Akmal Shehzad Ghumman ਅਕਮਲ ਸ਼ਹਿਜ਼ਾਦ ਘੁੰਮਣ
ਅਕਮਲ ਸ਼ਹਿਜ਼ਾਦ ਘੁੰਮਣ ਦਾ ਜਨਮ ੨੫ ਅਕਤੂਬਰ ੧੯੭੧ ਨੂੰ ਪੰਜਾਬ (ਪਾਕਿਸਤਾਨ) ਦੇ ਜ਼ਿਲ੍ਹਾ ਸਿਆਲਕੋਟ ਦੇ
ਇੱਕ ਛੋਟੇ ਪਿੰਡ ਵਿੱਚ ਹੋਇਆ। ਇਹ ਪ੍ਰਸਿੱਧ ਪੰਜਾਬੀ ਲੇਖਕ ਅਤੇ ਬ੍ਰਾਡਕਾਸਟਰ ਹਨ। ਇਹਨਾਂ ਦੀ ਪਹਿਲੀ ਪੰਜਾਬੀ ਕਹਾਣੀ
੧੯੯੩ ਵਿੱਚ ਲਾਹੌਰ ਤੋਂ ਪ੍ਰਕਾਸ਼ਿਤ ਹੋਣ ਵਾਲੇ ਪੰਜਾਬੀ ਮਾਸਿਕ ਰਾਵਲ ਵਿੱਚ ਛਪੀ।
ਬਾਅਦ ਵਿੱਚ ਇਹਨਾਂ ਦੀਆਂ ਕਹਾਣੀਆਂ ਭਾਰਤ ਵਿੱਚ ਵੀ ਪ੍ਰਕਾਸ਼ਿਤ ਹੋਈਆਂ। ਇਹਨਾਂ ਦੀ ਪਹਿਲੀ ਪੰਜਾਬੀ ਕਹਾਣੀਆਂ ਦੀ
ਕਿਤਾਬ “ਇਹ ਕਹਾਣੀ ਨਹੀਂ” ੨੦੦੨ ਵਿੱਚ ਛਪੀ। ੨੦੧੫ ਵਿੱਚ ਇਹਨਾਂ ਦੀ ਉਰਦੂ ਕਿਤਾਬ “ਮੀਡੀਆ ਮੰਡੀ” ਪ੍ਰਕਾਸ਼ਿਤ ਹੋਈ,
ਜੋ ਪਾਕਿਸਤਾਨੀ ਮੀਡੀਆ ਉੱਤੇ ਇਕ ਆਲੋਚਨਾਤਮਕ ਰਚਨਾ ਹੈ। ਇਸ ਕਿਤਾਬ ਦੇ ਹੁਣ ਤੱਕ ਚਾਰ ਸੰਸਕਰਣ ਛਪ ਚੁੱਕੇ ਹਨ ਅਤੇ
ਹਜ਼ਾਰਾਂ ਲੋਕ ਇਸਨੂੰ ਆਨਲਾਈਨ ਪੜ੍ਹ ਚੁੱਕੇ ਹਨ। ਹਾਲ ਹੀ ਵਿੱਚ ਇਹਨਾਂ ਦੀ ਪੰਜਾਬੀ ਕਹਾਣੀਆਂ ਦੀ ਕਿਤਾਬ “ਪਿੰਜਰੇ ਵਿੱਚ ਆਲ੍ਹਣਾ”
(ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿੱਚ ਇਕੱਠੇ) ਪ੍ਰਕਾਸ਼ਿਤ ਹੋਈ ਹੈ। ਪੇਸ਼ੇ ਦੇ ਤੌਰ ‘ਤੇ ਇਹ ਬ੍ਰਾਡਕਾਸਟਰ ਅਤੇ ਲੇਖਕ ਹਨ ਅਤੇ
ਬੀਬੀਸੀ ਉਰਦੂ ਅਤੇ ਦਿ ਨਿਊਜ਼ ਪਾਕਿਸਤਾਨ ਲਈ ਵੀ ਲਿਖ ਚੁੱਕੇ ਹਨ।