ਚਾਚੀ ਨੂੰ ਸਦ ਲਿਆ । ਆਖੀਂ, ਰੁਪੈ ਸੰਦੂਕ ਵਿਚ ਰਖਣੇ ਹਨ ।'

ਨੈਨਤਾਰਾ ਦਾ ਚਿਹਰਾ ਕਾਲਾ ਹੋ ਗਿਆ ਇਹ ਰੁਪੈ ਦੇ ਕੇ ਜੋ ਉਹ ਆਪਣੇ ਮਨ ਅੰਦਰ ਨਕਸ਼ੇ ਬਣਾ ਰਹੀ ਸੀ ਸਭ ਸਾਫ ਹੋ ਗਏ । ਸਿਧੇਸ਼ਵਗੀ ਦੇ ਮੂੰਹ ਤੇ ਕੋਈ ਖੁਸ਼ੀ ਨਹੀਂ ਆਈ । ਇਸਤੋਂ ਬਿਨਾਂ ਰੁ੫ ਰਖਣ ਵਾਸਤੇ ਵੀ ਛੋਟੀ ਨੂੰਹ ਨੂੰ ਹੀ ਸਦਿਆ ਗਿਆ। ਸੰਦੂਕ ਦੀ ਕੁੰਜੀ ਹੁਣ ਵੀ ਉਸੇ ਦੇ ਪਾਸ ਹੈ। ਅਸਲ ਵਿਚ ਇਹਨਾਂ ਰੁਪਇਆਂ ਦੇ ਦੇਣ ਦਾ ਇਕ ਗੁਪਤ ਇਤਹਾਸ ਸੀ। ਹਰੀਸ਼ ਦੀ ਦੇਣ ਦੀ ਬਿਲਕੁਲ ਇਛਾ ਨਹੀਂ ਸੀ । ਸਿਰਫ ਨੈਨਤਾਰਾ ਹੀ ਇਕ ਚਲ ਚਲਣ ਵਾਸਤੇ ਬਦੋ ਬਦੀ ਪੜੀ ਪਾਸੋਂ ਰੁਪੈ ਕਢ ਲਿਆਈ ਸੀ । ਸਿਧੇਸ਼ਵਰੀ ਦੇ ਇਸ ਵਰਤਾਵ ਨਾਲ ਰੁਪੈ ਤਾਂ ਡੁਬ ਹੀ ਗਏ ਸਨ। ਉਪਰੋਂ ਹੋਰ ਕ੍ਰੋਧ ਨਾਲ ਜੀਅ ਐਹੋ ਜਿਹਾ ਭੈੜਾ ਹੋ ਗਿਆ ਕਿ ਮਰ ਜਾਨ ਨੂੰ ਜੀ ਕਰ ਰਿਹਾ ਸੀ ।
ਸ਼ੈਲਜਾ ਆ ਗਈ ਛੇਆਂ ਦਿਨਾਂ ਪਿਛੋਂ ਉਸਨੇ ਜਿਠਾਣੀ ਦੇ ਮੂੰਹ ਵਲ ਵੇਖ ਕੇ ਸਹਿਜ ਸੁਭਾ ਹੀ ਕਿਹਾ, 'ਤੁਸਾਂ ਮੈਨੂੰ ਸਦਿਆ ਸੀ ?'
ਸ਼ੈਲਜਾ ਦੇ ਇਹਨਾਂ ਸ਼ਬਦਾਂ ਨੇ ਸਿਧੇਸ਼ਵਰੀ ਦੇ ਕੰਨਾਂ ਵਿਚ ਅੰਮ੍ਰਿਤ ਚੋ ਦਿਤਾ ਸੀ। ਉਹ ਝੁਟ ਪਟ ਨਰਮ ਜਹੇ ਹੋਕੇ ਕਹਿਣ ਲਗੀ, "ਹਾਂ ਭੈਣ ਮੈਂ ਹੀ ਸਦਿਆ ਸੀ । ਬਹੁਤ ਸਾਰੇ ਰੁਪੈ ਬਾਹਰ ਸਨ ਮੈਂ ਆਖਿਆ ਆ ਕੇ ਸੰਦੂਕ ਵਿਚ ਰਖ ਜਾਏ । ਆਹ ਲੈ ਰੁਪੈ।' ਇਹ ਆਖ ਕੇ ਉਸਨੇ ਉਸਦੇ ਸਜੇ ਹਥ ਤੇ ਕੁਝ ਨੋਟ ਰਖ ਦਿਤੇ । ਇਹ ਵੀ ਉਸਨੇ ਨ ਕਿਹਾ ਕਿ ਇਹ ਕਿਸਦੇ ਹਨ ਜਾਂ ਕਿਸ ਪਾਸੋਂ ਮਿਲੇ ਹਨ ।
ਸ਼ੈਲਜਾ ਆਪਣੇ ਪਲੇ ਬਧੀ ਹੋਈ ਚਾਬੀ ਨਲ ਸੰਦੂਕ ਖੋਲ੍ਹਕੇ ਹੌਲੀ ਜਹੀ ਉਸ ਵਿਚ ਰੁ੫ਏ ਰਖਣ ਲਗ ਪਈ । ਇਹ ਨੈਨਤਾਰਾ ਪਾਸੋਂ ਸਹਾਰਿਆ ਨ ਗਿਆ । ਫੇਰ ਵੀ ਅੰਦਰਲਾ ਗਚ ਅੰਦਰ ਹੀ ਦਬਾ ਕੇ ਉਹ ਕੁਝ ਖੁਸ਼ਕ ਜਿਹਾ ਹਾਸਾ ਹਸਦੀ ਹੋਈ ਬੋਲੀ, 'ਇਸੇ ਕਰਕੇ ਤੁਹਾਡੇ ਦੇਉਰ ਮੈਨੂੰ ਆਖ ਰਹੇ ਸਨ, ਚਾਚੇ ਦਾ ਪੁਤ ਭਰਾ ਕੋਈ ਮਤੇਇਆ ਭਰਾ ਨਹੀਂ । ਆਪਣਾ ਸਕਾ ਭਰਾ ਹੈ ਜੇ ਇਹਨਾਂ ਦਾ ਨਹੀਂ ਖਾਵਾਂਗਾ ਤਾਂ ਹੋਰ ਕਿਸਦਾ ਖਾਵਾਂਗਾ ?' ਫੇਰ, ਵੀ ਜੇ ਇਸਤਰ੍ਹਾਂ ਪੰਜ ਛੇ ਸੌ ਰੁਪਇਆ ਮਹੀਨਾ ਜੇ ਭਰਾ ਨੂੰ ਸਹਾਇਤਾ ਦੇ ਸਕਾਂ ਤਾਂ ਬਹੁਤ ਚੰਗਾ ਹੋਵੇ । ਕਿਉਂ ਬੀਬੀ ਹੈ ਨ ਠੀਕ ?'

ਸਿਧੇਸ਼ਵਰੀ ਦਾ ਹਸਦਾ ਹੋਇਆ ਚਿਹਰਾ ਗੰਭੀਰ ਹੋ ਗਿਆ। ਉਹ ਕੋਈ ਜੁਵਾਬ ਨ ਦੇਕੇ ਸ਼ੈਲਜਾ ਦੇ ਮੂੰਹ ਵਲ ਵੇਖਣ ਲਗ ੫ਈ । ਨੈਨਤਾਰਾ ਸ਼ਾਇਦ ਇਸਦੀ ਗੰਭੀਰਤਾ ਦਾ ਕਾਰਨ ਨਹੀਂ ਸੀ ਸਮਝ ਸਕੀ, ਆਖਣ ਲਗੀ, 'ਸ੍ਰੀ ਰਾਮ ਚੰਦ੍ਰ ਨੇ ਗਾਲੜ ਦੀ ਸਹਾਇਤਾ ਨਾਲ ਪੁਲ ਬੰਨ ਲਿਆਂ ਸੀ ।' ਇਸੇ ਕਰਕੇ ਉਹ ਕਦੇ ੨ ਆਖਦੇ ਰਹਿੰਦੇ ਹਨ ਕਿ ਵਡੀ ਭਾਬੀ ਕਿਸੇ ਪਾਸੋਂ ਹਥ ਟਡ ਕੇ ਕੁਝ ਨਹੀਂ ਮੰਗਦੀ । ਪਰ ਕੀ ਸਾਨੂੰ ਆਪਣੇ ਆਪ ਕੁਝ ਨਹੀਂ ਸੋਚਣਾ ਚਾਹੀਦਾ ? ਇਕ ਜਣਾ ਕਮਾਏ ਤੇ ਸਾਰਾ ਟਬਰ ਖਾਣ ਤੇ ਲਕ ਬੰਨ੍ਹ ਲਏ ਏਦਾਂ ਕਿਦਾਂ ਚਲ ਸਕਦਾ ਹੈ ? ਤੈਨੂੰ ਵੀ ਤਾਂ 'ਹਰੀ' ਤੇ 'ਮਣੀ' ਲਈ ਕੁਝ ਇਕਠਾ ਕਰ ਜਾਣਾ ਚਾਹੀਦਾ ਹੈ। ਸਾਡੇ ਲੋਕਾਂ ਵਾਸਤੇ ਸਭ ਕੁਛ ਖਰਚ ਕਰ ਦੇਣ ਨਾਲ ਕੰਮ ਕਿਦਾਂ ਚਲੇਗਾ। ਕਿਉਂ ਮੈਂ ਝੂਠ ਥੋੜਾ ਆਖਦੀ ਹਾਂ ਬੀਬੀ ਜੀ ?'
ਸਿਧੇਸ਼ਵਰੀ ਨੇ ਭਾਰਾ ਜਿਹਾ ਮੂੰਹ ਬਣਾਕੇ ਆਖਿਆ,
"ਇਹ ਤਾਂ ਠੀਕ ਹੈ ।"
ਸ਼ੈਲਜਾ ਨੇ ਸੰਦੂਕ ਬੰਦ ਕਰਕੇ ਵਡੀ ਜਿਠਾਣੀ ਦੇ ਸਾਹਮਣੇ ਆ ਕੇ ਰਿੰਗ ਵਿਚੋਂ ਚਾਬੀ ਖੋਲ੍ਹਕੇ ਉਸਨੇ ਮੰਜੇ ਤੇ ਸਟ ਦਿਤੀ ਤੇ ਆ੫ ਜਾਣ ਲਈ ਤਿਆਰ ਹੋ ਪਈ । ਸਿਧੇਸ਼ਵਰੀ ਕ੍ਰੋਧ ਨਾਲ ਭੜਕ ਉਠੀ, ਪਰ ਆਪਣੇ ਆਪ ਨੂੰ ਸੰਭਾਲ ਕੇ ਸਹਿਜ ਨਾਲ ਕਿਹਾ, ਇਹ ਕੀ ਗਲ ?

ਸ਼ੈਲਜਾ ਮੂੰਹ ਭੁਆ ਕੇ ਖੜੀ ਹੋ ਗਈ ਤੇ ਆਖਣ ਲਗੀ,"ਕਈਆਂ ਦਿਨਾਂ ਤੋਂ ਸੋਚ ਰਹੀ ਸਾਂ ਕਿ ਇਹ ਚਾਬੀ ਹੁਣ ਮੇਰੇ ਕੋਲ ਨਹੀਂ ਰਹਿਣੀ ਚਾਹੀਦੀ, ਗਰੀਬੀ ਨਾਲ ਹੀ ਆਦਮੀ ਦਾ ਜੀਵਨ ਨਸ਼ਟ ਹੁੰਦਾ ਹੈ, ਮੇਰੇ ਤਾਂ ਸਭ ਪਾਸੀਂ ਗਰੀਬੀ ਹੀ ਗਰੀਬੀ ਹੈ । 'ਦੁਧ ਤੇ ਬੁਧ ਫਿਟਦਿਆਂ ਚਿਰ ਹੀ ਕਿੰਨਾਕੁ ਲਗਦਾ ਹੈ ?" ਠੀਕ ਹੈ ਨਾਂ ਛੋਟੀ ਵਿਚਕਾਰਲੀ ਬੀਬੀ ਜੀ?"
ਨੈਨਤਾਰਾ ਨੇ ਆਖਿਆ, "ਮੈਂ ਤਾਂ ਤੇਰੀ ਕਿਸੇ ਗਲ ਵਿਚ ਵੀ ਦਖਲ ਨਹੀਂ ਦੇਂਦੀ । ਮੈਨੂੰ ਕਿਉਂ ਝੂਠ ਮੂਠ ਹੀ ਧੂਹੀ ਫਿਰਦੀ ਏਂ ?"
ਸਿਧੇਸ਼ਵਰੀ ਨੇ ਆਖਿਆ, "ਹੁਣ ਤਕ ਬੁਧੀ ਕਿਉਂ ਨ ਫਿਟ ਗਈ ?'
ਸ਼ੈਲਜਾ ਨੇ ਆਖਿਆ, "ਜੇ ਹੁਣ ਤਕ ਬੁਧੀ ਨਹੀਂ ਫਿਟੀ ਤਾਂ ਇਸਦਾ ਇਹ ਮਤਲਬ ਨਹੀਂ ਕਿ ਕਦੇ ਵੀ ਦਿਲ ਬੇਈਮਾਨ ਨਹੀਂ ਹੋ ਸਕਦਾ । ਐਸੇ ਹੀ ਤਾਂ ਅਸੀਂ ਤੁਹਾਡੇ ਲੋਕਾਂ ਦਾ ਖਾ ਰਹੇ ਹਾਂ, ਪਹਿਨ ਰਹੇ ਹਾਂ । ਇਸ ਕਰਕੇ ਨ ਅਸੀਂ ਪੈਸੇ ਨਾਲ ਸਹਾਇਤਾ ਕਰ ਸਕਦੇ ਹਾਂ ਨ ਤਨ ਨਾਲ ੫ਰ ਕੀ ਹਮੇਸ਼ਾਂ ਏਦਾਂ ਹੈ ਕਰਦਿਆਂ ਰਹਣਾ ਠੀਕ ਹੈ ?'
ਸਿਧੇਸ਼ਵਰੀ ਦਾ ਚਿਹਰਾ ਕਰੋਧ ਨਾਲ ਲਾਲ ਹੈ ਗਿਆ ਕਹਿਣ ਲਗੀ, 'ਐਨੀ ਦੂਰ ਦੀ ਸੋਚਣ ਵਾਲੀ ਕਦੋਂ ਤੋਂ ਬਣ ਗਈ ਏਂ ? ੫ਹਿਲਾਂ ਤੁਹਾਡੀਆਂ ਇਹ ਵਿਚਾਰਾਂ ਕਿਥੇ ਸਨ ?'
ਸ਼ੈਲਜਾ ਨੇ ਕੰਬਦੀ ੨ ਅਵਾਜ਼ ਨਾਲ ਆਖਿਆ,
"ਕਿਉਂ ਗੁਸਾ ਕਰਕੇ ਆਪਣੇ ਆਪ ਨੂੰ ਤਾਉਨੀਏਂ ਬੀਬੀ ਜੀ ! ਹੁਣ ਤੈਨੂੰ ਵੀ ਸਾਡਾ ਇਕਠਿਆਂ ਰਹਿਣਾ ਚੰਗਾ ਨਹੀਂ ਲਗਦਾ ਤੇ ਮੈਂ ਵੀ ਇਕਠਿਆਂ ਰਹਿਕੇ ਖੁਸ਼ ਨਹੀਂ।'
ਕ੍ਰੋਧ ਦੇ ਮਾਰਿਆਂ ਸਿਧੇਸ਼ਵਰੀ ਦੇ ਮੂੰਹੋਂ ਕੋਈ ਗਲ ਨ ਨਿਕਲ ਸਕੀ।
ਨੈਨਤਾਰਾ ਨੇ ਉਸ ਵਲੋਂ ਪੁਛਿਆ, "ਮੰਨ ਲਿਆ ਕਿ ਬੀਬੀ ਨੂੰ ਚੰਗਾ ਨਹੀਂ ਲਗਦਾ ਪਰ ਤੈਨੂੰ ਕਿਉਂ ਨਹੀਂ ਚੰਗਾ ਲਗਦਾ ?"

ਸ਼ੈਲਜਾ ਇਹਦਾ ਜਵਾਬ ਦੇਣ ਤੋਂ ਬਿਨਾਂ ਹੀ ਬਾਹਰ ਜਾ ਰਹੀ ਸੀ ਇਨੇ ਚਿਰ ਨੂੰ ਸਿਧੇਸ਼ਵਰੀ ਜ਼ੋਰ ਦੀ ਬੋਲ ਪਈ, "ਮੂੰਹ ਸੜੀਏ, ਆਖਦੀ ਜਾਹ ਕਦੋਂ ਕੁ ਇਥੋਂ ਦਫਾ ਹੋ ਜਾਇਗੀ ?' ਤੇਰੇ ਜਾਣ ਤੇ ਮੈਂ ਮਠਿਆਈ ਵੰਡਾਂਗੀ । ਮੇਰਾ ਸੋਨੇ ਵਰਗਾ ਘਰ ਤੁਸਾਂ ਫਸਾਦ ਪਾ ਪਾ ਕੇ ਖਾਕ ਸ਼ਾਹ ਕਰ ਦਿਤਾ ਹੈ। ਸਭ ਝਗੜੇ ਮਿਟ ਜਾਣਗੇ । ਵਿਚਕਾਰਲੀ ਨੋਂਹ ਝੂਠ ਤਾਂ ਨਹੀਂ ਕਹਿੰਦੀ ਕਿ ਆਦਮੀ ਪਾਸ ਜਰਾਂਦ ਨ ਹੋਵੇ ਤਾਂ ਉਹ ਬੋਲ ਨਹੀਂ ਸਕਦਾ । ਸੋ ਜਿਨੇ ਰੁਪੈ ਤੂੰ ਮੇਰੇ ਚੁਰਾਏ ਨੇ ਉਹਨਾਂ ਦਾ ਹਿਸਾਬ ਦੇ ਜਾਹ ।
ਸ਼ੈਲਜਾ ਮੁੜ ਕੇ ਖੜੀ ਹੋ ਗਈ। ਉਹਦਾ ਮੂੰਹ ਤੇ ਅਖਾਂ ਲਹੂ ਵਰਗੀਆਂ ਲਾਲ ਹੋ ਗਈਆਂ ਪਰ ਝਟ ਕੁ ਪਿਛੋਂ ਹੀ ਉਹ ਮੂੰਹ ਭੁਆ ਕੇ ਚੁਪ ਚਾ੫ ਚਲੀ ਗਈ ।
ਸਿਧੇਸ਼ਵਰੀ ਦਰਖਤ ਦੀ ਟੁਟੀ ਹੋਈ ਟਾਹਣੀ ਵਾਗੂੰ ਬਿਸਤਰੇ ਤੇ ਲੇਟ ਕੇ ਰੋਣ ਲਗ ਪਈ । ਆਖਦੀ ਸੀ, ਇਸ ਸਿਰ ਸੜੀ ਨੂੰ ਮੈਂ ਬੁਰਕੀਆਂ ਦੇ ਦੇ ਕੇ ਪਾਲਿਆ ਹੈ, ਪਰ ਅਜ ਇਹ ਮੇਰਾ ਨਿਰਾਦਰ ਕਰਕੇ ਚਲੀ ਗਈ ਹੈ । ਆ ਲੈਣ ਦਿਹ ਉਹਨੂੰ ਘਰ ਆ ਲੈਣ ਦਿਹ । ਜੇ ਮੈਂ ਇਹਨੂੰ ਵਿਹੜੇ ਵਿਚ ਜੀਉਂਦਿਆਂ ਨ ਦਬਵਾ ਦਿਤਾ ਤਾਂ ਮੇਰਾ ਨਾਂ ਸਿਧੇਸ਼ਵਰੀ ਨਹੀਂ'।

