Afzal Ahsan Randhawa
ਅਫ਼ਜ਼ਲ ਅਹਿਸਨ ਰੰਧਾਵਾ
ਅਫ਼ਜ਼ਲ ਅਹਿਸਨ ਰੰਧਾਵਾ (1 ਸਤੰਬਰ, 1937-18 ਸਤੰਬਰ, 2017) ਦਾ ਜਨਮ ਹੁਸੈਨਪੁਰਾ, ਅੰਮ੍ਰਿਤਸਰ (ਭਾਰਤੀ ਪੰਜਾਬ) ਵਿੱਚ ਹੋਇਆ। ਉਨ੍ਹਾਂ ਦਾ ਅਸਲ ਨਾਮ ਮੁਹੰਮਦ ਅਫ਼ਜ਼ਲ ਹੈ। ਉਨ੍ਹਾਂ ਦਾ ਜੱਦੀ ਪਿੰਡ ਕਿਆਮਪੁਰ, ਜ਼ਿਲ੍ਹਾ ਸਿਆਲਕੋਟ (ਪਾਕਿਸਤਾਨੀ ਪੰਜਾਬ) ਵਿੱਚ ਹੈ।ਉਨ੍ਹਾਂ ਨੇ ਮੁਢਲੀ ਸਿੱਖਿਆ ਲਾਹੌਰ ਤੋ, ਦੱਸਵੀ ਮਿਸ਼ਨ ਹਾਈ ਸਕੂਲ ਨਾਰੋਵਾਲ ਤੋਂ, ਗ੍ਰੈਜੁਏਸ਼ਨ ਮੱਰੇ ਕਾਲਜ ਸਿਆਲਕੋਟ ਤੋਂ ਅਤੇ ਪੰਜਾਬ ਯੂਨੀਵਰਸਿਟੀ, ਲਾਹੌਰ ਤੋਂ ਲਾਅ ਦੀ ਡਿਗਰੀ ਹਾਸਿਲ ਕੀਤੀ। ਉਨ੍ਹਾਂ ਤਿੰਨ ਸਾਲ ਖੇਤੀ ਯੂਨੀਵਰਸਿਟੀ, ਫ਼ੈਸਲਾਬਾਦ ਵਿੱਚ ਸੇਵਾ ਨਿਭਾਈ। ਫਿਰ ਵਕੀਲ ਦੇ ਤੌਰ ਤੇ ਪੱਕਾ ਪੇਸ਼ਾ ਚੁਣ ਲਿਆ ਅਤੇ ਨਾਲ ਹੀ ਰਾਜਨੀਤੀ ਵਿੱਚ ਵੀ ਸਰਗਰਮ ਹੋ ਗਏ। ਉਨ੍ਹਾਂ ਨੇ ਸਭ ਤੋਂ ਪਹਿਲਾਂ ਉਰਦੂ ਵਿੱਚ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ । ਉਨ੍ਹਾਂ ਨੇ ੧੯੫੮ ਤੋਂ ਬਾਕਾਇਦਾ ਤੌਰ ਤੇ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ।ਉਨ੍ਹਾਂ ਦੀਆਂ ਰਚਨਾਵਾਂ ਹਨ; ਕਾਵਿ ਸੰਗ੍ਰਹਿ: ਸ਼ੀਸ਼ਾ ਇੱਕ ਲਿਸ਼ਕਾਰੇ ਦੋ (੧੯੬੫), ਰੱਤ ਦੇ ਚਾਰ ਸਫ਼ਰ (੧੯੭੫), ਪੰਜਾਬ ਦੀ ਵਾਰ (੧੯੭੯), ਮਿੱਟੀ ਦੀ ਮਹਿਕ (੧੯੮੩), ਪਿਆਲੀ ਵਿੱਚ ਅਸਮਾਨ (੧੯੮੩), ਛੇਵਾਂ ਦਰਿਆ (੧੯੯੭); ਕਹਾਣੀ ਸੰਗ੍ਰਹਿ: ਰੰਨ, ਤਲਵਾਰ ਤੇ ਘੋੜਾ (੧੯੭੩), ਮੁੰਨਾ ਕੋਹ ਲਾਹੌਰ (੧੯੮੯); ਨਾਵਲ:
ਸੂਰਜ ਗ੍ਰਹਿਣ (੧੯੮੫), ਦੋਆਬਾ (੧੯੮੧), ਦੀਵਾ ਤੇ ਦਰਿਆ (੧੯੬੧), ਪੰਧ (੧੯੯੮); ਨਾਟਕ: ਸੱਪ ਸ਼ੀਂਹ ਤੇ ਫ਼ਕੀਰ ਅਤੇ ਉਨ੍ਹਾਂ ਨੇ ਕੁਝ ਕਿਤਾਬਾਂ ਦੇ ਅਨੁਵਾਦ ਵੀ ਕੀਤੇ ਹਨ ।
ਅਫ਼ਜ਼ਲ ਅਹਿਸਨ ਰੰਧਾਵਾ : ਪੰਜਾਬੀ ਕਹਾਣੀਆਂ
Afzal Ahsan Randhawa Punjabi Stories/Kahanian/Afsane