Ghulam Nabi Shahid ਗ਼ੁਲਾਮ ਨਬੀ ਸ਼ਾਹਿਦ

ਗ਼ੁਲਾਮ ਨਬੀ ਸ਼ਾਹਿਦ (1952, ਸ੍ਰੀਨਗਰ) ਭਾਵੇਂ ਹੀ ਕਸ਼ਮੀਰ ਦੇ ਬਾਹਰ ਐਨਾ ਜਾਣਿਆ ਨਾਮ ਨਹੀਂ ਹੈ, ਪਰ ਉਸ ਨੇ ਆਪਣੀਆਂ ਕਹਾਣੀਆਂ ਰਾਹੀਂ ਕਸ਼ਮੀਰ ਦੀ ਇਸ ਖ਼ੂਬਸੂਰਤ ਵਾਦੀ ਵਿੱਚ ਵਸਦੇ ਲੋਕਾਂ ਦੀਆਂ ਦੁੱਖਾਂ-ਤਕਲੀਫ਼ਾਂ, ਜ਼ਮੀਨੀ ਹਕੀਕਤਾਂ ਨੂੰ ਦਲੇਰੀ ਨਾਲ਼ ਕਲਮ ਬੱਧ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਦਾ ਸਾਹਿਤਕ ਸਫ਼ਰ ਤਾਂ 1970’ਵਿਆਂ ਵਿੱਚ ਹੀ ਸ਼ੁਰੂ ਹੋ ਗਿਆ ਸੀ ਪਰ ਮੌਜੂਦਾ ਦੌਰ ਵਿੱਚ ਹੀ ਉਸ ਨੇ ਜਿਆਦਾ ਲਿਖਿਆ ਹੈ। ਉਸ ਨੇ ਅਸਲ ਵਿੱਚ ਆਪਣੀਆਂ ਕਹਾਣੀਆਂ ਰਾਹੀਂ ਕਸ਼ਮੀਰ ਦੇ ਤਾਜਾ ਇਤਿਹਾਸ ਵਿੱਚੋਂ ਕੁੱਝ ਖ਼ਾਸ ਪਲਾਂ ਨੂੰ ਕੈਦ ਕੀਤਾ ਹੈ ਅਤੇ ਅਜਿਹਾ ਕਰਦਿਆਂ ਹੋਇਆਂ ਉਸ ਨੇ ਸੱਚ ਨੂੰ ਬਗੈਰ ਸਮਝੌਤੇ ਦੇ, ਨਿਸ਼ੰਗ ਹੋ ਕੇ ਬਿਆਨ ਕੀਤਾ ਹੈ। ਕੁੱਝ ਸਾਲ ਪਹਿਲਾਂ ਹੀ ਉਸ ਦਾ ਕਹਾਣੀਆਂ ਦਾ ਇੱਕ ਸੰਗਿ੍ਰਹ ‘ਐਲਾਨ ਜਾਰੀ ਹੈ’ ਛਪਿਆ ਹੈ ਜੋ ਸਥਾਨਕ ਲੋਕਾਂ ਵਿੱਚ ਕਾਫ਼ੀ ਚਰਚਿਤ ਹੋਇਆ ਅਤੇ ਇੱਕ ਸਾਲ ਵਿੱਚ ਹੀ ਉਸ ਦੀ ਦੂਜੀ ਛਾਪ ਵੀ ਕੱਢਣੀ ਪਈ। - ਲਲਕਾਰ