੭.
ਸਿਧੇਸ਼ਵਰੀ ਦੇ ਸਭਾ ਵਿਚ ਇਕ ਵਡਾ ਭਾਰੀ ਨੁਕਸ ਸੀ, ਉਹਦਾ ਇਰਾਦਾ ਪਕਾ ਨਹੀਂ ਸੀ, ਇਸੇ ਕਰਨੇ ਉਹ ਕਿਸੇ ਤੇ ਪੂਰਾ ਪੂਰਾ ਯਕੀਨ ਨਹੀਂ ਸੀ ਕਰ ਸਕਦੀ । ਅਜ ਦਾ ਪਕਾ ਇਰਾਦਾ ਕਲ ਮਾਮੂਲੀ ਜਿਹੀ ਗਲ ਤੋਂ ਬਦਲ ਜਾਂਦਾ ਸੀ। ਸ਼ੈਲਜਾ ਤੇ ਮੁਢ ਤੋਂ ਉਸਦਾ ਪਕਾ ਯਕੀਨ ਸੀ । ਪਰ ਥੋੜਿਆਂ ਦਿਨਾਂ ਤੋਂ ਹੀ ਨੈਨਤਾਰਾ ਨੇ ਇਸਦੇ ਕੰਨ ਭਰ ਦਿਤੇ ਹਨ । ਇਸ ਨੂੰ ਹੁਣ ਸ਼ਕ ਹੋ ਗਿਆ ਹੈ ਕਿ ਸ਼ੈਲਜਾ ਨੇ ਆਪਣੀ ਹਥੀਂ ਰੁਪੈ ਰਖਦਿਆਂ ਕਢਦਿਆਂ ਕੁਝ ਜ਼ਰੂਰ ਗੜਬੜ ਕੀਤੀ ਹੈ । ਇਹਨਾਂ ਰੁਪਇਆਂ ਦਾ ਮੁਢ ਕਿਥੇ ਹੈ। ਇਹ ਲਭਣ ਲਗਿਆਂ ਵੀ ਉਹਨੂੰ ਜ਼ਰਾ ਔਖਿਆਈ ਨਹੀਂ ਹੋ ਸਕੀ, ਫਿਰ ਵੀ ਉਹ ਪਤੀ ਤੇ ਬਚਿਆਂ ਨੂੰ ਲੈਕੇ ਇਸੇ ਸ਼ਹਿਰ ਵਿਚ ਕਿਸੇ ਹੋਰਸ ਥਾਂ ਰਹਿਣ ਦਾ ਹੌਸਲਾ ਕਰ ਲਏਗੀ । ਇਸ ਗਲ ਨੂੰ ਇਹ ਨਹੀਂ ਸੀ ਜਾਣਦੀ ।
ਰਾਤ ਨੂੰ ਵਡੇ ਬਾਬੂ ਅਖਾਂ ਤੋ ਐਨਕ ਲਾਹਕੇ ਬਾਹਰ ਵਾਲੇ ਕਮਰੇ ਵਿਚ ਬੈਠੇ ਗੈਸ ਦੀ ਰੋਸ਼ਨੀ ਵਿਚ ਆਪਣੇ ਕਚਹਿਰੀ ਦੇ ਜ਼ਰੂਰੀ ਕਾਗਜ਼ ਵੇਖ ਰਹੇ ਸਨ । ਸਿਧੇਸ਼ਵਰੀ ਨੇ ਉਹਨਾਂ ਦੇ ਕਮਰੇ ਵਿਚ ਵੜਦਿਆਂ ਹੀ ਕੰਮ ਦੀ ਗਲ ਛੇੜ ਦਿਤੀ । ਕਹਿਣ ਲਗੀ, ਤੁਹਾਡੀ ਐਨੀ ਮਰਨ ਮਿਟੀ ਚੁਕਣ ਦਾ ਕੀ ਲਾਹ ? ਮੁਫਤ ਦੀ ਬਾੜ ਨੂੰ ਖੁਆਉਣ ਲਈ ਐਨੀ ਮਿਹਨਤ ਕਰਨ ਦੀ ਕੀ ਲੋੜ ?
ਗਰੀਸ਼ ਦੇ ਕੰਨੀ ਖਬਰੇ ਖੁਆਉਣ ਪਿਆਉਣ ਦੀ ਗਲ ਹੀ ਪੁਜੀ ਸੀ, ਉਸਨੇ ਸਿਰ ਉਚਾ ਕਰਕੇ ਆਖਿਆ, 'ਨਹੀਂ ਬਹੁਤਾ ਚਿਰ ਨਹੀ। ਆਹ ਥੋੜੇ ਜਹੇ ਕਾਗਜ਼ ਵੇਖਕੇ ਰੋਟੀ ਖਾਣ ਲਈ ਚਲਿਆ ਚਲਦਾ ਹਾਂ, ਤੁਸੀਂ ਚਲੋ।'
ਸਿਧੇਸ਼ਵਰੀ ਨੇ ਗੁਸੇ ਵਿਚ ਆਕੇ ਆਖਿਆ, "ਖਾਣ ਦੀ ਗਲ ਤੁਹਾਡੇ ਨਾਲ ਕੌਣ ਕਰ ਰਿਹਾ ਹੈ ।ਮੈਂ ਆਖਦੀ ਹਾਂ ਕਿ ਛੋਟੀ ਨੋਂਹ ਤੇ ਲਾਲਾ ਜੀ ਚੰਗੀ ਤਰ੍ਹਾਂ ਤਿਆਰੀ ਕਰਕੇ ਘਰੋਂ ਜਾ ਰਹੇ ਹਨ।''
ਗ਼ਰੀਸ਼ ਕੁਝ ਸੁਚੇਤ ਹੋਕੇ ਬੋਲਿਆ, 'ਹਾਂ ਸੁਣੀ ਕਿਉਂ ਨਹੀਂ ! ਛੋਟੀ ਨੋਂਹ ਨੂੰ ਚੰਗੀ ਤਰ੍ਹਾਂ ਤਿਆਰੀ ਕਰਨ ਲਈ ਆਖ ਦਿਹ। ਨਾਲ ਹੋਰ ਕੌਣ ਕੌਣ ਜਾ ਰਿਹਾ ਏ ?.......... ਮਣੀ ਨੂੰ........।' ਮੁਕਦਮੇ ਦਿਆਂ ਕਾਗਜ਼ਾਂ ਵਿਚ ਦਿਲ ਫਸ ਜਾਣ ਕਰਕੇ ਗਲ ਬਾਤ ਇਥੋਂ ਤਕ ਹੀ ਰਹਿ ਗਈ ।
ਸਿਧੇਸ਼ਵਰੀ ਗੁਸੇ ਦੇ ਮਾਰਿਆਂ ਪਿਟ ਉਠੀ, 'ਮੇਰੀ ਇਕ ਗਲ ਵੀ ਤੁਸੀਂ ਧਿਆਨ ਦੇਕੇ ਨਹੀਂ ਸੁਣ ਰਹੇ । ਮੈਂ ਕੀ ਆਖਦੀ ਹਾਂ ਤੇ ਤੁਸੀਂ ਕੀ ਜਵਾਬ ਦੇ ਰਹੇ ਹੋ। ਛੋਟੀ ਨੋਂਹ ਹੋਰੀਂ ਘਰ ਛਡ ਕੇ ਜਾ ਰਹੇ ਹਨ।'
ਝਾੜ ਖਾ ਕੇ ਗਰੀਸ਼ ਹੋਰੀਂ ਚੌਂਕ ਪਏ। ਪੁਛਣ ਲਗੇ, ਕਿਥੇ ਜਾ ਰਹੇ ਹਨ ?
ਸਿਧੇਸ਼ਵਰੀ ਨੇ ਉਸੇ ਤਰ੍ਹਾਂ ਉਚੇ ਸੁਰ ਨਾਲ ਆਖਿਆ, 'ਮੈਨੂੰ ਕੀ ਪਤਾ ਹੈ ਕਿ ਕਿਥੇ ਜਾ ਰਹੇ ਹਨ ?'
ਗਰੀਸ਼ ਨੇ ਆਖਿਆ, "ਪਤਾ ਲਿਖ ਕੇ ਰਖ ਲੈ ?'

ਸਿਧੇਸ਼ਵਰੀ ਇਸ ਅਪਮਾਨ ਨੂੰ ਨਾ ਸਹਾਰਦੀ ਹੋਈ ਮਥੇ ਤੇ ਹਥ ਮਾਰ ਕੇ ਆਖਣ ਲਗੀ, ਮੇਰੀ ਭੈੜੀ ਕਿਸਮਤ! ਮੈਂ ਕਿਸੇ ਥਾਂ ਜੋਗੀ ਨ ਰਹਿ ਗਈ । ਮੈਂ ਹੁਣ ਉਹਨਾਂ ਦਾ ਪਤਾ ਲਿਖਣ ਜਾਵਾਂ ? ਜੇ ਮੈਂ ਚੰਗਿਆਂ ਭਾਗਾਂ ਵਾਲੀ ਹੁੰਦੀ ਤਾਂ ਤੇਰੇ ਪਲੇ ਹੀ ਨਾ ਪੈਂਦੀ। ਇਹਦੇ ਨਾਲੋਂ ਤਾਂ ਚੰਗਾ ਸੀ ਕਿ ਜੇ ਮਾਂ ਪਿਓ ਮੇਰੇ ਹਥ ਪੈਰ ਬੰਨ੍ਹ ਕੇ ਗੰਗਾ ਵਿਚ ਹੀ ਡੋਬ ਦੇਂਦੇ। ਇਹ ਆਖ ਕੇ ਉਹ ਰੋਣ ਲਗ ੫ਈ। ਅਜ ਤੇਤੀਆਂ ਸਾਲਾਂ ਪਿਛੋਂ, ਇਹ ਪਤਾ ਕਰਕੇ ਕਿ ਉਸ ਦੇ ਮਾਂ ਪਿਓ ਨੇ ਉਸ ਨੂੰ ਸੁਪਾਤ੍ਰ ਪਿਛੇ ਨਹੀਂ ਲਾਇਆ, ਉਹ ਬਹੁਤ ਕਲਪੀ । ਕਹਿਣ ਲਗੀ, ਜੇ ਅਜ ਤੂੰ ਅਖਾਂ ਮੀਟ ਜਾਏਂ ਤਾਂ ਮੈਂ ਕਿਤੇ ਗੋਲ-ਪੁਣਾ ਕਰਕੇ ਰੋਟੀ ਖਾ ਲਵਾਂ । ਇਹ ਮੈਂ ਜਾਣਦੀ ਹਾਂ ਕਿ ਅਖੀਰ ਨੂੰ ਮੈਨੂੰ ਇਹ ਜ਼ਰੂਰ ਕਰਨਾ ੫ਏਗਾ ੫ਰ ਮੇਰੀ "ਹਰੀ" ਤੇ "ਮਣੀ" ਦਾ ਕੀ ਬਣੇਗਾ ? ਇਹ ਆਖਦਿਆਂ ਹੋਇਆਂ, ਉਸਦੀਆਂ ਅਖਾਂ ਵਿਚ ਲੁਕਿਆ ਹੋਇਆ ਪਾਣੀ ਇਕ ਵੇਰਾਂ ਹੀ ਵਗ ਤੁਰਿਆ ।
ਮੁਕਦਮੇ ਦੇ ਜ਼ਰੂਰੀ ਕਾਗ਼ਜ਼ ਗਰੀਸ਼ ਦੇ ਦਿਮਾਗ਼ ਵਿਚੋਂ ਭੁਲ ਗਏ। ਇਸਤਰੀ ਦੇ ਕ੍ਰੋਧ ਤੇ ਦਰਦ ਨਾਲ ਅਧੀਰ ਜਹੇ ਹੋਕੇ ਉਨਾਂ ਨੇ ਅਵਾਜ਼ ਮਾਰੀ 'ਹਰੀ !' ਹਰੀ ਲਾਗਲੇ ਕਮਰੇ ਵਿਚ ਬੈਠਾ ਪੜ੍ਹ ਰਿਹਾ ਸੀ, ਅਵਾਜ਼ ਸੁਣਦਿਆਂ ਹੀ ਇਕ ਵਾਰੀ ਭਜਾ ਆਇਆ ।
ਗਰੀਸ਼ ਨੇ ਧਮਕਾ ਕੇ ਆਖਿਆ, 'ਫੇਰ ਜੇ ਤੂੰ ਕਿਸੇ ਨਾਲ ਝਗੜਾ ਕਰੇਂਗਾ ਤੇ ਮੈਂ ਘੋੜੇ ਦੀ ਚਾਬਕ ਨਾਲ ਚੰਮ ਉਧੇੜ ਦਿਆਂਗਾ । ਹਰਾਮਜ਼ਾਦਾ ਕਿਸੇ ਥਾਂ ਦਾ ਸਾਰੀ ਦਿਹਾੜੀ ਪੜ੍ਹਨ ਲਿਖਣ ਦਾ ਕੋਈ ਕੰਮ ਨਹੀਂ ਬਸ ਸ਼ਰਾਰਤਾਂ ਹੀ ਨਹੀਂ ਮੁਕਦੀਆਂ । ਮਣ ਕਿਥੇ ਹੈ ?
ਪਿਤਾ ਪਾਸੋਂ ਝਿੜਕਾਂ ਖਾਣੀਆਂ, ਬਚੇ ਨਹੀਂ ਸਨ ਜਾਣਦੇ । ਹਰੀ ਡਰਦਾ ਹੋਇਆ ਬੁਤ ਜਿਹਾ ਬਣ ਗਿਆ ਤੇ ਕਹਿਣ ਲਗਾ, ਪਤਾ ਨਹੀਂ ਕਿਥੇ ਚਲਿਆ ਗਿਆ ਹੈ?'
'ਪਤਾ ਕਿਉਂ ਨਹੀ' ਤੁਹਾਡੀਆਂ ਸ਼ਤਾਨੀਆਂ ਮੈਂ ਜਾਣਦਾ ਹਾਂ। ਮੇਰੀ ਸਾਰਿਆਂ ਵਲ ਨਿਗਾਹ ਰਹਿੰਦੀ ਹੈ । ਤੈਨੂੰ ਕੌਣ ਪੜ੍ਹਾਂਦਾ ਹੈ ? ਜਰਾ ਸਦ ਖਾਂ ਉਸਨੂੰ ।
ਹਰੀ ਨੇ ਆਖਿਆ, ਸਾਡੇ ਸਕੂਲ ਦੇ ਥਰਡ ਮਾਸਟਰ 'ਘੀਰੇਨ' ਬਾਬੂ ਸਵੇਰੇ ਪੜ੍ਹਾਨ ਜਾਂਦੇ ਹਨ।
"ਕਿਉਂ ਸਵੇਰੇ ਕਿਉਂ ? ਰਾਤ ਨੂੰ ਕਿਉਂ ਨਹੀਂ ਆਉਂਦੇ ?' ਮੈਂ ਇਹੋ ਜਿਹਾ ਮਾਸਟਰ ਨਹੀਂ ਚਾਹੁੰਦਾ । ਕਲ ਤੋਂ ਦੂਸਰਾ ਆਦਮੀ ਪੜ੍ਹਾਏਗਾ। ਜਾ ਜਾਕੇ ਦਿਲ ਲਾਕੇ ਪੜ੍ਹ।'
ਹਰੀ ਸੁਕੇ ਹੋਏ ਮੂੰਹ ਨਾਲ ਇਕ ਵਾਰੀ ਮਾਂ ਵਲ ਵੇਖਕੇ ਚਲਿਆ ਗਿਆ।
ਗਰੀਸ਼ ਨੇ ਘਰ ਵਾਲੀ ਵਲ ਵੇਖਕੇ ਆਖਿਆ, 'ਵੇਖੀ ਅਜ ਕਲ ਦਿਆਂ ਮਾਸਟਰਾਂ ਦੀ ਹਾਲਤ ? ਸਿਰਫ ਰੁਪਇਆ ਲੈਣਗੇ ਤੇ ਧੋਖੇ ਦੇਣਗੇ । ਰਮੇਸ਼ ਨੂੰ ਆਖ ਦੇਣਾ ਕਲ ਹੀ ਪ੍ਰਾਣ ਬਾਬੂ ਨੂੰ ਜਵਾਬ ਦੇ ਕੇ ਦੂਸਰਾ ਬਾਬੂ ਰਖ ਲਿਆ ਜਾਵੇਗਾ । ਉਸ ਨੇ ਸੋਚਿਆ ਹੋਵੇਗਾ ਕਿ ਸਾਡੇ ਅਖੀਂ ਘਟਾ ਪਾਕੇ ਉਹ ਬਚ ਜਾਇਗਾ ।
ਸਿਧੇਸ਼ਵਰੀ ਨੇ ਕੋਈ ਗੋਲ ਨਹੀਂ ਆਖੀ । ਉਹ ਪਤੀ ਦੇ ਚਿਹਰੇ ਤੇ ਕ੍ਰੋਧ ਭਰੀ ਤਕਣੀ ਤਕਦੀ ਹੋਈ ਬਾਹਰ ਨੂੰ ਚਲੀ ਗਈ ।
ਇਹ ਸੋਚ ਕੇ ਕਿ ਮੈਂ ਆਪਣਾ ਕਰਤਬ ਚੰਗੀ ਤਰਾਂ ਅਦਾ ਕਰ ਦਿਤਾ ਹੈ, ਬਾਬੂ ਜੀ ਬੜੇ ਪ੍ਰਸੰਨ ਹੋਏ ਤੇ ਆਪਣੇ ਕਾਰਜਾਂ ਵਿਚ ਰੁਝ ਗਏ।

ਰੁਪਇਆ ਦੁਨੀਆਂ ਵਿਚ ਬਹੁਤ ਹੀ ਲੋੜੀਂਦੀ ਚੀਜ਼ ਹੈ, ਇਕ ਗਲ ਸਿਧੇਸ਼ਵਰੀ ਜਾਣਦੀ ਸੀ । ਪਰ ਉਸ ਦਾ ਇਸ ਪਾਸੇ ਕਦੇ ਧਿਆਨ ਹੀ ਨਹੀ ਸੀ ਗਿਆ ਪਰ ਲੋਭ ਵੀ ਇਕ ਛੂਤ ਦੀ ਬੀਮਾਰੀ ਹੈ। ਨੈਨਤਾਰਾ ਦੀ ਛੋਹ ਲਗ ਜਾਣ ਤੇ ਹੁਣ ਇਸਦੇ ਅੰਦਰ ਵੀ ਇਹ ਬੀਮਾਰੀ ਹੌਲ ਹੌਲੀ ਧੁਖੀ ਜਾ ਰਹੀ ਹੈ।
ਅਜ ਹੀ ਰੋਟੀ ਟੁਕ ਦੇ ਪਿਛੋਂ ਸ਼ੈਲਜਾ ਇਸ ਘਰੋਂ ਚਲੀ ਜਾਇਗੀ, ਇਹ ਖਬਰ ਸੁਣ ਕੇ ਉਸਦੇ ਅੰਦਰੋਂ ਆਪਣੇ ਆਪ ਹੀ ਰੋਣ ਫੁਟ ੨ ਕੇ ਬਾਹਰ ਨੂੰ ਨਿਕਲਣ ਦੀ ਕਰ ਰਿਹਾ ਹੈ। ਇਹ ਇਸ ਗਲ ਨੂੰ ਰੋਕ ਕੇ ਤਾਪ ਦਾ ਬਹਾਨਾ ਕਰਕੇ ਮੰਜੀ ਤੇ ਲੇਟੀ ੫ਈ ਸੀ । ਨੈਨਤਾਰਾ ਉਸ ਪਾਸ ਆਕੇ ਬਹਿ ਗਈ । ਸਰੀਰ ਨੂੰ ਹਥ ਲਾ ਕੇ ਉਸਨੇ ਬੁਖਾਰ ਟੋਹਿਆ ਤੇ 'ਡਾਕਟਰ ਨੂੰ ਸਦਾਂ ਜਾਂ ਨਾਂ' ਇਹ ਗਲ ਕਹੀ ਸੁਣੀ।
ਸਿਧੇਸ਼ਵਰੀ ਨੇ ਦੂਜੇ ਪਾਸੇ ਮੂੰਹ ਭੁਆਂ ਕੇ ਥੋੜੇ ਵਿਚ ਹੀ ਜੁਵਾਬ ਦਿਤਾ, 'ਨਹੀ!'

