Sajid Rashid ਸਾਜਿਦ ਰਸ਼ੀਦ

ਸਾਜਿਦ ਰਸ਼ੀਦ (11 ਮਾਰਚ 1955 – 11 ਜੁਲਾਈ 2011) ਇੱਕ ਪ੍ਰਸਿੱਧ ਉੁਰਦੂ ਅਤੇ ਹਿੰਦੀ ਦੇ ਕਹਾਣੀਕਾਰ, ਨਾਵਲਕਾਰ, ਲੇਖਕ ਅਤੇ ਪੱਤਰਕਾਰ ਸਨ। ਉਹ ਉਰਦੂ ਤਿਮਾਹੀ ਪੱਤਰਿਕਾ ਨਵਾਂ ਵਰਕ ਦੇ ਸੰਪਾਦਕ ਸਨ ਅਤੇ ਮੁੰਬਈ ਦੇ ਹਿੰਦੀ ਅਖ਼ਬਾਰ ਮਹਾਨਗਰ ਅਤੇ ਪਾਕਿਸਤਾਨੀ ਪੱਤਰ ਅਖ਼ਬਾਰ-ਏ-ਜਹਾਂ ਵਿੱਚ ਕਾਲਮ ਲਿਖਦੇ ਰਹੇ। ਉਨ੍ਹਾਂ ਦੀ ਕਹਾਣੀ-ਪੁਸਤਕ ਇੱਕ ਛੋਟਾ ਜਹੰਨਮ ਮੁੰਬਈ ਦੀ ਜ਼ਿੰਦਗੀ 'ਤੇ ਆਧਾਰਿਤ ਹੈ, ਜਿਸ ਵਿੱਚ ਇੱਕ ਕਹਾਣੀ ਉਸਦੇ ਸਕੂਲ-ਸਾਥੀ ਦਾਊਦ ਇਬਰਾਹੀਮ ਬਾਰੇ ਹੈ। ਉਸਦਾ ਹਿੰਦੀ ਨਾਵਲ ਸੋਨੇ ਕੇ ਦਾਂਤ (Golden Teeth) ਬੀਫ ਵਪਾਰੀ ਦੀ ਜ਼ਿੰਦਗੀ 'ਤੇ ਲਿਖਿਆ ਗਿਆ ਸੀ ਅਤੇ ਇਸ ਲਈ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਇਨਾਮ ਮਿਲਿਆ।

ਸਾਜਿਦ ਰਸ਼ੀਦ ਦੀਆਂ ਉਰਦੂ ਕਹਾਣੀਆਂ ਪੰਜਾਬੀ ਵਿੱਚ