ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ - Giani Gurmukh Singh Musafir
ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ (੧੫ ਜਨਵਰੀ ੧੮੯੯ - ੧੮ ਜਨਵਰੀ ੧੯੭੬) ਇੱਕ ਪ੍ਰਸਿੱਧ ਰਾਜਨੇਤਾ, ਦੇਸ਼ ਭਗਤ, ਸੁਧਾਰਕ ਅਤੇ ਲੇਖਕ ਸਨ । ਉਹ ਕੁਝ ਸਮੇਂ ਲਈ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ । ਉਨ੍ਹਾਂ ਨੂੰ ਉਨ੍ਹਾਂ ਦੀ ਕਹਾਣੀਆਂ ਦੀ ਕਿਤਾਬ ‘ਉਰਵਾਰ ਪਾਰ’ ਉੱਤੇ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ । ਉਨ੍ਹਾਂ ਦੀਆਂ ਪੰਜਾਬੀ ਕਵਿਤਾ ਦੀਆਂ ਰਚਨਾਵਾਂ ਵਿੱਚ ‘ਸਬਰ ਦੇ ਬਾਣ’, ‘ਪ੍ਰੇਮ ਬਾਣ’, ‘ਜੀਵਨ ਪੰਧ’, ‘ਮੁਸਾਫ਼ਰੀਆਂ’, ‘ਟੁੱਟੇ ਖੰਭ’, ‘ਕਾਵਿ ਸੁਨੇਹੇ’, ‘ਵੱਖਰਾ ਵੱਖਰਾ ਕਤਰਾ ਕਤਰਾ’ ਅਤੇ ‘ਦੂਰ ਨੇੜੇ’ ਸ਼ਾਮਿਲ ਹਨ । ਇਸ ਤੋਂ ਇਲਾਵਾ ਉਨ੍ਹਾਂ ਦੇ ਕਹਾਣੀ ਸੰਗ੍ਰਹਿ ‘ਵੱਖਰੀ ਦੁਨੀਆਂ’, ‘ਆਹਲਣੇ ਦੇ ਬੋਟ’, ‘ਕੰਧਾਂ ਬੋਲ ਪਈਆਂ’, ‘ਸਤਾਈ ਜਨਵਰੀ’, ‘ਅੱਲਾ ਵਾਲੇ’, ‘ਗੁਟਾਰ’, ‘ਸਭ ਹੱਛਾ’ ਅਤੇ ‘ਸਸਤਾ ਤਮਾਸ਼ਾ’ ਕਾਫ਼ੀ ਪ੍ਰਸਿੱਧ ਹਨ ।