Paras (Bangla Story in Punjabi) : Sharat Chandra Chattopadhyay

ਪਾਰਸ (ਬੰਗਾਲੀ ਕਹਾਣੀ) : ਸ਼ਰਤ ਚੰਦਰ ਚੱਟੋਪਾਧਿਆਏ

ਮਜੂਮਦਾਰਾਂ ਦਾ ਵੰਸ ਬੜਾ ਵੱਡਾ ਵੰਸ ਹੈ, ਤੇ ਪਿੰਡ ਵਿਚ ਇਹਨਾਂ ਦੀ ਚੰਗੀ ਇੱਜ਼ਤ ਹੈ, ਵੱਡਾ ਭਰਾ ਗੁਰ-ਚਰਨ ਹੀ ਘਰ ਵਿੱਚ ਕਰਤਾ ਧਰਤਾ ਹੈ, ਇਹ ਘਰ ਵਿਚ ਹੀ ਪ੍ਰਧਾਨ ਨਹੀਂ ਸਗੋਂ ਪਰ੍ਹੇ ਦਾ ਵੀ ਸਰਦਾਰ ਹੈ, ਸਾਰਾ ਪਿੰਡ ਪੁਛ ਕੇ ਤੁਰਦਾ ਹੈ। ਵਡੇ ਆਦਮੀ ਤਾਂ ਹੋਰ ਵੀ ਕਈ ਸਨ, ਪਰ ਪਿੰਡ ਵਾਲਿਆਂ ਦੀਆਂ ਅੱਖੀਆਂ ਵਿਚ ਅੱਜ ਇੱਜ਼ਤ ਜੋ ਹੋਰ ਕੋਈ ਨਹੀਂ ਪ੍ਰਾਪਤ ਕਰ ਸਕਿਆ। ਪਿੰਡ ਛਡ ਕੇ ਉਹ ਕਿਧਰੇ ਨਹੀਂ ਗਏ। ਕਿਤੇ ਵੱਡੀ ਨੌਕਰੀ ਉਹਨਾਂ ਨਹੀਂ ਕੀਤੀ। ਛੋਟੀ ਉਮਰ ਵਿੱਚ ਹੀ ਉਹ ਸਕੂਲ ਮਾਸਟਰ ਬਣ ਗਏ ਤੇ ਫੇਰ ਇਸ ਮਾਸਟਰੀ ਨੂੰ ਛੱਡ ਕੇ ਹੋਰ ਕਿਸੇ ਪਾਸੇ ਨਹੀਂ ਤੁਰਿਆ। ਇਹਨਾਂ ਦੀ ਤਨਖਾਹ ਵੀਹਾਂ ਤੋਂ ਵਧ ਕੇ ਪੰਜਾਹ ਰੁਪੈ ਹੋ ਗਈ ਸੀ ਤੇ ਹੁਣ ਪੰਜਾਹਾਂ ਦੀ ਅਗੇ ਪੰਝੀ ਰੁਪੈ ਪੈਨਸ਼ਨ ਲੈ ਰਹੇ ਸਨ।
ਉਨਾਂ ਨੇ ਦੁਨੀਆਂ ਵਿਚ ਰੁਪਿਆ ਹੀ ਸਭ ਕੁਝ ਨਹੀਂ ਸਮਝਿਆ। ਜੇ ਏਦਾਂ ਨਾ ਹੁੰਦਾ ਤਾਂ ਅੱਜ ਕੁੰਜ ਪਰ ਵਿਚ ਉਹ ਸਭ ਦੇ ਝਗੜੇ ਨਬੇੜਨ ਵਾਲੇ ਪੰਚਾਇਤ ਦੇ ਮੁਹਰੀ ਤੇ ਸਾਰਿਆਂ ਦਾ ਭਲਾ ਚਾਹੁਣ ਵਾਲੇ ਸਾਂਝ ਆਦਮੀ ਨਹੀਂ ਸਨ ਬਣ ਸਕਦੇ। ਇਹਨਾਂ ਦੇ ਧਰਮ ਭਾਵਾਂ, ਸਿਆਣਪ, ਆਚਰਣ ਤੇ ਹੋਰ ਸ਼ੁਭ ਗੁਣਾਂ ਦੀ ਹਰ ਇਕ ਦੇ ਦਿਲ ਵਿਚ ਇੱਜ਼ਤ ਹੈ, ਉਮਰ ਕੋਈ ਸੱਠਾਂ ਦੇ ਅੰਦਰ ਬਾਹਰ ਹੋਵੇਗੀ। ਜੇ ਕੋਈ ਚੰਗਾ ਧਰਮ ਵਾਲਾ ਜਾਂ ਨੇਕ ਵਾਲਾ ਆਦਮੀ ਵੇਖਦੇ ਤਾਂ ਪਿੰਡ ਵਾਲੇ ਉਹਨੂੰ ਠਠੇ ਨਾਲ ਆਖਦੇ ਤੂੰ ਤਾਂ ਦੂਜਾ ਗੁਰਚਰਨ ਏਂ।
ਗੁਰਚਰਨ ਦੀ ਇਸਤਰੀ ਨਹੀਂ ਸੀ, ਇਕੇ ਲੜਕਾ ਬਿਖਲ ਹੀ ਸੀ। ਦੁਨੀਆਂ ਵਿਚ ਗੰਢਿਆਂ ਵਿਚੋਂ ਗੰਢੇਲਾ ਨਿਕਲਦੀਆਂ ਹੀ ਰਹਿੰਦੀਆਂ ਸਨ। ਇਸੇ ਕਰਕੇ ਐਹੋ ਜਹੇ ਧਰਮਾਤਮਾ ਤੇ ਸਰਬ ਗੁਣਾ ਭਰਪੂਰ ਲਾਇਕ ਪੁਤਰ ਦੇ ਘਰ ਬਿਮਲ ਵਰਗਾ ਪੰਜੇ ਐਬ ਸ਼ਰਈ ਬੱਚਾ ਪੈਦਾ ਹੋ ਪਿਆ ਸੀ।
ਪੁੱਤਰ ਗੁਰਚਰਨ ਦਾ ਕੋਈ ਜ਼ਿਆਦਾ ਮੋਹ ਨਹੀਂ ਸੀ, ਉਸਦਾ ਸਾਰਾ ਮੋਹ ਆਪਣੇ ਭਤੀਜੇ ਪਾਰਸ ਨਾਲ ਪੈ ਗਿਆ ਸੀ। ਹਰਿਚਰਨ ਦਾ ਵੱਡਾ ਮੁੰਡਾ ਪਾਰਸ ਹੀਂ ਉਹਦਾ ਸਕਾ ਪੁਤਰ ਸੀ, ਪਾਰਸ ਐਮ. ਏ. ਪਾਸ ਕਰਕੇ ਕਨੂੰਨ ਪੜ੍ਹ ਰਿਹਾ ਹੈ। ਇਸ ਨੂੰ ਉ. ਅ. ਤੋਂ ਲਗਕੇ ਅਜ ਤੱਕ ਸਭ ਕੁਝ ਇਹੋ ਪੜਾਂਦੇ ਆਏ ਹਨ। ਉਹਨਾਂ ਦੀ ਇਹ ਥੁੜ ਕਿ ਬਿਮਲ ਨੇ ਕੁਝ ਨਹੀਂ ਸਿਖਿਆ, ਪਾਰਸ ਨੇ ਸਭ ਕੁਝ ਸਿਖ ਕੇ ਪੂਰੀ ਕਰ ਦਿਤਾ ਹੈ।
ਛੋਟਾ ਭਰਾ ਹਰਚਰਨ ਏਨਾਂ ਚਿਰ ਪ੍ਰਦੇਸ਼ ਵਿਚ ਇਕ ਮਾਮੂਲੀ ਨੌਕਰੀ ਕਰ ਰਿਹਾ ਸੀ। ਲੜਾਈ ਦੇ ਪਿਛੋਂ ਉਹ ਝਟ ਪਟ ਹੀ , ਵੱਡਾ ਆਦਮੀ ਬਣ ਗਿਆ ਤੇ ਨੌਕਰੀ ਛੱਡ ਕੇ ਘਰ ਆ ਗਿਆ। ਲੋਕਾਂ ਨੂੰ ਰੁਪੈ ਬਿਆਜੂ ਦੇਣ ਲਗ ਪਿਆ। ਘਰ ਵਾਲੀ ਦੇ ਨਾਂ ਤੇ ਇਕ ਬਗੀਚਾ ਖਰੀਦ ਲਿਆ ਤੇ ਏਦਾਂ ਇਸ ਦੇ ਰੁਪੈ ਦੀ ਮੁਸ਼ਕ ਲਾਗਲੇ ਦੇ ਪਿੰਡਾਂ ਵਿਚ ਫੈਲ ਗਈ।
ਇਕ ਦਿਨ ਹਰਚਰਨ ਨੇ ਆਕੇ ਅਧੀਨ ਨਾਲ ਆਖਿਆ, 'ਭਰਾ ਜੀ ਕਈਆਂ ਦਿਨਾਂ ਤੋਂ ਮੈਂ ਤੁਹਾਡੇ ਨਾਲ ਇਕ ਗਲ ਕਰਨੀ ਚਾਹੁੰਦਾ ਹਾਂ।'
ਗੁਰਚਰਨ ਨੇ ਆਖਿਆ, 'ਜੀ ਸਦਕੇ ਕਰੋ।'
ਹਰਚਰਨ ਨੇ ਆਸੇ ਪਾਸੇ ਵੇਖ ਕੇ ਆਖਿਆ, 'ਤੁਸੀ ਇਕੱਲੇ ਕਿੰਨਾ ਚਿਰ ਚਲ ਸਕੋਗੇ ਉਮਰ ਵੀ ਤਾਂ ਸਿਆਣੀ ਹੋ ਗਈ ਹੈ.........।'
ਗੁਰਚਰਨ ਨੇ ਆਖਿਆ, 'ਇਹਦੇ ਵਿਚ ਸ਼ੱਕ ਕੀ ਹੈ, ਸੱਠਵਾਂ ਸਾਲ ਜਾ ਰਿਹਾ ਹੈ।
ਹਰਚਰਨ ਫੇਰ ਬੋਲਿਆ, ਇਸੇ ਕਰਕੇ ਮੈਂ ਆਖਿਆ ਮੈਂ ਹੁਣ ਘਰ ਹੀ ਰਹਾਂ ਜ਼ਮੀਨ ਜਾਇਦਾਦ ਸਭ ਉਲਟੀ ਪੁਲਟੀ ਹੋ ਰਹੀ ਹੈ ਜ਼ਰਾ ਸੰਭਾਲ ਸੰਭੁਲ ਕੇ ਮੈਂ ਹੀ.......।'
ਗੁਰਚਰਨ ਨੇ ਆਪਣੇ ਭਰਾ ਦੇ ਮੂੰਹ ਵਲ ਵੇਖ ਕੇ ਆਖਿਆ, 'ਜ਼ਮੀਨ ਜਾਇਦਾਦ ਤਾਂ ਹੈ ਵੀ ਥੋੜੀ ਜਹੀ ਤੇ ਇਹ ਕਿਧਰੇ ਭੱਜੀ ਨਹੀਂ ਜਾਂਦੀ ਕੀ ਤੁਸੀਂ ਅੱਡ ਹੋਣਾ ਚਾਹੁੰਦੇ ਹੋ?
