Amrita Pritam
ਅੰਮ੍ਰਿਤਾ ਪ੍ਰੀਤਮ

ਅੰਮ੍ਰਿਤਾ ਪ੍ਰੀਤਮ (੩੧ ਅਗਸਤ ੧੯੧੯ - ੩੧ ਅਕਤੂਬਰ ੨੦੦੫) ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸਨ। ਉਨ੍ਹਾਂ ਨੇ ੧੦੦ ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਉਸਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਅੰਮ੍ਰਿਤਾ ਪ੍ਰੀਤਮ ਨੂੰ ੧੯੫੬ ਵਿੱਚ ਸੁਨੇਹੁੜੇ, ਕਾਵਿ ਸੰਗ੍ਰਹਿ 'ਤੇ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ੧੯੫੮ ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨ ਮਿਲਿਆ, ਸਾਹਿਤ ਕਲਾ ਪ੍ਰੀਸ਼ਦ ਦਿੱਲੀ ਵੱਲੋਂ ੧੯੭੪ ਵਿੱਚ ਇਨਾਮ ਦਿੱਤਾ ਗਿਆ। ਕੰਨੜ ਸਾਹਿਤ ਸੰਮੇਲਨ ੧੯੭੮ ਵਿੱਚ ਇਨਾਮ ਮਿਲਿਆ। ੧੯੮੨ ਵਿੱਚ ਉਨ੍ਹਾਂ ਨੂੰ ਕਾਗਜ਼ ਤੇ ਕੈਨਵਸ ਕਾਵਿ-ਸੰਗ੍ਰਹਿ 'ਤੇ ਗਿਆਨਪੀਠ ਅਵਾਰਡ ਦਿੱਤਾ ਗਿਆ।