Ashraf Suhail
ਅਸ਼ਰਫ਼ ਸੁਹੇਲ

ਅਸ਼ਰਫ਼ ਸੁਹੇਲ (੨੩ ਜੁਲਾਈ ੧੯੬੭-) ਦਾ ਜਨਮ ਚੌਧਰੀ ਕਰਮਦੀਨ ਦੇ ਘਰ ਲਾਹੌਰ (ਪੰਜਾਬ-ਪਾਕਿਸਤਾਨ) ਵਿੱਚ ਹੋਇਆ । ਉਹ ਪੰਜਾਬੀ ਦੇ ਲੇਖਕ, ਕਹਾਣੀਕਾਰ, ਕਵੀ ਅਤੇ ਸੰਪਾਦਕ ਹਨ । ਉਨ੍ਹਾਂ ਨੂੰ ਪੰਜਾਬੀ ਸਾਹਿਤ ਦੀ ਚੇਟਕ 'ਲਹਿਰਾਂ' ਰਸਾਲਾ ਪੜ੍ਹਨ ਤੋਂ ਲੱਗੀ । ਉਹ ਪੰਜਾਬੀ ਦੇ ਬਾਲ ਰਸਾਲੇ 'ਪਖੇਰੂ' ਦੇ ਸੰਪਾਦਕ ਹਨ ਅਤੇ ਬਾਲਾਂ ਨੂੰ ਪੰਜਾਬੀ ਨਾਲ ਜੋੜਨ ਲਈ ਬਹੁਤ ਸ਼ਲਾਘਾਯੋਗ ਕੰਮ ਕਰ ਰਹੇ ਹਨ । ਉਨ੍ਹਾਂ ਦੀਆਂ ਰਚਨਾਵਾਂ ਵਿਚ ਉਨ੍ਹਾਂ ਦਾ ਕਹਾਣੀ ਸੰਗ੍ਰਹਿ 'ਮੋਰਾਂ ਵਾਲਾ ਜੰਗਲ' ਸ਼ਾਮਿਲ ਹੈ ।