ਹਰਚਰਨ ਨੇ ਸ਼ਰਮ ਨਾਲ ਦੇ ਦੰਦਾਂ ਥੱਲੇ ਜ਼ਬਾਨ ਲੈ ਕੇ ਆਖਿਆ, 'ਜੀ ਨਹੀਂ, ਜਿੱਦਾਂ ਹੁਣ ਚਲ ਰਿਹਾ ਹੈ, ਏਦਾਂ ਹੀ ਚਲਦਾ ਰਹੇਗਾ। ਗਲ ਏਨੀ ਹੈ ਕਿ ਹਰ ਇਕ ਚੀਜ਼ ਜੋ ਕਿ ਸਾਡੇ ਪਾਸ ਹੈ, ਜ਼ਰਾ ਗਿਣਤੀ ਵਿਚ ਆ ਜਾਣੀ ਚਾਹੀਦੀ ਹੈ, ਬਾਕੀ ਸਭ ਕੁਝ ਇਕੱਠਾ ਹੀ ਰਹੇਗਾ, ਜਰਾ ਰੋਟੀ ਅੱਡ ਅੱਡ ਪੱਕਣ ਲਗ ਜਾਏ ਤਾਂ ਕੋਈ ਹਰਜ ਨਹੀਂ।
ਗੁਰਚਰਨ ਨੇ ਆਖਿਆ ਜਿਦਾਂ ਤੇਰੀ ਮਰਜ਼ੀ ਹੈ ਭਰਾਵਾ, ਕੱਲ ਤੋਂ ਏਦਾਂ ਹੀ ਹੋ ਜਾਵੇਗਾ।
ਹਰਚਰਨ ਨੇ ਫੇਰ ਪੁਛਿਆ, 'ਚੀਜ਼ਾਂ ਨੂੰ ਨਿਸ਼ਾਨ ਕਿੱਦਾਂ ਲਾਉਗੇ ਕੁਝ ਫੈਸਲਾ ਕੀਤਾ ਹੈ?'
ਗੁਰਚਰਨ ਨੇ ਆਖਿਆ, ਅਗੇ ਤਾਂ ਇਸ ਗਲ ਦੀ ਲੋੜ ਹੀ ਨਹੀਂ ਸੀ ਪਈ। ਅਜ ਤੋਂ ਤਿੰਨਾਂ ਭਰਾਵਾਂ ਦੇ ਬਰਾਬਰ ਹਿਸੇ ਵੰਡ ਦਿਆਂਗੇ, ਆਪੇ ਕੰਮ ਚਲਦਾ ਰਹੇਗਾ।
ਹਰਿਚਰਨ ਨੇ ਹੈਰਾਨ ਹੋ ਕੇ ਆਖਿਆ, ਤਿੰਨ ਹਿੱਸੇ ਕਿਦਾਂ ਵਿਚਕਾਰਲੀ ਨੋਂਹ ਤਾਂ ਰੰਡੀ ਹੈ ਤੇ ਪੁਤ ਧੀ ਵੀ ਕੋਈ ਨਹੀਂ ਦੇ ਹਿਸੇ ਹੋਣਗੇ।
ਗੁਰਚਰਨ ਨੇ ਸਿਰ ਹਿਲਾ ਕੇ ਆਖਿਆ, ਨਹੀਂ ਤਿੰਨ ਹਿੱਸੇ ਹੀ ਹੋਣਗੇ। ਵਿਚਕਾਰਲੀ ਨੋਂਹ ਮੇਰੇ ਸ਼ਿਆਮ ਚਰਨ ਦੀ ਰੰਡੀ ਇਸਤ੍ਰੀ ਹੈ, ਜਦ ਤਕ ਜੀਵੇਗੀ ਆਪਣਾ ਹਿੱਸਾ ਬਰਾਬਰ ਖਾਂਦੀ ਰਹੇਗੀ।
ਹਰਿਚਰਨ ਰੁਸ ਪਿਆ? ਕਹਿਣ ਲਗਾ ਕਾਨੂੰਨੀ ਤੌਰ ਤੇ ਉਹਦੇ ਹਿਸੇ ਦਾ ਹੱਕ ਨਹੀਂ, ਉਹ ਪਹਿਨਣ ਖਾਣ ਲਈ ਗੁਜ਼ਾਰਾ ਲੈ ਸਕਦੀ ਹੈ।
ਗੁਰਚਰਨ ਨੇ ਆਖਿਆ, ਹਾਂ ਗੁਜ਼ਾਰਾ ਤਾਂ ਲੈ ਹੀ ਸਕਦੀ ਹੈ, ਕਿਉਂਕਿ ਘਰ ਦੀ ਨੋਂਹ ਜੂ ਹੈ।
ਹਰਿਚਰਨ ਨੇ ਆਖਿਆ, ਜੇ ਉਹ ਹਿੱਸਾ ਲੈ ਕੇ ਵੇਚ ਦੇਵੇ ਜਾਂ ਗਹਿਣੇ ਪਾ ਦੇਵੇ ਤਾਂ ਫੇਰ ? ਗੁਰਚਰਨ ਨੇ ਆਖਿਆ, ਜੇ ਕਾਨੂੰਨ ਉਹਨੂੰ ਇਹ ਹੱਕ ਦੇਂਦਾ ਹੈ ਤਾਂ ਉਹ ਕਰੇ।'
ਹਰਿਚਰਨ ਦਾ ਮੂੰਹ ਲਾਲ ਹੋ ਗਿਆ, 'ਤੂੰ ਕਰੇਂਗੀ ਕਿੱਦਾਂ ਕਰੇਗੀ।'

+++
ਦੂਜੇ ਦਿਨ ਹਰਚਰਨ ਨੇ ਫੀਤਾ ਲੈ ਕੇ ਸਾਰਾ ਘਰ ਮਿਣਨਾਂ ਸ਼ੁਰੂ ਕਰ ਦਿਤਾ। ਗੁਰਚਰਨ ਨੇ ਨਾ ਕੁਝ ਪੁਛਿਆ ਤੇ ਤੇ ਨਾ ਹੀ ਰੋਕਿਆ, ਦੋ ਤਿੰਨਾਂ ਦਿਨਾਂ ਪਿਛੋਂ ਇੱਟਾਂ ਤੇ ਚੂਨਾਂ ਵੀ ਆ ਗਿਆ। ਮਹਿਰੀ ਨੇ ਕਿਹਾ ਕੱਲ੍ਹ ਤੋਂ ਰਾਜ ਲਗ ਜਾਣਗੇ ਛੋਟੇ ਬਾਬੂ ਆਪਣੀ ਕੰਧ ਕਰਾ ਲੈਣਗੇ। ਗੁਰਚਰਨ ਨੇ ਕਿਹਾ, 'ਦਿਸਦਾ ਈ ਹੈ ਆਖਣ ਦੀ ਕੀ ਲੋੜ ਹੈ।
ਚੌਂਹ ਪੰਜਾਂ ਦਿਨਾਂ ਪਿਛੋਂ ਇਕ ਦਿਨ ਦਰਵਾਜ਼ੇ ਦੇ ਬਾਹਰ ਪੈਰਾਂ ਦਾ ਖੜਾਕ ਸੁਣਕੇ ਗੁਰਚਰਨ ਨੇ ਪੁਛਿਆ, ਪੰਚੂ ਦੀ ਮਾਂ ਕੌਣ ਹੈ ?
ਪੰਚੂ ਦੀ ਮਾਂ ਪੁਰਾਣੀ ਮਹਿਰੀ ਹੈ, ਉਸ ਨੇ ਇਸ਼ਾਰੇ ਨਾਲ ਦਸਿਆ, ਵਿਚਕਾਰਲੀ ਨੂੰਹ ਖੜੀ ਹੈ ਬਾਬੂ ਜੀ।
ਘਰ ਵਾਲੀ ਦੇ ਮਰ ਜਾਣ ਕਰਕੇ ਵਿਚਕਾਰਲੀ ਨੌਂਹ ਹੀ ਇਸ ਘਰ ਦੀ ਮਾਲਕਿਆਣੀ ਹੈ, ਉਹ ਜਦ ਵੀ ਜੇਠ ਨਾਲ ਗਲ ਬਾਤ ਕਰਦੀ ਹੈ ਪਰਦੇ ਪਿੱਛੇ ਹੋ ਕੇ ਕਰਦੀ ਹੈ ਇਹਨਾਂ ਨੇ ਮਿੱਠੀ ਜਿਹੀ ਆਵਾਜ਼ ਨਾਲ ਪੁਛਿਆ, ਸਹੁਰੇ ਦੇ ਘਰ ਵਿਚ ਮੈਂ ਕੁਝ ਵੀ ਹਿੱਸਾ ਨਹੀਂ ? ਛੋਟੀ ਭੈਣ ਮੈਨੂੰ ਰਾਤ ਦਿਨ ਗਾਲਾਂ ਕੱਢਦੀ ਰਹਿੰਦੀ ਹੈ। ਗੁਰਚਰਨ ਨੇ ਆਖਿਆ, 'ਹੈ ਕਿਉਂ ਨਹੀਂ ਜਿੱਦਾਂ ਉਹ ਮਾਲਕ ਹੈ ਉਸੇ ਤਰ੍ਹਾਂ ਆਪਣੇ ਹਿੱਸੇ ਦੀ ਤੂੰ ਵੀ ਮਾਲਕ ਹੈ ?
ਪੰਚੂ ਦੀ ਮਾਂ ਨੇ ਕਿਹਾ, 'ਏਸ ਤਰਾਂ ਤਾਂ ਘਰ ਵਿਚ ਟਿਕਣਾ ਮੁਸ਼ਕਲ ਹੋ ਜਾਇਗਾ। ਗੁਰਚਰਨ ਸਭ ਕੁਝ ਸੁਣ ਰਿਹਾ ਸੀ ਕੁਝ ਚਿਰ ਚੁਪ ਰਹਿਕੇ ਬੋਲਿਆ, ਪਾਰਸ ਨੂੰ ਆਉਣ ਵਾਸਤੇ ਚਿਠੀ ਲਿਖ ਦਿਤੀ ਹੈ ਉਹਦੇ ਆਉਂਦਿਆਂ ਹੀ ਸਭ ਠੀਕ ਹੋ ਜਾਇਗਾ। ਉਦੋਂ ਤਕ ਤੁਸੀਂ ਜ਼ਰਾ ਸਬਰ ਨਾਲ ਦਿਨ ਕਟਦੇ ਰਹੋ।
ਵਿਚਕਾਰਲੀ ਨੌਂਹ ਨੇ ਸ਼ਕ ਜਹੇ ਨਾਲ ਆਖਿਆ, ‘ਕੀ ਪਾਰਸ.....
