Sukhwant Kaur Maan
ਸੁਖਵੰਤ ਕੌਰ ਮਾਨ
ਸੁਖਵੰਤ ਕੌਰ ਮਾਨ (ਜਨਮ ੧੯ ਜਨਵਰੀ ੧੯੩੭-੩ ਜੂਨ ੨੦੧੬) ਆਧੁਨਿਕ ਪੰਜਾਬੀ ਕਹਾਣੀ ਦੀ ਸਥਾਪਤ ਕਹਾਣੀਕਾਰ ਹਨ।
ਉਨ੍ਹਾਂ ਦਾ ਜਨਮ ਮਾਨਾਂ ਵਾਲਾ ਬਾਰ, ਜਿਲ੍ਹਾ ਸੇਖੂਪੁਰਾ (ਪਾਕਿਸਤਾਨ) ਵਿੱਚ ਕਰਤਾਰ ਕੌਰ ਵਿਰਕ ਤੇ ਪਿਤਾ ਕਿਸ਼ਨ ਸਿੰਘ ਮਾਨ ਦੇ ਘਰ ਹੋਇਆ।
ਦੇਸ਼ ਦੀ ਵੰਡ ਤੋ ਬਾਅਦ ਉਹ ਲੁਧਿਆਣਾ ਆ ਗਏ,ਜਿੱਥੇ ਉਨ੍ਹਾ ਨੇ ਗਿਆਨੀ ਦੀ ਪੜ੍ਹਾਈ ਕੀਤੀ। ਉਨ੍ਹਾ ਨੇ ਪੱਤਰ ਵਿਹਾਰ ਸਿੱਖਿਆ ਵਿਭਾਗ ਪੰਜਾਬੀ
ਯੂਨੀਵਰਸਿਟੀ, ਪਟਿਆਲਾ ਤੋਂ ਪੰਜਾਬੀ ਦੀ ਐਮ.ਏ ਕੀਤੀ। ਉਨ੍ਹਾਂ ਦੀਆਂ ਰਚਨਾਵਾਂ ਹਨ; ਕਹਾਣੀ ਸੰਗ੍ਰਹਿ: ਚਾਦਰ ਹੇਠਲਾ ਬੰਦਾ, ਰੁੱਤ, ਮਹਿਰੂਮੀਆਂ,
ਭੱਖੜੇ ਦੇ ਫੁੱਲ, ਤਰੇੜ, ਇਸ ਦੇ ਬਾਵਜੂਦ, ਮੋਹ ਮਿੱਟੀ, ਮਨ ਮਤੀਆਂ; ਨਾਵਲ: ਜਜੀਰੇ; ਨਾਵਲਿਟ: ਉਹ ਨਹੀਂ ਆਉਣਗੇ, ਪੈਰਾਂ ਹੇਠਲੇ ਅੰਗਿਆਰ;
ਗਲਪ-ਕਾਵਿ: ਵਿਹੜਾ, ਡਿਓੜੀ; ਬਾਲ-ਸਾਹਿਤ: ਸੋਨੇ ਦਾ ਰੁੱਖ, ਭਰਮਾ ਦੇ ਘੋੜ, ਸੁਣੋ ਕਹਾਣੀ, ਨਾਨਕ ਨਿੱਕਿਆਂ ਲਈ, ਲੰਗੜੀ ਤਿਤਲੀ, ਇਕ ਸੀ ਕਾਲੂ,
ਜੰਗਲ ਵਿਚ ਸਕੂਲ, ਸੱਤ ਕਤੂਰੇ ਸ਼ਿਮਲੇ ਚਲੇ, ਟਾਹਲੀ ਟੰਗਿਆ ਆਲ੍ਹਣਾ ਅਤੇ ਪੰਪ ਪੰਪ ਪੰਪੀ ।
ਸੁਖਵੰਤ ਕੌਰ ਮਾਨ : ਪੰਜਾਬੀ ਕਹਾਣੀਆਂ
Sukhwant Kaur Maan : Punjabi Stories/Kahanian