ਗੁਰਮੀਤ ਕੜਿਆਲਵੀ
ਗੁਰਮੀਤ ਕੜਿਆਲਵੀ, ਜਿਲ੍ਹਾ ਮੋਗਾ ਦੇ ਪਿੰਡ ਕੜਿਆਲ ਦੇ ਰਹਿਣ ਵਾਲੇ ਹਨ। ਉਹਨਾਂ ਦੀ ਵਿਦਿਅਕ ਯੋਗਤਾ-ਸਿਵਲ
ਇੰਜਨੀਅਰਿੰਗ ਦਾ ਡਿਪਲੋਮਾ, ਐਮ ਏ (ਪੰਜਾਬੀ), ਐਮ ਏ (ਰਾਜਨੀਤੀ ਸ਼ਾਸ਼ਤਰ) ਯੂ ਜੀ ਸੀ (ਨੈੱਟ) ਹੈ । ਕਿੱਤੇ ਵਜੋਂ ਸਮਾਜਿਕ ਨਿਆਂ
ਤੇ ਅਧਿਕਾਰਤਾ ਵਿਭਾਗ 'ਚ ਇੱਕ ਅਧਿਕਾਰੀ ਹਨ । ਉਹਨਾਂ ਦੀਆਂ ਕਥਾ ਪੁਸਤਕਾਂ; ਅੱਕ ਦਾ ਬੂਟਾ, ਊਣੇ, ਆਤੂ ਖੋਜੀ, ਢਾਲ਼,
ਹਾਰੀਂ ਨਾ ਬਚਨਿਆ, ਸਾਰੰਗੀ ਦੀ ਮੌਤ ਤੇ ਹੋਰ ਕਹਾਣੀਆਂ, ਹਨ । ਟਾਂਗੇ ਵਾਲਾ ਸੰਤਾ, ਅਸੀਂ ਉੱਡਣਾ ਚਾਹੁੰਦੇ ਹਾਂ, ਕਰਾਮਾਤੀ ਪੈੱਨ,
ਸ਼ੇਰ ਸ਼ਾਹ ਸੂਰੀ, ਪੰਚ ਪਰਮੇਸ਼ਰ, ਅਸੀਂ ਹਾਂ ਮਿੱਤਰ ਤੁਹਾਡੇ ਆਦਿ ਬਾਲ ਸਾਹਿਤ ਦੀਆਂ ਪੁਸਤਕਾਂ ਹਨ। "ਇੱਕ ਖਤਰਨਾਕ ਅੱਤਵਾਦੀ
ਦੀ ਜੇਲ੍ਹ ਯਾਤਰਾ" ਅਤੇ "ਦਹਿਸ਼ਤ ਭਰੇ ਦਿਨਾਂ 'ਚ" ਵਾਰਤਕ ਪੁਸਤਕਾਂ ਹਨ। "ਸਾਰੰਗੀ"
ਬਹੁ ਚਰਚਿਤ ਨਾਟਕ ਹੈ। ਆਤੂ ਖੋਜੀ 'ਤੇ ਲਘੂ ਫਿਲਮ ਬਣ ਚੁੱਕੀ ਹੈ। ਬਹੁਤ ਸਾਰੀਆਂ ਕਹਾਣੀਆਂ ਦਾ ਨਾਟਕੀਕਰਨ ਹੋ ਚੁੱਕਾ ਹੈ। ਕਈ
ਰਚਨਾਵਾਂ ਸਕੂਲ ਅਤੇ ਯੂਨੀਵਰਸਿਟੀ ਦੇ ਸਿਲੇਬਸ ਵਿਚ ਸ਼ਾਮਿਲ ਹਨ। ਪ੍ਰਿਸੀਪਲ ਸੁਜਾਨ ਸਿੰਘ ਅਤੇ ਪ੍ਰੀਤਲੜੀ ਪੁਰਸਕਾਰ ਸਮੇਤ ਕਈ ਸਨਮਾਨ
ਮਿਲ ਚੁੱਕੇ ਹਨ। ਹਿੰਦੀ, ਮਰਾਠੀ, ਗੁਜਰਾਤੀ ਤੇ ਸ਼ਾਹਮੁਖੀ 'ਚ ਵੀ ਰਚਨਾਵਾਂ ਅਨੁਵਾਦ/ਲਿਪੀਅੰਤਰ ਹੋ ਕੇ ਛਪ ਚੁੱਕੀਆਂ ਹਨ।