ਤੂੰ ਵਾਪਿਸ ਕਿਉਂ ਆਇਆ : ਰਿਪਨਜੋਤ ਕੌਰ ਸੋਨੀ ਬੱਗਾ
ਹਮੇਸ਼ਾ ਹੀ ਵੱਡਿਆਂ ਤੋਂ ਸੁਣਦੇ ਆਏ ਹਾਂ ਕਿ ਪੰਜਾਬ ਵਿਚ ਜ਼ੁਲਮ ਦੇ ਖਿਲਾਫ ਅਤੇ ਹੱਕ-ਸੱਚ ਲਈ ਜੋ ਵੀ ਜੰਗਾ ਹੋਈਆਂ ਹਨ, ਮਾਂਵਾ ਪੁੱਤਰਾਂ ਨੂੰ ਆਪ ਭੇਜਦੀਆਂ ਸਨ ਪਿਓਆਂ ਦੀ ਅਣਕਹੀ ਸਹਿਮਤੀ ਨਾਲ।ਪਿੱਛੇ ਜਿਹੇ ਕਿਰਸਾਨੀ ਅੰਦੋਲਨ ਨਾਲ ਸ਼ੁਰੂ ਤੋਂ ਹੀ ਜੁੜੇ ਇੱਕ ਨੌਜਵਾਨ ਨਾਲ ਗੱਲ ਕਰਨ ਦਾ ਮੌਕਾ ਮਿਲਿਆ, ਪੋਹ ਦੀ ਠੰਡ ਕਾਰਨ ਇਸ ਨੂੰ ਬਾਡਰ ਤੇ ਬੁਖਾਰ ਚੜ੍ਹ ਗਿਆ, ਖੰਘ ਜ਼ੁਕਾਮ ਵੀ ਕਈ ਦਿਨ ਠੀਕ ਨਹੀਂ ਹੋਇਆ, ਸਾਥੀਆਂ ਦੀ ਸਲਾਹ ਮੁਤਾਬਿਕ ਇਹ ਜੁਆਨ ਪੰਜਾਬ ਮੁੜ ਆਇਆ ਇਲਾਜ ਕਰਵਾਉਣ ਵਾਸਤੇ, ਜਿਉਂ ਹੀ ਪਿਉ ਦੇ ਮੱਥੇ ਲੱਗਿਆ, ਅੱਗੋਂ ਬਾਪੂ ਜੀ ਜਿਨ੍ਹਾਂ ਦੇ ਵਡੇਰੇ ਵੰਡ ਵੇਲੇ ਚੜ੍ਹਦੇ ਪੰਜਾਬ ਵਿਚ ਸੈਂਕੜੇ ਕਿੱਲੇ ਛੱਡ ਕੇ ਆਏ ਸਨ, ਕਹਿੰਦੇ ਤੂੰ ਇਥੇ ਕੀ ਕਰਨ ਆਇਆ ਹੈ ਉਥੇ ਹੀ ਦਵਾ ਦਾਰੂ ਕਰ ਲੈਣੀ ਸੀ, ਜਦੋਂ ਤੱਕ ਸਫ਼ਲ ਨਹੀਂ ਹੁੰਦੇ ਪਿੰਡ ਵੱਲ ਮੂੰਹ ਨਹੀਂ ਕਰਨਾ। ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਕਰਨਾ ਅਤੇ ਸੰਘਰਸ਼ ਕਰਨ ਦੀ ਪਿਰਤ ਪਾਉਣਾ , ਇਹ ਵੀ ਕਿਸਮਤ ਵਾਲਿਆਂ ਦੇ ਹਿੱਸੇ ਆਉਂਦਾ। ਐਵੇਂ ਨਹੀਂ ਅਖੌਤ ਬਣੀ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ।