Punjab Da Putt (Punjabi Story): Amrit Kaur

ਪੰਜਾਬ ਦਾ ਪੁੱਤ (ਕਹਾਣੀ) : ਅੰਮ੍ਰਿਤ ਕੌਰ

ਜੀਤੇ ਨੇ ਇੱਕ ਰੋਮਾਂਟਿਕ ਗਾਣੇ ਦੀਆਂ ਦੋ ਕੁ ਸਤਰਾਂ ਗਾ ਕੇ ਰਿਕਾਰਡ ਕੀਤੀਆਂ ਫਿਰ ਸੁਣੀਆਂ...ਉਸ ਨੇ ਆਪਣੇ ਦੋਸਤ ਮੁੰਡੇ ਕੁੜੀਆਂ ਨੂੰ ਭੇਜ ਦਿੱਤਾ। ਜਿਹੜੇ ਦੋਸਤ ਉਸ ਦੀਆਂ ਵੀਡੀਓ ਦੇਖ ਕੇ ਅੱਤ, ਸਿਰਾ ਆਦਿ ਕੁਮੈਂਟ ਕਰਦੇ ਸਨ ਕਿਸੇ ਦਾ ਕੋਈ ਕੁਮੈਂਟ ਨਾ ਆਇਆ। ਭੇਜੀ ਵੀਡੀਓ 'ਤੇ ਦੋ ਨੀਲੇ ਰੰਗ ਦੇ ਨਿੱਕੇ ਨਿੱਕੇ ਸਹੀ ਦੇ ਨਿਸ਼ਾਨ ਲੱਗ ਚੁੱਕੇ ਸਨ। ਉਹ ਵਾਰ ਵਾਰ ਖੋਲ੍ਹ ਕੇ ਦੇਖਦਾ। ਅਖੀਰ ਇੱਕ ਦੋਸਤ ਦਾ ਜਵਾਬ ਆਇਆ..... 'ਜਦੋਂ ਵੀ ਰੋਟੀ ਦੀ ਬੁਰਕੀ ਤੋੜ ਕੇ ਮੂੰਹ ਵਿੱਚ ਪਾਉਣ ਲੱਗਦੇ ਹਾਂ ਤਾਂ ਅੱਖਾਂ ਭਰ ਆਉਂਦੀਆਂ ਨੇ। ਮਨ ਇਹ ਸੋਚਣ ਲੱਗ ਪੈਂਦਾ ਹੈ ਕਿ ਜਿਹੜਾ ਅੰਨਦਾਤਾ ਸਭ ਦੇ ਮੂੰਹ ਚੋਗਾ ਪਾਉਣ ਲਈ ਹੱਡ ਭੰਨਵੀਂ ਮਿਹਨਤ ਕਰਦੈ। ਉਹ ਸੜਕਾਂ 'ਤੇ ਰੁਲ ਰਿਹਾ। ਇਹੋ ਜਿਹੀਆਂ ਗੱਲਾਂ ਨਹੀਂ ਚੰਗੀਆਂ ਲੱਗਦੀਆਂ ਕਿਸੇ ਨੂੰ ਹੁਣ' । ਜੀਤੇ ਦਾ ਸਾਰਾ ਚਾਅ ਉੱਤਰ ਗਿਆ ਉਸ ਨੂੰ ਸ਼ਰਮ ਆ ਰਹੀ ਸੀ ਕਿ ਪੰਜਾਬ ਦਾ ਪੁੱਤ ਹੋ ਕੇ ਇਸ ਤਰ੍ਹਾਂ ਦੇ ਮਾਹੌਲ ਵਿੱਚ... ਜਦੋਂ ਪੂੰਜੀਪਤੀ ਲੁਟੇਰੇ ਸਾਡੇ ਖੇਤਾਂ ਨੂੰ ਹਥਿਆਉਣ ਲੱਗ ਪਏ ਨੇ। ਉਸ ਤੋਂ ਇਹ ਗਲਤੀ ਕਿਵੇਂ ਹੋ ਗਈ ?......ਉਸ ਦਾ ਵੀ ਕੋਈ ਫਰਜ਼ ਬਣਦਾ ਹੈ। ਅਗਲੇ ਦਿਨ ਜੀਤਾ ਕਿਸਾਨ ਮਜ਼ਦੂਰ ਏਕਤਾ ਦਾ ਝੰਡਾ ਚੁੱਕਣ ਲਈ ਸਭ ਤੋਂ ਅੱਗੇ ਸੀ।

  • ਮੁੱਖ ਪੰਨਾ : ਕਹਾਣੀਆਂ, ਅੰਮ੍ਰਿਤ ਕੌਰ ਬਡਰੁੱਖਾਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