Surendra Manan
ਸੁਰਿੰਦਰ ਮਨਨ

ਹਿੰਦੀ ਦੇ ਪ੍ਰਸਿੱਧ ਕਥਾਕਾਰ ਅਤੇ ‘ਬਹਿਸ’ਪਤ੍ਰਿਕਾ ਦੇ ਸੰਪਾਦਕ ਰਹੇ ਸੁਰਿੰਦਰ ਮਨਨ ਅੰਤਰ-ਰਾਸ਼ਟਰੀ ਪੱਧਰ ਦੇ ਸਨਮਾਨਿਤ ਫ਼ਿਲਮਕਾਰ ਵੀ ਹਨ। ‘ਉਠੋ ਲੱਛਮੀ ਨਾਰਾਯਨ’, ‘ਕੱਲ ਕੀ ਕਤਰਨ’, ‘ਕੈਦ ਮੇ ਕਿਤਾਬ' (ਕਹਾਣੀ ਸੰਗ੍ਰਹਿ),‘ਸੀੜ੍ਹੀ' (ਨਾਵਲ), ‘ਸਾਹਿਤ ਔਰ ਕ੍ਰਾਂਤੀ' (ਲੂ- ਸ਼ੁਨ ਦੀਆਂ ਲਿਖਤਾਂ ’ਤੇ ਅਧਾਰਿਤ), ‘ਅਹਿਮਦ ਅਲ-ਹਲੋ, ਕਹਾਂ ਹੋ?”, ‘ਸ਼ਿਲਾਓਂ ਪਰ ਲਿਖੇ ਸ਼ਬਦ’, ‘ਹੋ-ਚੀ ਕਾ ਕੁ-ਚੀ’ (ਯਾਤਰਾ-ਕਥਾਵਾਂ) ਅਤੇ ‘ਹਿਲੋਲ’ (1946 ਵਿੱਚ ਹੋਈ ਨੌ ਸੈਨਿਕਾਂ ਦੀ ਬਗਾਵਤ 'ਤੇ ਆਧਾਰਿਤ) ਉਨ੍ਹਾਂ ਦੀਆਂ ਪ੍ਰਕਾਸ਼ਤ ਕਿਤਾਬਾਂ ਹਨ। ਸਾਹਿਤ ਦੇ ਲਈ ਉਨ੍ਹਾਂ ਨੂੰ “ਅਯੋਧਿਆ ਪ੍ਰਸਾਦ ਖਤ੍ਰੀ ਸਨਮਾਨ-2022” ਨਾਲ ਸਨਮਾਨਿਤ ਕੀਤਾ ਗਿਆ ਹੈ।
ਇਕ ਫ਼ਿਲਮਕਾਰ ਦੇ ਤੌਰ ’ਤੇ ਉਨ੍ਹਾਂ ਨੇ ਆਦਿਵਾਸੀ ਕਬੀਲਿਆਂ ਤੋਂ ਲੈ ਕੇ ਭਾਰਤੀ ਡਾਇਸਪੋਰਾ ਅਤੇ ਮਨੁੱਖੀ ਅਧਿਕਾਰਾਂ ਦੀ ਪੈਰਵੀ ਤੋਂ ਲੈ ਕੇ ਵਾਤਾਵਰਨ ਸੰਬੰਧੀ ਵਿਸ਼ਿਆਂ 'ਤੇ ਮਹੱਤਵਪੂਰਨ ਫ਼ਿਲਮਾਂ ਬਣਾਈਆਂ, ਜਿਨ੍ਹਾਂ ਨੂੰ ਭਾਰਤ 'ਚ ਆਯੋਜਿਤ ਫ਼ਿਲਮ ਸਮਾਰੋਹਾਂ ਤੋਂ ਇਲਾਵਾ ਏਸ਼ੀਆ, ਅਫ੍ਰੀਕਾ ਅਤੇ ਯੂਰਪ ਦੇ ਅਨੇਕ ਦੇਸ਼ਾਂ ਦੇ ਅੰਤਰ-ਰਾਸ਼ਟਰੀ ਫ਼ਿਲਮ ਸਮਾਰੋਹਾਂ ਵਿਚ ਪ੍ਰਦਰਸ਼ਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੀਆਂ ਫ਼ਿਲਮਾਂ ਯਾਰਕ ਯੂਨੀਵਰਸਿਟੀ ਲਾਇਬ੍ਰੇਰੀ, ਕਨੇਡਾ, ਯੂਨੀਵਰਸਿਟੀ ਆਫ ਉਡਿਨ੍ਯ, ਇਟਲੀ, ਫ਼ਿਲਮ ਕਲੱਬ, ਏਟਰਗਨ, ਆਸਟ੍ਰਿਯਾ ਆਦਿ ਲਾਇਬ੍ਰੇਰੀਆਂ ਵਿਚ ਵੀ ਸੰਗ੍ਰਹਿਤ ਕੀਤੀਆਂ ਗਈਆਂ ਹਨ। ‘ਇੰਡਿਯਨ ਡਾਕੂਮੈਂਟਰੀ ਪ੍ਰੋਡਯੂਸਰਜ ਐਸੋਸਿਏਸ਼ਨ’ ਵੱਲੋਂ ‘ਗੋਲਡ ਐਵਾਰਡ’ ਅਤੇ ‘ਸਿਲਵਰ ਐਵਾਰਡ’ ਨਾਲ ਸਨਮਾਨਿਤ ਕੀਤੇ ਜਾਣ ਤੋਂ ਇਲਾਵਾ ਉਨ੍ਹਾਂ ਨੂੰ ‘ਰੋਡਸ ਅੰਤਰ-ਰਾਸ਼ਟਰੀ ਫ਼ਿਲਮੋਤਸਵ', ਗ੍ਰੀਸ ਦਾ ਵਿਸ਼ੇਸ਼ ਜੂਰੀ ਐਵਾਰਡ, ਸੀ.ਐਮ.ਐੱਸ. ਵਾਤਾਵਰਣ ਅੰਤਰ-ਰਾਸ਼ਟਰੀ ਫ਼ਿਲਮ ਸਮਾਰੋਹ ਦਾ ‘ਵਾਟਰ ਫਾਰ ਆਲ’ ਅਤੇ ‘ਵਾਟਰ ਫਾਰ ਲਾਈਫ’ ਐਵਾਰਡ,‘ਸਕ੍ਰਿਪਟ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ' ਦਾ ਵਿਸ਼ੇਸ਼ ਜਿਊਰੀ ਐਵਾਰਡ ਵੀ ਪ੍ਰਾਪਤ ਹੋ ਚੁੱਕੇ ਹਨ।

