Alphonse Daudet ਅਲਫਾਉਂਸ ਦੋਦੇ
ਅਲਫਾਉਂਸ ਦੋਦੇ (13 ਮਈ 1840 – 16 ਦਸੰਬਰ 1897) ਇੱਕ ਫ੍ਰਾਂਸੀਸੀ ਨਾਵਲਕਾਰ ਅਤੇ ਕਹਾਣੀਕਾਰ ਸਨ। ਦੋਦੇ ਦਾ ਜਨਮ ਦੱਖਣੀ ਫ੍ਰਾਂਸ ਦੇ ਨੀਮ (Nîmes) ਸ਼ਹਿਰ ਵਿੱਚ ਹੋਇਆ ਸੀ।
ਉਹਨਾਂ ਦਾ ਬਚਪਨ ਬਹੁਤ ਗਰੀਬੀ ਵਿੱਚ ਬੀਤਿਆ। ਛੋਟੀ ਉਮਰ ਵਿੱਚ ਹੀ ਉਹਨਾਂ ਨੂੰ ਇੱਕ ਅਣਜਾਣ ਪਿੰਡ ਵਿੱਚ ਅਧਿਆਪਕ ਵਜੋਂ ਕੰਮ ਕਰਨਾ ਪਿਆ। ਆਪਣੇ ਨਾਵਲ "ਲਪਤੀ ਸ਼ੋ" (1868,
The Little Good-for-Nothing) ਵਿੱਚ ਉਹਨਾਂ ਨੇ ਇਸ ਸਮੇਂ ਦੇ ਡੂੰਘੇ ਅਨੁਭਵਾਂ ਨੂੰ ਦਰਸਾਇਆ ਹੈ। ਇਸ ਤੋਂ ਬਾਅਦ ਦੋਦੇ ਆਪਣੇ ਭਰਾ ਨੂੰ ਮਿਲਣ ਪੈਰਿਸ ਗਏ। ਸਮੇਂ-ਸਮੇਂ 'ਤੇ ਛਪਣ ਵਾਲੀਆਂ
ਉਹਨਾਂ ਦੀਆਂ ਕਹਾਣੀਆਂ ਨੂੰ "ਲੇਟਰਜ਼ ਫ੍ਰਾਮ ਮਾਈ ਚਿਲਡਰਨ" (1868) ਦੇ ਨਾਂ ਤਹਿਤ ਇਕੱਠਾ ਕੀਤਾ ਗਿਆ। ਉਹਨਾਂ ਨੇ ਪ੍ਰੋਵੇਂਸ (Provence) ਦੇ ਲੋਕਾਂ ਦਾ ਜੀਵਨ, ਕੁਦਰਤ ਦੀ ਸੁੰਦਰਤਾ, ਛੋਟੇ
ਪਿੰਡਾਂ ਦੇ ਖਾਸ ਰਿਵਾਜ਼ ਤੇ ਧਾਰਮਿਕ ਸਮਾਗਮਾਂ ਨੂੰ ਬੜੀ ਡੂੰਘਾਈ ਨਾਲ ਚਿੱਤਰਿਤ ਕੀਤਾ। ਉਹਨਾਂ ਨੇ ਪ੍ਰੋਵੇਂਸ ਦੀ ਪੇਂਦੂ ਬੋਲੀ, ਜੋ ਵਿਲੱਖਣ ਵਾਕਾਂਸ਼ ਅਤੇ ਕਹਾਵਤਾਂ ਨਾਲ ਭਰੀ ਹੋਈ ਹੈ, ਆਪਣੀਆਂ
ਕਹਾਣੀਆਂ ਵਿੱਚ ਵਰਤੀ। ਉਹਨਾਂ ਨੇ ਲੋਕ-ਕਥਾਵਾਂ ਦਾ ਵੀ ਸੁੰਦਰ ਢੰਗ ਨਾਲ ਸਹਾਰਾ ਲਿਆ।
ਮਸ਼ਹੂਰ ਫ੍ਰਾਂਸੀਸੀ ਕਵੀ ਮਿਸ਼ਤਰਾਲ (Mistral), ਜੋ ਫੇਲੀਬ੍ਰਿਜ (Félibre) ਅੰਦੋਲਨ ਦੇ ਪ੍ਰੇਰਕ ਸਨ, ਦੀ ਮੁਲਾਕਾਤ 1860
