Sumitranandan Pant ਸੁਮਿਤ੍ਰਾਨੰਦਨ ਪੰਤ
ਸੁਮਿਤ੍ਰਾਨੰਦਨ ਪੰਤ (੨੦ ਮਈ ੧੯੦੦ - ੨੮ ਦਿਸੰਬਰ ੧੯੭੭) ਹਿੰਦੀ ਸਾਹਿਤ ਵਿੱਚ ਛਾਇਆਵਾਦੀ ਯੁੱਗ ਦੇ ਚਾਰ ਪ੍ਰਮੁੱਖ ਥੰਮ੍ਹਾਂ ਵਿੱਚੋਂ ਇੱਕ ਸਨ, ਅਤੇ ਆਪਣੀਆਂ ਕਵਿਤਾਵਾਂ ਦੀ ਰੁਮਾਨਿਅਤ ਲਈ ਜਾਣੇ ਜਾਂਦੇ ਹਨ, ਜਿਸਦੀ ਪ੍ਰੇਰਣਾ ਉਨ੍ਹਾਂ ਨੂੰ ਪ੍ਰਕਿਰਤੀ, ਮਨੁੱਖਤਾ 'ਤੇ ਉਨ੍ਹਾਂ ਅੰਦਰ ਦੇ ਸੁਹੱਪਣ 'ਚੋਂ ਮਿਲਦੀ ਸੀ । ਗੋਰੀ ਰੰਗਤ, ਲੰਬੇ ਘੁੰਘਰਾਲੇ ਵਾਲ ਅਤੇ ਗਠੀਲਾ ਸ਼ਰੀਰ ਉਨ੍ਹਾਂ ਦੇ ਵਿਅਕਤਿਤਵ ਨੂੰ ਹੋਰ ਵੀ ਆਕਰਸ਼ਕ ਬਣਾਉਂਦਾ ਸੀ ।
ਪ੍ਰਤੀਨਿਧੀ ਕਵਿਤਾਵਾਂ ਦੇ ਸੰਗ੍ਰਹਿ, 'ਚਿਦੰਬਰਾ' ਲਈ 'ਭਾਰਤੀਯ ਗਿਆਨਪੀਠ' ਅਤੇ 'ਕਲਾ ਔਰ ਬੂੜ੍ਹਾ ਚਾਂਦ' ਸੰਗ੍ਰਹਿ ਲਈ 'ਸਾਹਿਤ ਅਕਾਦਮੀ' ਪੁਰਸਕਾਰ ਮਿਲੇ । ਉਨ੍ਹਾਂ ਨੂੰ ਪਦਮਭੂਸ਼ਣ ਦੀ ਉਪਾਧੀ ਨਾਲ ਵੀ ਨਵਾਜ਼ਿਆ ਗਿਆ ।