ਗੁਰਚਰਨ ਨੇ ਵਿਚੋਂ ਹੀ ਟੋਕਦਿਆਂ ਕਿਹਾ, ਨਹੀਂ ਪਾਸ ਬੜਾ ਬੀਬਾ ਹੈ। ਮੇਰੇ ਪਾਰਸ ਦੇ ਮੁਆਮਲੇ ਵਿਚ ਕੋਈ ਅਗਰ ਮਗਰ ਨਹੀਂ ਚਲ ਸਕਦੀ। ਹਰਿਚਰਨ ਉਸ ਦਾ ਪਿਉ ਜਰੂਰ ਹੈ, ਪਰ ਮੈਂ ਵੀ ਉਸਨੂੰ ਬਚਿਆਂ ਵਾਂਗ ਹੀ ਜਾਣਦਾ ਹਾਂ। ਸਾਰੀ ਦੁਨੀਆਂ ਇਕ ਪਾਸੇ ਹੋ ਜਾਏ ਤਾਂ ਵੀ ਪਾਰਸ ਮੇਰਾ ਹੀ ਰਹੇਗਾ । ਉਹਦੇ ਤਾਇਆ ਜੀ ਵੀ ਕਦੇ ਬੇਇਨਸਾਫੀ ਨਹੀਂ ਕਰਦੇ, ਇਹ ਗਲ ਉਹ ਨਾਂ ਸਮਝ ਸਕਿਆ ਤਾਂ ਸਮਝ ਲੈਣਾ ਕਿ ਮੈਂ ਬਿਗਾਨੇ ਪੁੱਤਰ ਨੂੰ ਐਵੇਂ ਹੀ ਗਲ ਨਾਲ ਲਾਕੇ ਜਵਾਨ ਕੀਤਾ ਹੈ।
ਟਹਿਲਣ ਨੇ ਆਖਿਆ, ਇਹਦੇ ਨੀਂਦ ਚ ਹੀ ਸ਼ਕ ਹੈ | ਜਦ ਉਸਨੂੰ ਮਾਤਾ ਨਿਕਲੀ ਸੀ ਢਾਂ ਤੁਹਾਡੇ ਬਨਾਂ ਕੌਣ ਉਸ ਨੂੰ ਮਾਤਾ ਦੇ ਮੂੰਹੋਂ ਕੱਢ ਸਕਦਾ ਸੀ ? ਓਦੋਂ ਉਹਦਾ ਪਿਉ ਤੇ ਮਤੇਈ ਮਾਂ ਕਿਥੇ ਸਨ ? ਡਰਦਿਆਂ ਮਰਿਆਂ ਕੋਈ ਪਰਛਾਵਾਂ ਵੀ ਨਹੀਂ ਸੀ ਲੈਣਾ ਚਾਹੁੰਦਾ। ਬਸ ਦਿਨ ਰਾਤ ਤਾਇਆ ਜੀ ਹੀ ਸਨ ਜੋ ਮੰਜੇ ਨਾਲ ਮੰਜਾ ਬਣੇ ਹੋਏ ਸਨ।
ਵਿਚਕਾਰਲੀ ਨੋਂਹ ਨੇ ਆਖਿਆ,'ਜੇ ਪਾਰਸ ਦੀ ਮਾਂ ਜੀਉਂਦੀ ਵੀ ਰਹਿੰਦੀ ਤਾਂ ਇਹ ਕੁਝ ਨ ਕਰ ਸਕਦੀ ।'
ਗੁਰਚਰਨ ਕੁਝ ਸੰਗ ਜਹੀ ਨਾਲ ਬੋਲੇ, ਰਹਿਣ ਦੇ ਧੀਏ, ਇਹ ਪਿਛਲੀਆਂ ਗਲਾਂ ਕੀ ਫੋਲਣੀਆਂ ਹੋਈਆਂ ।
ਉਹਦੇ ਚਲੇ ਜਾਣ ਪਿੱਛੋਂ ਬੁੱਢੇ ਗੁਰਚਰਨ ਦੀਆਂ ਅਖਾਂ ਅਗੇ ਬਿਮਲ ਤੇ ਪਾਰਸ ਦੋਵੇਂ ਇਕ ਵੇਰਾਂ ਹੀ ਆਗਏ। ਅੰਧੇਰੀ ਰਾਤ ਵਿਚ ਕਾਲੇ ਅਕਾਸ਼ ਵਲੋਂ ਵੇਖ ਕੇ ਉਸ ਦੇ ਮੁੰਹੋ ਇਕ ਵੱਡਾ ਸਾਰਾ ਹੌਕਾ ਨਿਕਲ ਗਿਆ ਇਹਦੇ ਪਿਛੋਂ ਇਕ ਮੋਟੀ ਸਾਰੀ ਡਾਂਗ ਲੈਕੇ ਉਹ ਸਰਕਾਰਾਂ ਦੀ ਬੈਠਕ ਵਿਚ ਸ਼ਤਰੰਜ ਖੇਡਣ ਚਲੇ ਗਏ। 
ਦੂਜੇ ਦਿਨ ਦੁਪਹਿਰ ਨੂੰ ਗੁਰਚਰਨ ਰੋਟੀ ਖਾਣ ਬੈਠੇ ਸਨ। ਰਸੋਈ ਦਾ ਪਹਾੜ ਵੱਲ ਦਾ ਕੁਝ ਹਿੱਸਾ ਵਲਕੇ ਹਰਿਚਰਨ ਦਾ ਕੰਮ ਚਲਾ ਰਿਹਾ ਸੀ । ਇਥੋਂ ਉੱਚੀ ਉੱਚੀ ਇਕ ਇਸਤ੍ਰੀ ਦੇ ਮੂੰਹੋ ਐਹੋ ਜਹੀਆਂ ਗੱਲਾਂ ਨਿਕਲ ਰਹੀਆਂ ਸਨ ਕਿ ਜਿਨ੍ਹਾਂ ਦਾ ਕਦੇ ਭਰੋਸਾ ਨਹੀਂ ਸੀ ਹੋ ਸਕਦਾ। ਇਹ ਕੁਝ ਸੁਣ ਕੇ ਉਹਨਾਂ ਲਈ ਰੋਟੀ ਖਾਣੀ ਭਾਰੂ ਹੋ ਰਹੀ ਸੀ । ਇਸ ਇਸਤ੍ਰੀ ਦੀ ਬਰੀਕ ਆਵਾਜ਼ ਨਾਲ ਹੁਣ ਇਕ ਆਦਮੀ ਦਾ ਮੋਟਾ ਜਿਹਾ ਅਵਾਜ਼ ਵੀ ਆ ਮਿਲਿਆ ਸੀ । ਇਹ ਸੁਣ ਕੇ ਉਹਨਾਂ ਦੇ ਕੰਨ ਖੜੇ ਹੋ ਗਏ ਤੇ ਉਹ ਇਕ ਦਮ ਉਠ ਕੇ ਖਲੋ ਗਏ । ਵਿਚਕਾਰਲੀ ਨੋਂਹ ਪਰਦੇ ਪਿਛੋਂ ਹੀ 'ਹਾਏ ਹਾਏ ਕਰ ਉਠੀ ਤੇ ਪੰਚੂ ਦੀ ਮਾਂ ਨੇ ਮਾਰੇ ਗੁੱਸੇ ਦਾ ਸਾਰਾ ਭਾਂਡਾ ਹੀ ਭੰਨ ਦਿਤਾ।
ਵਿਹੜੇ ਵਿਚ ਖਲੋਕੇ ਗੁਰਚਰਨ ਨੇ ਆਪਣੇ ਭਰਾ ਨੂੰ ਅਵਾਜ਼ ਦੇਕੇ ਆਖਿਆ, ਹਰਿਚਰਨ ! ਮੈਂ ਬੁੱਢੀਆਂ ਦੀਆਂ ਗੱਲਾ ਵਲ ਧਿਆਨ ਨਹੀਂ ਦੇਂਦਾ, ਪਰ ਜੇ ਤੂੰ ਆਪ ਵੀ ਵਿਚਕਾਰਲੀ ਨੋਂਹ ਦਾ ਐਨਾ ਨਿਰਾਦਰ ਕਰਨ ਲੱਗੇਗਾ ਤਾਂ ਏਦਾਂ ਉਸ ਦਾ ਗੁਜ਼ਾਰਾ ਮੁਸ਼ਕਲ ਹੋ ਜਾਇਗਾ ।
ਇਸ ਗਲ ਦਾ ਕਿਸੇ ਨੇ ਮੋੜ ਨ ਮੋੜਿਆ । ਪਰ ਬਾਹਰ ਜਾਣ ਵਾਲੇ ਰਾਹ ਥਾਣੀ ਉਹਨਾਂ ਨੂੰ ਛੋਟੀ ਨੋਂਹ ਦਾ ਉੱਚੀ ਉੱਚੀ ਬੋਲਣਾ ਸੁਣ ਪਿਆ । ਉਹ ਠੱਠਾ ਕਰਦੀ ਹੋਈ ਆਖ ਰਹੀ ਸੀ, ਏਸ ਤਰਾਂ ਨਿਰਾਦਰ ਨ ਕਰਿਆ ਕਰੋ,' ਆਖ ਦੇਦੀ ਹਾਂ, ਨਹੀਂ ਤਾਂ ਵਿਚਕਾਰਲੀ ਨੋਂਹ ਘਰ ਵਿਚ ਨਹੀਂ ਰਹੇਗੀ, ਫੇਰ ਕੀ ਕਰੋਗੇ ?
