Sharat Chandra Chattopadhyay
ਸ਼ਰਤ ਚੰਦਰ ਚੱਟੋਪਾਧਿਆਏ
ਸ਼ਰਤ ਚੰਦਰ ਚੱਟੋਪਾਧਿਆਏ (ਚੈਟਰਜੀ) (੧੫ ਸਤੰਬਰ, ੧੮੭੬-੧੬ ਜਨਵਰੀ, ੧੯੩੮) ਬੰਗਾਲ ਦੇ ਉੱਘੇ ਸਾਹਿਤਕਾਰ
ਅਤੇ ਸਮਾਜ ਸੁਧਾਰਕ ਸਨ । ਉਨ੍ਹਾਂ ਦਾ ਜਨਮ ਦੇਵਾਨੰਦਾਪੁਰ ਵਿਖੇ ਹੋਇਆ । ਸੰਨ ੧੯੧੬ ਵਿਚ ਉਹ ਸਾਹਿਤਕ ਖੇਤਰ
ਵਿਚ ਆਏ।ਉਨ੍ਹਾਂ ਨੇ ਆਪਣੀਆਂ ਰਚਨਾਵਾਂ ਵਿਚ ਸਮਾਜ ਵਿਚ ਸੰਘਰਸ਼ ਕਰਦੇ ਆਮ ਲੋਕਾਂ ਨੂੰ ਆਪਣੇ ਵਿਸ਼ੇ ਬਣਾਇਆ ।
ਉਨ੍ਹਾਂ ਦੀਆਂ ਪ੍ਰਸਿੱਧ ਰਚਨਾਵਾਂ ਹਨ : 'ਬ੍ਰਾਹਮਣ ਦੀ ਲੜਕੀ', 'ਬਰਾਜ ਬਹੂ', 'ਸ੍ਰੀਕਾਂਤ', ਬੜੀ ਦੀਦੀ, 'ਦੇਵਦਾਸ' ਆਦਿ।
ਉਨ੍ਹਾਂ ਦੀਆਂ ਰਚਨਾਵਾਂ ਆਮ ਲੋਕ, ਵਿਲਾਸੀ ਅਤੇ ਚਰਿੱਤਰਹੀਣ ਸਮਾਜ ਸੁਧਾਰ ਦਾ ਇਕ ਵਧੀਆ ਨਮੂਨਾ ਹਨ ।ਉਨ੍ਹਾਂ ਨੇ
ਗੁਪਤ ਰੂਪ ਵਿਚ ਸੁਤੰਤਰਤਾ ਲਈ ਜੂਝ ਰਹੇ ਹਥਿਆਰਬੰਦ ਦੇਸ਼ ਭਗਤਾਂ ਦੀ ਸਹਾਇਤਾ ਕੀਤੀ ਅਤੇ ਪਲੇਗ ਦਾ ਸ਼ਿਕਾਰ
ਹੋਏ ਬੇਸਹਾਰਿਆਂ ਨੂੰ ਸਹਾਰਾ ਦਿੱਤਾ । ਉਨ੍ਹਾਂ ਦੇ ਪਾਤਰ ਖ਼ਿਆਲੀ ਨਹੀਂ ਯਥਾਰਥਕ ਹਨ ।
ਸ਼ਰਤ ਚੰਦਰ ਚੱਟੋਪਾਧਿਆਏ ਕਹਾਣੀਆਂ ਪੰਜਾਬੀ ਵਿਚ
Sharat Chandra Chattopadhyay (Chatterjee) Stories in Punjabi