Mandeep Khanpuri - ਮਨਦੀਪ ਖਾਨਪੁਰੀ
ਮਨਦੀਪ ਖਾਨਪੁਰੀ ਪੰਜਾਬੀ ਦੇ ਉਭਰਦੇ ਕਵੀ ਅਤੇ ਕਹਾਣੀਕਾਰ ਹਨ। ਇਹਨਾਂ ਦਾ ਜਨਮ ਪਿਤਾ ਸਰਦਾਰ ਉਂਕਾਰ ਸਿੰਘ ਅਤੇ ਮਾਤਾ ਮਨਜੀਤ ਕੌਰ ਦੇ ਘਰ ਪਿੰਡ ਖਾਨਪੁਰ ਸਹੋਤਾ, ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੋਇਆ। ਇਹਨਾਂ ਨੂੰ ਕਵਿਤਾ ਲਿਖਣ ਦਾ ਸ਼ੌਕ ਪੜ੍ਹਨ ਵੇਲੇ ਤੋਂ ਹੀ ਹੈ। ਇਹਨਾਂ ਦੇ ਲਿਖੇ ਬਹੁਤ ਸਾਰੇ ਗੀਤ ਰਿਕਾਰਡ ਹੋਏ ਅਤੇ ਕਾਫ਼ੀ ਟੀ.ਵੀ. ਚੈਨਲਾਂ ਉੱਤੇ ਵੀ ਚੱਲੇ। ਹੁਣ ਵੀ ਇਹਨਾਂ ਦੇ ਲਿਖੇ ਬਹੁਤ ਸਾਰੇ ਗੀਤ ਰਿਕਾਰਡ ਨੇ ਜੋ ਆਉਣ ਵਾਲੇ ਸਮੇਂ ਵਿੱਚ ਰਿਲੀਜ਼ ਕੀਤੇ ਜਾਣੇ ਨੇ। ਕੁਝ ਸਮਾਂ ਪਹਿਲਾਂ ਹੀ ਇਹਨਾਂ ਦੀ ਲਿਖੀ ਪਲੇਠੀ ਪੁਸਤਕ 'ਆਫ਼ਤਾਬ' ਰਿਲੀਜ਼ ਹੋਈ ਹੈ।