Ruskin Bond
ਰਸਕਿਨ ਬਾਂਡ

ਰਸਕਿਨ ਬਾਂਡ (੧੯ ਮਈ ੧੯੩੪-) ਦਾ ਜਨਮ ਕਸੌਲੀ (ਹਿਮਾਚਲ ਪ੍ਰਦੇਸ਼) ਵਿੱਚ ਹੋਇਆ ।ਜਦੋਂ ਉਹ ਚਾਰ ਸਾਲ ਦਾ ਸੀ ਉਸ ਦੀ ਮਾਂ ਨੇ ਉਸ ਦੇ ਪਿਤਾ ਤੋਂ ਤਲਾੱਕ ਲੈ ਲਿਆ ਸੀ ਅਤੇ ਇੱਕ ਪੰਜਾਬੀ ਹਿੰਦੂ ਮਿਸਟਰ ਹਰੀ ਨਾਲ ਵਿਆਹ ਕਰ ਲਿਆ ਸੀ ਅਤੇ ਉਨ੍ਹਾਂ ਦੀ ਪਾਲਣਾ ਸ਼ਿਮਲਾ, ਜਾਮਨਗਰ ਵਿੱਚ ਹੋਈ। ੧੯੪੪ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਰਸਕਿਨ ਨੂੰ ਦਾਦੀ ਨੇ ਪਾਲਿਆ ।ਨਾਵਲ ਅਤੇ ਬੱਚਿਆਂ ਦੇ ਸਾਹਿਤ ਦੇ ਖੇਤਰ ਵਿੱਚ ਉਨ੍ਹਾਂ ਦੀ ਵੱਡੀ ਦੇਣ ਹੈ। ੧੯੯੯ ਵਿੱਚ ਉਨ੍ਹਾਂ ਨੂੰ ਪਦਮ ਸ਼੍ਰੀ ਸਨਮਾਨ ਮਿਲਿਆ। ੧੯੬੩ ਤੋਂ ਉਹ ਮਸੂਰੀ ਵਿੱਚ ਰਹਿ ਰਹੇ ਹਨ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਹਿਮਾਲਾ ਦੀ ਗੋਦ ਵਿੱਚ ਬਸੇ ਛੋਟੇ ਸ਼ਹਿਰਾਂ ਦੇ ਲੋਕ ਜੀਵਨ ਦੀ ਛਾਪ ਸਪੱਸ਼ਟ ਹੈ। ਉਨ੍ਹਾਂ ਦੀਆਂ ਮੁੱਖ-ਰਚਨਾਵਾਂ ਹਨ: ਰੂਮ ਆਨ ਦ ਰੂਫ਼, ਯਾਦਾਂ ਦੀ ਮਾਲਾ, ਰਾਜ ਤੋਂ ਪ੍ਰੇਤ ਕਹਾਣੀਆਂ, ਪਹਾੜਾਂ ਵਿੱਚ ਬਾਰਿਸ਼, ਦਰੱਖਤਾਂ ਦਾ ਇੱਕ ਟਾਪੂ, ਰਸਟੀ ਦੀ ਮੁਹਿੰਮਬਾਜੀ, ਦਰਖਤਾਂ ਦੀ ਮੌਤ, ਹਿੰਦੁਸਤਾਨ ਤੋਂ ਕਥਾਵਾਂ ਅਤੇ ਦੰਦਕਥਾਵਾਂ, ਦਾਦਾ ਨੇ ਸ਼ੇਰ ਨੂੰ ਕੀਤੀ ਕੁਤਕਤਾਰੀ, ਰਸਟੀ (ਜੰਗ ਦਾ ਜਨਮਿਆ),ਬਾਂਦਰ ਸਮੱਸਿਆ, ਹਿਪ ਹਾਪ ਨੇਚਰ ਬਵਾਏ ਐਂਡ ਅਦਰ ਪੋਇਮਜ ।