ਨੈਨਤਾਰਾ ਨੇ ਗੁਸੇ ਦਾ ਸਬਬ ਜਾਣ ਕੇ ਮੁਨਾਸਬ ਦੁਆ ਦੇ ਦਿਤੀ। ਥੋੜੀ ਦੇਰ ਚੁਪ ਰਹਿਕੇ ਉਸਨੇ ਹੌਲੀ ਜਹੀ ਆਖਿਆ, 'ਏਸੇ ਕਰਕੈ ਮੈਂ ਸੋਚ ਰਹੀ ਸਾਂ, ਬੀਬੀ ਜੀ ! ਲੋਕੀਂ ਕਿਦਾਂ ਆਪਣੇ ਪਾਸ ਐਨੇ ਰੁਪੈ ਇਕਠੇ ਕਰ ਲੈਂਦੇ ਹਨ। ਆਪਣੀ ਗਲੀ ਦੇ, ਯਦੂ ਨਾਥ ਬਾਬੂ, ਗੋਪਾਲ ਬਾਬੂ, ਤੇ ਹਰਿ ਨਰਾਇਣ ਬਾਬੂ, ਕਿਸੇ ਦਾ ਵੀ ਸਾਡੇ ਜੇਠ ਨਾਲੋਂ ਅਧਾ ਕੰਮ ਨਹੀਂ। ਪਰ ਫੇਰ ਵੀ ਇਹਨਾਂ ਸਾਰਿਆਂ ਦਾ ਬੈਂਕ ਵਿਚ ਲਖ ਲਖ ਰੁਪਇਆ ਤਾਂ ਜਰੂਰ ਜਮਾ ਹੈ। ਉਹਨਾਂ ਦੀਆਂ.......ਇਸਤ੍ਰੀਆਂ ਦੇ ਹਥ ਵਿਚ ਵੀ ਦਸ ਵੀਹ ਹਜ਼ਾਰ ਤੋਂ ਘਟ ਦੀ ਚੀਜ਼ ਨਹੀਂ ।'
ਸਿਧੇਸ਼ਵਰੀ ਨੇ ਕੁਝ ਧਿਆਨ ਜਿਹਾ ਦੇਂਦੀ ਹੋਈ ਨੇ ਆਖਿਆ 'ਤੈਨੂੰ ਕਿਦਾਂ ਪਤਾ ਲਗਾ ?'
ਨੈਨਤਾਰਾ ਨੇ ਕਿਹਾ, 'ਇਹਨਾਂ ਨੇ ਬੈਂਕ ਦੇ ਸਾਹਿਬ ਪਾਸੋਂ ਪੁਛਿਆ ਸੀ । ਉਹ ਸਾਰੇ ਹੀ ਇਹਨਾਂ ਦੇ ਮਿਤ੍ਰ ਹਨ । ਕਲ ਮੇਰੀ-ਗਲ ਦਾ ਯਕੀਨ ਨ ਕਰਦੀ ਹੋਈ ਗੋਪਾਲ ਬਾਬੂ ਦੀ ਘਰ ਵਾਲੀ ਨੇ ਆਖਿਆ ਸੀ, ਏਦਾਂ ਕਦੇ ਹੋ ਸਕਦਾ ਹੈ ਕਿ ਤੇਰੀ ਬੀਬੀ ਕੋਲ ਕੋਈ ਰੁਪਇਆ ਨ ਹੋਵੇ ? ਘਟ ਤੋਂ ਘਟ........ ..'

ਸਿਧੇਸ਼ਵਰੀ ਆਪਣੇ ਤਾਪ ਨੂੰ ਭੁਲ ਕੇ ਇਕ ਵੇਰਾਂ ਹੀ ਉਠ ਕੇ ਬਹਿ ਗਈ । ਨੈਨਤਾਰਾ ਦੇ ਸਾਹਮਣੇ ਸੰਦੂਕ ਦੀਆਂ ਚਾਬੀਆਂ ਛਨਣ ਕਰਦੀਆਂ ਸੁਟ ਕੇ ਆਖਿਆ, 'ਸੜਾ ਸੰਦੂਕ ਆਪਣੇ ਹਥਾਂ ਨਾਲ ਖੋਲ ਕੇ ਵਖ ਲੈ ਖਾਂ । ਘਰ ਦੇ ਖਰਚਾਂ ਤੋਂ ਬਿਨਾਂ ਜੇ ਕੋਈ ਪੈਸਾ ਵੀ ਹੋਵੇ ਤਾਂ ਮੈਂ ਝੂਠੀ । ਮੈਨੂੰ ਕੀ ਪਤਾ ਹੈ, ਸਭ ਕੁਝ ਛੋਟੀ ਹੀ ਤਾਂ ਕਰਦੀ ਹੁੰਦੀ ਸੀ। ਮੈਂ ਐਹੋ ਜਹੀ ਦੇ ਵਸ ਪਈ ਸਾਂ ਕਿ ਕਦੇ ਇਕ ਪੈਸੇ ਦਾ ਮੂੰਹ ਵੀ ਨਹੀਂ ਸੀ ਵੇਖਿਆ। ਜਿਹੋ ਜਿਹਾ ਉਹ ਕਰਦੀ ਰਹੀ ਸੀ ਅਜ ਉਸਦੀ ਸਜ਼ਾ ਵੀ ਪਾ ਰਹੀ ਹੈ । ਸਾਰੇ ਟਬਰ ਸਮੇਤ ਘਰੋਂ ਵੀ ਤਾਂ ਉਹੋ ਨਿਕਲ ਰਹੀ ਹੈ ਨਾ। ਮੈਂ ਉਸਦਾ ਕੀ ਵਿਗਾੜ ਸਕਦੀ ਸਾਂ ? ਜੋ ਮੇਰੇ ਹਥ ਵਸ ਹੁੰਦਾ ਤਾਂ ਸਾਰਾ ਰੁਪਇਆ ਘਰ ਹੀ ਨ ਰਹਿੰਦਾ ? ਤੂੰ ਹੀ ਦਸ ਨਾਂ?'
ਨੈਨਤਾਰਾ ਨੇ ਸਿਰ ਹਿਲਾਕੇ ਆਖਿਆ, 'ਠੀਕ ਹੈ।'

ਸਿਧੇਸ਼ਵਰੀ ਦਾ ਮਨ ਸ਼ੈਲਜਾ ਦੇ ਵਿਰੁਧ ਫੇਰ ਸਖਤ ਹੋ ਗਿਆ, ਏਨੇ ਚਿਰ ਤਕ ਉਹਨੇ ਖੁਦ ਇਸਨੂੰ ਪਾਲ ਪੋਸ ਕੇ ਜਵਾਨ ਜੀਤਾ ਸੀ । ਆਪਣੇ ਸੰਦੂਕ ਦੀ ਚਾਬੀ ਉਹਨੂੰ ਸੌਂਪ ਕੇ ਖੁਦ ਨੀਵੀਂ ਬਣਕੇ ਦਿਨ ਕਟਦੀ ਰਹੀ ਸੀ । ਇਹ ਗਲ ਉਹਨੂੰ ਭੁਲ ਗਈ ਸੀ । ਕਹਿਣ ਲਗੀ, 'ਇਕ ਆਦਮੀ ਕਮਾਉਣ ਵਾਲਾ ਹੈ ਤੇ ਐਨੀ ਵਡੀ ਟਬਰ ਦਾਰੀ ਉਸਦੇ ਸਿਰ ਹੈ, ਇਸ ਵਿਚ ਉਹਦਾ ਕੀ ਕਸੂਰ?'
ਨੈਨਤਾਰਾ ਨੇ ਖੁਸ਼ੀ ਪ੍ਰਗਟ ਕਰਦੀ ਹੋਈ ਨੇ ਕਿਹਾ, ਇਹ ਤਾਂ ਸਾਰਿਆਂ ਨੂੰ ਪਤਾ ਹੈ।
ਥੋੜਾ ਚਿਰ ਚੁਪ ਚਾਪ ਰਹਿਕੇ ਨੈਨਤਾਰਾ ਹੌਲੀ ਹੌਲੀ ਆਖਣ ਲਗੀ, ਸਾਡੇ ਪਿੰਡ ਵਿਚ ਇਕ ਨੰਦ ਲਾਲ ਹਨ ਜੋ ਦਫਤ੍ਰ ਵਚ ਕਲਰਕੀ ਦਾ ਕੰਮ ਕਰਦੇ ਸਨ । ਛੋਟੇ ਭਰਾ ਨੂੰ ਆਦਮੀ ਬਨਾਉਣ ਤੇ ਲਿਖਾਉਣ ਪੜ੍ਹਾਉਣ ਲਈ ਬਚੇ ਬਚਿਆਂ ਦੇ ਵਿਆਹ ਕਰਾਉਣ ਲਈ, ਉਹਨਾਂ ਦੇ ਕੋਲ ਕਾਣੀ ਕੌਡੀ ਵੀ ਨਹੀਂ ਸੀ, ਜੇ ਵਡੀ ਨੋਂਹ ਕੁਝ ਆਖਦੀ ਤਾਂ ਉਹਨੂੰ ਤਾੜਕੇ ਆਖਦੀ ।
ਸਿਧੇਸ਼ਵਰੀ ਵਿਚੋਂ ਹੀ ਟੋਕ ਕੇ ਬੋਲੀ, ਠੀਕ ਮੇਰੇ ਵਰਗੀ ਹੀ ਹਾਲਤ ਹੋਵੇਗੀ ।
ਨੈਨਤਾਰਾ ਆਖਣ ਲਗੀ, ਇਹ ਗਲ ਤਾਂ ਹੋਈ ਸੀ। ਛੋਟੀ ਨੂੰਹ ਨੂੰ ਤਾੜਕੇ ਨੰਦ ਬਾਬੂ ਆਖਿਆ ਕਰਦੇ, ਤੈਨੂੰ ਇਸ ਗਲ ਦਾ ਫਿਕਰ ਹੈ? ਤੇਰਾ ਨਰੈਣ ਤਾਂ ਹੈ। ਉਹਨੂੰ ਪੜ੍ਹਾ ਲਿਖਾਕੇ ਵਕੀਲ ਬਣਾ ਦਿਤਾ ਹੈ ਬੁਢਾਪੇ ਵਿਚ ਉਹ ਸਾਡੇ ਲੋਕਾਂ ਦੀ ਸੇਵ ਕਰੇਗਾ ਮਨ ਵਿਚ ਸੋਚ ਲੈ, ਉਹ ਤੇਰਾ ਦੇਉਰ ਨਹੀਂ ਲੜਕਾ ਹੈ, ਪਰ ਕਲਜੁਗ ਦੀ ਗਲ ਜਮਨਾ ਹੈ ਬੀਬੀ ਜੀ, ਜਦ ਨੰਦ ਲਾਲ ਦੀਆਂ ਅਖਾਂ ਵਿਚ ਮੋਤੀਆ ਉਤਰ ਆਉਣ ਕਰਕੇ ਉਹ ਅੰਨ੍ਹਾ ਹੋ ਗਿਆ ਤਾਂ ਉਸੇ ਵਕੀਲ ਨੂੰ ਸਕਾ ਭਰਾ ਹੋਣ ਤੇ ਵੀ ਭਰਾ ਦੇ ਰੁਪੈ ਉਧਾਰ ਦੇਕੇ ਉਸਦੇ ਬਿਆਜ ਨਾਲ ਪਿਉ ਦਾਦੇ ਦੇ ਮਕਾਨ ਦਾ ਹਿਸਾ ਖੁਦ ਖਰੀਦ ਲਿਆ, ਹੁਣ ਉਹ ਵਿਚਾਰਾ ਭੀਖ ਮੰਗ ਕੇ ਢਿਡ ਭਰਦਾ ਹੈ, ਤੇ ਰੋ ਰੋ ਕੇ ਆਖਦਾ ਹੈ, ਕਿ ਘਰ ਵਾਲੀ ਦੀ ਗਲ ਮੰਨਣ ਕਰਕੇ ਹੀ ਉਸਦੀ ਇਹ ਹਾਲਾਤ ਹੋਈ ਹੈ। ਉਹ ਕੋਈ ਚਾਚੇ ਦਾ ਪੁਤ ਜਾਂ ਮਤਰੇਇਆ ਭਰਾ ਨਹੀਂ ਸੀ ਖਾਸ ਸਕਾ ਭਰਾ ਸੀ ।
ਸਿਧੇਸ਼ਵਰੀ ਮਨ ਹੀ ਮਨ ਵਿਚ ਤੜਫ ਉਠੀ, ਇਹ ਕੀ ਆਖ ਰਹੀ ਏਂ?
ਨੈਨਤਾਰਾ ਨੇ ਆਖਿਆ, ਮੈਂ ਝੂਠ ਨਹੀਂ ਆਖਦੀ, ਇਸ ਗਲ ਨੂੰ ਦੁਨੀਆਂ ਜਾਣਦੀ ਹੈ ।
ਸਿਧੇਸ਼ਵਰੀ ਫੇਰ ਕੁਝ ਬੋਲੀ, ਇਸ ਤੋਂ ਪਹਿਲਾਂ ਇਸਦੇ ਮਨ ਅੰਦਰ ਆਈ ਸੀ ਕਿ ਉਹ ਸ਼ੈਲਜਾ ਨੂੰ ਸਦ ਕੇ ਜਾਣ ਤੋਂ ਰੋਕ ਦੇਵੇ। ਇਹ ਵੀ ਉਹ ਘੜੀ ਮੁੜੀ ਸੋਚ ਰਹੀ ਸੀ ਕਿ ਕਿਸਤਰਾਂ ਉਸਦਾ ਜਾਣਾ ਰੁਕ ਸਕਦਾ ਹੈ ? ਪਰ ਹੁਣ ਨੰਦ ਲਾਲ ਦੀ ਵਾਰਤਾ ਸੁਣਕੇ ਉਸਦਾ ਹਿਰਦਾ ਇਕ ਵਾਰ ਬਿਆਕੁਲ ਹੋ ਗਿਆ, ਸ਼ੈਲਜਾ ਨੂੰ ਰੋਕਣ ਦਾ ਫੇਰ ਉਸਨੂੰ ਉਤਸ਼ਾਹ ਨ ਰਿਹਾ ।
ਗਰੀਸ਼ ਇਸ ਵੇਲੇ ਕਚਹਿਰੀ ਜਾਣ ਨੂੰ ਤਿਆਰ ਹੁੰਦੇ ਪਏ ਸਨ ਕਿ ਰਮੇਸ਼ ਨੇ ਆਕੇ ਕਿਹਾ, ਮੈ ਦੇਸ਼ ਵਾਲੇ ਘਰ ਜਾ ਰਹਿਣ ਨੂੰ ਸੋਚ ਰਿਹਾ ਹਾਂ ।
'ਕਿਉਂ ?'
ਕੋਈ ਨ ਰਹੇਗਾ ਤਾਂ ਘਰ ਢਹਿ ਜਾਇਗਾ । ਸਭ ਜਾਇਦਾਦ ਖਰਾਬ ਹੋ ਜਾਇਗੀ ਇਥੇ ਮੇਰਾ ਕੋਈ ਕੰਮ ਵੀ ਨਹੀਂ, ਇਸ ਕਰਕੇ ਆਖ ਰਿਹਾ ਹਾਂ ।
ਚੰਗੀ ਗਲ ਹੈ, ਬਹੁਤ ਚੰਗੀ ਗਲ ਹੈ ਇਹ ਆਖ ਕੇ ਗਰੀਸ਼ ਨੇ ਆਪਣੀ ਰਾਏ ਦੇ ਦਿਤੀ।
ਛੋਟੇ ਭਰਾ ਦੀ ਬੇਨਤੀ ਵਿਚ ਕਿੰਨਾ ਘਰੋਂ ਵਿਛੜਨ ਦਾ ਦਰਦ, ਕਿੰਨਾ ਮਾਨਸਕ ਦੁਖ ਛੁਪਿਆ ਹੋਇਆ ਸੀ, ਇਸਦਾ ਉਸ ਭਲੇ ਆਦਮੀ ਨੂੰ ਕੁਝ ਵੀ ਪਤਾ ਨਹੀਂ ਸੀ ।
ਉਸਦੇ ਕਚਹਿਰੀ ਚਲੇ ਜਾਣ ਤੇ ਸ਼ੈਲਜਾ ਨੇ ਆਪਣੀ ਜਿਠਾਲੀ ਦੇ ਕਮਰੇ ਦੇ ਸਾਹਮਣੇ, ਦਲੀਜ਼ ਤੇ ਝੁਕ ਕੇ ਜਿਠਾਣੀ ਨੂੰ ਮਥਾ ਟੇਕਿਆ। ਇਕ ਮਾਮੂਲੀ ਜਿਹਾ ਟ੍ਰੰਕ ਲੈ ਕੇ, ਉਹ ਚੌਂਹ ਬਚਿਆਂ ਸਮੇਤ ਬਾਹਰ ਨਿਕਲ ਗਈ ।
ਸਿਧੇਸ਼ਵਰੀ ਬਿਸਤਰੇ ਤੇ ਲਕੜ ਵਾਂਗੂ ਪਈ ਰਹੀ ਨੈਨਤਾਰਾ ਉਪਰ ਦੀ ਮੰਜ਼ਲ ਤੇ ਜਾਕੇ ਖਿੜਕੀ ਖੋਲ੍ਹ ਕੇ ਵੇਖਦੀ ਰਹੀ।

