Rajinder Singh Bedi ਰਾਜਿੰਦਰ ਸਿੰਘ ਬੇਦੀ
ਰਾਜਿੰਦਰ ਸਿੰਘ ਬੇਦੀ (੧੯੧੫-੧੯੮੪) ਦਾ ਜਨਮ ਜ਼ਿਲ੍ਹਾ ਸਿਆਲਕੋਟ ਵਿਚ ਹੋਇਆ, ਲੇਕਿਨ ਇਨ੍ਹਾਂ ਦਾ
ਪਾਲਣ ਪੋਸ਼ਣ ਅਤੇ ਵਿਦਿਆ ਦੀ ਪ੍ਰਾਪਤੀ ਲਾਹੌਰ ਵਿਚ ਹੋਈ । ਡੀ.ਏ.ਵੀ. ਕਾਲਜ ਲਾਹੌਰ ਤੋਂ ੧੯੩੩ ਵਿਚ
ਐਫ.ਏ. ਕਰਨ ਤੋਂ ਬਾਅਦ ਉਸੇ ਸਾਲ ਪੋਸਟ ਆਫਿਸ ਵਿਚ ਸਰਵਿਸ ਕਰਨ ਲੱਗ ਗਏ । ਨੌਂ ਸਾਲਾਂ ਬਾਅਦ
ਇਸ ਪੋਸਟ ਤੋਂ ਅਸਤੀਫਾ ਦੇ ਕੇ ੧੯੪੩ ਵਿਚ ਰੇਡੀਓ ਸਟੇਸ਼ਨ ਦਿੱਲੀ ਨਾਲ ਸੰਪਰਕ ਕਾਇਮ ਕਰ ਲਿਆ ।
ਆਖ਼ਰਕਾਰ ੧੯੪੯ ਵਿਚ ਬੰਬਈ ਆ ਗਏ ਅਤੇ ਫ਼ਿਲਮੀ ਜੀਵਨ ਦਾ ਆਰੰਭ ਕੀਤਾ । ਬੇਦੀ ਸਾਹਿਬ ਸਾਰੀ
ਉਮਰ ਤਰੱਕੀ-ਪਸੰਦ ਲਹਿਰ ਨਾਲ ਜੁੜੇ ਰਹੇ । ਇਨ੍ਹਾਂ ਨੇ ਬੇਸ਼ੁਮਾਰ ਕਹਾਣੀਆਂ ਅਤੇ ਨਾਟਕ ਲਿਖੇ, ਲੇਕਿਨ
ਇਨ੍ਹਾਂ ਦੇ ਨਾਵਲ 'ਏਕ ਚਾਦਰ ਮੈਲੀ ਸੀ' ਦਾ ਉਰਦੂ ਅਦਬ ਵਿਚ ਵਿਲੱਖਣ ਸਥਾਨ ਹੈ । ਉਨ੍ਹਾਂ ਦੀਆਂ
ਰਚਨਾਵਾਂ ਹਨ; ਕਹਾਣੀ ਸੰਗ੍ਰਹਿ: ਦਾਨਾ ਓ ਦਾਮ, ਗ੍ਰਹਿਣ, ਕੋਖ ਜਲੀ, ਅਪਨੇ ਦੁਖ ਮੁਝੇ ਦੇ ਦੋ, ਹਾਥ ਹਮਾਰੇ
ਕਲਮ ਹੈਂ, ਮੁਕਤੀ ਬੋਧ; ਨਾਟਕ: ਸਾਤ ਖੇਲ, ਬੇਜਾਨ ਚੀਜ਼ੇ; ਨਾਵਲਿਟ: ਏਕ ਚਾਦਰ ਮੈਲੀ ਸੀ ।