'ਹਰਿਚਰਨ ਜੁਵਾਬ ਦੇ ਰਿਹਾ ਸੀ, ਫੇਰ ਕਿਹੜੀ ਦੁਨੀਆਂ ਗਰਕ ਚੱਲੀ ਹੈ । ਅਸੀਂ ਕਿਹੜਾ ਉਹਦੇ ਪੈਰੀਂ “ਹੱਥ ਲਾਉਣਾ ਹੈ ਕਿ ਨਾ ਜਾਵੇ । ਇਕ ਵੇਰਾਂ ਛਡ ਕੇ ਸੌ ਵਾਰੀ ਚਲੀ ਜਾਏ । ਗੁਰਚਰਨ ਠਠੰਬਰ ਕੇ ਖਲੋ ਗਏ ਤੇ ਇਹਨਾਂ ਦੀ ਗਲ ਬਾਤ ਮੁੱਕਣ ਤੇ ਸਭ ਕੁਝ ਸੁਣ ਕੇ ਬਾਹਰ ਨੂੰ ਚਲੇ ਗਏ।

+++
ਹੈਡਮਾਸਟ੍ਰ ਸਾਹਿਬ ਦੀ ਲੜਕੀ ਦੇ ਵਿਆਹ ਤੇ ਜਾਣ ਲਈ ਗੁਰਚਰਨ ਕ੍ਰਿਸ਼ਨ ਨਗਰ ਵਲ ਜਾਣ ਲਈ ਤਿਆਰ ਹੋ ਰਹੇ ਸਨ। ਏਨੇ ਚਿਰ ਨੂੰ ਸੁਣ ਲਿਆ ਕਿ ਪਾਰਸ ਘਰ |ਆਗਿਆ ਹੈ ਤੇ ਆਉਂਦੇ ਨੂੰ ਹੀ ਤਾਪ ਨੇ ਘੇਰ ਲਿਆ ਹੈ । ਇਹ ਪਾਰਸ ਦੇ ਕਮਰੇ ਅੰਦਰ ਜਾ ਹੀ ਰਹੇ ਸਨ ਕਿ ਅਗੋਂ ਛੋਟੇ ਭਰਾ ਨੂੰ ਵੇਖਕ ਪੁਛਿਆ, ਕੀ ਪਾਰਸ ਨੂੰ ਤਾਪ ਚੜ੍ਹ ਗਿਆ ਹੈ ?
ਹਰਿਚਰਨ ‘ਹੂ` ਆਖਕੇ ਚਲਿਆ ਗਿਆ | ਛੋਟੀ ਨੋਂਹ ਦੀ ਪੇਕਆਂ ਦੇ ਟਹਿਲਣ ਨੇ ਰਾਹ ਰੋਕ ਕੇ ਆਖਿਆ, ਤੁਸੀਂ ਅੰਦਰ ਨ ਜਾਓ ! ਨ ਜਾਓ ? ਕਿਉਂ ? ਅਦਰ ਬੀਬੀ ਜੀ ਬੈਠੇ ਹਨ।'
ਉਹਨੂੰ ਆਖ ਦਿਉ ਜ਼ਰਾ ਪਰੇ ਹੋ ਜਾਏ । ਮੈਂ ਪਾਰਸ ਨੂੰ ਵੇਖਣਾ ਚਾਹੁੰਦਾ ਹਾਂ ।
ਨੌਕਰਿਆਣੀ ਨੇ ਆਖਿਆ, ਪਰੇ ਕਿਧਰ ਹੋ ਜਾਣਗੇ ਉਹ ਪਾਰਸ ਦਾ ਸਿਰ ਘੁਟ ਰਹੇ ਹਨ । ਇਹ ਆਖਕੇ ਉਹ ਆਪਣੇ ਕੰਮ ਵਿਚ ਲਗ ਗਏ ।
ਗੁਰਚਰਨ ਸੁਪਨੇ ਵਾਲਿਆਂ ਵਾਰੀ ਕੁਝ ਚਿਰ ਖਲੋਤੇ ਰਹੇ ਫੇਰ ਅਵਾਜ਼ ਮਾਰਕੇ ਆਖਿਆ ਕੀ ਹਾਲ ਹੈ ਬੇਟਾ ਪਾਰਸ ! ਤਬੀਅਤ ਠੀਕ ਹੈ ਨਾਂ ? ਅੰਦਰੋਂ ਕੋਈ ਜਵਾਬ ਨ ਆਇਆ । ਨੌਕਰਿਆਣੀ ਨੇ ਉੱਥੋਂ ਹੀ ਆਖਿਆ, ਬਾਬੂ ਜੀ ਨੂੰ ਬੁਖਾਰ ਹੈ ਸੁਣਿਆਂ ਨਹੀਂ ?
ਗੁਰਚਰਨ ਬੁੱਤ ਜਿਹਾ ਬਣੀ ਦੋ ਚਾਰ ਮਿੰਟ ਉਥੇ ਹੀ ਖੜੇ ਰਹੇ । ਫੇਰ ਉਥੋਂ ਬਿਨਾ ਕਿਸੇ ਨੂੰ ਕੁਝ ਦਸੇ ਸੁਣੇ ਦੋ ਸਿੱਧੇ ਰੇਲਵੇ ਸਟੇਸ਼ਨ ਤੇ ਚਲੇ ਗਏ ।
ਉੱਥੇ ਵਿਆਹ ਦੀ ਧੂਮ ਧਾਮ ਵਿਚ ਤਾਂ ਕਿਸੇ ਨੇ ਕੁਝ ਨ ਕਿਹਾ ਸੁਣਿਆਂ, ਪਰ ਵਿਆਹ ਮੁੱਕਣ ਪਿਛੋਂ ਉਹਨਾਂ ਦੇ ਪੁਰਾਣੇ ਮਿਤ੍ਰ ਹੈਡਮਾਸਟਰ ਨੇ ਪੁਛਿਆ।
ਕੀ ਗਲ ਹੈ ਗੁਰਚਰਨ ਸਣਿਆਂ ਹੈ ਤੁਹਾਡੇ ਛੋਟੇ ਭਰਾ ਹਰਿਚਰਨ ਤੁਹਾਡੇ ਬਹੁਤ ਪਿਛੇ ਪੈਗਏ ਹਨ ।
ਗੁਰਚਰਨ ਨੇ ਬੇਧਿਆਨੇ ਹੀ ਕਿਹਾ, ਕੌਣ ਹਰਿਚਰਨ ? ਨਹੀਂ।
'ਨਹੀਂ ਕੀ, ਹਰਿਚਰਨ ਦੀ ਸ਼ੈਤਾਨੀ ਦਾ ਹਾਲ ਤਾਂ ਸਾਰੇ ਜਾਣਦੇ ਹਨ।
ਗੁਰਚਰਨ ਨੂੰ ਸਾਰੀਆਂ ਪਿਛਲੀਆਂ ਚੇਤੇ ਆ ਗਈਆਂ । ਕਹਿਣ ਲੱਗਾ 'ਹਾਂ ਜ਼ਮੀਨ ਤੇ ਜਾਇਦਾਦ ਸਬੰਧੀ ਉਹ ਕੁਝ ਗੜ ਬੜੀ ਕਰ ਰਿਹਾ ਹੈ।
ਇਹਨਾਂ ਦੀਆਂ ਗੱਲਾਂ ਦੇ ਢੰਗ ਤੋਂ ਹੈਡਮਾਸਟਰ ਸਾਹਿਬ ਕੁਝ ਗੁੰਮ ਜਹੇ ਹੋ ਗਏ । ਦੋਵੇਂ ਛੋਟੇ ਹੁੰਦਿਆਂ ਦੇ ਲੰਗੋਟੀਏ ਮਿਤ੍ਰ ਸਨ, ਪਰ ਗੁਰਚਰਨ ਆਪਣੇ ਦੁੱਖ ਦੀ ਗਲ ਬਾਤ ਇਹਨਾਂ ਪਾਸੋਂ ਉਦਾਸੀ ਦੇ ਪਰਦੇ ਹੇਠ ਛਪਾਉਣਾ ਚਾਹੁੰਦਾ ਹੈ, ਇਹ ਵੇਖ ਕੇ ਉਹ ਫੇਰ ਕੁਝ ਨਾ ਬੋਲੇ | ਵਿਆਹ ਤੋਂ ਮੁੜਕੇ ਗੁਰਚਰਨ ਨੇ ਵੇਖਿਆ ਕਿ ਇਨ੍ਹਾਂ ਦੇ ਪਿਛੋਂ ਹਰਿਚਰਨ ਨੇ ਸਾਰੇ ਵਿਹੜੇ ਵਿਚ ਐਨੇ ਟੋਏ ਤੇ ਖੱਡੇ ਪਾ ਦਿੱਤੇ ਹਨ ਕਿ ਖੜੇ ਹੋਣ ਨੂੰ ਥਾਂ ਨਹੀਂ ਰਿਹਾ। ਉਹ ਸਮਝ ਗਏ ਕਿ ਹਚਰਨ ਸਾਰੇ ਘਰ ਨੂੰ ਆਪਣੀ ਮਰਜ਼ੀ ਨਾਲ ਵੰਡਕੇ ਵਿਚ ਜ਼ਰੂਰ ਕੰਧ ਕਰ ਲਏਗਾ। ਉਹਦੇ ਪਾਸ ਰੁਪਇਆ ਹੈ ਇਸ ਕਰਕੇ ਉਹਨੂੰ ਕਿਸੇ ਨੂੰ ਪੁਛਣ ਗਿਛਣ ਦੀ ਲੋੜ ਨਹੀਂ ।
ਉਹ ਆਪਣੇ ਕਮਰੇ ਵਿਚ ਜਾਕੇ ਕਪੜੇ ਬਦਲ ਰਹੇ ਸਨ ਕਿ ਇਨੇ ਚਿਰ ਨੂੰ ਪੰਚੂ ਦੀ ਮਾਂ ਵਿਚਕਾਰਲੀ ਨੋਂਹ ਨੂੰ ਲੈਕੇ ਸਾਹਮਣੇ ਆ ਖੜੀ ਹੋਈ। ਗੁਰਚਰਨ ਅਜੇ ਕੁਝ ਪੁਛਣ ਹੀ ਲੱਗਾ ਸੀ ਕਿ ਉਹ ਅੱਗੋਂ ਰੋਣ ਲਗ ਪਈ । ਰੋਂਦਿਆਂ ਰੋਂਦਿਆਂ ਉਸਨੇ ਕਿਹਾ, ਕਿ ਪਰਸੋਂ ਸਵੇਰੇ ਛੋਟੇ ਬਾਬੂ ਨੇ ਵਿਚਕਾਰਲੀ ਨੋਂਹ ਨੂੰ ਧੱਕੇ ਮਾਰਕੇ ਘਰੋਂ ਕੱਢ ਦਿਤਾ ਸੀ ਜੇ ਮੈਂ ਨ ਹੁੰਦੀ ਤਾਂ ਖਬਰੇ ਮਾਰ ਮਾਰ ਕੇ ਮਾਰ ਹੀ ਸੁਟਦੇ।
ਗਲ ਬਾਤ ਪੂਰੀ ਤਰਾਂ ਨੂੰ ਸਮਝਦਿਆਂ ਹੋਇਆਂ ਗੁਰਚਰਨ ਨੇ ਮਿੱਟੀ ਦੇ ਪੁਤਲੇ ਵਾਂਗ ਕੁਝ ਚਿਰ ਚੁੱਪ ਰਹਿਕੇ ਪੁਛਿਆ, ਸੱਚ ਮੁੱਚ ਹੀ ਹਰਿਚਰਨ ਨੇ ਤੁਹਾਡੇ ਸਰੀਰ ਨੂੰ ਛੋਹ ਲਿਆ ਹੈ ? ਉਹਦਾ ਹੌਸਲਾ ਕਿਦਾਂ ਪਿਆ ?
