Veham-Bharam : Dhanjall Zira

ਵਹਿਮ-ਭਰਮ : ਧੰਜਲ ਜ਼ੀਰਾ

ਬੜੀ ਪੁਰਾਣੀ ਗੱਲ ਆ ਜਦੋਂ ਬਿੱਲੀ ਨੇ ਰਾਹ ਦੇ ਅੱਗੋਂ ਲੰਘ ਜਾਣਾ ਤਾਂ ਲੋਕਾਂ ਕਹਿਣਾ ਕਿ ਬਿੱਲੀ ਰਾਹ ਕੱਟ ਗਈ ਹੈ, ਹੁਣ ਕੋਈ ਕੰਮ ਨਹੀਂ ਬਣਨਾ ਜਾਂ ਕੋਈ ਖਾਲੀ ਭਾਂਡਾ ਮੱਥੇ ਲੱਗ ਜਾਣਾ ਤਾਂ ਲੋਕਾਂ ਕਹਿਣਾ ਇਹ ਮਾੜਾ ਹੁੰਦਾ ਜਾਂ ਕੋਈ ਸ਼ਿਕ ਮਾਰ ਦੇਵੇ ਤਾਂ ਕਹਿਣਾ ਕਿ ਹੁਣ ਕੰਮ ਨਹੀਂ ਬਣਨਾ।

ਏਦਾਂ ਹੀ ਇਕ ਪਿੰਡ 'ਚ ਮੱਖਣ ਸਿੰਘ ਨਾਂ ਦਾ ਇਕ ਬੰਦਾ ਰਹਿੰਦਾ ਸੀ। ਜਿਹੜਾ ਕਿ ਇਹ ਵਹਿਮਾਂ-ਭਰਮਾਂ ਤੋਂ ਕੋਹਾਂ ਦੂਰ ਸੀ। ਤੇ ਜੇ ਕੋਈ ਉਹਦੇ ਸਾਹਮਣੇ ਵਹਿਮ-ਭਰਮ ਕਰਦਾ ਵੀ ਤਾਂ ਓਹ ਉਹਨਾਂ ਨੂੰ ਸਮਝੌਂਦਾ ਕਿ ਏਨ੍ਹਾਂ ਵਹਿਮਾਂ-ਭਰਮਾਂ 'ਚ ਕੁੱਝ ਨਹੀਂ ਰੱਖਿਆ ਜੋ ਹੋਣਾ ਓਹੀ ਹੋਣਾ।

ਇਕ ਵਾਰ ਉਸ ਨਾਲ ਇਕ ਬਜੁਰਗ ਔਰਤ ਜਿਦਣ ਲੱਗ ਪਈ, ਕਿ ਆ ਵਹਿਮ- ਭਰਮ ਨਹੀਂ ਸੱਚ ਆ, ਤਾਂ ਮੱਖਣ ਸਿੰਘ ਨੇ ਉਸ ਬਜੁਰਗ ਔਰਤ ਨੂੰ ਕਿਹਾ ਕਿ ਤੁਸੀਂ ਸਬੂਤ ਕਰ ਦਿਓ ਕਿ ਇਹ ਵਹਿਮ-ਭਰਮ ਨਹੀਂ ਸਭ ਸੱਚ ਆ ਤਾਂ ਮੈਂ ਮੰਨ ਜਾਵਾਂਗਾ। ਤਾਂ ਉਸ ਬਜੁਰਗ ਔਰਤ ਨੇ ਕੀ ਕੀਤਾ ਜਿਸ ਦਿਨ ਮੱਖਣ ਸਿੰਘ ਨੇ ਸ਼ਹਿਰ ਨੌਕਰੀ ਦਾ ਪਤਾ ਕਰਨ ਜਾਣਾ ਸੀ ਤਾਂ ਉਸਨੇ ਪਹਿਲਾਂ ਤਾਂ ਖਾਲੀ ਭਾਂਡਾ ਮੱਥੇ ਲਾਇਆ ਫੇਰ ਜਦੋ ਮੱਖਣ ਸਿੰਘ ਕੋਲੋ ਦੀ ਲੰਘ ਗਿਆ ਤਾਂ ਪਿੱਛੋਂ ਸ਼ਿਕ ਮਾਰ ਦਿੱਤੀ ਪਰ ਮੱਖਣ ਸਿੰਘ ਨੇ ਕੋਈ ਗੌਰ ਨਾ ਕੀਤਾ। ਤੇ ਉਹ ਸ਼ਹਿਰ ਪੁੱਜ ਗਿਆ। ਜਿਸ ਨੌਕਰੀ ਦੀ ਤਲਾਸ਼ ਵਿੱਚ ਓਹ ਗਿਆ ਸੀ ਉਹਨੂੰ ਉਸਤੋਂ ਵੀ ਵਧੀਆ ਨੌਕਰੀ ਮਿਲ ਗਈ। ਤੇ ਓਹ ਬਹੁਤ ਖੁਸ਼ ਸੀ। ਜਦੋਂ ਓਹ ਚਾਈਂ-ਚਾਈਂ ਘਰ ਆਇਆ ਤਾਂ ਹੱਥ 'ਚ ਮਠਿਆਈ ਵਾਲਾ ਡੱਬਾ ਫੜਿਆ ਹੋਇਆ ਸੀ। ਤਾਂ ਉਸ ਬਜੁਰਗ ਔਰਤ ਦੇ ਦੇਖ ਕੇ ਰੰਗ ਉੱਡ ਗਏ। ਤੇ ਉਸਨੇ ਪੁੱਛਿਆ ਕਿ ਇਹ ਕਾਹਦੀ ਮਠਿਆਈ ਹੈ? ਤਾਂ ਮੱਖਣ ਸਿੰਘ ਨੇ ਅੱਗੋਂ ਮੁਸਕਰਾ ਕਿ ਉੱਤਰ ਦਿੱਤਾ ਕਿ ਮੈਨੂੰ ਨੌਕਰੀ ਮਿਲ ਗਈ। ਪਰ ਤੁਹਾਡੇ ਆ ਵਹਿਮਾਂ-ਭਰਮਾਂ ਦਾ ਮੇਰੇ ਤੇ ਕੋਈ ਜਾਦੂ ਨਹੀਂ ਚੱਲਿਆ। ਇਸ ਕਰਕੇ ਹੁਣ ਤੁਸੀਂ ਵੀ ਆ ਵਹਿਮ-ਭਰਮ ਛੱਡ ਦਿਓ।
ਉਸ ਦਿਨ ਤੋਂ ਬਾਅਦ ਉਸ ਬਜੁਰਗ ਔਰਤ ਨੇ ਕਦੇ ਵਹਿਮ-ਭਰਮ ਨਹੀਂ ਕੀਤਾ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਧੰਜਲ ਜ਼ੀਰਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