Nikolai Chukovsky ਨਿਕੋਲਾਈ ਚੂਕੋਵਸਕੀ
ਨਿਕੋਲਾਈ ਚੂਕੋਵਸਕੀ (1904–1965) ਨੂੰ ਬਚਪਨ ਤੋਂ ਹੀ ਸਾਹਿਤ ਵਿਚ ਦਿਲਚਸਪੀ ਪੈਦਾ ਹੋ ਗਈ ਸੀ। ਉਹਦਾ ਪਿਤਾ ਕੋਰਨੇਈ ਚੂਕੋਵਸਕੀ ਬਾਲ-ਸਹਿਤ ਦਾ ਮੰਨਿਆ-ਪ੍ਰਮੰਨਿਆ ਲੇਖਕ ਸੀ । ਉਹਦੀ ਪਹਿਲੀ ਕਿਤਾਬ “ਜਹਾਜ਼ ਚਾਲਕ” ਉੱਘੇ ਸਮੁੰਦਰੀ ਯਾਤਰੀਆਂ ਜੇਮਜ਼ ਕੁਕ, ਲਾਪੇਰੂਜ਼, ਬੇਰਿੰਗ ਤੇ ਕਰੂਜ਼ਿਨਸਟੇਰਨ ਬਾਰੇ ਸੀ। ਨ. ਚੂਕੋਵਸਕੀ ਦੇ ਨਾਵਲ “ਬਾਲਟਿਕ ਅੰਬਰ" (1954) ਨੂੰ ਉਸ ਦੀ ਸਾਹਿਤ ਰਚਨਾ ਵਿਚ ਕੇਂਦਰੀ ਸਥਾਨ ਪ੍ਰਾਪਤ ਹੈ। ਇਹ ਨਾਵਲ ਚਾਰ ਸਾਲ ਤੱਕ ਬਾਲਟਿਕ ਹਵਾਬਾਜ਼ਾਂ ਦੀ ਸਖ਼ਤ ਮਿਹਨਤ ਤੇ ਕਾਰਨਾਮਿਆਂ ਦੀ ਗਾਥਾ ਹੈ, ਜਿਹੜੇ ਲੈਨਿਨਗ੍ਰਾਦ ਲਾਗੇ ਫਾਸ਼ਿਸਟ ਕਾਬਜ਼ਾਂ ਵਿਰੁੱਧ ਜੂਝ ਰਹੇ ਸਨ। ਇਹ ਨਾਵਲ ਲੇਖਕ ਦੇ ਜਾਤੀ ਤਜਰਬੇ ਉੱਤੇ ਅਧਾਰਿਤ ਹੈ ਜਿਹੜਾ ਲੈਨਿਨਗ੍ਰਾਦ ਦੇ ਮੁਹਾਸਰੇ 'ਤੇ ਵੀਰਤਾਪੂਰਨ ਰੱਖਿਆ ਸਮੇਂ ਆਪਣੇ ਪਾਤਰਾਂ ਨਾਲ ਹੀ ਉਸ ਸ਼ਹਿਰ ਵਿਚ ਰਿਹਾ ।