Ved Rahi ਵੇਦ ਰਾਹੀ
ਵੇਦ ਰਾਹੀ (੨੨ ਮਈ ੧੯੩੩-) ਹਿੰਦੀ ਅਤੇ ਡੋਗਰੀ ਸਾਹਿਤਕਾਰ ਅਤੇ ਫਿਲਮ ਨਿਰਦੇਸ਼ਕ ਹਨ। ਉਹ ਜੰਮੂ ਅਤੇ ਕਸ਼ਮੀਰ ਵਿੱਚ
ਲਾਲਾ ਮੁਲਕਰਾਜ ਸਰਾਫ ਦੇ ਘਰ ਪੈਦਾ ਹੋਏ, ਜਿਨ੍ਹਾਂ ਨੇ ਜੰਮੂ ਤੋਂ "ਰਣਬੀਰ" ਨਾਂ ਦਾ ਇੱਕ ਅਖਬਾਰ ਪ੍ਰਕਾਸ਼ਿਤ ਕੀਤਾ
ਸੀ। ਰਾਹੀ ਜੀ ਨੂੰ ਬਚਪਨ ਤੋਂ ਹੀ ਲਿਖਣ ਦਾ ਸ਼ੌਕ ਸੀ। ਉਸਨੇ ਪਹਿਲਾਂ ਉਰਦੂ ਵਿੱਚ ਲਿਖਣਾ ਸ਼ੁਰੂ ਕੀਤਾ ਅਤੇ ਫਿਰ ਹਿੰਦੀ ਅਤੇ
ਡੋਗਰੀ ਭਾਸ਼ਾਵਾਂ ਵਿੱਚ ਵੀ ਲਿਖਣਾ ਸ਼ੁਰੂ ਕੀਤਾ। ਹੁਣ ਤੱਕ ਉਨ੍ਹਾਂ ਦੇ ੭ ਨਾਵਲ, ਤਿੰਨ ਕਹਾਣੀ ਸੰਗ੍ਰਹਿ ਅਤੇ ਦੋ ਕਾਵਿ ਸੰਗ੍ਰਹਿ
ਪ੍ਰਕਾਸ਼ਿਤ ਹੋ ਚੁੱਕੇ ਹਨ। ੧੯੮੩ ਵਿੱਚ ਡੋਗਰੀ ਨਾਵਲ ‘ਆਲੇ’ ਲਈ ਉਨ੍ਹਾਂ ਨੂੰ ‘ਸਾਹਿਤ ਅਕਾਦਮੀ ਪੁਰਸਕਾਰ’ ਮਿਲਿਆ। ਉਨ੍ਹਾਂ
ਦੀਆਂ ਕੁਝ ਮਸ਼ਹੂਰ ਕਹਾਣੀਆਂ ਹਨ: ਕਾਲੇ ਹੱਥ (੧੯੫੮), ਆਲੇ (੧੯੮੨), ਕਰਾਸ ਫਾਇਰਿੰਗ। ਨਾਵਲ : ਹਾੜ, ਬੇੜੀ ਤੇ ਪਤਨ
(੧੯੬੦), ਪਰੇਡ (੧੯੮੨), ਟੂਟੀ ਹੁਈ ਡੋਰ (੧੯੮੦), ਗਰਮ ਜੂਨ ਆਦਿ। ਉਨ੍ਹਾਂ ਨੇ ਲਗਭਗ ੨੫ ਹਿੰਦੀ ਫਿਲਮਾਂ ਲਈ
ਕਹਾਣੀਆਂ, ਸੰਵਾਦ ਅਤੇ ਸਕ੍ਰੀਨ ਰਾਈਟਿੰਗ ਕੀਤੀ। ਉਨ੍ਹਾਂ ਨੇ ਵੀਰ ਸਾਵਰਕਰ, ਬੇਜ਼ੁਬਾਨ, ਚਰਸ, ਸੰਨਿਆਸੀ, ਬੇਈਮਾਨ,
ਪਵਿੱਤਰ ਪਾਪੀ, ਯੇ ਰਾਤ ਫਿਰ ਨਾ ਆਏਗੀ ਆਦਿ ਕਈ ਫਿਲਮਾਂ ਕੀਤੀਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ੯ ਫਿਲਮਾਂ ਅਤੇ
ਸੀਰੀਅਲਾਂ ਦਾ ਨਿਰਦੇਸ਼ਨ ਕੀਤਾ। ਉਨ੍ਹਾਂ ਡੋਗਰੀ ਦੀ ਪਹਿਲੀ ਫ਼ਿਲਮ "ਕਾਲੀ ਘਟਾ" ਬਣਾਈ।
ਉਨ੍ਹਾਂ ਦੀਆਂ ਛਪੀਆਂ ਹੋਈਆਂ ਕਿਤਾਬਾਂ ਹਨ :
੧) ਕਾਲੇ ਹੱਥ (ਡੋਗਰੀ ਕਹਾਣੀਆਂ),
੨) ਹਾੜ, ਬੇੜੀ ਤੇ ਪਤਨ (ਡੋਗਰੀ ਨਾਵਲ),
੩) ਧਾਰੇ ਦੇ ਅੱਥਰੂ (ਡੋਗਰੀ ਨਾਟਕ),
੪) ਇੱਕੀ ਕਹਾਣੀਆਂ (ਅਨੁਵਾਦ),
੫) ਜਗਦੀਆਂ ਜੋਤਾਂ (ਉਰਦੂ ਅਲੋਚਨਾ),
੬) ਰਾਤ ਔਰ ਤੂਫ਼ਾਨ (ਉਰਦੂ ਨਾਟਕ),
੭) ਟੂਟਤੇ ਬ੍ਰਿਖਸ਼, ਨਹੀ ਪੌਧ (ਹਿੰਦੀ ਕਹਾਣੀ ਸੰਗ੍ਰਹਿ),
੮) ਸੀਮਾ ਕਾ ਪੱਥਰ (ਹਿੰਦੀ ਕਹਾਣੀ ਸੰਗ੍ਰਹਿ),
੯) ਦਰਾਰ (ਹਿੰਦੀ ਕਹਾਣੀ ਸੰਗ੍ਰਹਿ),
੧੦) ਦਰੇੜ (ਡੋਗਰੀ ਨਾਵਲ).