Ripanjot Kaur Soni Bagga
ਰਿਪਨਜੋਤ ਕੌਰ ਸੋਨੀ ਬੱਗਾ

ਸ੍ਰੀਮਤੀ ਰਿਪਨਜੋਤ ਕੌਰ ਸੋਨੀ ਬੱਗਾ ਪਤਨੀ ਲੈ. ਕਰਨਲ ਜੇ. ਐੱਸ ਬੱਗਾ, ਪੀ ਸੀ ਐਸ. ਦਾ ਜਨਮ 12 ਮਈ 1973 ਦੀਆਂ ਗਰਮੀਆਂ ਅੰਮ੍ਰਿਤਸਰ ਵਿਖੇ ਮਾਤਾ ਸ੍ਰੀਮਤੀ ਸੁਰਿੰਦਰ ਪਾਲ ਕੌਰ ਸੋਨੀ ਜੀ ਦੀ ਕੁੱਖੋਂ ਹੋਇਆ। ਪਿਤਾ ਜੀ ਤਰਨ ਤਾਰਨ ਦੇ ਰਹਿਣ ਵਾਲੇ, ਬਚਪਨ ਗੁਰਦਾਸਪੁਰ ਅਤੇ ਟਾਂਡੇ ਬੀਤਿਆ, ਹੋਸ਼ ਆਉਣ ਤੇ ਪਟਿਆਲਾ ਆ ਗਏ, ਜਿੱਥੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੂਲਾਂ ਵਿੱਚ ਦਸਵੀਂ ਤੱਕ ਦੀ ਪੜਾਈ ਕੀਤੀ, ਜਿਸ ਵਿੱਚ ਮਾਡਰਨ ਸੀਨੀਅਰ ਸਕੈਡਰੀ ਸਕੂਲ ਦਾ ਨਾਂ ਵੀ ਆਉਂਦਾ ਹੈ। ਉੱਨੀ ਸੌ ਚੁਰਾਨਵੇਂ ਵਿਚ ਬੀ .ਐੱਸ .ਸੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਕੀਤੀ, ਐੱਮ. ਐੱਸ .ਸੀ ਜੁ਼ਆਲੋਜੀ‌ (ਸਕਾਲਰਸ਼ਿਪ) , ਬੀ.ਐਡ,ਐਮ,ਐਡ.ਪੰਜਾਬੀ ਯੂਨੀਵਰਸਿਟੀ ਪਟਿਆਲਾ। ਪਤੀ ਫ਼ੌਜ ਵਿਚ ਕਰਨਲ ਹੋਣ ਕਾਰਨ ਤਕਰੀਬਨ 3 ਸਾਲ ਗੌਰਮਿੰਟ ਕਾਲਜ ਰੋਪੜ ਅਤੇ 18 ਸਾਲ ਫੌਜ ਦੇ ਵੱਖ ਵੱਖ 7 ਆਰਮੀ ਸਕੂਲਾਂ ਵਿਚ ਸਾਇੰਸ ਦਾ ਵਿਸ਼ਾ ਪੜਾਇਆ,ਅੱਜ ਕੱਲ ਆਰਮੀ ਸਕੂਲ ਪਟਿਆਲਾ ਵਿਖੇ ਬਤੌਰ ਅਧਿਆਪਕਾ ਕੰਮ ਕਰ ਰਹੇ ਹਨ। ਪੰਜਾਬੀ ਮਾਂ ਬੋਲੀ ਵਿਚ ਲਿਖਣ ਦੀ ਚੇਟਕ ਕਾਲਜ ਦੇ ਦਿਨਾਂ ਤੋਂ ਹੀ ਸੀ, ਪ ਰ ਵਿਆਹ ਉਪ੍ਰੰਤ ਦੋਨੋਂ ਬੱਚਿਆਂ , ਘਰ ਅਤੇ ਫੌਜ ਵੱਲੋਂ ਸਮੇਂ-ਸਮੇਂ ਦਿੱਤੀਆਂ ਜਾਂਦੀਆਂ ਜ਼ਿੰਮੇਵਾਰੀਆਂ ਕਾਰਨ ਲਿਖਣ ਵੱਲ ਰੁਝਾਨ ਘੱਟ ਗਿਆ। ਪਰ ਮੈਨੂੰ ਮੇਰੇ ਪਿਤਾ ਜੀ ਡਾ.ਵਿਦਵਾਨ ਸਿੰਘ ਸੋਨੀ ਅਤੇ ਸ ਸੁਰਜੀਤ ਸਿੰਘ (ਕਲਮ , 5ਆਬ ਫੇਸਬੁੱਕ ਗਰੁੱਪ) ਵੱਲੋਂ ਦਿੱਤੇ ਸੁਝਾਅ ਕਾਰਨ ਲਾਕਡਾਉਨ ਦੌਰਾਨ ਲਿਖਣ ਦੀ ਚੇਟਕ ਲੱਗੀ ਜੋ ਕਿ ਹੁਣ ਵੀ ਬਾਦਸਤੂਰ ਜਾਰੀ ਹੈ।
ਆਉਣ ਵਾਲੀਆਂ ਪੁਸਤਕਾਂ : ਪੌਦਿਆਂ ਦੇ ਚਿਕਿਤਸਕ ਗੁਣ, ਵਿਗਿਆਨਿਕ ਸੋਚ।