Muhammad Imtiaz
ਮੁਹੰਮਦ ਇਮਤਿਆਜ਼

ਮੁਹੰਮਦ ਇਮਤਿਆਜ਼ (2 ਫਰਵਰੀ 1983-) ਪੰਜਾਬੀ ਦੇ ਨੌਜਵਾਨ ਕਹਾਣੀਕਾਰ ਹਨ । ਉਨ੍ਹਾਂ ਦਾ ਜਨਮ ਪਿਤਾ ਮੁਸ਼ਤਾਕ ਅਹਿਮਦ ਅਤੇ ਮਾਤਾ ਜ਼ਰੀਨਾ ਨਾਜ਼ ਦੇ ਘਰ ਜ਼ਿਲ੍ਹਾ ਸੰਗਰੂਰ (ਪੰਜਾਬ) ਦੇ ਸ਼ਹਿਰ ਮਲੇਰਕੋਟਲਾ ਵਿਚ ਹੋਇਆ । ਉਨ੍ਹਾਂ ਦੀ ਵਿਦਿਆ ਐਮ.ਏ. ਅੰਗ੍ਰੇਜ਼ੀ, ਐਮ ਏ. ਫਿਲਾਸਫੀ ਅਤੇ ਮਾਸਟਰ ਇਨ ਮਾਸ ਕਮਿਊਨੀਕੇਸ਼ਨ ਹੈ । ਅੱਜ ਕੱਲ੍ਹ ਉਹ ਜਲੰਧਰ ਰੇਡੀਓ ਸਟੇਸ਼ਨ ਤੇ ਪ੍ਰੋਗਰਾਮ ਅਫ਼ਸਰ ਵੱਜੋਂ ਸੇਵਾ ਨਿਭਾ ਰਹੇ ਹਨ । ਉਨ੍ਹਾਂ ਦਾ ਕਹਾਣੀ-ਸੰਗ੍ਰਹਿ 'ਪਾਕਿਸਤਾਨੀ' ਹੁਣੇ-ਹੁਣੇ ਪ੍ਰਕਾਸ਼ਿਤ ਹੋਇਆ ਹੈ । ਜਸਬੀਰ ਭੁੱਲਰ ਨੇ ਉਨ੍ਹਾਂ ਬਾਰੇ ਕਿਹਾ ਕਿ ਮੁਹੰਮਦ ਇਮਤਿਆਜ਼ ਦੀਆਂ ਕਹਾਣੀਆਂ ਸਮਾਜਿਕ ਸਰੋਕਾਰਾਂ ਦੀ ਹਾਮੀ ਭਰਦਿਆਂ ਸੌੜੀ ਮਾਨਸਿਕਤਾ ਦੀਆਂ ਵਲਗਣਾਂ ਨੂੰ ਤੋੜ ਕੇ ਮਾਨਵੀ ਮੁਹੱਬਤ ਦੀ ਬਾਤ ਪਾਉਂਦੀਆਂ ਨੇ । ਉਹਨਾਂ ਆਪਣੇ ਸੰਬੋਧਨ ਦੌਰਾਨ ਅੱਗੇ ਕਿਹਾ ਕਿ ਇਮਤਿਆਜ਼ ਦੀਆਂ ਕਹਾਣੀਆਂ ਵਿੱਚ ਭਾਸ਼ਾ ਦੀ ਸੁਖੈਨਤਾ, ਵਿਸ਼ੇ ਦੀ ਸਰਲਤਾ ਅਤੇ ਰੌਚਿਕਤਾ ਆਪ ਮੁਹਾਰੇ ਡੁੱਲ੍ਹ-ਡੁੱਲ੍ਹ ਪੈਂਦੀ ਹੈ ।

ਮੁਹੰਮਦ ਇਮਤਿਆਜ਼ : ਪੰਜਾਬੀ ਕਹਾਣੀਆਂ