Kamleshwar ਕਮਲੇਸ਼ਵਰ
ਕਮਲੇਸ਼ਵਰ (6 ਜਨਵਰੀ 1932 – 27 ਜਨਵਰੀ 2007) ਵੀਹਵੀਂ ਸਦੀ ਦੇ ਸਭ ਤੋਂ ਜਾਨਦਾਰ ਲੇਖਕਾਂ ਵਿੱਚੋਂ ਇੱਕ ਸਮਝੇ ਜਾਂਦੇ ਹਨ।
ਨਾਵਲ, ਨਿੱਕੀ ਕਹਾਣੀ, ਲੇਖ, ਸਕਰੀਨਪਲੇ ਵਰਗੀਆਂ ਅਨੇਕ ਵਿਧਾਵਾਂ ਵਿੱਚ ਉਨ੍ਹਾਂ ਨੇ ਆਪਣੀ ਰਚਨਾ ਪ੍ਰਤਿਭਾ ਦੇ ਦਰਸ਼ਨ ਕਰਾਏ।
ਕਮਲੇਸ਼ਵਰ ਪ੍ਰਸਾਦ ਸਕਸੈਨਾ ਦਾ ਜਨਮ ਭਾਰਤ ਦੇ ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ ਵਿੱਚ ਹੋਇਆ ਸੀ, ਜਿਥੇ ਉਸਨੇ ਆਪਣੇ ਸ਼ੁਰੂਆਤੀ
ਸਾਲ ਬਿਤਾਏ ਸਨ। ਕਮਲੇਸ਼ਵਰ ਦੀ ਪਹਿਲੀ ਕਹਾਣੀ "ਕਾਮਰੇਡ" 1948 ਵਿੱਚ ਪ੍ਰਕਾਸ਼ਤ ਹੋਈ ਸੀ। ਉਸਨੇ ਅਲਾਹਾਬਾਦ ਯੂਨੀਵਰਸਿਟੀ
ਤੋਂ ਆਪਣੀ ਗ੍ਰੈਜੂਏਸ਼ਨ ਕੀਤੀ ਅਤੇ ਉਸਦੇ ਬਾਅਦ ਹਿੰਦੀ ਸਾਹਿਤ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ। ਅਜੇ ਉਹ ਵਿਦਿਆਰਥੀ ਸੀ,
ਜਦੋਂ ਉਸਦਾ ਪਹਿਲਾ ਨਾਵਲ ਬਦਨਮ ਗਲੀ ਪ੍ਰਕਾਸ਼ਤ ਹੋਇਆ। ਉਸਨੇ ਆਪਣੇ ਸਾਹਿਤਕ ਜੀਵਨ ਦੀ ਸ਼ੁਰੂਆਤ ਅਲਾਹਾਬਾਦ ਵਿੱਚ ਹੀ ਕੀਤੀ ਸੀ।