'ਅਹਿਮਦ ਅਲ-ਹਲੋ, ਕਿੱਥੇ ਹੋ?' ਕਿਤਾਬ ਸੁਰਿੰਦਰ ਮਨਨ ਦੀਆਂ ਲਿਖੀਆਂ ਚਰਚਿਤ ਅਤੇ ਸਨਮਾਨਿਤ ਕਿਤਾਬਾਂ ‘ਅਹਿਮਦ ਅਲ-ਹਲੋ,ਕਹਾਂ ਹੋ?’ ਅਤੇ ‘ਹੋ-ਚੀ ਕਾ ਕੁ-ਚੀ’; ਵਿਚੋਂ ਚੋਣਵੀਆਂ ਰਚਨਾਵਾਂ ਦਾ ਨਰਿੰਦਰ ਕੁਮਾਰ ਹੋਰਾਂ ਦਾ ਕੀਤਾ ਗਿਆ ਪੰਜਾਬੀ ਅਨੁਵਾਦ ਹੈ।
email : surmanan@gmail.com
(ਮੋ) 9868146477
email : narinderkumar54700@gmail.com
(ਮੋ) 94170 49039

'ਅਹਿਮਦ ਅਲ-ਹਲੋ, ਕਿੱਥੇ ਹੋ?' (ਯਾਤਰਾ-ਕਥਾਵਾਂ) : ਸੁਰਿੰਦਰ ਮਨਨ

'ਅਹਿਮਦ ਅਲ-ਹਲੋ, ਕਿੱਥੇ ਹੋ?' (ਪੰਜਾਬੀ ਅਨੁਵਾਦ) : ਨਰਿੰਦਰ ਕੁਮਾਰ