Simmipreet Kaur ਸਿੰਮੀਪ੍ਰੀਤ ਕੌਰ
ਸਿੰਮੀਪ੍ਰੀਤ ਕੌਰ (੧ ਸਿਤੰਬਰ ੧੯੮੨-) ਪੰਜਾਬੀ ਦੇ ਕਵੀ, ਕਹਾਣੀਕਾਰ, ਆਲੋਚਕ ਅਤੇ ਲੇਖਕ ਹਨ। ਉਨ੍ਹਾਂ ਦਾ ਜਨਮ ਜਲਾਲਾਬਾਦ, ਜਿਲ੍ਹਾ ਫਾਜਿਲਕਾ ਵਿੱਚ ਮਾਤਾ ਸ਼੍ਰੀਮਤੀ ਹਰਜਿੰਦਰ ਕੌਰ ਅਤੇ ਪਿਤਾ ਸ. ਨੈਬ ਸਿੰਘ ਦੇ ਘਰ ਹੋਇਆ। ਉਹ ਪੀ-ਐੱਚ. ਡੀ (ਪੰਜਾਬੀ), ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਕਰ ਰਹੇ ਹਨ। ਉਨ੍ਹਾਂ ਦੀਆਂ ਪ੍ਰਕਾਸ਼ਿਤ ਪੁਸਤਕਾਂ ਹਨ: ਹੋਂਦ (ਕਾਵਿ-ਸੰਗ੍ਰਹਿ), ੨੦੧੭, ਇੱਕਵੀਂ ਸਦੀ ਦਾ ਨਾਰੀ-ਕਾਵਿ (ਆਲੋਚਨਾ), ੨੦੧੭, ਗੀਤਾਂ ਦੀ ਰਾਣੀ (ਕਾਵਿ-ਸੰਗ੍ਰਹਿ), ੨੦੦੯, ਮਹਿਕਦੀ ਸਵੇਰ (ਸੰਪਾਦਤ, ਕਾਵਿ-ਸੰਗ੍ਰਹਿ) ੨੦੧੪, ਹੇਕ ਦੀ ਮਲਕਾ-ਗੁਰਮੀਤ ਬਾਵਾ, ੨੦੧੫, ਡਾ. ਅਮਰ ਕੋਮਲ ਦਾ ਕਾਵਿ-ਲੋਕ, ੨੦੧੬ ਅਤੇ ਸਰਬਜੀਤ ਕੌਰ ਦੀ ਕਾਵਿ ਸਮੀਖਿਆ। ਉਨ੍ਹਾਂ ਦੀਆਂ ਕਵਿਤਾਵਾਂ ਤੇ ਕਹਾਣੀਆਂ ਵੱਖ-ਵੱਖ ਅਖਬਾਰਾਂ ਤੇ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ਉਨ੍ਹਾਂ ਦੇ ਕਈ ਖੋਜ ਪੱਤਰ ਵੀ ਪ੍ਰਕਾਸ਼ਿਤ ਹੋ ਚੁੱਕੇ ਹਨ।