Rasgulle (Minni Kahani): Vishnu Nagar

ਰਸਗੁੱਲੇ (ਮਿੰਨੀ ਕਹਾਣੀ) : ਵਿਸ਼ਣੂ ਨਾਗਰ

ਇਕ ਦਿਨ, ਇਕ ਸ਼ਹਿਰ ਵਿੱਚ ਰੱਬ ਨੇ ਸੁਣਿਆ ਕਿ ਇਕ ਔਰਤ ਬਹੁਤ ਵਧੀਆ ਰਸਗੁੱਲੇ ਬਣਾਉਂਦੀ ਹੈ ਅਤੇ ਅੱਜ ਉਸਨੇ ਬਣਾਏ ਹਨ। ਰੱਬ ਉਸ ਔਰਤ ਦੇ ਪਤੀ ਦੇ ਮਿੱਤਰ ਦਾ ਰੂਪ ਧਾਰ ਕੇ ਉਸਦੇ ਘਰ ਗਿਆ । ਪਤੀ ਉਸ ਸਮੇਂ ਘਰੇ ਨਹੀਂ ਸੀ। ਔਰਤ ਅਤੇ ਰੱਬ ਨੇ ਦੀਨ ਦੁਨੀਆਂ ਦੀਆਂ ਢੇਰ ਸਾਰੀਆਂ ਗੱਲਾਂ ਕੀਤੀਆਂ ।

ਅਖੀਰ'ਚ ਉਹ ਔਰਤ ਰਸੋਈ ਵਿੱਚ ਗਈ ਅਤੇ ਚਾਹ ਬਣਾ ਕੇ ਲੈ ਆਈ। ਹੁਣ ਤਾਂ ਰੱਬ ਨੂੰ ਬੇਸ਼ਰਮ ਹੋ ਕੇ ਕਹਿਣਾ ਪਿਆ, "ਭਾਬੀ ਜੀ, ਬਹੁਤ ਦਿਨ ਹੋ ਗਏ ਤੁਸੀਂ ਰਸਗੁੱਲੇ ਨਹੀਂ ਖਵਾਏ।"

"ਹਾਂ, ਕੀ ਦੱਸਾਂ ਭਰਾ ਜੀ , ਸਭ ਕੁਝ ਮਹਿੰਗਾ ਹੋ ਗਿਆ ਹੈ। ਹੁਣ ਬਣਾਉਣ ਦਾ ਹੌਸਲਾ ਨਹੀਂ ਪੈਂਦਾ । ਜਦੋਂ ਬਣਾਵਾਂਗੇ ਤਾਂ ਤੁਹਾਨੂੰ ਜਰੂਰ ਖਵਾਵਾਂਗੇ।"

ਰੱਬ ਸਮਝ ਗਿਆ ਕਿ ਸਿੱਧੀ ਉਂਗਲ ਨਾਲ ਘਿਉ ਨਿਕਲਣ ਵਾਲਾ ਨਹੀਂ ਹੈ। ਉਹ ਸੂਖਮ ਰੂਪ ਵਿੱਚ ਆ ਗਿਆ ਅਤੇ ਔਰਤ ਨੂੰ ਉਸਦੇ ਝੂਠ ਦੀ ਸਜ਼ਾ ਦੇਣ ਲਈ ਸਾਰੇ ਦੇ ਸਾਰੇ ਰਸਗੁੱਲੇ ਖਾ ਗਿਆ ਜੋ ਕਿ ਉਸ ਨੂੰ ਸੁਆਦ ਵੀ ਬਹੁਤ ਲੱਗੇ ।

ਅਗਲੇ ਦਿਨ ਉਸ ਕੁੜੀ ਤੇ ਬਹੁਤ ਕੁੱਟ ਪਈ ਜੋ ਘਰ ਦੀ ਸਫਾਈ ਕਰਨ ਆਉਂਦੀ ਸੀ।

(ਅਨੁਵਾਦ : ਮੁਲਖ ਸਿੰਘ)

  • ਮੁੱਖ ਪੰਨਾ : ਕਹਾਣੀਆਂ, ਵਿਸ਼ਣੂ ਨਾਗਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