Chhatrapal ਛਤਰਪਾਲ

ਜੋਗਿੰਦਰ ਪਾਲ ਸਰਾਫ ਜੋ ਆਪਣੇ ਕਲਮੀ ਨਾਂ ਛਤਰਪਾਲ (1946 ਈ. - 28 ਜੁਲਾਈ 2019 ਈ.) ਨਾਲ ਜਾਣੇ ਜਾਂਦੇ ਹਨ; ਹਿੰਦੀ, ਡੋਗਰੀ ਅਤੇ ਅੰਗ੍ਰੇਜ਼ੀ ਦੇ ਪ੍ਰਸਿੱਧ ਲੇਖਕ ਹਨ । ਉਹ ਰੇਡੀਓ ਕਸ਼ਮੀਰ ਜੰਮੂ ਵਿਚ ਡੋਗਰੀ ਨੀਊਜ਼ ਰੀਡਰ ਵੀ ਰਹੇ ਹਨ ।
ਬੀ. ਐਸ. ਸੀ. ਤੋਂ ਬਾਦ ਇਨ੍ਹਾਂ ਹਿੰਦੀ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਤੇ ਕਈ ਕਹਾਣੀਆਂ ‘ਧਰਮਯੁਗ' ਤੇ ਸਾਰਿਕਾ ਵਿਚ ਛਪੀਆਂ । ਰਾਮ ਨਾਥ ਸ਼ਾਸਤ੍ਰੀ ਹੋਰਾਂ ਦੀ ਪਰੇਰਨਾ ਨਾਲ ਡੋਗਰੀ ਲਿਖਣੀ ਸ਼ੁਰੂ ਕੀਤੀ । ਕਹਾਣੀਕਾਰ ਛਤਰਪਾਲ ਬੜੇ ਸਿਆਣੇ ਤੇ ਸੁਲਝੇ ਹੋਏ ਹਨ ਤੇ ਇਹੀ ਵਿਸ਼ੇਸ਼ਤਾ ਇਨ੍ਹਾਂ ਦੀਆਂ ਕਹਾਣੀਆਂ ਦੀ ਹੈ । ਇਨ੍ਹਾਂ ਦੀਆਂ ਕਹਾਣੀਆਂ ਆਰਥਕ ਸਮਸਿਆਵਾਂ, ਪ੍ਰੀਵਾਰ ਵਿਚ ਤਨਾਓ ਤੇ ਪਾਤਰ ਖਾਸ ਸਥਿਤੀਆਂ ਵਿਚ ਉਲਝੇ ਹੋਏ ਹੁੰਦੇ ਹਨ । ਤੇ ਇਸ ਉਲਝਣ ਦੀ ਚਿੱਤਰਆਤਮਿਕਤਾ ਕਹਾਣੀਆਂ ਦੀ ਖਾਸ ਵਿਸ਼ੇਸ਼ਤਾ ਹੈ ਜਿਵੇਂ “ਟਾਪੂ ਦੇ ਆਦਮੀ" ਅਤੇ 'ਉਹ' ਕਹਾਣੀਆਂ ਮਨੋਵਿਗਿਆਨਿਕ ਹਨ ਇਨ੍ਹਾਂ ਦੀ ਬੋਲੀ ਵਿਚ ਵੇਦਨਾ, ਯਥਾਰਥਵਾਦ ਤੇ ਰਵਾਨਗੀ ਹੈ । ਪਰ ਕਿਉਂਕਿ ਇਨ੍ਹਾਂ ਲਿਖਣਾ ਹਿੰਦੀ ਤੋਂ ਆਰੰਭਿਆ ਸੀ ਡੋਗਰੀ ਵਿਚ ਵੀ ਹਿੰਦੀ ਦੀ ਬਹੁਤ ਰੰਗਤ ਹੈ ।
ਇਨ੍ਹਾਂ ਕਹਾਣੀਆਂ ਦੀਆਂ ਗੁਜਰਾਤੀ, ਪੰਜਾਬੀ, ਕਨੜ, ਮਲਿਆਲਮ ਵਿਚ ਅਨੁਵਾਦ ਹੋ ਕੇ ਛਪੀਆਂ ਹਨ । ਇਨ੍ਹਾਂ ਦੀਆਂ ਰਚਨਾਵਾਂ ਹਨ, 'ਟਾਪੂ ਦਾ ਆਦਮੀ' 'ਚੇਤਾ', ਸਪਕੰਜ, ਮਦਾਰੀ, ਹਿੰਦਸਾ, ਅੱਗ, ਜਿੱਦ, ਅਤੇ ਉਹ ਦਿਨ । ਇਨ੍ਹਾਂ ਨੇ 'ਬੋਲ ਤੋਤਿਆ ਬੋਲ' ਨਾਮਕ ਵਿਅੰਗ ਸੰਗ੍ਰਹਿ ਵੀ ਲਿਖਿਆ। ਇਨ੍ਹਾਂ ਨੂੰ 2016 ਵਿੱਚ ਇਨ੍ਹਾਂ ਦੇ ਡੋਗਰੀ ਕਹਾਣੀ ਸੰਗ੍ਰਹਿ 'ਚੇਤਾ' ਲਈ ਸਾਹਿਤ ਅਕਾਦਮੀ ਪੁਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ।

ਛਤਰਪਾਲ ਦੀਆਂ ਡੋਗਰੀ ਕਹਾਣੀਆਂ ਅਤੇ ਵਿਅੰਗ ਪੰਜਾਬੀ ਵਿੱਚ

Chhatrapal Stories and Satires in Punjabi