ਥੋੜੀ ਦੇਰ ਪਿਛੋਂ ਫੇਰ ਕਹਿਣ ਲੱਗੇ, ਮਲੂਮ ਹੁੰਦਾ ਹੈ ਕਿ ਪਾਰਸ ਕਿਤੇ ਮੰਜੀ ਤੇ ਪਏ ਹੋਏ ਹੋਣਗੇ ।
ਪੰਚੂ ਦੀ ਮਾਂ ਨੇ ਆਖਿਆ, ਉਹਨਾਂ ਨੂੰ ਤਾਂ ਕੁਝ ਵੀ ਨਹੀਂ ਸੀ ਹੋਇਆ, ਉਹ ਅੱਜ ਹੀ ਰੇਲ ਰਾਹੀਂ, ਕਲਕਤੇ ਚਲੇ ਗਏ ਹਨ।
ਕੁਝ ਨਹੀਂ ਹੋਇਆ ਤਾਂ ਕੀ ਉਹ ਆਪਣੇ ਪਿਉ ਦੀ ਕਰਤੂਤ ਵੇਖ ਗਿਆ ਹੈ ?
ਪੰਚੂ ਦੀ ਮਾਂ ਨੇ ਆਖਿਆ, 'ਹਾਂ ਸਭ ਕੁਝ ਅੱਖੀਂ ਵੇਖ ਗਿਆ ਹੈ।
ਗੁਰਚਰਨ ਦੇ ਪੈਰਾਂ ਥਲਿਓਂ ਜ਼ਮੀਨ ਨਿਕਲ ਗਈ। ਕਹਿਣ ਲਗੇ, “ਚਲ ਬੀਬਾ ਜੇ ਉਸਨੂੰ ਐਨੇ ਕਸੂਰ ਦੀ ਸਜ਼ਾ ਵੀ ਨ ਮਿਲੇ ਤਾਂ ਮੇਰਾ ਇਸ ਘਰ ਵਿਚ ਰਹਿਣਾ ਫਜ਼ੂਲ ਹੈ। ਮੈਂ ਗੱਡੀ ਲਿਆਉਨਾ ਹਾਂ ਸਾਨੂੰ ਕਚਹਿਰੀ ਜਾਕੇ ਉਸਤੇ ਮੁਕੱਦਮਾ ਚਲਾਣਾ ਪਏਗਾ।
ਅਦਾਲਤ ਵਿਚ ਜਾਕੇ ਮੁਕਦਮਾ ਕਰਨਾ ਸੁਣਕੇ ਵਿਚਕਾਰਲ ਨੋਂਹ ਤ੍ਰਬਕ ਪਈ। ਗੁਰਚਰਨ ਨੇ ਆਖਿਆ “ਮੈਂ ਜਾਣਦਾ ਹਾਂ ਕਿ ਟਬਰ ਦਾਰ ਵਾਸਤੇ ਆਪਣੀਆਂ ਨੋਹਾਂ ਧੀਆਂ ਨਾਲ ਇਹ ਸਲੂਕ ਕਰਨਾ ਬਿਲਕੁਲ ਠੀਕ ਨਹੀਂ। ਜੇ ਤੂੰ ਚੁਪ ਚਾਪ ਇਹ ਨਿਰਾਦਰ ਸਹਾਰ ਲਿਆ ਤਾਂ ਰੱਬ ਵੀ ਤੇਰੇ ਤੇ ਗੁਸੇ ਹੋ ਜਾਇਗਾ।
ਵਿਚਕਾਰਲੀ ਨੋਂਹ ਉਠ ਕੇ ਖਲੋ ਗਈ। ਕਹਿਣ ਲੱਗੀ ਤੁਸੀਂ ਪਿਉ ਦੀ ਥਾਂ ਹੋ ਜਦੋਂ ਮੈਨੂੰ ਆਖੋਗੇ ਮੈਂ ਮੰਨਣ ਨੂੰ ਤਿਆਰ ਹਾਂ।
ਹਰਚਰਨ ਦੇ ਬਰ ਖਿਲਾਫ ਮੁਕਦਮਾਂ ਚਲਾਇਆ ਗਿਆ, ਗੁਰਚਰਨ ਨੇ ਆਪਣੇ ਪੁਰਾਣੇ ਜ਼ਮਾਨੇ ਦੀ ਸੋਨੇ ਦੀ ਜੰਜੀਰੀ ਵੇਚਕੇ ਵਕੀਲ ਨੂੰ ਡਬਲਫੀਸ ਦੇ ਦਿੱਤੀ।
ਤ੍ਰੀਕ ਵਾਲੇ ਦਿਨ ਪੇਸ਼ੀ ਹੋਈ। ਦੂਜਾ ਫਰੀਕ ਹਰਿਚਰਨ ਹਾਜ਼ਰ ਹੋਇਆ ਪਰ ਵਾਦਨੀ ਕਿਧਰੇ ਨ ਦਿੱਸੀ। ਵਕੀਲ ਨੇ ਪਤਾ ਨਹੀਂ ਕੀ ਕੁਝ ਆਖਿਆ, ਹਾਕਮ ਨੇ ਮੁਕਦਮਾਂ ਖਾਰਜ ਕਰ ਦਿਤਾ ਭੀੜ ਵਿਚ ਅਚਾਨਕ ਗੁਰਚਰਨ ਨੇ ਪਾਰਸ ਨੂੰ ਵੇਖ ਲਿਆ ਉਹ ਮਾੜਾ ਮਾੜਾ ਹੱਸ ਰਿਹਾ ਸੀ।
ਗੁਰਚਰਨ ਨੇ ਘਰ ਆਕੇ ਪਤਾ ਕੀਤਾ ਕਿ ਪੇਕਿਆਂ ਵਿਚ ਕਿਸੇ ਦੀ ਸਖਤ ਬੀਮਾਰੀ ਦੀ ਖਬਰ ਸੁਣ ਕੇ ਉਹ ਚੁਪ ਚਾਪ ਬਿਨਾ ਨਾਏ ਧੋਏ ਤੇ ਖਾਧੇ ਪੀਤੇ ਦੇ ਗੱਡੀ ਲੈ ਕੇ ਪੇਕੇ ਚਲੀ ਗਈ ਹੈ।
ਪੰਚੂ ਦੀ ਮਾਂ ਹੱਥ ਮੂੰਹ ਧੋਣ ਨੂੰ ਪਾਣੀ ਦੇਣ ਆਈ ਤਾਂ ਰੋ ਕੇ ਕਹਿਣ ਲੱਗੀ, ਦਿਨੇ ਵੀ ਧੋਖਾ ਹੈ ਤੇ ਰਾਤ ਵੀ ਧੋਖਾ ਹੈ, ਤੁਸੀਂ ਕਿਧਰੇ ਹੋਰ ਜਗ੍ਹਾ ਚਲੇ ਜਾਉ। ਇਸ ਪਾਪੀ ਦੇ ਪਾਸ ਤੁਹਾਡੇ ਰਹਿਣ ਦੀ ਹੋਰ ਕੋਈ ਥਾਂ ਨਹੀਂ।
ਢੋਲ ਆਏ, ਨਗਾਰੇ ਆਏ, ਮੁਕਦਮਾ ਜਿੱਤ ਲੈਣ ਦੀ ਖੁਸ਼ੀ ਵਿਚ ਹਰਿਚਰਨ ਨੇ ਕਈ ਲੋਹੜੇ ਕੀਤੇ। ਐਨਾ ਰੌਲਾ ਰੱਪਾ ਪਾਇਆ ਕਿ ਸਾਰਾ ਪਿੰਡ ਹੀ ਅਲਕਾਂਦ ਆ ਗਿਆ।
ਗੁਰਚਰਨ ਤੇ ਉਹਨਾਂ ਦੀ ਪੁਰਾਣੀ ਮਹਿਰੀ ਪੰਚੂ ਦੀ ਮਾਂ ਗੁਜ਼ਾਰਾ ਕਰਨ ਲੱਗੇ, ਦੂਜੇ ਦਿਨ ਮਹਿਰੀ ਨੇ ਆ ਕੇ ਆਖਿਆ, "ਰਸੋਈ ਦਾ ਸਾਰਾ ਸਾਮਾਨ ਇਕੱਠਾ ਕਰ ਆਈ ਹਾਂ ਬਾਬੂ ਜੀ।"
ਰਸੋਈ ਦਾ ? ਚੰਗਾ ਮੈਂ.........ਆਇਆ........... ਇਹ ਆਖਕੇ ਗੁਰਚਰਨ ਬਾਬੂ ਉਠਣਾ ਹੀ ਚਾਹੁੰਦੇ ਸਨ ਕਿ ਮਹਿਰੀ ਆਖਣ ਲੱਗੀ, “ਕੋਈ ਛੇਤੀ ਨਹੀਂ ਬਾਬੂ ਜੀ ਜ਼ਰਾ ਦਿਨ ਚੜ੍ਹ ਲੈਣ ਦਿਉ। ਏਨੇ ਚਿਰ ਨੂੰ ਤੁਸੀਂ ਬੇਸ਼ੱਕ ਗੰਗਾ ਦਾ ਇਸ਼ਨਾਨ ਕਰ ਆਓ"।
ਚੰਗਾ ਮੈਂ ਜਾਂਦਾ ਹਾਂ । ਇਹ ਆਖ ਕੇ ਗੁਰਚਰਨ ਬਾਬੂ ਅੱਖ ਦੇ ਪਲਕਾਰੇ ਵਿਚ ਗੰਗਾ ਇਸ਼ਨਾਨ ਲਈ ਉਠ ਖੜੇ ਹੋਏ। ਉਹਨਾਂ ਦਾ ਕਹਿਣਾ ਤੇ ਕਰਨਾ ਕਦੇ ਅਡੋ ਅੱਡ ਨਹੀ ਸਨ। ਉਹ ਜੋ ਕੁਝ ਆਖਦੇ ਸਨ ਉਹੋ ਹੀ ਝਟ ਪੱਟ ਕਰ ਲੈਂਦੇ ਸਨ। ਪੰਚੂ ਦੀ ਮਾਂ ਨੂੰ ਪਤਾ ਨਹੀਂ ਕਿਉਂ ਸ਼ੱਕ ਪੈਣ ਲੱਗ ਪਿਆ ਕਿ ਇਹ ਪਹਿਲੇ ਬਾਬੂ ਜੀ ਨਹੀਂ ਰਹੇ।