੮.
ਦੋ ਵਡੇ ਵਡੇ ਪਲੰਗ ਲੋਹਾ ਕੇ ਸਿਧੇਸ਼ਵਰੀ ਵਾਸਤੇ ਬਿਸਤਰਾ ਕੀਤਾ ਜਾਂਦਾ ਸੀ । ਐਨੇ ਵਡੇ ਬਿਸਤਰੇ ਤੇ ਵੀ ਹਾਲਾਤ ਦੇ ਮੁਤਾਬਕ ਉਹਨੂੰ ਸੁੰਗੜ ਕੇ ਹੀ ਰਾਤ ਕਟਣੀ ਪੈਂਦੀ ਸੀ। ਕਦੇ ਕਦੇ ਇਸ ਗਲੋਂ ਉਹ ਗੁਸੇ ਵੀ ਹੋ ਜਾਂਦੀ ਸੀ, ੫ਰ ਫੇਰ ਵੀ ਸਾਰਿਆਂ ਬਚਿਆਂ ਨੂੰ ਨਾਲ ਸੁਆਏ ਬਿਨਾਂ ਉਹ ਖੁਸ਼ ਨਹੀਂ ਸੀ ਹੋ ਸਕਦੀ । ਸਾਰੀ ਰਾਤ ਉਸਨੂੰ ਜਾਗਣਾ ਪੈਂਦਾ ਸੀ ਤੇ ਕਈ ਵਾਰੀ ਉਠ ਕੇ ਵੀ ਬੈਠਣਾ ਪੈ ਜਾਂਦਾ ਸੀ । ਕਿਸੇ ਦਿਨ ਵੀ ਚੈਨ ਤੇ ਤਸਲੀ ਨਾਲ ਉਹ ਨਹੀਂ ਸੀ ਸੌਂ ਸਕਦੀ। ਇਹਦੇ ਨਾਲ ਹੀ ਉਹ ਇਹਨਾਂ ਔਖਿਆਈਆਂ ਤੋਂ ਬਚਣ ਲਈ ਇਹ ਅਧਿਕਾਰ ਸ਼ੈਲਜਾ ਜਾਂ ਹੋਰ ਕਿਸੇ ਨੂੰ ਨਹੀਂ ਸੀ ਦੇ ਸਕਦੀ । ਇਹਦੀ ਬੀਮਾਰੀ ਦੀ ਹਾਲਤ ਵਿਚ ਵੀ ਕਿਸੇ ਬਚੇ ਨੂੰ, ਤਾਈ ਜੀ ਦੇ ਵਛੌਣੇ ਤੋਂ ਛੁਟ ਕਿਧਰੇ ਹੋਰ ਸਾਉਣ ਨੂੰ ਥਾਂ ਨਹੀਂ ਸੀ ਲਭ ਸਕਦਾ । ਕਨ੍ਹਿਆਈ ਦੀ ਸੌਣੀ ਚੰਗੀ ਨਹੀਂ ਉਸ ਵਾਸਤੇ ਐਨੀ ਥਾਂ ਚਾਹੀਦੀ ਹੈ । ਛੁਟਨ ਆਮ ਤੌਰ ਤੇ ਇਕ ਗਲਤੀ ਕਰਦਿਆ ਕਰਦਾ ਹੈ, ਉਸਦੇ ਥਲੇ ਮੋਮ ਜਾਮਾ ਵਿਛਾਉਣਾ ਚਾਹੀਦਾ ਹੈ। ਵਿਪਿਨ ਸੁਤਿਆਂ ਹੋਇਆਂ ਚਕੀ ਘੇਰੇ ਘੁਮਦਾ ਰਹਿੰਦਾ ਹੈ, ਉਸ ਵਾਸਤੇ ਹੋਰ ਪ੍ਰਬੰਧ ਕਰਨਾ ਪੈਂਦਾ ਸੀ । ਪਟਲ ਨੂੰ ਅਧੀ ਰਾਤ ਹੀ ਭੁਖ ਲਗ ਆਉਂਦੀ ਸੀ ਇਸ ਕਰਕੇ ਇਸ ਲਈ ਸਿਰਹਾਣੇ ਖਾਣ ਪੀਣ ਦੀਆਂ ਚੀਜ਼ਾਂ ਰਖਣ ਦੀ ਜਰੂਰਤ ਸੀ। ਕਿਸੇ ਦੀ ਛਾਤੀ ਤੇ ਕਿਸੇ ਨੇ ਪੈਰ ਤਾਂ ਨਹੀਂ ਰਖ ਦਿਤੇ ? ਕਿਸੇ ਦਾ ਨਕ ਕਿਸੇ ਦੇ ਗੋਡ ਥਲੇ ਤਾਂ ਨਹੀਂ ਆਗਿਆ ? ਇਹੋ ਹੀ ਵੇਖਦਿਆਂ ੨ ਸਿਧੇਸ਼ਵਰੀ ਦੀ ਸਾਰੀ ਰਾਤ ਲੰਘ ਜਾਂਦੀ ਸੀ । ਅਜ ਰਾਤ ਨੂੰ ਸੌਣ ਲਗਿਆਂ ਵਿਛਾਉਣੇ ਤੇ ਕਿੰਨੀ ਜਗਾ ਖਾਲੀ ਰਹਿ ਜਾਇਗੀ, ਇਸਦਾ ਸ਼ੈਲਜਾ ਦੇ ਜਾਣ ਲਗਿਆਂ, ਉਸਨੂੰ ਕੁਝ ਖਿਅਲ਼ ਹੀ ਨਹੀਂ ਸੀ । ਨੈਨਤਾਰਾ ਦੀਆਂ ਸੌਹਾਂ ਸੁਗੰਧਾਂ ਦੇਣ ਤੇ ਉਹ ਰੋਟੀ ਖਾ ਕੇ ਉਤੇ ਤਾਂ ਆ ਗਈ ਸੀ, ਪਰ ਸ਼ੈਲਜਾ ਦੇ ਕਮਰੇ ਨੂੰ ਵੇਖਕੇ ਏਦਾਂ ਮਲੂਮ ਹੁੰਦਾ ਸੀ, ਜਾਣੀ ਦੀ ਉਸਦੀ ਛਾਤੀ ਕਿਸੇ ਨੇ ਮੁਗਦਰਾਂ ਨਲ ਕੁਟ ਸੁਟੀ ਹੰਦੀ ਹੈ । ਕਮਰੇ ਵਿਚ ਅਨ੍ਹੇਰਾ ਸੀ, ਬੂਹੇ ਬੰਦ ਸਨ । ਉਹ ਛੇਤੀ ਨਾਲ ਮੂੰਹ ਭੁਆਂ ਕੇ ਅਪਣੇ ਕਮਰੇ ਆ ਗਈ। ਵਿਛਾਉਣੇ ਵਲ ਵੇਖਿਆ-ਥੋੜੇ ਜਹੇ ਥਾਂ ਵਿਚ ਵਿਪਨ ਝੇ ਛੁਟਨ ਸੌਂ ਰਹੇ ਹਨ। ਬਾਕੀ ਬਿਸਤਰਾ ਤਪਦੀ ਹੋਈ ਜ਼ਮੀਨ ਵਾਂਗੂ ਅਡ ਸੜ ਰਿਹ ਸੀ, ਉਹ ਆਪਣੇ ਥੋੜੇ ਜਹੇ ਥਾਂ ਵਿਚ ਅਖਾਂ ਮੀਟ ਕੇ ਚੁਪ ਚਾ੫ ਪੈ ਰਹੀ, ਪਰ ਉਹਨਾਂ ਮੀਟੀਆਂ ਹੋਈਆਂ ਅਖਾਂ ਵਿਚ ਗਰਮ ਗਰਮ ਅਥਰੂ ਵਹਾਕੇ ਸਿਰਹਾਣਾ ਭਿਜ ਗਿਆ ਪਰ ਬਚਿਆਂ ਦੇ ਖਾਣ ਪੀਣ ਸਬੰਧੀ ਉਸ ਨੂੰ ਹਰ ਤਰਾਂ ਵਹਿਮ ਜਿਹਾ ਹੀ ਰਹਿੰਦਾ ਹੁੰਦਾ ਸੀ । ਇਸ ਸਬੰਧ ਵਿਚ ਉਹ ਕਿਸੇ ਤੇ ਵੀ ਭਰੋਸਾ ਨਹੀਂ ਸੀ ਕਰਦੀ ਹੁੰਦੀ, ਉਹਦਾ ਇਹ ਰੋਜ਼ ਦਾ ਪਕ ਹੋਇਆ ਸੁਭਾ ਸੀ ਕਿ ਉਹਦੇ ਸਾਹਮਣੇ ਹੀ ਬਚੇ ਪੂਰੀ ਰੋਟੀ ਖਾ ਸਕਦੇ ਹਨ। ਨਹੀਂ ਤਾਂ ਉਹ ਕਈ ਬਹਾਨੇ ਘੜ ਘੜ ਕੇ ਰੋਟੀ ਖਾਣਗੇ। ਸੋ ਇਸ ਕਰਕੇ ਓਹਦੇ ਖਿਆਲ ਵਿਚ ਹੋਰ ਕੋਈ ਇਹ ਕੰਮ ਨਹੀਂ ਸੀ ਕਰ ਸਕਦਾ । ਜੇ ਕਿਸੇ ਬਚੇ ਨੇ ਉਸ ਦੇ ਅਗੋਂ ਪਿਛੋਂ ਰੋਟੀ ਖਾ ਲਈ ਹੁੰਦੀ ਸੀ ਤਾਂ ਉਹ ਝਗੜਾ ਕਰਕੇ ਉਸ ਦਾ ਢਿਡ ਟੋਹਕੇ ਇਹ ਸਾਬਤ ਕਰਨ ਦੀ ਕੋਸ਼ਸ਼ ਕਰਿਆ ਕਰਦੀ ਸੀ ਕਿ ਇਸਨੇ ਪੂਰੀ ਰੋਟੀ ਨਹੀਂ ਖਾਧੀ। ਇਸਦੀ ਸਜ਼ਾ ਇਹ ਹੁੰਦੀ ਸੀ ਕਿ ਉਸ ਵਿਚਾਰੇ ਨੂੰ ਉਸਦੇ ਸਾਮ੍ਹਣੇ ਖੜਿਆਂ ਖਲੋਤਿਆਂ ਇਕ ਦੁਧ ਦਾ ਕਟੋਰਾ ਪੀਣਾ ਪੈਂਦਾ ਸੀ । ਸ਼ੈਲਜਾ ਕਈ ਵਾਰੀ ਇਸ ਗਲ ਤੋਂ ਲੜ ਪੈਂਦੀ ਸੀ ਤੇ ਜਿਆਦਾ ਖੁਆਉਣ ਦੇ ਨੁਕਸਾਨ ਦਸਣ ਲਗ ਜਾਂਦੀ ਸੀ, ੫ਰ ਸਿਧੇਸ਼ਵਰੀ ਨੂੰ ਨਾਰਾਜ਼ ਕਰ ਲੈਣ ਤੋਂ ਬਿਨਾਂ ਇਸ ਦਾ ਕੋਈ ਲਾਭ ਨਹੀਂ ਸੀ ਹੁੰਦਾ । ਸਿਧੇਸ਼ਵਰੀ ਜਦੋਂ ਕਿਸੇ ਬਚੇ ਵੇਲ ਵੇਖਦੀ ਤਾਂ ਇਹ ਸਮਝਦੀ ਕਿ ਬਚਾ ਮਾੜਾ ਹੁੰਦਾ ਜਾ ਰਿਹਾ ਹੈ, ਇਹਨਾਂ ਸਾਰੀਆਂ ਗਲਾਂ ਵਿਚ ਓਹ ਬਹੁਤ ਹੀ ਘਬਰਾ ਜਾਂਦੀ ਤੇ ਉਸਦੇ ਫਿਕਰ ਦਾ ਅੰਤ ਨ ਰਹਿ ਜਾਂਦਾ । ਅਜੇ ਬਿਸਤਰੇ ਤੇ ਪਿਆਂ ਪਿਆਂ ਉਹਨੂੰ ਇਹ ਖਿਆਲ ਆ ਰਿਹ ਸੀ ਕਿ ਸ਼ਾਇਦ ਪਿੰਡ ਦੇ ਘਰ ਜਾਕੇ, ਰੁਝੇਵਿਆਂ ਕਰਕੇ ਕਿਨ੍ਹਾਈ ਦਾ ਢਿਡ ਹੀ ਨ ਭਰ ਸਕਿਆ ਹੋਵੇ ? ਤੇ ਪਹਿਲੇ ਤਾਂ ਜਰੂਰ ਹੀ ਬਿਨਾ ਖਾਧੇ ਪੀਤੇ ਸੌਂ ਗਿਆ ਹੋਵੇਗਾ। ਸ਼ਾਇਦ ਉਹਨੂੰ ਜਗਾਕੇ ਕੋਈ ਖੁਆਏਗਾ ਵੀ ਨਹੀਂ ਤੇ ਇਸੇ ਤਰਾਂ ਉਹ ਸਾਰੀ ਰਾਤ ਭੁਖਾ ਹੀ ਨ ਤੜਫਦਾ ਰਹੇ । ਖਿਆਲ ਖਿਆਲ ਵਿਚ ਹੀ ਜਿਵੇਂ ਜਿਵੇਂ ਉਸ ਨੂੰ ਇਹ ਘਟਨਾ ਸਾਫ ਸਾਫ ਦਿਸ ਰਹੀਆਂ ਸਨ, ਉਸ ਤਰਾਂ ਹੀ ਕ੍ਰੋਧ ਤੇ ਜਲਣ ਨਾਲ ਉਹਦੀ ਛਾਤੀ ਫਟ ਰਹੀ ਸੀ। ਲਾਗੇ ਦੇ ਕਮਰੇ ਵਿਚ ਗਰੀਸ਼ ਮਜ਼ੇ ਨਾਲ ਸੌਂ ਰਿਹਾ ਸੀ, ਜਦੋਂ ਉਸ ਪਾਸੋਂ ਨਹੀਂ ਸਹਾਰਿਆ ਗਿਆ। ਤਾਂ ਉਹ ਬਹੁਤ ਰਾਤ ਗਈ ਆਪਣੇ ਪਤੀ ਦੇ ਘਰ ਵਿਚ ਚਲ ਗਈ । ਉਹਨਾਂ ਨੂੰ ਜਗਾ ਕੇ ਪੁਛਿਆ, ਮੰਨ ਲਿਆ ਪਟਲ ਨੂੰ ਸ਼ੈਲਜਾ ਲਿਜਾ ਸਕਦੀ ਹੈ, ਪਰ ਕਿਨ੍ਹਾਈ ਤੇ ਤਾਂ ਉਹਦਾ ਕੋਈ ਹਕ ਨਹੀਂ, ਕਿਉਂਕਿ ਉਹ ਉਸਦਾ ਸਕਾ ਪੁਤਰ ਨਹੀਂ ?

