Ishwar Chander Nanda
ਈਸ਼ਵਰ ਚੰਦਰ ਨੰਦਾ

ਈਸ਼ਵਰ ਚੰਦਰ ਨੰਦਾ (੩੦ ਸਤੰਬਰ ੧੮੯੨-੩ ਸਤੰਬਰ ੧੯੬੫) ਪੰਜਾਬੀ ਨਾਟਕਕਾਰ ਅਤੇ ਲੇਖਕ ਸਨ । ਉਨ੍ਹਾਂ ਦਾ ਜਨਮ ਪਿੰਡ ਗਾਂਧੀਆਂ ਪਨਿਆੜਾਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਲਾਲਾ ਭਾਗਮੱਲ ਦੇ ਘਰ ਹੋਇਆ । ਅੰਗਰੇਜ਼ੀ ਦੀ ਐੱਮ.ਏ.ਪੰਜਾਬ ਯੂਨੀਵਰਸਿਟੀ ਲਾਹੌਰ ਵਿਚੋਂ ਅੱਵਲ ਰਹਿਕੇ ਪਾਸ ਕੀਤੀ। ਫਿਰ ਉਹ ਦਿਆਲ ਸਿੰਘ ਕਾਲਜ ਵਿੱਚ ਹੀ ਅੰਗਰੇਜ਼ੀ ਦੇ ਲੈਕਚਰਾਰ ਲੱਗ ਗਏ। ਈਸ਼੍ਵਰ ਚੰਦਰ ਨੰਦਾ ਨੂੰ ਬਚਪਨ ਤੋਂ ਹੀ ਰਾਸ ਲੀਲ੍ਹਾ, ਰਾਮ ਲੀਲ੍ਹਾ, ਲੋਕ ਨਾਟਕ, ਖੇਡਾਂ ਅਤੇ ਤਮਾਸ਼ੇ ਆਦਿ ਵੇਖਣ ਦਾ ਬਹੁਤ ਸ਼ੌਂਕ ਸੀ।ਕਾਲਜ ਦੀ ਪੜ੍ਹਾਈ ਦੌਰਾਨ ਉਨ੍ਹਾਂ ਦਾ ਮੇਲ, ਮਿਸਿਜ਼ ਨੌਰਾ ਰਿਚਰਡਜ਼ ਨਾਲ਼ ਹੋਇਆ। ਉਨ੍ਹਾਂ ਦੀ ਪ੍ਰੇਰਨਾ ਸਦਕਾ ਉਨ੍ਹਾਂ ਨੇ ਨਾਟਕ ਲਿਖਣੇ ਅਤੇ ਖੇਡਣੇ ਸ਼ੁਰੂ ਕਰ ਦਿੱਤੇ। ਦੁਲਹਨ (ਸੁਹਾਗ) ਉਨ੍ਹਾਂ ਦਾ ਪਹਿਲਾ ਇਕਾਂਗੀ ਹੈ ।ਉਨ੍ਹਾਂ ਦੀਆਂ ਰਚਨਾਵਾਂ ਹਨ; ਪੂਰੇ ਨਾਟਕ: ਸਭੱਦਰਾ (੧੯੨੦), ਵਰ ਘਰ ਜਾਂ ਲਿਲੀ ਦਾ ਵਿਆਹ (੧੯੨੮ ਈ:), ਸ਼ਾਮੂ ਸ਼ਾਹ (੧੯੨੮) ਅਤੇ ਸੋਸ਼ਲ ਸਰਕਲ (੧੯੪੯) ਅਤੇ ਇਕਾਂਗੀ ਸੰਗ੍ਰਹਿ ਝਲਕਾਰੇ (੧੯੫੧), ਲਿਸ਼ਕਾਰੇ (੧੯੫੩) ਅਤੇ ਚਮਕਾਰੇ (੧੯੬੬) ।