Dr. Maheep Singh
ਡਾ. ਮਹੀਪ ਸਿੰਘ

ਡਾਕਟਰ ਮਹੀਪ ਸਿੰਘ (੧੯੩੦-੨੪ ਨਵੰਬਰ ੨੦੧੫) ਦਾ ਜਨਮ ਪਾਕਿਸਤਾਨ ਦੇ ਜੇਹਲਮ ਇਲਾਕੇ ਵਿੱਚ ਹੋਇਆ ਪਰ ਅਜ਼ਾਦੀ ਤੋਂ ਬਾਅਦ ਇਹ ਆਪਣੇ ਪਿਤਾ ਅਤੇ ਪਰਿਵਾਰ ਨਾਲ਼ ਉੱਤਰ ਪ੍ਰਦੇਸ਼ ਦੇ ਉਨਾਵ ਨਾਂ ਦੇ ਇਕ ਪਿੰਡ ਵਿਚ ਆਣ ਵੱਸੇ। ਉਨ੍ਹਾਂ ਨੇ ਪੀ.ਐੱਚ.ਡੀ. ਦੀ ਉਪਾਧੀ ਆਗਰਾ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ।ਡਾ ਮਹੀਪ ਸਿੰਘ ਹਿੰਦੀ ਅਤੇ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ, ਚਿੰਤਕ, ਕਹਾਣੀਕਾਰ ਅਤੇ ਲੇਖਕ ਸਨ।ਉਨ੍ਹਾਂ ਨੇ ਹਿੰਦੀ ਅਤੇ ਪੰਜਾਬੀ ਵਿੱਚ ਕਰੀਬ ੨੦ ਕਹਾਣੀ ਸੰਗ੍ਰਿਹ ਲਿਖੇ ਹਨ ਤੇ ੪ ਨਾਵਲਾਂ ਤੋਂ ਇਲਾਵਾ ਲੇਖਾਂ ਦੀਆਂ ਕਈ ਕਿਤਾਬਾਂ ਹਨ। ਉਨ੍ਹਾਂ ਦੀਆਂ ਪੰਜਾਬੀ ਰਚਨਾਵਾਂ ਹਨ; ਕਾਲਾ ਬਾਪ-ਗੋਰਾ ਬਾਪ ਤੇ ਹੋਰ ਕਹਾਣੀਆਂ, ਕਿਹੜੇ ਰਿਸ਼ਤੇ, ਮੌਤ ਦਾ ਇਕ ਦਿਨ, ਮਹੀਪ ਸਿੰਘ ਦੀਆਂ ੫੧ ਕਹਾਣੀਆਂ ।