ਗਰੀਸ਼ ਨੇ ਨੀਂਦ ਦੀ ਝੋਕ ਵਿਚ ਹੀ ਆਖਿਆ ਕੋਈ ਨਹੀਂ।
ਸਿਧੇਸ਼ਵਰੀ ਬੇਚੈਨ ਜਹੀ ਹੋਕੇ ਪਲੰਘ ਦੇ ਇਕ ਪਾਸੇ ਬਹਿ ਗਈ, ਆਖਣ ਲਗੀ, ਜੋ ਅਸੀਂ ਉਸ ਉਤੇ ਦਾਹਵਾ ਕਰ ਦਈਏ ਤਾਂ ਉਸ ਨੂੰ ਸਜਾ ਹੋ ਸਕਦੀ ਹੈ ਜਾਂ ਕਿ ਨਹੀ ?
ਗਰੀਸ਼ ਨੇ ਬਿਨਾ ਕਿਸੇ ਸੋਚ ਦੇ ਆਖ ਦਿਤਾ ਹੋ ਸਕਦਾ ਹੈ।
ਸਿਧੇਸ਼ਵਰੀ ਆਸਾ ਤੇ ਅਨੰਦ ਨਾਲ ਖਿੜ ਪਈ । ਕਹਿਣ ਲਗੀ, ਇਹ ਤਾਂ ਹੋਇਆ, ੫ਰ ਪਟਲ ਦੀ ਬਾਬਤ ਤਾਂ ਸੋਚੋ ? ਉਹਨੂੰ ਵੀ ਤਾਂ ਮੈ ਹੀ ਪਾਲ ਪੋਸਕੇ ਵਡਾ ਕੀਤਾ ਹੈ। ਹਾਕਮ ਨੂੰ ਜੇ ਇਹ ਗਲ ਸਮਝਾਈ ਜਾਏ ਕਿ ਮੇਰੇ ਬਿਨਾਂ ਉਹ ਨਹੀਂ ਰਹਿ ਸਕਦਾ-ਇਹ ਹੋ ਵੀ ਸਕਦਾ ਹੈ ਕਿ ਮੇਰੇ ਹੇਰਵੇ ਨਾਲ ਉਹ ਬੀਮਾਰ ਵੀ ਪੈ ਜਾਏ । ਤਾਂ ਕੀ ਹਾਕਮ ਦਹ ਰਾਏ ਨਹੀਂ ਦੇਵੇਗਾ ਕਿ ਉਹ ਆਪਣੀ ਤਾਈ ਪਾਸ ਹੀ ਰਹੇ ?' ਵਾਹ ਤੂੰ ਤਾਂ ਘੁਰਾੜੇ ਮਾਰਨ ਲਗ ਪਿਆ ਏਂ। ਮੇਰੀ ਗਲ ਦਾ ਜਵਾਬ ਹੀ ਕੋਈ ਨਹੀਂ । ਇਹ ਗਲ ਆਖ ਕੇ ਸਿਧੇਸ਼ਵਰੀ ਨੇ ਆਪਣੇ ਪਤੀ ਦੇ ਪੈਰਾਂ ਨੂੰ ਫੜਕੇ ਹਲੂਣਿਆਂ ।
ਗਰੀਸ਼ ਨੇ ਜਾਗ ਕੇ ਆਖਿਆ 'ਬਿਲਕੁਲ ਨਹੀਂ।'
ਸਿਧੇਸ਼ਵਰੀ ਜੋਸ਼ ਵਿਚ ਆਕੇ ਆਖਣ ਲਗੀ, ਕਿਉਂ ਨਹੀਂ? ਕੀ ਉਹ ਮਾਂ ਹੋਣ ਕਰਕੇ ਮੁੰਡੇ ਨੂੰ ਮਾਰ ਹੀ ਸੁਟੇਗੀ? ਮਹਾਰਾਣੀ ਵਿਕਟੋਰੀਆ ਦਾ ਕੋਈ ਇਹੋ ਜਿਹਾ ਹੁਕਮ ਨਹੀਂ ਹੈ। ਕਲ ਹੀ ਜੇ ਵਿਚਕਾਰਲੇ ਦੇਉਰ ਪਾਸੋਂ ਅਰਜ਼ੀ ਪੁਆ ਦਿਆਂ ਤਾਂ ਫੇਰ ਕੀ ਹੋਵੇ ?
ਇਹ ਆਖਕੇ ਸਿਧੇਸ਼ਵਰੀ ਜੁਵਾਬ ਦੀ ਉਡੀਕ ਵਿਚ ਕੁਝ ਚਿਰ ਖਲੋਤੀ ਰਹੀ । ਪਰ ਜਵਾਬ ਦੀ ਥਾਂ ਘੁਰਾੜੇ ਸਣਕੇ ਗੁਸੇ ਹੋਕੇ ਚਲੀ ਗਈ।
ਰਾਤ ਭਰ ਉਹਨੂੰ ਜਰਾ ਵੀ ਨੀਂਦ ਨਹੀਂ ਆਈ ਕਿ ਕਦੋਂ ਸਵੇਰਾ ਹੋਵੇ ਤੇ ਕਦੋਂ ਉਹ ਹਰੀਸ਼ ਦੀ ਰਾਹੀਂ ਲੜਕੇ ਵਾਸਤੇ ਦਾਹਵਾ ਕਰੇ । ਅਦਾਲਤ ਦਾ ਹੁਕਮ ਮਿਲਦਿਆਂ ਕਿਦਾਂ ਲੋਕੀਂ ਡਰਕੇ ਕਨ੍ਹਿਆਈ ਤੇ ਪਟਲ ਨੂੰ ਇਥੇ ਛਡ ਜਾਣਗੇ, ਇਹਨਾਂ ਹੀ ਸੁਫਨਿਆਂ ਵਿਚ ਉਹਦੀ ਸਾਰੀ ਰਾਤ ਲੰਘ ਗਈ ।
ਦਿਨ ਚੜ੍ਹਦਿਆਂ ਹੀ ਉਹਨੇ ਹਰੀਸ਼ ਦੇ ਬੂਹੇ ਨੂੰ ਜਾ ਖੜਕਾਇਆ, 'ਲਾਲਾ ਜੀ ਉਠੋ ।'
ਹਰੀਸ਼ ਨੇ ਘਬਰਾਕੇ ਦਰਵਾਜਾ ਖੋਲ੍ਹ ਦਿਤਾ ਤੇ ਹੈਰਾਨੀ ਨਾਲ ਵੇਖਣ ਲਗ ਪਿਆ।
ਸਿਧੇਸ਼ਵਰੀ ਨੇ ਆਖਿਆ, 'ਚਿਰ ਲਾਇਆਂ ਕੰਮ ਨਹੀਂ ਚਲਣਾ ਹੁਣੇ ਛੋਟੇ ਲਾਲਾ ਜੀ ਦੇ ਨਾਂ ਅਦਾਲਤੋਂ ਨੋਟਿਸ ਜਾਰੀ ਕਰਵਾਉਣਾ ਹੋਵੇਗਾ । ਚੰਗੀ ਤਰ੍ਹਾਂ ਲਿਖ ਦੇਣਾ ਕਿ ਜੇ ਚਵੀ ਘੰਟੇ ਦੇ ਅੰਦਰ ਅੰਦਰ ਜਵਾਬ ਨ ਦਿਤਾ ਤਾਂ ਦਾਹਵਾ ਕਰ ਦਿਤਾ ਜਾਏਗਾ।'
ਹਰੀਸ਼ ਦਾ ਇਸ ਸਬੰਧੀ ਗਰਮ ਹੋਣਾ ਫਜ਼ੂਲ ਸੀ ਉਸ ਨੇ ਉਸੇ ਵੇਲੇ ਮੰਨਕੇ ਹੌਲੀ ਜਹੀ ਪੁਛਿਆ, 'ਕੀ ਗਲ ਹੈ ਭਾਬੀ ਜੀ ? ਬਹਿ ਜਾਓ ।'
'ਕੀ ਕੋਈ ਕੁਝ ਲੈਗਿਆ ਹੈ? ਦਾਹਵਾ ਜ਼ਰਾ ਜ਼ਿਆਦਾ ਹੋਣਾ ਚਾਹੀਦਾ ਹੈ । ਸਮਝ ਲਿਆ ?'
ਸਿਧੇਸ਼ਵਰੀ ਨੇ ਮੰਜੇ ਤੇ ਬਹਿਕੇ ਦੋਵੇਂ ਅਖਾਂ ਟਡ ੨ ਕੇ ਬੜੇ ਅਸਚਰਜ ਨਾਲ ਆਪਣੀ ਵਾਰਤਾ ਕਹਿ ਦਿਤੀ।
ਸੁਣਕੇ ਹਰੀਸ਼ ਦਾ ਚਮਕਦਾ ਹੋਇਆ ਚਿਹਰਾ ਕਾਲਾ ਹੋ ਗਿਆ । ਆਖਣ ਲਗਾ, 'ਕੀ ਤੂੰ ਪਾਗ਼ਲ ਹੋ ਗਈਏਂ ਭਾਬੀ ? ਮੇਰਾ ਖਿਆਲ ਸੀ ਕਿ ਕੋਈ ਹੋਰ ਗਲ ਹੋਵੇਗੀ । ਆਪਣੇ ਲੜਕਿਆਂ ਨੂੰ ਉਹ ਲੋਕ ਲੈ ਗਏ ਹਨ, ਤੂੰ ਕੀ ਕਰ ਸਕਦੀਏਂ ?'
ਸਿਧੇਸ਼ਵਰੀ ਨੂੰ ਯਕੀਨ ਨ ਹੋਇਆ । ਆਖਣ ਲਗੀ, 'ਤੁਹਾਡੇ ਭਰਾ ਨੇ ਤਾਂ ਆਖਿਆ ਹੈ, ਦਾਹਵਾ ਕੀਤਿਆਂ ਸਜ਼ਾ ਹੋ ਜਾਇਗੀ ।'
'ਭਰਾ ਇਹ ਗਲ ਆਖ ਹੀ ਨਹੀਂ ਸਕਦਾ, ਤੈਨੂੰ ਮਖੌਲ ਕੀਤਾ ਹੋਣਾ ਏਂ।'
ਸਿਧੇਸ਼ਵਰੀ ਨੇ ਆਖਿਆ 'ਐਨੀ ਉਮਰ ਹੋ ਗਈ, ਕੀ ਮੈਂ ਹਾਲੀ ਤਕ ਮਖੌਲ ਨੂੰ ਵੀ ਨਹੀ ਸਮਝ ਸਕਦੀ ? ਜੇ ਤੁਹਾਡੀ ਇਹ ਮਰਜ਼ੀ ਹੈ ਕਿ ਮੈਂ ਬਚਿਆਂ ਨੂੰ ਆਪਣੇ ਕੋਲ ਨ ਰਖਾਂ ਤਾਂ ਸਾਫ ਸਾਫ ਕਿਉਂ ਨਹੀਂ ਆਖ ਦੇਂਦੇ ?'
ਹਰੀਸ਼ ਨੇ ਸ਼ਰਮਿੰਦਾ ਹੋਕੇ ਕਈ ਤਰ੍ਹਾਂ ਸਮਝਾਉਣ ਦੀ ਕੋਸ਼ਸ਼ ਕੀਤੀ, ਕਿ ਇਹ ਦਾਹਵਾ ਅਦਾਲਤ ਨੇ ਨਹੀਂ ਮੰਨਣਾ, ਉਹਨਾਂ ਨੂੰ ਕਿਸੇ ਹੋਰ ਮੁਕਦਮੇ ਵਿਚ ਅੜਾਇਆ ਜਾ ਸਕਦਾ ਹੈ। ਸਾਨੂੰ ਹੁਣ ਇਹ ਹੀ ਕਰਨਾ ਠੀਕ ਹੈ।
ਸਿਧੇਸ਼ਵਰੀ ਕ੍ਰੋਧ ਦੇ ਮਾਰਿਆਂ ਉਠ ਕੇ ਖਲੋ ਗਈ । ਕਹਿਣ ਲਗੀ, 'ਤੁਸੀਂ ਇਹ ਆਪਣੀ ਰਾਏ ਆਪਣੇ ਹੀ ਪਾਸ ਰਖੋ ਮੇਰੀ ਉਮਰ ਦੇ ਤਿੰਨ ਹਿਸੇ ਲੰਘ ਗਏ ਨੇ, ਚੌਥਾ ਲੰਘਦਾ ਜਾ ਰਿਹਾ ਹੈ । ਮੈਂ ਝੂਠਾ ਦਾਹਵਾ ਕੋਈ ਨਹੀਂ ਕਰਨਾ। ਅਗਲੇ ਜਹਾਨ ਵਿਚ, ਤੁਸਾਂ ਮੇਰੇ ਥਾਂ ਥੋੜਾ ਹਿਸਾਬ ਦੇ ਦੇਣਾ ਹੈ। ਤੁਸੀਂ ਨ ਲਿਖੋ ਮੈਂ ਮਣੀ ਨੂੰ ਭੇਜ ਕੇ ਨਗੀਨ ਬਾਬੂ ਤੋਂ ਲਿਖਵਾ ਲਊਂਗੀ,' ਇਹ ਆਖ ਕੇ ਉਹ ਉਠ ਤੁਰ ਗਈ।
ਦੂਸਰੇ ਦਿਨ ਸਵੇਰੇ ਘਰ ਦੇ ਕਿਸੇ ਖਰਚ ਸਬੰਧੀ ਘਰ ਦੇ ਮੁਨੀਮ 'ਗਨੇਸ਼ ਚਕਰਵਰਤੀ' ਨਾਲ ਬਹਿਸ ਕਰ ਰਹੀ ਸੀ। ਉਹ ਵਿਚਾਰਾ ਕਈ ਤਰ੍ਹਾਂ ਨਾਲ ਸਮਝਾਉਣ ਦੀ ਕੋਸ਼ਸ਼ ਕਰ ਰਿਹਾ ਸੀ ਕਿ ਪੂਰੇ ਪੰਜਾਹ ਰੁਪੈ ਖਰਚ ਹੋ ਗਏ ਹਨ। ੫ਰ ਕਿਉਂਕਿ ਹੁਣ ਸਿਧੇਸ਼ਵਰੀ ਨਵੀਂ ਸਿਖਲਾਈ ਲੈ ਕੇ ਘਰ ਦੇ ਖਰਚ ਦਾ ਹਿਸਾਬ ਰਖ ਰਹੀ ਹੈ ਇਸ ਕਰਕੇ ਇਸਨੂੰ ਸ਼ਕ ਹੈ ਕਿ ਰੁਪੈ ਖਾ ਲਏ ਹਨ । ਉਹ ਖਿਆਲ਼ ਕਰਦੀ ਹੈ ਕਿ ਅਸਾਂ ਲੋਕਾਂ ਨੂੰ ਬੇਵਕੂਫ ਸਮਝਕੇ ਇਹ ਨੌਕਰ ਲੋਕ ਆਪਣਾ ਦਾਅ ਲਾ ਜਾਂਦੇ ਹਨ, ਇਹ ਝਗੜਾ ਕਰ ਰਹੀ ਹੈ ।
'ਪੰਜਾਹ ਰੁਪੈ ਤਾਂ ਪੰਡ ਰੁਪਇਆਂ ਦੀ ਹੁੰਦੀ ਹੈ । ਗਨੇਸ਼ ਮੈ ਪੜ੍ਹੀ ਲਿਖੀ ਨਹੀਂ ਇਸੇ ਕਰਕੇ ਮੈਨੂੰ ਸਮਝਾ ਦਿਉਗੇ ਕਿ ਪੰਜਾਹ ਰੁਪੈ ਕਿਦਾਂ ਖਰਚ ਹੋ ਗਏ ? ਕੀ ਬਾਕੀ ਕੁਝ ਵੀ ਨ ਬਚਿਆ ? ਮੈਂ ਕੋਈ ਬੇਵਕੂਫ ਹਾਂ ? ਬਾਰਾਂ ਗੰਢੇ (ਗੰਢਾ ਚਾਰ ਰੁਪੈ ਦਾ ਹੁੰਦਾ ਹੈ) ਤੇ ਦੋ ਰੁਪੈ ਖਰਚ ਹੋਕੇ ਪੰਜਾਹ ਰੁਪੈ ਕਿਦਾਂ ਹੋ ਗਏ ?'
ਗਣੇਸ਼ ਨੇ ਵਿਆਕੁਲ ਹੋ ਕੇ ਅਖਿਆ, 'ਮਾਂ ਜੀ ਨੀਲਾ ਨੂੰ ਸਦ ਕੇ ਪੁਛ ਲੌ...... ..'
'ਨੀਲਾ ਨੂੰ ਸਦਕੇ ਹਿਸਾਬ ਸਮਝਾਂ, ਉਹ ਕੋਈ ਮੇਰੇ ਨਾਲੋਂ ਬਹੁਤਾ ਪੜ੍ਹੀ ਹੋਈ ਹੈ ? ਗਣੇਸ਼ ਇਹ ਗਲ ਠੀਕ ਨਹੀਂ ਹੈ । ਸ਼ੈਲ ਘਰ ਨਹੀਂ ਇਸੇ ਕਰਕੇ ਜਿਦਾਂ ਤੁਹਾਡਾ ਜੀ ਕਰੇ, ਹਿਸਾਬ ਦੇਉ ਏਦਾਂ ਨਹੀਂ ਹੋ ਸਕਣਾ । ਮੈਂ ਆਖ ਤਾਂ ਰਹੀ ਹਾਂ ਕਿ ਨ ਉਹ ਜਾਂਦੀ ਤੇ ਨ ਮੈਨੂੰ ਇਹ ਪੁਆੜਾ ਕਰਨ ਪੈਂਦਾ । ਸਿਰ ਸੜੀ ਨੂੰ ਦਸਾਂ ਸਾਲਾਂ ਦੀ ਛੋਟੀ ਜਹੀ ਨੂੰ ਵਿਆਹ ਕੇ ਲਿਆਂਦਾ ਸੀ । ਪਾਲਪੋਸ ਕੇ ਜੁਵਾਨ ਕੀਤੀ, ਹੁਣ ਉਹ ਆਪਣਾ ਰੋਬ ਵਿਖਾਕੇ ਮੁੰਡਿਆਂ ਨੂੰ ਲੈ ਕੇ ਘਰੋਂ ਹੀ ਨਿਕਲ ਗਈ ਹੈ। ਮੈਂ ਵੀ ਧਿਆਨ ਰਖ ਰਹੀ ਹਾਂ। ਮੁੰਡਿਆਂ ਦੀ ਮਾੜੀ ਜਹੀ ਕੋਈ ਬੁਰੀ ਖਬਰ ਸੁਣ ਲੈਣ ਦਿਹ, ਫੇਰ ਵੇਖਾਂਗੀ ਕਿ ਉਹ ਉਹਨਾਂ ਨੂੰ ਕਿਵੇਂ ਆਪਣੇ ਪਾਸ ਰਖ ਸਕਦੀ ਹੈ । ਤੂੰ ਹੁਣ ਜਾਹ, ਕਿਸੇ ਦਿਨ ਚੁਪਹਿਰ ਨੂੰ ਆ ਕੇ ਹਿਸਾਬ ਦਸ ਜਾਣਾ ਕਿ ਐਨੇ ਰੁਪੈ ਕਿਥੇ ਚਲੇ ਗਏ ?' ਇਹ ਆਖ ਕੇ ਉਹਨਾਂ ਗਣੇਸ਼ ਨੂੰ ਵਿਦਿਆ ਕਰ ਦਿਤਾ। ਉਹ ਵਿਚਾਰਾ ਬੁਤ ਜਿਹਾ ਬਣ ਕੇ ਬਾਹਰ ਚਲਿਆ ਗਿਆ।
ਵਿਚਕਾਰਲੀ ਨੋਂਹ ਨੇ ਆਕੇ ਅਖਿਆ; 'ਮੈਂ ਵੀ ਟਬਰਦਾਰੀ ਚਲਾਉਂਦੀ ਰਹੀ ਹਾਂ, ਕੌਡੀ ਕੌਡੀ ਦਾ ਹਿਸਾਬ ਰਖਦੀ ਰਹੀ ਹਾਂ । ਛੋਟੀ ਨੋਂਹ ਘਰ ਨਹੀਂ ਤੂੰ ਕਿਉਂ ਇਸ ਝੰਬੇਲੇ ਵਿਚ ਪਈ ਹੋਈ ਏਂ । ਇਹ ਸੇਵਾ ਮੈਨੂੰ ਦੇ ਦਿਹ। ਮੇਰੇ ਸਾਹਮਣੇ ਚਾਲਾਕੀ ਕਰਕੇ ਹਿਸਾਬ ਵਿਚ ਗੜਬੜੀ ਪਉਣਾ ਕਿਸੇ ਦੀ ਹਿੰਮਤ ਨਹੀਂ।'
ਸਿਧੇਸ਼ਵਰੀ ਨੇ ਅਖਿਆ; 'ਇਹ ਤਾਂ ਚੰਗੀ ਗਲ ਹੈ ਕਿ ਮੈਂ ਐਨੀ ਮਾੜੀ ਹੋਕੇ ਇਹ ਟੰਟਾ ਖੁਸ਼ੀ ਨਾਲ ਥੋੜਾ ਗਲ ਪਾਇਆ ਹੋਇਆ ਹੈ? ਰੁਪੈ ਦਾ ਹਿਸਾਬ ਰਖਣਾ, ਖਰਚ ਕਰਨਾ, ਲੈਣਾ ਦੇਣਾ, ਸਭ ਉਹੋ ਹੀ ਠੀਕ ਕਰਦੀ ਹੁੰਦੀ ਸੀ । ਇਹ ਕੰਮ ਮੈਥੋਂ ਥੋੜਾ ਹੋ ਸਕਣਾ ਹੈ ? ਚੰਗੀ ਗਲ ਹੈ ਤੂੰ ਹੀ ਇਹ ਕੰਮ ਕਰਿਆ ਕਰ।' ਇਹ ਆਖ ਤਾਂ ਦਿਤਾ, ਪਰ ਕੁੰਜੀ ਫੇਰ ਅਪਣੇ ਹੀ ਪਲੇ ਬੰਨ੍ਹ ਲਈ।

ਦਿਨ ਲੰਘਣ ਲਗੇ, ਨੈਨਤਾਰਾ ਹਜ਼ਾਰ ਤਰਕੀਬਾਂ ਕਰਕੇ ਵੀ ਲੋਹੇ ਦੇ ਸੰਦੂਕ ਦੀ ਚਾਬੀ ਆਪਣੇ ਪਲੇ ਨ ਬੰਨ੍ਹ ਸਕੀ, ਨੈਨਤਾਰਾ ਬੜੀ ਸਿਆਣੀ ਤੇ ਹੁਸ਼ਿਆਰ ਹੈ । ਬਹੁਤ ਕੁਝ ਸੋਚ ਕੇ ਕੰਮ ਕਰ ਸਕਦੀ ਹੈ, ਪਰ ਏਸ ਮੁਆਮਲੇ ਵਿਚ ਉਸ ਪਾਸੋਂ ਜ਼ਬਰਦਸਤ ਗਲਤੀ ਹੋ ਗਈ ਹੈ । ਉਸ ਨੇ ਸਿਧੇ ਸਾਧੇ ਜੀਅ ਦੇ ਮਨ ਵਿਚ ਸ਼ਕ ਦਾ ਬੀਜ ਬੀਜ ਦਿਤਾ ਹੈ। ਇਸ ਬੀਜ ਦੇ ਪਕਣ ਤੇ ਉਸਦਾ ਫਲ ਖਾਣੋ ਉਹ ਖ਼ੁਦ ਵੀ ਵਿਰਵੀ ਨਹੀਂ ਰਹਿ ਸਕੀ । ਜਿਹੜਾ ਆਦਮੀ ਆਪਣੇ ਦੁਸ਼ਮਣਾਂ ਨੂੰ ਸ਼ਕ ਦੀ ਨਜ਼ਰ ਨਾਲ਼ ਵੇਖਦਾ ਹੈ, ਉਹ ਸਜਣਾਂ ਨੂੰ ਵੀ ਸ਼ਕ ਤੋਂ ਬਿਨਾਂ ਨਹੀਂ ਵੇਖ ਸਕਦਾ, ਇਸੇ ਕਰਕੇ ਹੀ ਜੇ ਸਿਧੇਸ਼ਵਰੀ ਦਾ ਅਤਬਾਰ ਛੋਟੀ ਨੋਂਹ ਤੋਂ ਉਠ ਗਿਆ ਹੈ ਤਾਂ ਉਹ ਵਿਚਕਾਰਲੀ ਤੇ ਵੀ ਯਕੀਨ ਨਹੀਂ ਕਰ ਸਕਦੀ।