ਪੰਚੂ ਦੀ ਮਾਂ ਅੰਦਰ ਜਾਕੇ ਜ਼ੋਰ ਜ਼ੋਰ ਦੀ ਦੋਹਾਈ ਦੇਕੇ ਆਖਣ ਲੱਗੀ, 'ਕਦੇ ਭਲਾ ਨਹੀਂ ਹੋਣਾ, ਇਹਨਾਂ ਦਾ ਕਦੇ ਭਲਾ ਨਹੀਂ ਹੋਣਾ, ਇਹ ਦੀ ਸਜ਼ਾ ਇਹਨਾਂ ਨੂੰ ਰੱਬ ਵਲੋਂ ਜ਼ਰੂਰ ਮਿਲੇਗੀ।
ਕਿਸਦਾ ਭਲਾ ਨਹੀਂ ਹੋਣਾ ਤੇ ਕਿਹਨੂੰ ਜ਼ਰੂਰ ਸਜ਼ਾ ਮਿਲੇਗੀ, ਕਿਸੇ ਨੂੰ ਇਸ ਦਾ ਪਤਾ ਲਗੇਗਾ ਤੇ ਨਾ ਹੀ ਕੋਈ ਛੋਟੇ ਬਾਬੂ ਵਲੋਂ ਇਸ ਨਾਲ ਲੜਨ ਨੂੰ ਤਿਆਰ ਹੋਇਆ ਇਸੇ ਤਰ੍ਹਾਂ ਕਈ ਦਿਨ ਲੰਘ ਗਏ। ਗੁਰਚਰਨ ਦੀ ਇਕੋ ਉਲਾਦ ਬਿਮਲ ਚੰਦ੍ਰ ਕੋਈ ਨੇਕ ਉਲਾਦ ਨਹੀ ਇਹਨੂੰ ਉਹ ਚੰਗੀ ਤਰਾਂ ਜਾਣਦੇ ਸਨ। ਕੁਝ ਮਹੀਨੇ ਪਹਿਲਾਂ ਉਹ ਕੁਝ ਘੰਟਿਆਂ ਲਈ ਘਰ ਸੀ ਪਰ ਫੇਰ ਉਹਦੇ ਦਰਸ਼ਨ ਨਹੀਂ ਹੋਏ ਸਨ। ਉਸ ਵਾਰੀ ਬੈਗ ਵਿਚ ਲੁਕਾ ਕੇ ਪਤਾ ਨਹੀਂ ਕੀ ਕੁਝ ਧਰ ਗਿਆ ਸੀ, ਇਹਦੇ ਚਲੇ ਜਾਣ ਤੇ ਪਾਰਸ ਨੂੰ ਸੱਦ ਕੇ ਆਖਿਆ, 'ਵੇਖ ਖਾਂ ਪੁਤ ਭਲਾ ਇਹਦੇ ਵਿਚ ਕੀ ਹੈ ? ਪਾਰਸ ਨੇ ਚੰਗੀ ਤਰਾਂ ਵੇਖ ਚਾਖ ਕੇ ਆਖਿਆ, ਸ਼ਾਇਦ ਕੋਈ ਕਾਗਜ਼ ਹਨ। ਜੇ ਤੁਸੀਂ ਆਖੋ ਤਾਂ ਸਾੜ ਦਿਆਂ ਤਾਇਆ ਜੀ ?
ਗੁਰਚਰਨ ਨੇ ਕਿਹਾ ਸੀ ਜੇ ਕੋਈ ਜ਼ਰੂਰੀ ਹੋਏ ਤਾਂ ?
ਪਾਰਸ ਨੇ ਜਵਾਬ ਦਿੱਤਾ ਸੀ, 'ਜ਼ਰੂਰੀ ਤਾਂ ਹਨ ਪਰ ਪਾਰਸ ਵਾਸਤੇ ਜ਼ਰੂਰੀ ਨਹੀਂ ਕੀ ਫਾਇਦਾ ਹੈ ਇਸ ਬੰਦ ਬਲਾ ਨੂੰ ਘਰ ਵਿੱਚ ਰੱਖੀ ਰੱਖਣ ਦਾ ?
ਗੁਰਚਰਨ ਨੇ ਫੇਰ ਰੋਕਿਆ ਸੀ, 'ਬਿਨਾਂ ਚੰਗੀ ਤਰਾਂ ਪਤਾ ਕੀਤਿਆਂ ਨਾਸ ਨਹੀਂ ਕਰਨੇ ਚਾਹੀਦੇ। 'ਏਦਾਂ ਕਿਸੇ ਦਾ ਸੱਤਿਆਨਾਸ ਵੀ ਹੋ ਸਕਦਾ ਹੈ, ਬੇਟਾ ਤੂੰ ਇਹਨਾਂ ਨੂੰ ਕਿਧਰੇ ਲੁਕਾ ਦੇਹ ਫੇਰ ਵੇਖੀ ਜਾਇਗੀ ?
ਇਹ ਗੱਲ ਉਹਨਾਂ ਨੂੰ ਭੁੱਲ ਚੁੱਕੀ ਸੀ, ਅਜ ਸਵੇਰੇ ਗੰਗਾ ਇਸ਼ਨਾਨ ਤੋਂ ਪਿਛੋਂ ਉਹ ਰੋਟੀ ਵਾਸਤੇ ਜਾ ਰਹੇ ਸਨ ਕਿ ਉਹੋ ਬਗ ਲੈ ਕੇ ਪੁਲਸ, ਪਾਰਸ, ਹਰਚਰਨ ਤੇ ਪਿੰਡ ਦੇ ਕਈ ਲੋਕ ਆ ਗਏ।
ਥੋੜੇ ਵਿਚ ਇਹ ਗਲ ਏਦਾਂ ਹੈ ਕਿ ਬਿਮਲ ਕਿਧਰੇ ਡਾਕਾ ਮਾਰ ਕੇ ਨੱਸ ਗਿਆ ਹੈ, ਅਖਬਾਰਾਂ ਵਿਚ ਖਬਰ ਪੜਕੇ ਪਾਰਸ ਨੇ ਇਹ ਖਬਰ ਪੁਲਸ ਨੂੰ ਦੇ ਦਿਤੀ ਹੈ। ਬੈਗ ਹੁਣ ਤਕ ਉਹਦੇ ਕੋਲ ਹੀ ਸੀ।
ਬੇਸ਼ਕ ਬਿਮਲ ਖਰਾਬ ਲੜਕਾ ਹੈ, ਸ਼ਰਾਬ ਦਾ ਹੈ, ਜੂਆ ਖੇਡਦਾ ਹੈ, ਤੇ ਇਸੇ ਤਰ੍ਹਾਂ ਹੋਰ ਵੀ ਉਸ ਵਿਚ ਕਈ ਐਬ ਹਨ। ਕਲਕੱਤੇ ਵਿਚ ਇਕ ਮਾਮੂਲੀ ਜੇਹੀ ਨੌਕਰੀ ਕਰਕੇ ਉਹ ਆਪਣਾ ਝੱਟ ਲੰਘ ਰਿਹਾ ਹੈ। ਉਹ ਡਾਕੂ ਵੀ ਹੈ, ਇਹ ਕਦੇ ਉਸਦੇ ਪਿਉ ਨੂੰ ਸੁਪਨੇ ਵਿਚ ਵੀ ਖਿਆਲ ਨਹੀਂ ਆਇਆ।
ਗੁਰਚਰਨ ਕੁਝ ਚਿਰ ਪਾਰਸ ਦੇ ਮੂੰਹ ਵਲ ਇਕ ਟੱਕ ਦੇਖਦਾ ਰਿਹਾ। ਇਹਦੀਆਂ ਦੋਵੇਂ ਅੱਖਾਂ ਗਿੱਲੀਆਂ ਹੋ ਰਹੀਆਂ ਸਨ, ਕਹਿਣ ਲੱਗਾ, ਜੋ ਕੁਝ ਪਾਰਸ ਨੇ ਆਖਿਆ ਹੈ, ਸਭ ਸੱਚ ਹੈ, ਇਕ ਗੱਲ ਵੀ ਝੂਠ ਨਹੀਂ।'
ਦਰੋਗੇ ਨੇ ਇਕ ਦੋ ਹੋਰ ਗੱਲਾਂ ਪੁਛਕੇ ਪਾਰਸ ਨੂੰ ਛੁਟੀ ਦੇ ਦਿੱਤੀ। ਜਾਂਦਿਆਂ ਹੋਇਆਂ ਉਸਨੇ ਨੀਵਾਂ ਹੋਕੇ ਗੁਰਚਰਨ ਦੇ ਪੈਰਾਂ ਤੇ ਹੱਥ ਲਾਕੇ ਕਿਹਾ, 'ਤੁਸੀਂ ਵਡੇ ਥਾਂ ਹੋ ਪੰਡਤ ਜੀ! ਮੇਰਾ ਕਸੂਰ ਭੁਲ ਜਾਣਾ, ਮੈਂ ਵੀ ਮਜਬੂਰ ਹਾਂ ਇਹਦੇ ਵਰਗਾ ਦੁਖ ਵਾਲਾ ਕੰਮ ਤੋਂ ਪਹਿਲਾ ਕਦੇ ਨਹੀਂ ਕੀਤਾ।'
ਕਈਆਂ ਦਿਨਾਂ ਪਿਛੋਂ ਖਬਰ ਆਈ ਕਿ ਬਿਮਲ ਨੂੰ ਸੱਤ ਸਾਲਾਂ ਦੀ ਕੈਦ ਹੋ ਗਈ ਹੈ।

+++
ਫੇਰ ਖੁਸ਼ੀਆਂ ਮਨਾਣ ਦੀਆਂ ਤਿਆਰੀਆਂ ਹੋਣ ਲੱਗੀਆਂ, ਢੋਲ ਨਗਾਰੇ, ਮਜ਼ੀਰਾ ਵੱਜਣ ਲਗ ਪਏ। ਪਾਰਸ ਨੇ ਆਖਿਆ, ਬਾਬੂ ਜੀ ਰਹਿਣ ਦਿਓ ਇਹਨਾਂ ਗੱਲਾਂ ਨੂੰ।
ਕਿਉਂ ?
