Fyodor Abramov ਫਿਓਦੋਰ ਅਬਰਾਮੋਵ

ਫਿਓਦੋਰ ਅਬਰਾਮੋਵ ਦਾ ਜਨਮ ਉੱਤਰੀ ਰੂਸ ਦੇ ਇਕ ਛੋਟੇ ਜਿਹੇ ਪਿੰਡ ਵਿਚ ਹੋਇਆ। ਲੈਨਿਨਗ੍ਰਾਦ ਯੂਨੀਵਰਸਿਟੀ ਵਿਚ ਦਾਖ਼ਲਾ ਲਿਆ ਪਰ ਜੰਗ ਛਿੜ ਪਈ।ਸਵੈ-ਇੱਛਾ ਨਾਲ ਮੁਹਾਜ਼ 'ਤੇ ਚਲਾ ਗਿਆ। ਕੁਝ ਮੌਕਿਆਂ ਤੇ ਜ਼ਖ਼ਮੀ ਹੋਇਆ, ਦੋ ਵਾਰੀ ਗੰਭੀਰ ਰੂਪ ਵਿਚ। ਜੰਗ ਮਗਰੋਂ ਵਿਦਿਆ ਪ੍ਰਾਪਤ ਕੀਤੀ, ਲੈਨਿਨਗ੍ਰਾਦ ਰਾਜਕੀ ਯੂਨੀਵਰਸਿਟੀ ਦੇ ਸੋਵੀਅਤ ਸਾਹਿਤ ਵਿਭਾਗ ਦਾ ਮੁਖੀ ਰਿਹਾ। 1960 ਤੋਂ ਪੇਸ਼ਾਵਾਰ ਲੇਖਕ ਰਿਹਾ। ਉਹਨੇ ਵੀਹ ਤੋਂ ਵਧ ਨਾਵਲ, ਨਾਵਲੈਟ ਤੇ ਕਹਾਣੀਆਂ ਦੇ ਸੰਗ੍ਰਹਿ ਪਾਠਕਾਂ ਨੂੰ ਦਿੱਤੇ ਹਨ। ਆਲੋਚਕਾਂ ਦੀ ਇਤਫ਼ਾਕ ਰਾਏ ਅਨੁਸਾਰ ਅਬਰਾਮੋਵ ਦੀਆਂ ਰਚਨਾਵਾਂ ਵਿਚ ਜੰਗ ਅਤੇ ਜੰਗ ਮਗਰਲੇ ਸੋਵੀਅਤ ਪਿੰਡਾਂ ਦੇ ਜੀਵਨ ਦਾ ਸਭ ਤੋਂ ਵਧ ਬਾਹਰਮੁਖੀ ਕਲਾਤਮਕ ਚਿਤਰਣ ਮਿਲਦਾ ਹੈ।

ਫਿਓਦੋਰ ਅਬਰਾਮੋਵ ਦੀਆਂ ਰੂਸੀ ਕਹਾਣੀਆਂ ਪੰਜਾਬੀ ਵਿੱਚ