ਵਿੱਚ ਦੋਦੇ ਨਾਲ ਹੋਈ। ਇਹ ਅੰਦੋਲਨ ਪ੍ਰੋਵੇਂਸਲ ਭਾਸ਼ਾ ਅਤੇ ਸਾਹਿਤ ਦੇ ਪੁਨਰ-ਜਾਗਰਨ ਲਈ ਸੀ।
ਉਹਨਾਂ ਦਾ ਨਾਵਲ "ਟਾਰਟਾਰਿਨ ਆਫ ਟਾਰਾਸਕੋਨ" (Tartarin of Tarascon, 1872) ਪ੍ਰਕਾਸ਼ਤ ਹੋਇਆ,
ਜਿਸ ਤੋਂ ਬਾਅਦ ਟਾਰਟਾਰਿਨ ਦੀ ਜ਼ਿੰਦਗੀ 'ਤੇ ਹੋਰ ਨਾਵਲ ਛਪੇ। ਇਨ੍ਹਾਂ ਵਿੱਚ ਉਹਨਾਂ ਨੇ ਦੱਖਣੀ ਫ੍ਰਾਂਸ ਦੇ ਲੋਕਾਂ ਦੇ ਵਿਲੱਖਣ ਗੁਣਾਂ ਦਾ ਚਿੱਤਰ ਪੇਸ਼ ਕੀਤਾ ਹੈ।
ਉਹਨਾਂ ਨੇ ਪ੍ਰਕ੍ਰਿਤਿਵਾਦੀ ਸਿਧਾਂਤ ਦਾ ਪਾਲਣ ਕਰਦਿਆਂ ਉਦਯੋਗਿਕ ਅਤੇ ਸਮਾਜਿਕ ਜੀਵਨ ਦਰਸਾਉਣ ਵਾਲੇ ਨਾਵਲ ਵੀ ਲਿਖੇ।
ਆਪਣੇ ਪ੍ਰਸਿੱਧ ਨਾਵਲ "ਜੈਕ" (1876) ਅਤੇ "ਸਾਫੋ" (1884) ਵਿੱਚ ਉਹਨਾਂ ਨੇ ਨੈਤਿਕ ਤੌਰ 'ਤੇ ਕਮਜ਼ੋਰ ਸੰਸਾਰ ਦੀ ਤਸਵੀਰ ਵਿਖਾਈ। ਹਾਲਾਂਕਿ
ਉਹਨਾਂ ਨੇ ਪ੍ਰਕ੍ਰਿਤਿਵਾਦੀ ਸ਼ੈਲੀ ਨੂੰ ਅਪਣਾਇਆ, ਪਰ ਦੋਦੇ ਦਾ ਆਸ਼ਾਵਾਦ, ਉਹਨਾਂ ਦਾ ਹਾਸਾ, ਅਤੇ ਉਹਨਾਂ ਦੀ ਭਾਵਨਾਤਮਕ ਕਾਵਿ-ਸ਼ੈਲੀ
ਉਹਨਾਂ ਦੀ ਵਿਲੱਖਣਤਾ ਨੂੰ ਸਪਸ਼ਟ ਕਰਦੀ ਹੈ।
ਦੋਦੇ ਦੀ ਤੁਲਨਾ ਅੰਗਰੇਜ਼ੀ ਲੇਖਕ ਚਾਰਲਜ਼ ਡਿਕਨਜ਼ (Charles Dickens) ਨਾਲ ਕੀਤੀ ਜਾਂਦੀ ਹੈ। ਉਦਯੋਗਿਕ ਯੁੱਗ ਵਿੱਚ ਗਰੀਬਾਂ ਦੀ
ਦੁਰਗਤੀ ਅਤੇ ਛੋਟੀ ਉਮਰ ਵਿੱਚ ਰੋਜ਼ੀ-ਰੋਟੀ ਕਮਾਉਣ ਲਈ ਬੱਚਿਆਂ ਦੇ ਸੰਘਰਸ਼ ਨੂੰ ਉਹਨਾਂ ਨੇ ਬੜੀ ਹਮਦਰਦੀ ਨਾਲ ਦਰਸਾਇਆ ਹੈ।
ਦੋਦੇ ਨੇ ਕੁਝ ਨਾਟਕ ਵੀ ਲਿਖੇ। ਉਹਨਾਂ ਦਾ ਦੇਹਾਂਤ ਪੈਰਿਸ ਵਿੱਚ ਹੋਇਆ।