ਮੈਥੋਂ ਸਹਾਰਿਆ ਨਹੀਂ' ਜਾਣਾ।'
'ਚੰਗਾ ਜੇ ਨਹੀਂ ਸਹਾਰ ਸਕਦੇ ਤਾਂ ਅੱਜ ਦਾ ਦਿਨ ਕਲਕੱਤੇ ਤੇ ਜਾ ਕੇ ਫਿਰ ਤੁਰ ਆਓ ਜਗਨ ਮਾਤਾ ਦੀ ਪੂਜਾ ਹੈ, ਧਰਮ ਦੇ ਕੰਮਾਂ ਵਿਚ ਰੋਕ ਨ ਪਾਓ।
ਦਸਾਂ ਕੁ ਦਿਨਾਂ ਪਿੱਛੋਂ ਇਕ ਦਿਨ ਸਵੇਰੇ ਅਚਾਨਕ ਹੀ ਗੁਰਚਰਨ ਦੇ ਘਰ ਵਲ ਰੌਲਾ ਗੌਲਾ ਪਿਆ ਤੇ ਥੋੜੇ ਚਿਰ ਪਿਛੋਂ ਗਵਾਲਣ ਰੋਂਦੀ ਹੋਈ ਆ ਖੜੀ ਹੋਈ ਉਹਦੇ ਨੱਕ ਵਿਚੋਂ ਲਹੂ ਜਾ ਰਿਹਾ ਸੀ, ਹਰਿਚਰਨ ਨੇ ਘਬਰਾ ਕੇ ਪੁਛਿਆ, “ਕੀ ਗਲ ਹੈ ?
ਰੋਣ ਦੀ ਆਵਾਜ਼ ਸੁਣਕੇ ਘਰ ਦੇ ਸਾਰੇ ਜੀ ਆ ਇਕੱਠੇ ਹੋਏ, ਗੁਆਲਣ ਨੇ ਰੋਂਦੀ ੨ ਨੇ ਆਖਿਆ, ਮੈਂ ਦੁਧ ਵਿਚ ਪਾਣੀ ਪਾ ਦਿਤਾ ਸੀ ਇਸ ਕਰਕੇ ਵੱਡੇ ਬਾਬੂ ਨੇ ਮੈਨੂੰ ਲੱਤ ਮਾਰ ਕੇ ਡੇਗ ਦਿੱਤਾ ਹੈ !’
ਹਰਿਚਰਨ ਨੇ ਆਖਿਆ, ਕੀਹਨੇ ! ਕੀਹਨੇ ! ਭਰਾ
ਹੋਰਾਂ ?
ਪਾਰਸ ਨੇ ਆਖਿਆ, ਤਾਇਆ ਜੀ ਨੇ ? ਝੂਠ ਬੋਲਦੀਏ ?
ਛੋਟੀ ਨੋਹ ਨੇ ਆਖਿਆ, 'ਜੇਠ ਜੀ ਪਰਾਈ ਇਸਤਰੀ ਨੂੰ ਹੱਥ ਲਾਉਣਗੇ, ਝੂਠੇ ਬਿਲਕੁਲ ਝੂਠ!
ਗੁਆਲਣ ਨੇ ਆਪਣੇ ਸਰੀਰ ਤੇ ਚਿਕੜ ਵਿਖਾਕੇ ਦੇਵੀਂ ਦੇਉਤਆਂ ਦੀਆਂ ਕਸਮਾਂ ਖਾ ਖਾ ਕੇ ਯਕੀਨ ਦਵਾਇਆ ਕਿ ਗੱਲ ਸਚੀ ਹੈ।
ਦਾਤੇ ਦੀ ਕ੍ਰਿਪਾ ਨਾਲ ਘਰ ਵਿਚੋਂ ਕੰਧ ਬਣਨੀ ਤਾਂ ਰਹਿ ਗਈ ਪਰ ਟੋਏ ਟਿੱਬੇ ਹਾਲੇ ਵੀ ਪਏ ਹੋਏ ਸਨ। ਗੁਰਚਰਨ ਦੇ ਲੱਤ ਮਾਰਨ ਤੇ ਇਹ ਉਹਨਾ ਟੋਇਆਂ ਵਿਚ ਹੀ ਗਿਰ ਗਈ ਸੀ ਤੇ ਇਹਨੂੰ ਸੱਟ ਲਗ ਗਈ ਸੀ।
ਹਰਿਚਰਨ ਨੇ ਆਖਿਆ, 'ਆ ਮੇਰੇ ਨਾਲ ਚਲ ਮੈਂ ਤੈਥੋਂ ਦਾਹਵਾ ਕਰਵਾ ਦੇਂਦਾ ਹਾਂ।
ਘਰ ਵਾਲੀ ਨੇ ਆਖਿਆ, ਕਿਹੋ ਜਹੀ ਅਨਹੋਣੀ ਰੱਲ ਕਰਦੇ ਹੋ, ਜੇਠ ਜੀ ਪਰਾਈ ਇਸਤਰੀ ਨੂੰ ਹੱਥ ਲਾਣਾ ਇਹ ਝੂਠੀ ਗੱਲ ਹੈ।
ਪਾਰਸ ਚੁੱਪ ਚਾਪ ਬਿਨਾਂ ਕੁਝ ਬੋਲਣ ਤੇ ਖੜਾ ਰਿਹਾ ਤੇ ਇਕ ਸ਼ਬਦ ਵੀ ਨ ਕਹਿ ਸਕਿਆ।
ਹਰਿਚਰਨ ਨੇ ਆਖਿਆ “ਝੂਠੀ ਹੋਵੇਗੀ ਤਾਂ ਹਾਰ ਜਾਇਗੀ। ਪਰ ਭਰਾ ਹੋਰਾਂ ਦੇ ਮੂੰਹੋਂ ਤਾਂ ਝੂਠ ਨਹੀਂ ਨਿਕਲ ਸਕਦਾ। ਮਾਰਿਆ ਹੋਵੇਗਾ ਤਾਂ ਖੁਦ ਸਜ਼ਾ ਪਾ ਲੈਣਗੇ।
ਇਹ ਸੁਣਕੇ ਘਰ ਵਾਲੀ ਨੂੰ ਸਮਝ ਆ ਗਈ ਕਹਿਣ ਲੱਗੀ ਠੀਕ ਹੈ ਨਾਲ ਲੈ ਜਾਕੇ ਦਾਹਵਾ ਕਰਵਾ ਦੇਹ ਸਜ਼ਾ ਜ਼ਰੂਰ ਹੋ ਜਾਇਗੀ।
ਹੋਇਆ ਵੀ ਏਦਾਂ ਹੀ। ਗੁਰਚਰਨ ਦੇ ਮੂੰਹੋ ਲਫਜ਼ ਨ ਨਿਕਲ ਸਕਿਆ ਤੇ ਅਦਾਲਤ ਨੇ ਦਸ ਰੁਪਏ ਜੁਰਮਾਨਾ ਕਰ ਦਿਤਾ।
ਇਸ ਵੇਰਾਂ ਦੇਵੀ ਦੀ ਪੂਜਾ ਕਰਕੇ ਖੁਸ਼ੀਆਂ ਤਾਂ ਨਹੀਂ ਮਨਾਈਆਂ ਗਈਆਂ ਪਰ ਦੂਸਰੇ ਦਿਨ ਵੇਖਿਆ ਕਿ ਮੁੰਡੇ ਟੋਲੀਆਂ ਬੰਨ੍ਹ ਬੰਨ੍ਹ ਗੁਰਚਰਨ ਦੇ ਪਿਛੇ ਰੌਲਾ ਪਾ ਪਾਈ ਜਾ ਰਹੇ ਹਨ। ਗੁਆਲਣ ਨੂੰ ਮਾਰਨ ਦਾ ਇਕ ਗੀਤ ਵੀ ਇਹਨਾਂ ਜੋੜ ਲਿਆ ਹੈ।

+++
ਰਾਤ ਦੇ ਅੱਠ ਵਜੇ ਹੋਣਗੇ, ਹਰਿਚਰਨ ਦੀ ਬੈਠਕ ਸਜੀ ਹੋਈ ਹੈ। ਪਿੰਡ ਦੇ ਮੁੱਖ ਲੋਕ ਹੁਣ ਏਥੇ ਹੀ ਆਕੇ ਬੈਠਦੇ ਹਨ। ਚਾਣ ਚੱਕ ਹੀ ਇਕ ਆਦਮੀ ਨੇ ਆਕੇ ਬੜੀ ਮਜ਼ੇਦਾਰ ਗੱਲ ਸੁਣਾਈ। ਲੁਹਾਰਾਂ ਦੇ ਮੁੰਡੇ ਨੇ ਇਕ ਖੁਸ਼ੀ ਦੇ ਮੌਕੇ ਤੇ ਕਲਕਤਿਉਂ ਦੋ ਰੰਡੀਆਂ ਗੌਣ ਲਈ ਸੱਦੀਆਂ ਹਨ। ਉਹਨਾਂ ਦੀ ਨਾ-ਮਹਿਫਲ ਵਿਚ ਗੁਰਚਰਨ ਬੈਠਾ ਹੋਇਆ ਸੀ। ਹਰਿਚਰਨ ਹੱਸਦਾ ਹੱਸਦਾ ਲੋਟਣ ਕਬੂਤਰ ਹੋ ਗਿਆ ਕਹਿਣ ਲੱਗਾ ਤੂੰ ਸਗੋ ਪਾਗਲ ਹੋ ਗਿਆਏ' ? ਪਾਗਲ ਦੀ ਗਲ ਤਾਂ ਸੁਣੋ! ਆਖਦਾ ਹੈ ਭਰਾ ਜੀ ਵੇਸਵਾ ਦਾ ਨਾਚ ਵੇਖ ਲਿਆ ਸੀ, ਕਿਤੇ ਭੰਗ ਤਾਂ ਨਹੀਂ ਪੀ ਲਈ ?
