ਗੁਰਮੀਤ ਆਰਿਫ - Gurmeet Arif
ਗੁਰਮੀਤ ਆਰਿਫ (੨੫ ਮਾਰਚ ੧੯੮੩ -) ਦਾ ਜਨਮ ਪਿੰਡ ਸ਼ੇਰਪੁਰ ਤਾਇਬਾਂ, ਜ਼ਿਲ੍ਹਾ ਮੋਗਾ ਵਿੱਚ ਪਿਤਾ ਸ੍ਰੀ ਜੋਗਿੰਦਰ ਸਿੰਘ ਅਤੇ ਮਾਤਾ ਸ਼੍ਰੀਮਤੀ ਸੁਖਦੇਵ ਕੌਰ ਦੇ ਘਰ ਹੋਇਆ । ਉਨ੍ਹਾਂ ਦੀ ਵਿੱਦਿਅਕ ਯੋਗਤਾ ਐੱਮ.ਏ. (ਪੰਜਾਬੀ) ਹੈ ਅਤੇ ਕਿੱਤੇ ਵਜੋਂ ਉਹ ਕਾਰਪੋਰੇਟ ਸੈਕਟਰ ਵਿੱਚ ਗਾਰਮੈਂਟ ਮੈਨੂਫੈਕਚਰਿੰਗ ਐਂਡ ਸੇਲਿੰਗ ਕੰਪਨੀ ਵਿੱਚ ਅਸਿਸਟੈਂਟ ਮੈਨੇਜਰ ਦੇ ਤੌਰ ’ਤੇ ਕੰਮ ਕਰ ਰਹੇ ਹਨ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਕਹਾਣੀ ਸੰਗ੍ਰਹਿ ‘ਲਕੀਰਾਂ ਵਿੱਚ ਘਿਰੇ ਹੋਏ’ (੨੦੧੮) ਪ੍ਰਕਾਸ਼ਿਤ ਹੋ ਚੁੱਕਾ ਹੈ ਅਤੇ ਕਈ ਕਹਾਣੀਆਂ ਸੰਪਾਦਿਤ ਕਹਾਣੀ ਸੰਗ੍ਰਹਿਆਂ ਵਿੱਚ ਸ਼ਾਮਿਲ ਕੀਤੀਆਂ ਜਾ ਚੁੱਕੀਆਂ ਹਨ ।