Lala Bihari Lal Puri
ਲਾਲਾ ਬਿਹਾਰੀ ਲਾਲ ਪੁਰੀ

ਗੁਰਦਾਸਪੁਰੋਂ ਸੱਤ ਮੀਲ ਬਹਿਰਾਮਪੁਰ ਪਿੰਡ ਵਿੱਚ ਇੱਕ ਮਹਾਤਮਾ ਬਾਬਾ ਜਗਦੀਸ਼ ਰਾਏ ਹੋਏ ਹਨ। ਇਹਨਾਂ ਦੀਆਂ ਛੇ ਉਂਗਲਾਂ ਹੋਣ ਕਰਕੇ ਬਾਬਾ ਛਾਂਗਾ ਜੀ ਕਹਿੰਦੇ ਸਨ। ਬਾਬਾ ਛਾਂਗਾ ਜੀ ਦੇ ਬੰਸ ਵਿੱਚੋਂ ਹੀ ਲਾਲਾ ਬਿਹਾਰੀ ਲਾਲ ਜੀ (1830-1885) ਨੇ ਜਨਮ ਲਿਆ। ਆਪ ਲੁਧਿਆਣੇ ਵਿੱਚ (ਜਿੱਥੇ ਇਹਨਾਂ ਦਾ ਚਾਚਾ ਕੋਤਵਾਲ ਸੀ) ਮਿਡਲ ਸਕੂਲ ਵਿੱਚ ਪੜ੍ਹੇ। ਫਿਰ ਬਾਰਕਮਾਸਟਰੀ ਦੇ ਮਹਿਕਮੇ ਵਿੱਚ ਨਕਸ਼ਾ-ਨਵੀਸ ਲੱਗੇ। ਮਾਧੋਪੁਰ ਅਤੇ ਲਾਹੌਰ ਵਿੱਚ ਸਕੂਲ ਖੋਲ੍ਹੇ ਜਿਨ੍ਹਾਂ ਵਿੱਚ ਫ਼ੀਸ ਨਹੀਂ ਲਈ ਜਾਂਦੀ ਸੀ। ਲਾਹੌਰ ਵਿਖੇ ਸੱਤ ਸਭਾ ਸਕੂਲ ਵਿੱਚ ਗੁਰਮੁਖੀ ਪੜ੍ਹਨੀ ਜ਼ਰੂਰੀ ਸੀ।ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੁੰਦਾ ਸੀ ਤੇ ਆਸਾ ਦੀ ਵਾਰ ਲੱਗਦੀ ਸੀ। ਬਿਹਾਰੀ ਲਾਲ ਪੁਰੀ ਇੱਥੇ ਸਕੱਤਰ ਸਨ। ਪੰਜਾਬੀ ਦੀ ਨੀਂਹ ਰੱਖਣ ਵਾਲਿਆਂ ਵਿੱਚੋਂ ਬਿਹਾਰੀ ਲਾਲ ਪੁਰੀ ਦਾ ਨਾਂ ਸਭ ਤੋਂ ਮੂਹਰੇ ਹੈ। ਆਪ ਕਈ ਬੋਲੀਆਂ ਦੇ ਵਿਦਵਾਨ ਸਨ। ਉਹਨਾਂ ਨੇ ਹਿੰਦੀ ਤੇ ਪੰਜਾਬੀ ਵਿੱਚ ਢੇਰ ਰਚਨਾ ਕੀਤੀ। ‘ਚਰਿਤਾਵਲੀ’, ‘ਵਿਦਿਆ ਰਤਨਾਕਰ’, ‘ਪੰਜਾਬੀ ਵਿਆਕਰਣ’, ‘ਪਿੰਗਲ ਮੰਜਰੀ’ ਤੇ ‘ਅਨੇਕ ਦਰਸ਼ਨ' ਇਹਨਾਂ ਦੀਆਂ ਪ੍ਰਸਿੱਧ ਤੇ ਹਰਮਨ-ਪਿਆਰੀਆਂ ਰਚਨਾਵਾਂ ਹਨ।

ਲਾਲਾ ਬਿਹਾਰੀ ਲਾਲ ਪੁਰੀ : ਪੰਜਾਬੀ ਲੇਖ

Lala Bihari Lal Puri : Punjabi Lekh