੯.
ਕਿਸੇ ਆਪਣੇ ਵਾਸਤੇ ਭਾਵੇਂ ਉਹ ਕਿੰਨਾ ਵੀ ਵਡਾ ਕਿਉਂ ਨਾ ਹੋਵੇ, ਆਦਮੀ ਹਰ ਵੇਲੇ ਹੀ ਅਫਸੋਸ ਨਹੀਂ ਕਰਦਾ ਰਹਿ ਸਕਦਾ । ਸਿਧੇਸ਼ਵਰੀ ਵਾਸਤੇ ਵੀ ਸ਼ੈਲਜਾ ਦਾ ਆਖਾ ਹੌਲੀ ਹੌਲੀ ਪੂਰਾ ਹੋਣ ਲਗ ਪਿਆ, ਪਹਿਲਾਂ ਉਹ ਸ਼ੈਲਜਾ ਦੇ ਕਮਰੇ ਵਲ ਵੇਖ ਵੀ ਨਹੀਂ ਸੀ ਸਕਦੀ, ਪਰ ਹੁਣ ਬਰਾਂਡੇ ਥਾਣੀ ਲੰਘ ਸਕਦੀ ਹੈ। ਇਹਦਾ ਕਦੇ ਖਿਆਲ ਨਹੀਂ ਆਉਂਦਾ ! ਕਨ੍ਹਿਆਈ ਤੇ ਪਟਲ ਦੀ ਖਬਰ ਨੂੰ ਉਹ ਦਿਨ ਰਾਤ ਤਰਸਦੀ ਰਹਿੰਦੀ ਸੀ । ਹੁਣ ਇਹ ਤਰਸੇਵਾਂ ਅਧਾ ਰਹਿ ਗਿਆ ਹੈ। ਏਸ ਤਰ੍ਹਾਂ ਔਖਾ ਸੌਖਾ ਹੋਕੇ ਇਕ ਸਾਲ ਲੰਘ ਗਿਆ ਹੈ।
ਉਸ ਦਿਨ ਸਿਧੇਸ਼ਵਰੀ ਦੇ ਕੰਨੀ ਅਚਾਨਕ ਭਿਣਕ ਪਈ ਕਿ ਛੋਟੇ ਦਿਉਰ ਦੇ ਬਰਖਿਲਾਫ -ਜਾਇਦਾਦ ਤੇ ਜ਼ਮੀਨ ਦਾ ਝਗੜਾ ਚਲ ਰਿਹਾ ਹੈ ਤੇ ਇਹ ਝਗੜਾ ਖੁਦ ਬਾਬੂ 'ਹਰੀਸ਼' ਚਲਾ ਰਹੇ ਹਨ। ਦੀਵਾਨੀ ਤਾਂ ਚਲ ਹੀ ਰਹੀ ਸੀ, ਵਿਚਕਾਰ ਇਕ ਦੋ ਕੇਸ ਫੌਜਦਾਰੀ ਦੇ ਵੀ ਖੜੇ ਹੋ ਗਏ ਹਨ । ਇਹ ਖਬਰ ਸੁਣਕੇ ਸਿਧੇਸ਼ਵਰੀ ਡਰ ਦੇ ਫਿਕਰ ਨਾਲ ਮਰ ਗਈ ।
ਪਤੀ ਪਾਸੋਂ ਪੂਰੀ ਗਲ ਦਾ ਪਤਾ ਲਗਦਾ ਨ ਵੇਖਕੇ ਉਹ ਸ਼ਾਮ ਨੂੰ ਹਰੀਸ਼ ਪਾਸ ਚਲੀ ਗਈ । ਪੁਛਣ ਲਗੀ, 'ਕਿਉਂ ਲਾਲਾ ਜੀ, ਛੋਟੇ ਲਾਲਾ ਜੀ ਕੋਈ ਮੁਕਦਮਾ ਕਰ ਰਹੇ ਹਨ ?'
ਹਰੀਸ਼ ਨੇ ਸੋਚਦਿਆਂ ਹੋਇਆਂ, ਕਿਹਾ 'ਹਾਂ ਭਾਬੀ ਜੀ ਹੋ ਤਾਂ ਇਉਂ ਹੀ ਰਿਹਾ ਹੈ ।'
ਸਿਧੇਸ਼ਵਰੀ ਦਾ ਸੁਣਦਿਆਂ ਹੀ ਚਿਹਰਾ ਫਿਕਾ ਪੈ ਗਿਆ ਕਹਿਣ ਲਗੀ, 'ਮੈਨੂੰ ਤਾਂ ਯਕੀਨ ਨਹੀਂ ਆਉਂਦਾ ਲਾਲਾ ਜੀ ! ਕੀ ਹੁਣ ਚੰਦ ਸੂਰਜ ਨਹੀਂ ਨਿਕਲਦੇ ? ਭਰਾਵਾਂ ਭਰਾਵਾਂ ਦੇ ਮੁਕਦਮੇ ?'
ਨੈਨਤਾਰਾ ਨੇ ਆਖਿਆ, ਜੋ ਕਿ ਮੰਜੇ ਤੇ ਬੈਠੀ ਛੋਟੀ ਨੂੰ ਸੁਲਾ ਰਹੀ ਸੀ, 'ਚੰਦ ਸੂਰਜ ਤਾਂ ਨਿਕਲਦੇ ਹਨ ਬੀਬੀ ਜੀ ! ਜਦੋਂ ਤੂੰ ਇਕ ਛੋਟੇ ਦਿਉਰ ਨੂੰ ਹਜ਼ਾਰ ਹਜ਼ਾਰ ਰੁਪਿਆ ਰੋਜ਼ਗਾਰ ਵਾਸਤੇ ਦੇਂਦੀ ਹੁੰਦੀ ਸਾਏਂ ਓਦੋਂ ਇਹ ਰੁਪੈ ਨਹੀਂ ਸਨ ਉਜੜਦੇ ਹੁਣ ਉਜੜ ਰਹੇ ਹਨ, ਓਦੋਂ ਚੰਦ ਸੂਰਜ ਕਿਧਰੇ ਨਹੀਂ ਸਨ ਚਲੇ ਗਏ ਹੁਣ ਚਲੇ ਗਏ ਹਨ ?'
ਸਿਧੇਸ਼ਵਰੀ ਨੇ ਕੁਛ ਚਿਰ ਚੁ੫ ਰਹਿਕੇ ਪੁਛਿਆ, 'ਮੁਕਦਮਾ ਕਿਉਂ ਕਰਦੇ ਹੋ ?'

ਹਰੀਸ਼ ਨ ਆਖਿਆ, 'ਇਸ ਵਾਸਤੇ ਕਿ ਬਿਨਾਂ ਮੁਕਦਮਾ ਕੀਤੇ ਦੇ ਹੋਰ ਕੋਈ ਚਾਰਾ ਨਹੀਂ ਸੀ ਦਿਸਦਾ ਆਪਣੇ ਪਿੰਡ ਦੀ ਜਾਇਦਾਦ ਹੀ ਤਾਂ ਅਸਲੀ ਜਾਇਦਾਦ ਹੈ। ਜਦ ਵੇਖਿਆ ਕਿ ਸਾਡੇ ਪਿਛੋਂ ਸਾਡੇ ਬਚੇ ਇਕ ਮਰਲਾ ਜ਼ਮੀਨ ਵੀ ਨਹੀਂ ਲੈ ਸਕਦੇ ਤੇ ਪਤਾ ਨਹੀਂ ਕਿ ਉਹਨਾਂ ਨੂੰ ਘਰ ਵੀ ਵੜਨਾ ਮਿਲੇ ਜਾਂ ਨਾਂ ਤਾਂ ਹੋਰ ਕੀ ਕੀਤਾ ਜਾਂਦਾ ? ਭਾਬੀ ਇਉਂ ਸਮਝ ਲੈ ਕਿ ਦੇਸ਼ ਵਿਚ ਜੋ ਕੁਝ ਸੀ ਸਭ ਤੇ ਕਬਜਾ ਕਰਕੇ ਉਹ ਬੈਠ ਗਿਆ ਹੈ ? ਮੁਆਮਲਾ ਆਦ ਆਪ ਵਸੂਲ ਕਰ ਰਿਹਾ ਹੈ। ਇਕ ਪੈਸਾ ਵੀ ਨਹੀਂ ਦੇਂਦਾ । ਜਮੀਨ ਜਾਇਦਾਦ ਜੋ ਕੁਝ ਹੈ ਉਹ ਭਰਾ ਨੇ ਹੀ ਤਾਂ ਬਣਾਈ ਹੈ । ਫੇਰ ਵੀ ਉਨਾਂ ਦੀ ਚਿਠੀ ਦਾ ਜਵਾਬ ਤਕ ਤਾਂ ਉਸਨੇ ਨਹੀਂ ਦਿਤਾ ਐਹੋ ਜਿਹਾ ਅਕ੍ਰਿਤਘਣ ਰਮੇਸ਼ ਹੈ ? ਮੈਂ ਵੀ ਸੌਂਹ ਖਾਧੀ ਹੋਈ ਹੈ ਕਿ ਜਦ ਤਕ ਇਸਨੂੰ ਮਕਾਨ ਵਿਚੋਂ ਨਹੀਂ ਕਢ ਲੈਂਦਾ ਚੈਨ ਨਹੀਂ ਕਰ ਸਕਦਾ ।'
ਸਿਧੇਸ਼ਵਰੀ ਥੋੜਾ ਚਿਰ ਚੁ੫ ਰਹਿਕੇ ਫੇਰ ਕਹਿਣ ਲਗੀ, 'ਉਹ ਵੀ ਬਾਲ ਬਚੜਦਾਰ ਹੋਇਆ ਕਬੀਲਾ ਲੈਕੇ ਕਿਥੇ ਚਲਿਆ ਜਾਵੇ ?'
ਹਰੀਸ਼ ਨੇ ਅਖਿਆ, 'ਸਾਨੂੰ ਇਹਦੇ ਨਾਲ ਕੀ ਭਾਬੀ ?'
ਸਿਧੇਸ਼ਵਰੀ ਨੇ ਆਖਿਆ, 'ਤੇਰੇ ਭਰਾ ਨੇ ਕੀ ਆਖਿਆ ਹੈ ?'
ਹਰੀਸ਼ ਕਹਿਣ ਲਗਾ ਜੇ ਭਰਾ ਕਿਤੇ ਏਦਾਂ ਦਾ ਹੁੰਦਾ ਤਾਂ ਫਿਕਰ ਕਿਸ ਗਲ ਦਾ ਸੀ । ਜਦ ਅਖਾਂ ਪਾੜਕੇ ਵਿਖਾ ਦਿੰਦਾ ਤਾਂ ਰਮੇਸ਼ ਉਹਨਾਂ ਦੇ ਘਰੋਂ ਪਲ ਪੋਸਕੇ ਉਹਨਾਂ ਦੇ ਰੁਪੈ ਨਾਲ ਉਹਨਾਂ ਦਾ ਬੇੜਾ ਗਰਕ ਕਰ ਰਿਹਾ ਹੈ ਤਾਂ ਕਿਤੇ ਆਪਣੀ ਰਾਇ ਦਸੀ ਨੇ ? ਮੈਂ ਫੌਜਦਾਰੀ ਵਿਚ ਰਮੇਸ਼ ਭਰਾ ਨੂੰ ਫਸਾ ਦੇਣ ਲਗਾ ਸਾਂ, ਬੜੀ ਮੁਸ਼ਕਲ ਨਾਲ ਬਚਾ ਹੋਇਆ ਹੈ।
ਨੈਨਤਾਰਾ ਨੇ ਪੋਲਾ ਜਿਹਾ ਮੂੰਹ ਬਣਾਕੇ ਆਖਿਆ, 'ਮੰਨ ਲਓ ਕਿ ਛੋਟੇ ਲਾਲਾ ਜੀ ਹੀ ਕਸੂਰਵਾਰ ਹਨ, ਪਰ ਮੈਂ ਤਾਂ ਹੈਰਾਨ ਹਾਂ ਕਿ ਛੋਟੀ ਨੋਂਹ ਨੇ ਮੁਕਦਮਾ ਲੜਨ ਦੀ ਸਲਾਹ ਕਿਦਾਂ ਦੇ ਦਿਤੀ ? ਅਸੀਂ ਸਾਰੇ ਲੋਕੀਂ ਭੈੜੇ ਹੋ ਸਕਦੇ ਹੀ ਪਰ ਉਹ ਤਾਂ ਆਪਣੇ ਵਡੇ ਜੇਠ ਨੂੰ ਜਾਣਦੀ ਹੈ ? ਉਹਨਾਂ ਨੂੰ ਜੇਹਲ ਭਿਜਵਾਕੇ ਉਹਨੂੰ ਕੀ ਸੁਖ ਮਿਲ ਜਾਂਦਾ ?'
ਸਿਧੇਸ਼ਵਰੀ ਇਕੋਵਾਰੀ ਹੀ ਤੜ੫ ਉਠੀ, ਫੇਰ ਕੋਈ ਗਲ ਕਰਨ ਤੋਂ ਬਿਨਾਂ ਹੀ ਉਠਕੇ ਬਾਹਰ ਚਲੀ ਗਈ ।
ਉਥੋਂ ਤੁਰਕੇ ਉਹ ਪਤੀ ਦੇ ਕਮਰੇ ਵਿਚ ਆਈ, ਗਰੀਸ਼ ਬਾਕਾਇਦਾ ਕੰਮ ਲਗਾ ਹੋਇਆ ਸੀ, ਸਿਰ ਚੁਕਕੇ ਘਰ ਵਾਲੀ ਦੇ ਮੂੰਹ ਵਲ ਤਕਦਿਆਂ ਹੀ ਉਸਦੀ ਸੁਭਾਵਕ ਲਗਨ ਟੁਟ ਗਈ । ਹਥ ਵਿਚਲੇ ਕਾਗਜ਼ ਥਲੇ ਰਖਕੇ ਉਸਨੇ ਆਖਿਆ, 'ਅਜ ਇਥੇ ਆਉਣ ਲਈ ਕਿਦਾਂ ਜੀਅ ਕਰ ਆਇਆ ? ਕੀ ਬੁਖਾਰ ਦਾ ਆਰਾਮ ਹੈ ?'
ਸਿਧੇਸ਼ਵਰੀ ਨੇ ਬੜੇ ਮਾਣ ਨਾਲ ਆਖਿਆ, 'ਸ਼ੁਕਰ ਹੈ ਪੁਛ ਤਾਂ ਲਿਆ ਹੈ ?'
ਗਰੀਸ਼ ਨੇ ਖੁਸ਼ ਜਹੇ ਹੋ ਕੇ ਆਖਿਆ, 'ਵਾਹ ਮੈਂ ਅਜੇ ਵੀ ਨਾ ਪੁਛਦਾ ? ਪਰਸੋਂ ਮਣੀ ਨੂੰ ਸਦ ਕੇ ਪੁਛਿਆ ਸੀ, ਆਪਣੀ ਮਾਂ ਨੂੰ ਦਵਾ ਦਾਰੂ ਲਿਆ ਕੇ ਦੇਂਦਾ ਹੈਂ ਯਾ ਕਿ ਨਹੀਂ ? ਅਜ ਕਲ ਦੀ ਉਲਾਦ ਹੀ ਇਹੋ ਜਹੀ ਹੈ ਜੋ ਮਾਂ ਬਾਪ ਨੂੰ ਨਹੀਂ ਮੰਨਦੀ ।'
ਸਿਧੇਸ਼ਵਰੀ ਨਾਰਾਜ਼ ਹੋ ਕੇ ਬੋਲੀ, 'ਬੁਢੇ ਵਾਰੇ ਝੂਠ ਮਾਰਦਿਆਂ ਸ਼ਰਮ ਨਹੀਂ ਆਉਂਦੀ । ਪੰਦਰਾਂ ਦਿਨ ਹੋਏ ਮਣੀ ਆਪਣੀ ਭੂਆ ਪਾਸ ਇਲਾਹਬਾਦ ਗਿਆ ਹੋਇਆ ਹੈ। ਤੁਸਾਂ ਪਰਸੋਂ ਕਿਦਾਂ ਪੁਛ ਲਿਆ ? ਜੋ ਗਲ ਕਦੇ ਨਹੀਂ ਸੀ ਕੀਤੀ ਉਹ ਹੁਣ ਕਰੋਗੇ ? ਖੈਰ ਜਾਣ ਦਿਓ ਮੈਂ ਇਸ ਵਾਸਤੇ ਨਹੀਂ ਆਈ। ਮੈਂ ਏਸ ਵਾਸਤੇ ਆਈ ਹਾਂ ਕਿ ਪਤਾ ਕਰ ਸਕਾਂ ਜੋ ਛੋਟੇ ਲਾਲਾ ਜੀ ਨਾਲ ਮੁਕਦਮਾ ਕਿਸ ਗਲ ਦਾ ਚਲ ਰਿਹਾ ਹੈ ?'
ਗਰੀਸ਼ ਬਰੁਤ ਕ੍ਰੋਧ ਵਿਚ ਆਕੇ ਕਹਿਣ ਲਗੇ, 'ਉਹ ਤਾਂ ਚੋਰ ਹੈ, ਚੋਰ ! ਇਕ ਦਮ ਹੀ ਕੰਗਾਲ ਹੋ ਗਿਆ ਹੈ। ਜਮੀਨ ਤੇ ਜਾਇਦਾਦ ਸਭ ਫੂਕੀ ਜਾਂਦਾ ਹੈ । ਉਹਨੂੰ ਬਿਨਾਂ ਬਾਹਰ ਕਢੇ ਤੋਂ ਆਪਣਾ ਬਚਾ ਨਹੀਂ ਹੋ ਸਕਦਾ । ਸਭ ਕੁਝ ਬਰਬਾਦ ਕਰ ਸੁਟਿਆ ਹੈ ।'
ਸਿਧੇਸ਼ਵਰੀ ਨੇ ਸੁਵਾਲ ਕੀਤਾ, 'ਚੰਗਾ ਕੀਤਾ ਇਹ ਦਾਹਵਾ ਕਰ ਦਿਤਾ । ਪਰ ਮੁਕਦਮੇ ਬਿਨਾਂ ਪੈਸਿਆਂ ਤੋਂ ਕਿਥੋਂ ਹੋ ਸਕਦੇ ਹਨ ? ਛੋਟੇ ਲਾਲਾ ਜੀ ਪਾਸ ਰੁਪੈ ਕਿਥੋਂ ਆ ਗਏ ?'