ਅਵਿਨਾਸ ਨੇ ਸੌਂਹ ਖਾਕੇ ਆਖਿਆ, ਮੈਂ ਆਪ ਅੱਖੀਂ ਵੇਖ ਆਇਆ ਹਾਂ।
ਇਕ ਆਦਮੀ ਭੱਜਾ ਭੱਜਾ ਗਿਆ ਦਸਕੁ ਮਿੰਟ ਪਿਛੋਂ ਆਕੇ ਕਹਿਣ ਲੱਗਾ ਬਿਲਕੁਲ ਠੀਕ ਹੈ, ਉਹ ਨਿਰਾ ਮੁਜਰਾ ਹੀ ਨਹੀਂ ਸੁਣਦੇ, ਸਗੋਂ ਰੁਮਾਲ, ਪੱਲੇ ਕੁਝ ਬੰਨਕੇ ਕੰਜਰੀ ਤੋਂ ਸਿਰਵਾਰਨਾ ਕਰਦੇ ਵੀ ਮੈਂ ਦੇਖ ਆਇਆ ਹਾਂ।
ਬਸ ਫੇਰ ਕੀ ਸੀ ਇਕ ਵਾਰ ਹੀ ਰੌਲਾ ਪੈ ਗਿਆ ਕੋਈ ਆਖਣ ਲੱਗਾ ਇਕ ਦਿਨ ਤਾਂ ਏਦਾਂ ਹੋਣਾ ਈ ਸੀ। ਕੋਈ ਕਹਿ ਰਿਹਾ ਸੀ, ਜਿਸ ਦਿਨ ਬੇ ਕਸੂਰ ਔਰਤ ਦੇ ਪਿੰਡੇ ਨੂੰ ਹੱਥ ਲਾਇਆ ਸੀ, ਮੈਂ ਉਸ ਦਿਨ ਹੀ ਸਭ ਕੁਝ ਸਮਝ ਗਿਆ ਸਾਂ, ਕੋਈ ਪੁੱਤ ਦੇ ਡਾਕੇ ਦੀ ਗੱਲ ਬਾਤ ਛੇੜਕੇ ਆਖ ਰਿਹਾ ਸੀ, ਪੁੱਤਰ ਦੀਆਂ ਕਰਤੂਤਾਂ ਤੋਂ ਆਪੇ ਪਤਾ ਲਗਦਾ ਹੈ ਕਿ ਜੇਹੀ ਕੋਕੋ ਤੇਹੇ ਬੱਚੇ ਏਦਾਂ ਪਤਾ ਨਹੀਂ ਕਿੰਨੀਆਂ ਤੇ ਕੇਹੋ ਜਹੀਆਂ ਧੂਤ ਭੀਤੀਆਂ ਨਿਕਲ ਰਹੀਆਂ ਸਨ।
ਅਜ ਇਕ ਹਰਿਚਰਨ ਹੀ ਸੀ ਜੋ ਕਿ ਚੁਪ ਚਾਪ ਸੀ, ਉਹ ਬੇਧਿਆਨਾ ਜਿਹਾ ਹੋਕੇ ਚੁਪ ਚਾਪ ਬੈਠਾ ਰਿਹਾ, ਉਹਨੂੰ ਛੋਟੇ ਹੁੰਦਿਆਂ ਦੀਆਂ ਗੱਲਾਂ ਚੇਤੇ ਆਉਣ ਲਗੀਆਂ ਕੀ ਮੇਰੇ ਭਰਾ ਗੁਰਚਰਨ ਓਹੋ ਹਨ ? ਕੀ ਇਹੋ ਹੀ ਨਜੂਮਦਾਰ ਹੈ ?

+++
ਰਾਤ ਦੇ ਦੋ ਢਾਈ ਬਜ ਗਏ ਸਨ, ਪਰ ਨਾਚ ਖਤਮ ਹੋਣ ਵਿਚ ਅਜੇ ਦੇਰ ਹੈ। ਵਿਸਵਕਰਮਾਂ ਦੀ ਪੂਜਾ ਤਾਂ ਖਤਮ ਹੋ ਚੁੱਕੀ ਪਰ ਅਜੇ ਤਕ ਉਸਦੀ ਜੋੜੀ ਬਾਕੀ ਚਲ ਰਹੀ ਸੀ। ਜਿਹਨੂੰ ਇਹ ਲੋਕ ਸ਼ਰਾਬ ਪੀਕੇ ਮਾਸ ਖਾਕੇ ਤੇ ਰੰਡੀਆਂ ਨਚਾਕੇ ਪੂਰਾ ਕਰ ਰਹੇ ਸਨ, ਕੁਝ ਲੋਕ ਤਾਂ ਆਪਣੇ ਹੋਸ਼ ਹਵਾਸ ਵੀ ਗਵਾ ਬੈਠੇ ਸਨ ਤੇ ਉਹਨਾਂ ਦੇ ਵਿਚਕਾਰ ਬੈਠੇ ਗੁਰਚਰਨ ਬਾਬੂ ਮੁਸਕਰਾ ਰਹੇ ਸਨ।
ਏਨੇ ਚਿਰ ਨੂੰ ਕੋਈ ਚਾਦਰ ਨਾਲ ਮੂੰਹ ਢੱਕੀ ਹੋਈ ਆਇਆ ਤੇ ਆ ਕੇ ਗੁਰਚਰਨ ਦੀ ਪਿੱਠ ਤੇ ਹੱਥ ਰੱਖ ਦਿਤਾ। ਗੁਰਚਰਨ ਇਕ ਦਮ ਅਬੜਵਾਹਿਆਂਵਾਗੂੰ ਤ੍ਰਹਬਕ ਪਿਆ। ਬੋਲਿਆ ਕੋਣ ?
ਆਉਣ ਵਾਲੇ ਨੇ ਆਖਿਆ, ਤਾਇਆ ਜੀ ਮੈਂ ਪਾਰਸ ਹਾਂ, ਘਰ ਚਲੋ।
ਗੁਰਚਰਨ ਨੇ ਕੋਈ ਮੋੜ ਨਹੀਂ ਮੋੜਿਆ। 'ਕਹਿਣ ਲੱਗੇ ਘਰ ? ਚੰਗਾ ਚਲੋ ਫੇਰ, ਤਿਉਹਾਰ ਵਾਲੇ ਥਾਂ ਦੀ ਮਾੜੀ ਜਹੀ ਰੌਸ਼ਨੀ ਰਸਤੇ ਵਿਚ ਪੈ ਰਹੀ ਸੀ। ਇਥੇ ਪੁਜ ਕੇ ਪਾਰਸ ਇਕ ਦਮ ਤਾਏ ਜੀ ਦੇ ਮੂੰਹ ਵਲ ਵੇਖਣ ਲੱਗ ਪਿਆ। ਅੱਖਾਂ ਵਿਚ ਉਹ ਨੂਰ ਨਹੀਂ, ਚਿਹਰੇ ਤੇ ਉਹ ਤੇਜ ਨਹੀਂ। ਥਲੇ ਤੋਂ ਲੱਗ ਕੇ ਉਤੇ ਤਕ ਬਿਲਕੁਲ ਭ੍ਰਿਸ਼ਟੇ ਜਹੇ ਹੋ ਗਏ ਹਨ। ਕਈਆਂ ਦਿਨਾਂ ਪਿੱਛੋਂ ਪਾਰਸ ਦੀਆਂ ਅੱਖਾਂ ਵਿੱਚੋਂ ਅਥਰੂ ਡਿੱਗਣ ਲੱਗੇ ਤੇ ਉਹਨੂੰ ਸੁਝਿਆ ਕਿ ਲੋਕਾਂ ਦੇ ਸਾਹਮਣੇ ਸ਼ਰਮਾਉਣ ਵਾਲੀ ਕੋਈ ਗੱਲ ਵੀ ਤਾਇਆ ਜੀ ਕੋਲ ਨਹੀਂ ਰਹੀ। ਉਹ ਇਸ ਅੱਧੀ ਸੁਤੀ ਤੇ ਅੱਧੀ ਜਾਗਦੀ ਦੇਹ ਨੂੰ ਛੱਡ ਕੇ ਕਿਤੇ ਦੇ ਕਿਤੇ ਚਲੇ ਗਏ ਹਨ। ਪਾਰਸ ਨੇ ਕਿਹਾ, ਤਾਇਆ ਜੀ ਕਦੇ ਤੁਸੀਂ ਕਾਂਸ਼ੀ ਜਾਣ ਦੀਆਂ ਸਲਾਹਾਂ ਕਰਿਆ ਕਰਦੇ ਸੀ, ਹੁਣ ਇਰਾਦਾ ਹੈ?
ਗੁਰਚਰਨ ਕੰਗਾਲਾਂ ਵਾਂਗੂੰ ਬੋਲ ਉੱਠੇ ਇਰਾਦਾ ਤਾਂ ਹੈ ਪਰ ਖੜੇਗਾ ਕੌਣ ?
"ਪਾਰਸ ਨੇ ਆਖਿਆ, ਮੈਂ ਖੜਾਂਗਾ ਤਾਇਆ ਜੀ?"
ਚੰਗਾ, ਚਲ ਫੇਰ ਇਕ ਵਾਰੀ ਘਰੋਂ ਚਲ ਕੇ ਚੀਜ਼ ਵਸਤ ਲੈ ਆਈਏ ?"
ਪਾਰਸ ਨੇ ਆਖਿਆ, “ਤਾਇਆ ਜੀ ਉਸ ਘਰ ਵਿਚ ਜਾਣਦੀ ਲੋੜ ਨਹੀਂ। ਅਸਾਂ ਉਸ ਘਰ ਦਾ ਕੁਝ ਨਹੀਂ ਖੜਨਾਂ।"
ਗੁਰਚਰਨ ਨੂੰ ਹੋਸ਼ ਆ ਗਈ, ਘੜੀ ਕੁ ਭਰ ਚੁਪ ਰਹਿਕੇ ਕਹਿਣ ਲੱਗੇ, “ਕੁਛ ਨਹੀਂ ਚਾਹੀਦਾ ਦਾ ਉਸ ਘਰ ਦਾ ਕੁਝ ਨਹੀਂ ਚਾਹੀਦਾ ? ਪਾਰਸ ਨੇ ਆਪਣੀਆਂ ਅੱਖਾਂ ਪੂੰਝਦੇ ਹੋਏ ਨੇ ਆਖਿਆ, ਨਹੀਂ ਤਾਇਆ ਜੀ ਸਾਨੂੰ ਕੁਝ ਨਹੀਂ ਚਾਹੀਦਾ ਉਸ ਘਰ ਦੀਆਂ ਚੀਜ਼ਾਂ ਨੂੰ ਲੈਣ ਵਾਲੇ ਕਈ ਆ ਗਏ ਹਨ ਸਾਨੂੰ ਕੋਈ ਲੋੜ ਨਹੀਂ।
"ਚਲੋ।" ਆਖ ਕੇ ਗੁਰਚਰਨ ਨੇ ਪਾਰਸ ਦਾ ਹੱਥ ਫੜ ਲਿਆ ਤੇ ਰਾਹ ਥਾਣੀ ਅਨੇਰੀ ਰਾਤ ਵਿਚ ਦੋਵੇਂ ਰੇਲਵੇ ਸਟੇਸ਼ਨ ਨੂੰ ਤੁਰ ਤਏ।
(ਅਨੁਵਾਦਕ : ਸ: ਦਸੌਂਧਾ ਸਿੰਘ 'ਮੁਸ਼ਤਾਕ`)

  • ਮੁੱਖ ਪੰਨਾ : ਸ਼ਰਤ ਚੰਦਰ ਚੱਟੋਪਾਧਿਆਏ, ਬੰਗਾਲੀ ਕਹਾਣੀਆਂ ਤੇ ਨਾਵਲ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