ਹਰੀਸ਼ ਉਤਰ ਕੇ ਲੜਕਿਆਂ ਦੇ ਪੜ੍ਹਨ ਵਾਲੇ ਕਮਰੇ ਵਿਚ ਜਾ ਰਿਹਾ ਸੀ । ਭਰਾ ਦਾ ਉਚਾ ਬੋਲ ਸੁਣਕੇ ਹੌਲੀ ਜਹੀ ਇਹਨਾਂ ਦੇ ਕਮਰੇ ਵਿਚ ਆ ਗਿਆ। ਉਸ ਨੇ ਜੁਵਾਬ ਦਿਤਾ, 'ਰੁਪਇਆਂ ਦੀ ਸਾਰੀ ਗਲ ਤਾਂ ਵਿਚਕਾਰਲੀ ਵਹੁਟੀ ਨੇ ਚੰਗੀ ਤਰ੍ਹਾਂ ਸਮਝਾ ਦਿਤੀ ਸੀ । ਭਾਬੀ, ਪਟ ਦੀ ਦਲਾਲੀ ਦੇ ਬਹਾਨੇ ਭਰਾ ਪਾਸੋਂ ਚਾਰ ਹਜ਼ਾਰ ਰੁਪਇਆ ਜੋ ਲਿਆ ਸੀ, ਉਹ ਕੋਲ ਹੀ ਹੈ। ਇਸਤੋਂ ਬਿਨਾਂ ਛੋਟੀ ਨੂੰਹ ਦੇ ਹਥ ਵਿਚ ਵੀ ਤਾਂ ਸਾਰਾ ਮਾਲ ਖਜ਼ਾਨਾ ਰਹਿੰਦਾ ਰਿਹਾ ਹੈ, ਸਮਝ ਲਿਆ ?'
ਗਰੀਸ਼ ਫੇਰ ਚਮਕਿਆ, 'ਮੇਰਾ ਸਭ ਕੁਝ ਹੀ ਲੈ ਗਿਆ, ਕੁਝ ਵੀ ਬਾਕੀ ਨਹੀ ਛਡਿਆ ? ਉਹ ਤਾਂ ਇਕ ਦਮ ਹੀ ਨੰਗਾ ਸ਼ੁਹਦਾ ਹੋ ਗਿਆ ਹੈ। ਸ਼ੁਕਰਵਾਰ ਕਚਹਿਰੀ ਵਿਚ ਆ ਕੇ ਆਖਣ ਲਗਾ, 'ਘਰ ਬਾਰ ਦੀ ਮੁਰੰਮਤ ਕਰਨ ਵਾਲੀ ਹੈ, ਪੰਜ ਸੌ ਰੁਪੈ ਚਾਹੀਦੇ ਹਨ।'
ਹਰੀਸ਼ ਦੰਗ ਹੋ ਕੇ ਕਹਿਣ ਲਗਾ 'ਕੀ ਗਲ ਆਖਦੇ ਹੋ ਭਰਾ ਜੀ ਉਸਦੀ ਹਿੰਮਤ ਤਾਂ ਕੋਈ ਘਟ ਨਹੀਂ !' ਗਰੀਸ਼ ਨੇ ਆਖਿਆ, 'ਹਿੰਮਤ ਦੀ ਕੋਈ ਹਦ ਹੈ ਇਕ ਦਮ ਲੰਮਾ ਚੌੜਾ ਹਿਸਾਬ ਪੇਸ਼ ਕਰ ਦਿਤਾ। ਘਰ ਦੀ ਮੁਰੰਮਤ ਕਰਨੀ ਹੈ, ਲੰਬਾਈ ਕਰਨੀ ਹੈ, ਇਹਦੇ ਬਿਨਾਂ ਕੰਮ ਨਹੀਂ ਚਲ ਸਕਦਾ, ਉਹਦੇ ਬਣਾਏ ਬਗੈਰ ਗੁਜਾਰਾ ਹੀ ਨਹੀਂ, ਸਿਰਫ ਇਹ ਗਲ ਨਹੀਂ, ਘਰ ਵਿਚ ਤੰਗੀ ਹੈ। ਸਰਦੀਆਂ ਲਈ ਕਪੜੇ ਬਣਵਾਣੇ ਹਨ । ਚੌਲ ਤੇ ਆਲੂ ਖ਼ਰੀਦਣੇ ਹਨ! ਇਸੇ ਤਰ੍ਹਾਂ ਦੀਆਂ ਕਈ ਹੋਰ ਲੋੜਾਂ ਵਿਖਾਕੇ ਹੋਰ ਵੀ ਤਿੰਨ ਸੌ ਰੁਪਇਆ ਮੰਗ ਲਿਆ।'
ਹਰੀਸ਼ ਨੇ ਆਪਣੇ ਨ ਸਹਾਰੇ ਜਾਣ ਵਾਲੇ ਗੁਸੇ ਨੂੰ ਦਬਾਉਂਦਿਆਂ ਹੋਇਆਂ ਆਖਿਆ, 'ਬੇਸ਼ਰਮ ਕਿਸੇ ਥਾਂ ਦਾ' ਫੇਰ ਇਹਦੇ ਪਿਛੇ ?'
ਗਰੀਸ਼ ਨੇ ਆਖਿਆ, 'ਠੀਕ ਆਖਿਆ ਏ ਤੂੰ । ਬਿਲਕੁਲ ਏਸੇ ਤਰ੍ਹਾਂ ਹੀ ਹੈ।ਭੈੜੇ ਨੂੰ ਸ਼ਰਮ ਹਿਆ ਤਾਂ ਇਕ ਵਾਰ ਵੀ ਨਹੀਂ ਆਉਂਦੀ-ਜ਼ਰਾ ਵੀ ਨਹੀਂ। ਸਭ ਰਲਾਕੇ ਅਠ ਸੌ ਰੁਪੈ ਲੈ ਲਏ ਤਦ ਕਿਤੇ ਗਲੋਂ ਲਥਾ ।'
'ਲੈ ਗਿਆ ? ਤੁਸਾਂ ਦੇ ਦਿਤੇ ?'
ਗਰੀਸ਼ ਨੇ ਆਖਿਆ, 'ਉਹ ਬਿਨਾਂ ਲਿਆਂ ਕਦੋਂ ਖਹਿੜਾ ਛਡਣ ਵਾਲਾ ਸੀ ਲੈਕੇ ਹੀ ਹਟਿਆ।'
ਹਰੀਸ਼ ਦਾ ਸਾਰਾ ਚਿਹਰਾ ਪਹਿਲਾਂ ਤਾਂ ਕ੍ਰੋਧ ਨਾਲ ਲਾਲ ਹੋ ਗਿਆ ਫੇਰ ਦੂਜੇ ਪਲ ਹੀ ਕਾਲਾ ਸ਼ਾਹ ਹੋ ਗਿਆ । ਉਹ ਕੁਝ ਚਿਰ ਬੁਤ ਜਿਹਾ ਬਣਕੇ ਬੈਠਾ ਰਿਹਾ ਤੇ ਫੇਰ ਆਖਣ ਲਗਾ, 'ਭਰਾਵਾ ਫੇਰ ਮੁਕਦਮਾ ਕਰਨ ਦੀ ਕੀ ਲੋੜ ਹੈ।'
ਗਰੀਸ਼ ਨੇ ਆਖਿਆ, 'ਕੁਝ ਨਹੀਂ । ਆਪਣੇ ਟਬਰ ਦਾ ਖਰਚ ਪੂਰਾ ਕਰ ਸਕਣ ਦੀ ਵੀ ਤਾਂ ਉਸ ਵਿਚ ਤਾਕਤ ਨਹੀਂ । ਭੈੜਾ ਐਡਾ ਕਰਮਾ ਦਾ ਬਲੀ ਹੈ । ਸਾਰਾ ਦਿਨ ਤਾਸ਼ ਚੌਪੜ ਖੇਡਣੀ ਤੇ ਫੇਰ ਪੈ ਕੇ ਸੌਂ ਰਹਿਣਾ। ਇਹ ਉਸਦਾ ਦਿਹਾੜੀ ਦਾ ਕੰਮ ਹੈ। ਜਿਦਾਂ ਲੋਕੀਂ ਸ਼ਿਵਾਂ ਦੀ ਮੂਰਤੀ ਨੂੰ ਮੰਦਰ ਵਿਚ ਬਠਾਕੇ ਉਸਦੀ ਪੂਜਾ ਕਰਦੇ ਹਨ, ਸਾਡੇ ਲੋਕਾਂ ਦਾ ਵੀ ਇਹੋ ਹਾਲ ਹੈ ।' ਫੇਰ ਆਪਣੇ ਆਪ ਹੀ ਜਵਾਰ ਦੇ ਫੁਲਿਆਂ ਵਾਂਗੂ ਖਿੜ ਖਿੜ ਕੇ ਉਨ੍ਹਾਂ ਸਾਰਾ ਘਰ ਭਰ ਦਿਤਾ।
ਹਰੀਸ਼ ਪਾਸੋਂ ਹੋਰ ਨ ਸਹਾਰਿਆ ਗਿਆ ਉਹ ਉਠਕੇ ਚਲਿਆ ਗਿਆ। ਜਾਂਦਾ ਹੋਇਆ ਦੰਦੀਆਂ ਪੀਹ ਪੀਹ ਕੇ ਕਹਿੰਦਾ ਗਿਆ, 'ਚੰਗਾ ਮੈਂ ਇਕਲਾ ਹੀ ਉਸ ਨਾਲ ਸਿਝ ਲਵਾਂਗਾ ।'

+ + +
ਮਾਘ ਮਹੀਨੇ ਦੀ ਸੁਦੀ ਸਤਵੀਂ ਨੂੰ ਮੁਕਦਮੇ ਦੀ ਤਰੀਕ ਸੀ । ਉਸ ਤੋਂ ਦੋ ਦਿਨ ਪਹਿਲਾਂ ਭਾਈਚਾਰੇ ਦੀ ਇਕ ਲੜਕੀ ਦੇ ਵਿਆਹ ਤੇ ਲੜਕੀ ਦੇ ਪਿਉ ਨੇ ਗਰੀਸ਼ ਬਾਬੂ ਨੂੰ ਆ ਫੜਿਆ, ਕਹਿਣ ਲਗਾ, 'ਤੁਸੀਂ ਜਰੂਰ ਦੇਸ ਜਾਕੇ ਮੇਰੀ ਲੜਕੀ ਦੇ ਵਿਆਹ ਵਿਚ ਖੜੇ ਹੋਵੋ । ਮੇਰੀ ਇਹ ਬੜੀ ਭਾਰੀ ਇਛਾ ਹੈ ਭਾਵੇਂ ਤੁਸੀਂ ਇਕ ਦਿਨ ਵਾਸਤੇ ਹੀ ਜਾਓ।'
ਨਾਂਹ ਤਾਂ ਗਰੀਸ਼ ਕਹਿ ਹੀ ਨਹੀਂ ਸਕਦਾ ਸੀ। ਉਸੇ ਵੇਲ ਹੀ ਮੰਨ ਕੇ ਕਹਿਣ ਲਗਾ; 'ਚੰਗਾ ਭਾਈ ਸਾਹਿਬ ਜਰੂਰ ਚਲਾਂਗਾ।'
ਲੜਕੀ ਦਾ ਪਿਉ ਬੇ ਫਿਕਰ ਹੋਕੇ ਚਲਿਆ ਗਿਆ ਪਰ ਇਸ 'ਜਰੂਰੀ' ਸ਼ਬਦ ਦੇ ਅਰਥ ਮੌਕੇ ਉਤੇ ਕੀ ਹੋਣਗੇ, ਇਸ ਗਲ ਨੂੰ ਸਭ ਤੋਂ ਵਧ ਸਿਧੇਸ਼ਵਰੀ ਹੀ ਸਮਝਦੀ ਸੀ । ਸੋ ਇਕਰਾਰ ਨੂੰ ਗਰੀਸ਼ ਭਾਵੇਂ ਭੁਲ ਗਿਆ ਹੋਵੇ, ਉਹ ਨਹੀਂ ਭੁਲੀ ।
ਉਸ ਦਿਨ ਸਵੇਰੇ ਗਰੀਸ਼ ਜਾਣੀਦੇ, ਅਸਮਾਨ ਤੋਂ ਡਿਗ ਕੇ ਬੋਲੇ, 'ਕੀ ਆਖਦੀ ਏਂ ? ਅਜ ਤਾਂ ਮੇਰਾ ਉਹ ਜੈਪੁਰ ਵਾਲਾ ਮੁਕਦਮਾ ਹੈ !'
'ਨਹੀਂ ਤੁਹਾਨੂੰ ਜਾਣਾ ਹੀ ਪਏਗਾ । ਜਦੋਂ ਦੇ ਵਕੀਲ ਬਣੇ ਹੋ, ਝੂਠ ਹੀ ਮਾਰਦੇ ਆਏ ਹੋ, ਇਕ ਵਾਰੀ ਤਾਂ ਸਚ ਬੋਲ ਦਿਉ । ਕੀ ਤੁਹਾਨੂੰ ਅਗਲੇ ਜਹਾਨ ਦਾ ਡਰ ਹੀ ਨਹੀਂ ਰਿਹਾ ?'
ਗਰੀਸ਼ ਨੇ ਆਖਿਆ, 'ਪਰਲੋਕ ? ਸੋ ਠੀਕ ਹੈ,..... ਪਰ........ '
'ਨਹੀਂ, ਇਸ ਤਰ੍ਹਾਂ ਕੰਮ ਨਹੀਂ ਚਲੇਗਾ, ਤੁਹਾਨੂੰ ਜਾਣਾ ਹੀ ਪਏਗਾ ਜਾਉ ।'
ਅਖੀਰ ਨੂੰ ਗਰੀਸ਼ ਨੂੰ ਦੇਸ ਜਾਣਾ ਹੀ ਪਿਆ।
ਜਾਣ ਲਗਿਆਂ ਸਿਧੇਸ਼ਵਰੀ ਨੇ ਬੜੀ ਮਿਠੀ ਅਵਾਜ਼ ਵਿਚ ਆਖਿਆ, 'ਦੋਹਾਂ ਬਚਿਆਂ ਨੂੰ......' ਤੇ ਇਹ ਆਖਕੇ ਉਹ ਰੋ ਪਈ।
'ਚੰਗਾ ! ਚੰਗਾ ! ਵੇਖੀ ਜਾਇਗੀ ।' ਆਖਦਾ ਹੋਇਆ ਗਗੀਸ਼ ਘਰੋਂ ਨਿਕਲ ਤੁਰਿਆ । ਪਰ ਕੀ ਵੇਖਿਆ ਜਾਇਗਾ ਇਹ ਦੋਹਾਂ ਜੀਆਂ ਵਿਚੋਂ ਕੋਈ ਵੀ ਨ ਸਮਝ ਸਕਿਆ । ਨੈਨਤਾਰਾ ਨੇ ਸਿਧੇਸ਼ਵਰੀ ਨੂੰ ਇਸ਼ਾਰਾ ਕਰਕੇ ਇਕਲਵਾਂਜੇ ਸਦਕੇ ਆਖਿਆ, 'ਜੇਠ ਜੀ ਨੂੰ ਮਨ੍ਹਾਂ ਕਿਉਂ ਨਹੀਂ ਕਰ ਦਿਤਾ ਕਿ ਓਸ ਘਰੋਂ ਕੁਝ ਨ ਖਾਏ ਪੀਏ ?'
ਸਿਧੇਸ਼ਵਰੀ ਨੰ ਹੈਰਾਨ ਹੋਕੇ ਪੁਛਿਆ 'ਕਿਉਂ ?'
ਨੈਨਤਾਰਾ ਨੇ ਚਿਹਰੇ ਨੂੰ ਗੰਭੀਰ ਬਣਾਕੇ ਆਖਿਆ, ''ਕੀ ਪਤਾ ਹੈ ਬੀਬੀ ਜੀ, ਕੁਝ ਕਿਹਾ ਥੋੜਾ ਜਾ ਸਕਦਾ ਹੈ ?'
ਸਿਧੇਸ਼ਵਰੀ ਦੀਆਂ ਅਖਾਂ ਵਿਚੋਂ ਹੁਣ ਵੀ ਅਥਰੂ ਵਗ ਰਹੇ ਸਨ । ਉਨ੍ਹਾਂ ਨੂੰ ਪਲੇ ਨਾਲ ਪੂੰਝਕੇ ਉਹ ਜ਼ਰਾ ਚੁਪ ਰਹਿਕੇ ਬੋਲੀ, 'ਇਹ ਤੂੰ ਕਰ ਸਕਦੀ ਏਂ, ਸ਼ੈਲਜਾ ਦਾ ਜੇ ਸਿਰ ਵਢ ਕੇ ਵੀ ਸੁਟ ਦਿਤਾ ਜਾਏ ਤਾਂ ਉਹ ਏਦਾਂ ਨਹੀਂ ਕਰ ਸਕਦੀ ।' ਇਹ ਆਖਕੇ ਉਹ ਛੇਤੀ ਨਾਲ ਚਲੀ ਗਈ ।

……………………
ਇਕ ਦਿਨ ਪਹਿਲਾਂ ਹੀ ਮੁਕਦਮੇ ਦੀ ਪੈਰਵੀ ਕਰਨ ਲਈ ਰਮੇਸ਼ ਤਿਆਰੀ ਕਰ ਰਿਹਾ ਸੀ ਸ਼ੈਲ ਉਥੇ ਨਹੀਂ ਸੀ । ਉਹ ਠਾਕਰ ਦੁਆਰੇ ਵਿਚ, ਸਰੀਰ ਦਾ ਅਖੀਰਲਾ ਗਹਿਣਾ ਮੂਰਤੀ ਅਗੇ ਰਖੀ, ਗੋਡੇ ਮੂਧੇ ਮਾਰੀ ਆਖ ਰਹੀ ਸੀ, 'ਭਗਵਾਨ ਹੁਣ ਤਾਂ ਕੁਝ ਬਚਿਆ ਨਹੀਂ । ਹੁਣ ਤਾਂ ਜਿਦਾਂ ਵੀ ਹੋ ਸਕੇ ਮੈਨੂੰ 'ਨਿਸ਼ਕ੍ਰਿਤਿ' ਦਿਹ । ਮੇਰੇ ਬਚੇ ਬਿਨਾਂ ਰੋਟੀ ਤੋਂ ਭੁਖੇ ਮਰ ਰਹੇ ਹਨ । ਮੇਰੇ ਪਤੀ ਦੇਵ ਚਿੰਤਾ ਦੇ ਮਾਰੇ ਰੁਲ ਗਏ ਹਨ । ਸੁਕ ਕੇ ਹਡੀਆਂ ਹੀ ਹਡੀਆਂ ਨਿਕਲ ਆਈਆਂ ਹਨ ।'

…………………
'ਓ ਕਨ੍ਹਿਆਈ, ਓ ਪਟਲ ।'
ਸ਼ੈਲਜਾ ਤ੍ਰਹਬਕ ਪਈ ! ਇਹ ਉਹਦੇ ਜੇਠ ਦੀ ਅਵਾਜ਼ ਸੀ। ਬਾਰੀ ਥਾਣੀ ਵੇਖਿਆ, 'ਉਹੋ ਤਾਂ ਹਨ ? ਚਿਟੇ ਵਾਲ, ਚਿਟੀਆਂ ਤੇ ਕਾਲੀਆਂ ਮੁਛਾਂ, ਉਹੋ ਹੀ ਸ਼ਾਂਤ ਸੁਭਾ ਠੰਡੀ ਮੂਰਤੀ ਜਿਹੋ ਜਹੀ ਪਹਿਲਾਂ ਵੇਖਦੀ ਹੁੰਦੀ ਸੀ ਉਹੋ ਜਹੀ ਹੁਣ ਹੈ। ਕਿਸੇ ਅੰਗ ਵਿਚ ਜਾਂ ਚਿਹਰੇ ਦੇ ਭਾਵਾਂ ਵਿਚ ਕੋਈ ਫਰਕ ਨਹੀਂ ਪਿਆ । ਕਨ੍ਹਿਆਈ ਪੜ੍ਹਨਾ ਛਡਕੇ ਆ ਗਿਆ ਤੇ ਪੈਰੀਂ ਹਥ ਲਾਇਆ । ਪਟਲ ਖੇਲ ਛਡਕੇ ਭਜਾ ਆਇਆ ਤੇ ਇਸਨੂੰ ਉਨ੍ਹਾਂ ਕੁਛੜ ਚੁਕ ਲਿਆ ।
ਰਮੇਸ਼ ਨੇ ਵੀ ਅੰਦਰੋਂ ਨਿਕਲ ਕੇ 'ਨਮਸਤੇ' ਆਖੀ ਤੇ ਚਰਨਾਂ ਦੀ ਧੂੜ ਲਈ ।
ਗਰੀਸ਼ ਨੇ ਆਖਿਆ, 'ਹੁਣ ਐਨੀ ਛੇਤੀ ਕਿਥੇ ਜਾ ਰਹੇ ਹੋ ?'
ਰਮੇਸ਼ ਨੇ ਸਾਫ ਸਾਫ ਆਖਿਆ,'ਜ਼ਿਲੇ ਕਚਹਿਰੀ।'
ਗਰੀਸ਼ ਪਲ ਵਿਚ ਹੀ ਬਰੂਦ ਵਾਂਗੂੰ ਭੜਕ ਉਠੇ, 'ਭੈੜਾ ਨਾਲਾਇਕ ਕਿਸੇ ਥਾਂ ਦਾ, ਮੇਰਾ ਹੀ ਖਾਵੇਂਗਾ ਤੇ ਮੇਰੇ ਨਾਲ ਹੀ ਮੁਕਦਮਾ ਲੜੇਂਗਾ? ਤੈਨੂੰ ਮੈਂ ਇਕ ਦਮੜੀ ਦੀ ਜ਼ਮੀਨ ਤੇ ਜਾਇਦਾਦ ਵੀ ਨਹੀਂ ਦੇਣੀ । ਮੇਰੇ ਘਰੋਂ ਹੁਣੇ ਨਿਕਲ ਜਾਹ ਇਕ ਮਿੰਟ ਵੀ ਨਾ ਲਾ, ਇਨ੍ਹਾਂ ਕਪੜਿਆਂ ਨਾਲ ਹੀ ਦਫਾ ਹੋ ਜਾਹ ।'
ਰਮੇਸ਼ ਨੇ ਨਾ ਕੋਈ ਜਵਾਬ ਦਿਤਾ ਤੇ ਨਾ ਹੀ ਭਰਾ ਦੇ ਸਾਹਮਣੇ ਅਖ ਕੀਤੀ। ਜਿਦਾਂ ਖਲੋਤਾ ਸੀ ਉਸੇ ਤਰਾਂ ਹੀ ਬਾਹਰ ਨਿਕਲ ਗਿਆ । ਭਰਾ ਦੀ ਜਿੰਨੀ ਇਜ਼ਤ ਤੇ ਸਤਕਾਰ ਉਸਦੇ ਦਿਲ ਵਿਚ ਸੀ, ਉਨਾਂ ਹੀ ਭਰਾ ਨੂੰ ਉਹ ਪਛਾਣਦਾ ਵੀ ਸੀ। ਇਸ ਨਿਰਾਦਰ ਦੀ ਅਸਲੀਅਤ ਨੂੰ ਸਮਝਕੇ ਉਹ ਉਸ ਵੇਲੇ ਚੁਪਚਾਪ ਬਾਹਰ ਚਲਿਆ ਗਿਆ ।
ਤਦ ਸ਼ੈਲਜਾ ਨੇ ਆਕੇ, ਗਲ ਵਿਚ ਪਲਾ ਪਾਕੇ ਦੂਰੋਂ ਹੀ ਨਮਸਕਾਰ ਕੀਤੀ ।
ਗਰੀਸ਼ ਨੇ ਅਸ਼ੀਰਵਾਦ ਦੇਕੇ ਆਖਿਆ 'ਆ ਧੀਏ ਰਾਜ਼ੀ ਏਂ ?' ਇਹਨਾਂ ਦੀ ਅਵਾਜ ਵਿਚ ਨਾ ਕੋਈ ਗਰਮੀ ਸੀ ਤੇ ਨਾ ਕੋਈ ਜਲਨ । ਬਾਹਰ ਦਾ ਓਪਰਾ ਵੇਖਣ ਵਾਲਾ ਨਹੀਂ ਸੀ ਕਹਿ ਸਕਦਾ ਕਿ ਇਹੋ ਆਦਮੀ ਇਕ ਮਿੰਟ ਪਹਿਲਾਂ ਏਦਾਂ ਲੋਹੇ ਲਾਖਾ ਹੋ ਰਿਹਾ ਸੀ ।
ਗਰੀਸ਼ ਦੀ ਨਿਗਾਹ ਵਿਚ ਕਦੇ ਕੋਈ ਚੀਜ਼ ਨਹੀਂ ਸੀ ਆਉਂਦੀ ਹੁੰਦੀ, ਪਰ ਅਜ ਪਤਾ ਨਹੀਂ, ਇਸਨੇ ਕਿਦਾਂ ਵੇਖ ਲਿਆ ਉਹਦੀ ਨਜ਼ਰ ਅਜ ਹੈਰਾਨ ਕਰ ਦੇਣ ਵਾਲੀ ਪੂਰਣਤਾ ਨੂੰ ਪਹੁੰਚ ਚੁਕੀ ਸੀ । ਸ਼ੈਲਜਾ ਨੂੰ ਵੇਖਕੇ ਆਖਣ ਲਗੇ, 'ਬੀਬੀ ਤੇਰੇ ਸਰੀਰ ਤੇ ਗਹਿਣੇ ਕਿਉਂ ਨਹੀਂ ਦਿਸਦੇ ਕਿਥੇ ਗਏ ?'
ਸ਼ੈਲਜਾ ਨੀਵੀਂ ਪਾਈ ਚੁਪਚਾਪ ਖੜੀ ਰਹੀ ।
ਗਰੀਸ਼ ਦੀ ਅਵਾਜ਼ ਫੇਰ ਹੌਲੀ ਹੌਲੀ ਉਚੀ ਹੋਣ ਲਗੀ,'ਉਸੇ ਭੈਂਸੇ ਸੂਰ ਨੇ ਵੇਚ ਖਾਧੇ ਹੋਏ ਹਨ, ਇਹ ਗਹਿਣੇ ਕਿਸਦੇ ਹਨ ? ਮੇਰੇ ਹਨ । ਉਸਨੂੰ ਮੈਂ ਜਰੂਰ ਜੇਹਲ ਭੇਜਕੇ ਹੀ ਸਾਹ ਲਵਾਂਗਾ ।'

……………
ਮੁਕਦਮੇ ਦੀ ਪੇਸ਼ੀ ਦਾ ਦਿਨ ਸੀ । ਸ਼ਾਮ ਨੂੰ ਹਰੀਸ਼ ਕਾਲਾ ਜਿਹਾ ਮੂੰਹ ਲੈਕੇ, ਹੁਗਲੀ ਅਦਾਲਤੋਂ ਘਰ ਨੂੰ ਮੁੜਿਆ, ਆਉਂਦਿਆਂ ਸਾਰ ਹੀ ਬਿਨਾਂ ਲੀੜੇ ਕਪੜੇ ਖੋਲੇ ਓਸੇਤਰਾਂ ਹੀ ਬਿਸਤਰੇ ਤੇ ਲੇਟ ਗਿਆ ।
ਨੈਨਤਾਰਾ ਰੋਣ ਹਾਕੀ ਜੇਹੀ ਹੋਕੇ ਕਈ ਕੁਝ ੫ਛਣ ਲਗੀ । ਪਤਾ ਲਗਣ ਤੇ ਸਿਧੇਸ਼ਵਰੀ ਵੀ ਆ ਗਈ । ਪਰ ਹਰੀਸ਼ ਆਉਂਦਿਆਂ ਸਾਰ ਹੀ ਸਥਰ ਲਹਿ ਗਿਆ ਤੇ ਉਸਦੇ ਮੂੰਹੋਂ ਭਲੀ ਗਲ ਨਹੀਂ ਨਿਕਲ ਸਕੀ ।
ਮੁਕਦਮਾ ਹਰ ਗਿਆ ਹੈ, ਇਹਦੇ ਵਿਚ ਤਾਂ ਕਿਸੇ ਨੂੰ ਕੋਈ ਸ਼ਕ ਨਹੀਂ ਸੀ । ਦੋਵੇਂ ਦਿਰਾਣੀ ਜਿਠਾਣੀ ਬਰਾਬਰ ਬਹਿਕੇ ਸਮਝਾਉਣ ਲਗੀਆਂ 'ਮੁਕਦਮੇ ਵਿਚ ਹਾਰ ਜਿਤ ਤਾਂ ਹੁੰਦੀ ਹੀ ਹੈ। ਇਸ ਤੋਂ ਅਗੇ ਹਾਈ ਕੋਰਟ ਹੈ, ਫੇਰ ਵਲਾਇਤ ਤਕ ਅਪੀਲ ਕਰਨ ਦੀ ਗੁੰਜਾਇਸ਼ ਹੈ । ਫੇਰ ਤੁਸੀਂ ਅਗੋਂ ਹੀ ਕਿਉਂ ਹਿੰਮਤ ਹਾਰਕੇ ਬਹਿ ਗਏ ਹੋ?'
ਪਰ ਅਸਚਰਜ ਇਹ ਹੈ ਕਿ ਦੋਹਾਂ ਜਨਾਨੀਆਂ ਨੂੰ ਮੁਕਦਮਾ ਜਿਤ ਲੈਣ ਦਾ ਜਿੰਨਾ ਭਰੋਸਾ ਸੀ, ਹਰੀਸ਼ ਨੂੰ ਵਕੀਲ ਹੁੰਦਿਆਂ ਹੋਇਆਂ ਬੀ ਐਨਾ ਯਕੀਨ ਨਹੀਂ ਸੀ। ਜਦੋਂ ਨਾਂ ਹੀ ਸਹਾਰਿਆ ਗਿਆ ਤਾਂ ਸਿਧੇਸ਼ਵਰੀ ਨੇ ਹਰੀਸ਼ ਨੂੰ ਹਿਲਾਕੇ ਆਖਿਆ, 'ਲਾਲਾ ਜੀ ਮੈਂ ਆਖਦੀ ਹਾਂ ਕਿ ਤੁਸੀਂ ਕਦੇ ਨਹੀਂ ਹਾਰੋਗੇ । ਜਿੰਨਾ ਰੁਪਯਾ ਲਗੇ ਮੈਂ ਦੇਵਾਂਗੀ ! ਤੁਸੀਂ ਹਾਈ ਕੋਰਟ ਵਿਚ ਜਰੂਰ ਝਗੜੋ ! ਮੈ ਅਸ਼ੀਰਬਾਦ ਦੇਨੀ ਹਾਂ ਕਿ ਤੁਸੀਂ ਜਰੂਰ ਜਿਤੋਗੇ ।'
ਏਨੇ ਚਿਰ ਨੂੰ ਹਰੀਸ਼ ਨੇ ਪਾਸਾ ਮੋੜਕੇ ਸਿਰ ਹਿਲਾਉਂਦੇ ਹੋਏ ਨੇ ਕਿਹਾ, 'ਨਹੀਂ ਭਾਬੀ ਜੀ ਹੁਣ ਕੁਝ ਨਹੀਂ ਹੋ ਸਕਦਾ ਸਭ ਕਾਸੇ ਦਾ ਭੋਗ ਪੈ ਗਿਆ ! ਹਾਈ ਕੋਰਟ ਛਡਕੇ ਭਾਵੇਂ ਵਲੈਤ ਚਲ ਜਾਈਏ ਕੁਛ ਨਹੀਂ ਬਣ ਸਕਦਾ, ਸਾਰੀ ਜਾਇਦਾਦ ਭਰਾ ਹੋਰਾਂ ਦੇ ਨਾਂ ਤੇ ਹੀ ਤਾਂ ਖਰੀਦੀ ਗਈ ਸੀ, ਉਹ ਵਿਆਹੇ ਗਏ ਸਭ ਕੁਝ ਛੋਟੀ ਨੋਂਹ ਦੇ ਨਾਂ ਦਾਨ ਕਰ ਆਏ ਨੇ । ਰਜਿਸਟਰੀ ਵੀ ਹੋ ਚੁਕੀ ਹੈ। ਦੇਸ ਵਲ ਤਾਂ ਅਸੀਂ ਹੁਣ ਮੂੰਹ ਵੀ ਨਹੀਂ ਕਰ ਸਕਦੇ।'
ਦਿਰਾਣੀ ਜਿਠਾਣੀ ਦੋਵੇਂ ਇਕ ਦੂਜੇ ਵਲ ਵੇਖਦੀਆਂ ਹੋਈਆਂ, ਪਥਰ ਦੀਆਂ ਮੂਰਤਾਂ ਵਾਗੂੰ ਬੈਠੀਆਂ ਰਹੀਆਂ।
ਸ਼ਾਮ ਨੂੰ ਗਰੀਸ਼ ਦੇ ਅਦਾਲਤੋਂ ਮੁੜ ਆਉਣ ਤੇ ਜੋ ਮੌਜ ਮੇਲਾ ਹੋਇਆ ਉਹਦੇ ਤਾਂ ਦਸਣ ਦੀ ਲੋੜ ਹੀ ਨਹੀਂ । ਮੂਰਖ, ਪਾਗਲ, ਬੇਸਮਝ ਆਦਿ ਆਖ ਆਖਕੇ ਹਰ ਕਿਸੇ ਨੇ ਗਰੀਸ਼ ਬਾਬੂ ਦੀ ਨਿਰਾਦਰੀ ਕਰਕੇ ਕਸਰ ਪੂਰੀ ਕਰ ਲਈ ।
ਪਰ ਗਰੀਸ਼ ਬਾਬੂ ਸਾਰਿਆਂ ਦੇ ਉਲਟ ਖੜੇ ਹੋਕੇ ਤਰਤੀਬ ਵਾਰ ਸਾਰਿਆਂ ਨੂੰ ਸਮਝਾਉਣ ਲਗੇ, 'ਇਹਦੇ ਬਿਨਾਂ ਹੋਰ ਕੋਈ ਰਾਹ ਹੀ ਨਹੀਂ ਸੀ, ਭੈੜਾ, ਨਾਲਾਇਕ, ਬਦਮਾਸ਼ ਨੂੰਹ ਦਾ ਗਹਿਣਾ ਵੀ ਵੇਚਕੇ ਖਾ ਗਿਆ ਸੀ । ਜੇ ਥੋੜਾ ਚਿਰ ਹੋਰ ਹੋ ਜਾਂਦਾ ਤਾਂ ਮਕਾਨ ਦੀਆਂ ਕੜੀਆਂ ਤੇ ਇਟਾਂ ਤਕ ਵੇਚਕੇ ਖਾ ਜਾਂਦਾ । ਵਡਿਆਂ ਦਾ ਸਤਾਂ ਪੀੜ੍ਹੀਆਂ ਦਾ ਘਰ ਖੁਰਦ ਬੁਰਦ ਹੋ ਜਾਂਦਾ। ਸਾਰੀਆਂ ਗਲਾਂ ਨੂੰ ਸੋਚਕੇ ਹੀ ਮੈਂ ਮੁਕਰਜੀ ਵੰਸ਼ ਦੀ ਭਾਰ ਨਾਲ ਡੁਬ ਰਹੀ ਬੇੜੀ ਨੂੰ ਪਾਰ ਲਾ ਆਇਆ ਹਾਂ । ਉਹਨੂੰ ਬਚਾਉਣ ਦੀ ਤਦਬੀਰ ਕਰ ਆਇਆ ਹਾਂ !'
ਸਿਰਫ ਸਿਧੇਸ਼ਵਰੀ ਹੀ ਇਕੇ ਪਾਸੇ ਚੁ੫ ਚਾ੫ ਬੈਠੀ ਹੋਈ ਸੀ । ਚੰਗੀ ਮਾੜੀ ਕੋਈ ਵੀ ਉਸ ਨੇ ਆਪਣੀ ਜ਼ਬਾਨੋਂ ਨਹੀਂ ਸੀ ਕਢੀ । ਸਾਰਿਆਂ ਦੇ ਚਲੇ ਜਾਣ ਪਿਛੋਂ ਉਹ ਪਤੀ ਦੇ ਸਾਹਮਣੇ ਆ ਖੜੀ ਹੋਈ । ਅਖਾਂ ਵਿਚ ਅਥਰੂ ਡਲਕ ਰਹੇ ਸਨ। ਪਤੀ ਦੇ ਪੈਰਾਂ ਤੇ ਸਿਰ ਰਖਕੇ, ਉਨ੍ਹਾਂ ਦੀ ਚਰਨ ਧੂੜ ਲਈ ਤੇ ਕਿਹਾ, 'ਅਜ ਤੁਸੀਂ ਮੈਨੂੰ ਮੁਆਫ ਕਰ ਦਿਉ । ਜਿਹਦੇ ਮੂੰਹ ਵਿਚ ਜਿਦਾਂ ਆਈ ਤੁਹਾਨੂੰ ਗਾਲ ਮੰਦਾ ਕਹਿ ਗਏ ਹਨ, ਪਰ ਤੁਸੀਂ ਉਹਨਾਂ ਸਾਰਿਆ ਨਾਲੋਂ ਕਿੰਨੇ ਵਡੇ ਹੋ, ਇਹ ਮੈਂ ਜਿੰਨਾ ਅਜ ਜਾਣ ਸਕੀ ਹਾਂ ਅਗੇ ਕਦੇ ਨਹੀਂ ਜਾਣਿਆਂ।'
ਗਰੀਸ਼ ਬਹੁਤ ਹੀ ਅਧੀਨ ਹੋ ਕੇ ਵਾਰ ਵਾਰ ਸਿਰ ਹਿਲਾਕੇ ਆਖਣ ਲਗੇ, 'ਵੇਖਿਆ ਜੇ, ਮੇਰੀਆਂ ਅਖਾਂ ਸਭ ਪਾਸੇ ਰਹਿੰਦੀਆਂ ਹਨ ਕਿ ਨਹੀਂ ।' ਰਮੇਸ਼ ਕਲ ਦਾ ਛੋਕਰਾ ਹੈ, ਉਹ ਮੇਰੀ ਏਨੀ ਮਿਹਨਤ ਨਾਲ ਪੈਦਾ ਕੀਤੀ ਹੋਈ ਜਾਇਦਾਦ ਨੂੰ ਕਿਦਾਂ ਨਸ਼ਟ ਕਰ ਸਕਦਾ ਹੈ ? ਮੈਂ ਉਸ ਨੂੰ ਇਸ ਤਰ੍ਹਾਂ ਬੰਨ੍ਹ ਆਇਆ ਹਾਂ ਕਿ ਹੁਣ ਬਚੂ ਕੁਝ ਨਹੀਂ ਕਰ ਸਕਦਾ । ਉਹਦੀ ਇਹ ਚਲਾਕੀ ਨਹੀਂ ਚਲ ਸਕਦੀ ।'
ਇਹ ਆਖਕੇ ਪਤਾ ਨਹੀਂ ਕਿਹੜੀ ਗਲੋਂ, ਉਹ ਆਪਣੇ ਆਪ ਹੀ ਹਸਦੇ ਹਸਦੇ ਲੋਟਣ ਕਬੂਤਰ ਹੋ ਗਏ ।
(ਅਨੁਵਾਦਕ : ਸ: ਦਸੌਂਧਾ ਸਿੰਘ ਜੀ)

  • ਮੁੱਖ ਪੰਨਾ : ਸ਼ਰਤ ਚੰਦਰ ਚੱਟੋਪਾਧਿਆਏ, ਬੰਗਾਲੀ ਨਾਵਲਆਂ ਤੇ ਨਾਵਲ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